ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 10 ਤੋਂ 14 ਫਰਵਰੀ ਤੱਕ ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਦੌਰੇ 'ਤੇ ਰਹਿਣਗੇ
Posted On:
09 FEB 2022 6:40PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 10 ਤੋਂ 14 ਫਰਵਰੀ, 2022 ਤੱਕ ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ।
ਰਾਸ਼ਟਰਪਤੀ 11 ਫਰਵਰੀ, 2022 ਨੂੰ ਰਾਜ ਭਵਨ, ਮੁੰਬਈ ਵਿਖੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਕਰਨਗੇ।
ਰਾਸ਼ਟਰਪਤੀ 12 ਫਰਵਰੀ, 2022 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਅੰਬਾਡਾਵੇ ਪਿੰਡ ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ ਸਮਾਰਕ ਦਾ ਦੌਰਾ ਕਰਨਗੇ।
ਰਾਸ਼ਟਰਪਤੀ 13 ਫਰਵਰੀ, 2022 ਨੂੰ ਹੈਦਰਾਬਾਦ ਵਿੱਚ ਸ਼੍ਰੀ ਰਾਮਾਨੁਜ ਸਹਸ੍ਰਾਬਦੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਸ਼੍ਰੀ ਰਾਮਾਨੁਜਆਚਾਰੀਆ ਜੀ ਦੀ ਸੋਨੇ ਦੀ ਬਣੀ ਪ੍ਰਤਿਮਾ (gold Deity) ਤੋਂ ਪਰਦਾ ਹਟਾਉਣਗੇ।
*****
ਡੀਐੱਸ/ਬੀਐੱਮ
(Release ID: 1797046)
Visitor Counter : 141