ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਸਕੱਤਰੇਤ ਦੇ ਅਧਿਕਾਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਮੇਂ ਤੇ ਪ੍ਰਮੋਸ਼ਨ ਸਮੇਤ ਸੇਵਾ ਮਾਮਲਿਆਂ ‘ਤੇ ਚਰਚਾ ਕੀਤੀ
Posted On:
08 FEB 2022 5:22PM by PIB Chandigarh
ਕੇਂਦਰੀ ਸਕੱਤਰੇਤ ਦੇ ਅਧਿਕਾਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਅੱਜ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਸਮੇਂ ‘ਤੇ ਪ੍ਰਮੋਸ਼ਨ ਦੇ ਨਾਲ-ਨਾਲ ਹੋਰ ਸੇਵਾ ਮਾਮਲਿਆਂ ਸਹਿਤ ਪ੍ਰਮੋਸ਼ਨ ਦੇ ਮੁੱਦਿਆਂ ‘ਤੇ ਚਰਚਾ ਕੀਤੀ।
ਸਾਰੇ ਕੇਂਦਰੀ ਸਕੱਤਰੇਤ ਸਰਵਿਸ(ਸੀਐੱਸਐੱਸ)ਦੇ ਅਧਿਕਾਰੀਆਂ ਦਾ ਪ੍ਰਤਿਨਿਧੀਤਵ ਕਰਨ ਵਾਲੇ 12 ਮੈਂਬਰ ਪ੍ਰਤੀਨਿਧੀਮੰਡਲ ਨੇ ਕੇਂਦਰੀ ਮੰਤਰੀ ਦੇ ਸਮਰੱਥ ਕਈ ਮੁੱਦੇ ਉਠਾਏ ਜਿਵੇਂ ਕਿ ਸੀਐੱਸਐੱਸ ਵਿੱਚ ਤਤਕਾਲ ਪ੍ਰਮੋਸ਼ਨ (ਰੈਗੂਲਰ/ਐਡਹਾਕ) ਕੇਂਦਰੀ ਸਕੱਤਰੇਤ ਸਰਵਿਸ ਦੇ ਅਧਿਕਾਰੀਆਂ ਨੂੰ ਸੰਗਠਿਤ ਸਮੂਹ ‘ਏ’ ਸੇਵਾ ਦੇ ਸਾਰੇ ਲਾਭਾਂ ਦਾ ਵਿਸਤਾਰ ਕਰਨਾ ਸੀਆਰਡੀ ਦੀ ਸੂਚੀ ਵਿੱਚ ਸ਼ਾਮਿਲ ਕਰਨਾ ਸੀਆਰ ਡਿਵੀਜਨ ਦੁਆਰਾ ਕੈਡਰ ਸਮੀਖਿਆ ਗੈਰ-ਕਾਰਜਕਾਰੀ ਅੱਪਗ੍ਰੇਡ, ਜੇਏਜੀ ਗ੍ਰੇਡ ਵਿੱਚ ਐੱਨਐੱਫਐੱਸਜੀ ਦੀ ਘੋਸ਼ਣਾ ਸਮੁੱਚੇ ਤੌਰ 'ਤੇ ਸੀਨੀਅਰ ਡਿਊਟੀ ਪੋਸਟਾਂ ਨਾਲ ਜੇਏਜੀ ਪੱਧਰ ‘ਤੇ 30% ਪੋਸਟਾਂ ਦਾ ਸੰਚਾਲਨ ਆਦਿ।
ਪ੍ਰਤੀਨਿਧੀਮੰਡਲ ਦੇ ਮੈਂਬਰ ਕੇਂਦਰੀ ਪ੍ਰਤੀਨਿਯੁਕਤੀ ‘ਤੇ ਅੱਗੇ ਵਧਣ ਲਈ 9 ਸਾਲ ਦੇ ਸਰਵਿਸ ਖੰਡ ਵਿੱਚ ਛੂਟ ਚਾਹੁੰਦੇ ਸਨ। ਉਨ੍ਹਾਂ ਨੇ ਮੰਤਰੀ ਤੋਂ 1 ਅਕਤੂਬਰ ਨੂੰ ਕੇਂਦਰੀ ਸਕੱਤਰੇਤ ਸੇਵਾ ਦਿਵਸ ਦੇ ਰੂਪ ਵਿੱਚ ਅਧਿਸੂਚਿਤ ਕਰਨ ਅਤੇ ਘੋਸ਼ਿਤ ਕਰਨ ਦੀ ਵੀ ਬੇਨਤੀ ਕੀਤੀ।
