ਇਸਪਾਤ ਮੰਤਰਾਲਾ
ਲੋਹਾ ਅਤੇ ਇਸਪਾਤ ਦੇ ਨਿਰਮਾਣ ਵਿੱਚ ਪਲਾਸਟਿਕ ਕਚਰੇ ਦਾ ਉਪਯੋਗ, ਕੇਂਦਰੀ ਇਸਪਾਤ ਮੰਤਰੀ ਨੇ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਸੱਦਾ ਦਿੱਤਾ
ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਕਿਹਾ- ਐੱਸਆਰਟੀਐੱਮਆਈ ਦੁਆਰਾ ਇਸਪਾਤ ਖੇਤਰ ਦੁਆਰਾ ਪਲਾਸਟਿਕ ਕਚਰੇ ਦੇ ਉਪਯੋਗ ਦੇ ਲਈ ਕਾਰਜ ਯੋਜਨਾ ਇੱਕ ਮਹੀਨੇ ਦੇ ਅੰਦਰ ਤਿਆਰ ਕੀਤੀ ਜਾਵੇ
Posted On:
07 FEB 2022 6:48PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਲੋਹਾ ਅਤੇ ਇਸਪਾਤ ਦੇ ਨਿਰਮਾਣ ਵਿੱਚ ਪਲਾਸਟਿਕ ਕਚਰੇ ਦੇ ਉਦਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਇਸਪਾਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਅਤੇ ਭਾਰਤੀ ਇਸਪਾਤ ਰਿਸਰਚ ਅਤੇ ਟੈਕਨੋਲੋਜੀ ਮਿਸ਼ਨ (ਐੱਸਆਰਟੀਐੱਮਆਈ) ਦੇ ਡਾਇਰੈਕਟਰ ਸ਼੍ਰੀ ਅੰਸ਼ੁਮਨ ਤ੍ਰਿਪਾਠੀ ਦੇ ਨਾਲ ਇੱਕ ਮੀਟਿੰਗ ਬੁਲਾਈ। ਪਲਾਸਟਿਕ ਕਚਰੇ ਦਾ ਉਪਯੋਗ/ਨਿਪਟਾਣ ਇੱਕ ਮਹੱਤਵਪੂਰਨ ਵਾਤਾਵਰਵਿਕ ਮੁੱਦਾ ਹੈ ਅਤੇ ਇਸ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਹੈ। ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਪਲਾਸਟਿਕ ਕਚਰੇ ਦੇ ਪ੍ਰਭਾਵੀ ਉਪਯੋਗ ਦੇ ਵਿਕਲਪ ਤਲਾਸ਼ ਰਹੇ ਹਨ ਅਤੇ ਕੁਝ ਦੇਸ਼ ਇਸ ਕਚਰੇ ਦਾ ਉਪਯੋਗ ਲੋਹਾ ਅਤੇ ਇਸਪਾਤ ਉਦਯੋਗ ਵਿੱਚ ਕਰ ਰਹੇ ਹਨ।
ਇਸ ਦੇ ਅਨੁਸਾਰ, ਕੋਕ ਓਵਨ, ਬਲਾਸਟ ਫਰਨੇਸ ਅਤੇ ਇਲੈਕਟ੍ਰਿਕ ਆਰਕ ਫਰਨੇਸ ਜਿਹੇ ਖੇਤਰਾਂ ਵਿੱਚ ਪਲਾਸਟਿਕ ਕਚਰੇ ਦੇ ਉਪਯੋਗ ਦੀ ਉਪਯੁਕਾਤਾ ਅਤੇ ਇਸ ਦੇ ਲਾਭ ਤੇ ਨੁਕਸਾਨ ‘ਤੇ ਚਰਚਾ ਕੀਤੀ ਗਈ। ਇਸਪਾਤ ਉਦਯੋਗ ਦੁਆਰਾ ਵਰਤਮਾਨ ਵਿੱਚ ਪ੍ਰਚਲਿਤ ਪਲਾਸਟਿਕ ਕਚਰੇ ਦੇ ਉਪਯੋਗ ਦੀ ਮਾਤਰਾ, ਇਸ ਦੇ ਵੱਖ ਕਰਨ ਸਮੇਤ ਪੂਰਵ-ਟ੍ਰੀਟਮੈਂਟ ਪ੍ਰੋਸੈੱਸ, ਟੈਕਨੋ-ਇਕਨੋਮਿਕਸ ਅਤੇ ਸਟੀਲ ਮੇਕਿੰਗ ਪ੍ਰੋਸੈੱਸ ਆਦਿ ਵਿੱਚ ਇਸ ਦੇ ਉਪਯੋਗ ‘ਤੇ ਨਿਕਾਸੀ ਅਤੇ ਪ੍ਰਭਾਵ ਆਦਿ ‘ਤੇ ਵੀ ਚਰਚਾ ਕੀਤੀ ਗਈ। ਇਸਪਾਤ ਮੰਤਰੀ ਨੇ ਸਕੱਤਰ (ਇਸਪਾਤ) ਸ਼੍ਰੀ ਸੰਜੈ ਕੁਮਾਰ ਸਿੰਘ ਨੂੰ ਗ੍ਰਹਿ ਮੰਤਰਾਲੇ ਅਤੇ ਵਾਤਾਵਰਣ ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਇਸ ਸੰਬੰਧ ਵਿੱਚ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ। ਇਸਪਾਤ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਇਸਪਾਤ ਖੇਤਰ ਦੁਆਰਾ ਪਲਾਸਟਿਕ ਕਚਰੇ ਦੇ ਉਪਯੋਗ ਦੇ ਲਈ ਇੱਕ ਮਹੀਨੇ ਦੇ ਅੰਦਰ ਐੱਸਆਰਟੀਐੱਮਆਈ ਦੁਆਰਾ ਇੱਕ ਕਾਰਜ ਯੋਜਨਾ ਤਿਆਰ ਕੀਤੀ ਜਾਵੇ।
******
ਐੱਮਵੀ/ਏਕੇਐੱਨ/ਐੱਸਕੇ
(Release ID: 1796625)
Visitor Counter : 153