ਡਾ. ਜਿਤੇਂਦਰ ਸਿੰਘ ਨੇ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਡੀਓਪੀਟੀ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਸਹਿਤ ਸਾਰੇ ਲੰਬਿਤ ਮੁੱਦਿਆਂ ਨੂੰ ਸੁਲਝਾਉਣ ਲਈ ਸਾਰੇ ਉਪਾਅ ਕਰੇਗਾ।
ਮੰਤਰੀ ਨੇ ਯਾਦ ਕੀਤਾ ਕਿ ਤਿੰਨ ਸਾਲ ਪਹਿਲੇ ਡੀਓਪੀਟੀ ਨੇ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਪੱਧਰਾਂ ‘ਤੇ ਲਗਭਗ 4,000 ਅਧਿਕਾਰੀਆਂ ਦੀ ਵੱਡੇ ਪੈਮਾਨੇ ‘ਤੇ ਪ੍ਰਮੋਸ਼ਨ ਕੀਤੀ ਸੀ, ਜਿਸ ਦੀ ਵਿਆਪਕ ਰੂਪ ਤੋਂ ਸਰਾਹਨਾ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਕੋਈ ਪ੍ਰਮੋਸ਼ਨ ਆਦੇਸ਼ ਵੀ ਜਾਰੀ ਕੀਤੇ ਗਏ ਸਨ ਜੋ ਲੰਬਿਤ ਰਿਟ ਪਟੀਸ਼ਨਾਂ ਦੇ ਨਤੀਜੇ ਦੇ ਅਧੀਨ ਸਨ।
ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨੇ ਡਾ. ਜਿਤੇਂਦਰ ਸਿੰਘ ਨੂੰ ਉਨ੍ਹਾਂ ਦੇ ਸੇਵਾ ਮਾਮਲਿਆਂ ਨੂੰ ਹੱਲ ਕਰਨ ਵਿੱਚ ਉਨ੍ਹਾਂ ਦੇ ਅਤਿਅਧੁਨਿਕ ਪ੍ਰਤੀਕ੍ਰਿਰਿਆਸ਼ੀਲ ਅਤੇ ਉਦਾਰ ਵਿਵਹਾਰ ਲਈ ਧੰਨਵਾਦ ਦਿੱਤਾ ਜਦ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਮੰਤਰੀ ਦੇ ਹਸਤਖੇਪ ਨਾਲ ਉਨ੍ਹਾਂ ਦੀ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ।
ਇਸ ਮੌਕੇ ‘ਤੇ ਬੋਲਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਐੱਸ ਅਧਿਕਾਰੀ ਸ਼ਾਸਨ ਦਾ ਇੱਕ ਜ਼ਰੂਰੀ ਉਪਕਰਣ ਹਨ ਕਿਉਂਕਿ ਉਨ੍ਹਾਂ ਦੇ ਦੁਆਰਾ ਤਿਆਰ ਕੀਤੇ ਗਏ ਨੋਟ ਅਤੇ ਡ੍ਰਾਫਟ ਸਰਕਾਰੀ ਨੀਤੀਆਂ ਦਾ ਅਧਾਰ ਬਣਦੇ ਹਨ ਕਿਉਂਕਿ ਪ੍ਰਸਤਾਵ ਸਰਕਾਰੀ ਦਰਜੇਬੰਦੀ ਵਿੱਚ ਵੱਖ-ਵੱਖ ਪੜਾਵਾਂ ਨਾਲ ਗੁਜਰਦੇ ਹਨ। ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਸ਼ਾਸਨਿਕ ਵਿਵਸਥਾ ਵਿੱਚ ਸੁਧਾਰ ਲਈ ਲੀਕ ਤੋਂ ਹਟਾਕੇ ਸੋਚ ਅਤੇ ਨਵੀਨ ਵਿਚਾਰ ਰੱਖੇ।
************
ਐੱਸਐੱਨਸੀ/ਆਰਆਰ
(Release ID: 1797030)
Visitor Counter : 118