ਰੇਲ ਮੰਤਰਾਲਾ
azadi ka amrit mahotsav

ਰੇਲਵੇ ਸੁਰਕਸ਼ਾ ਬਲ (ਭਾਰਤੀ ਰੇਲ) ਦੇ 7 ਜਾਂਬਾਜ਼ਾਂ ਨੂੰ ਸਾਲ 2021 ਲੜੀ ਦੇ ਜੀਵਨ ਰਕਸ਼ਾ ਪਦਕਾਂ ਨਾਲ ਸਨਮਾਨਿਤ ਕੀਤਾ ਜਾਵੇਗਾ

Posted On: 07 FEB 2022 6:51PM by PIB Chandigarh

ਰੇਲਵੇ ਸੁਰਕਸ਼ਾ ਬਲ (ਆਰਪੀਐੱਫ) “ਮਿਸ਼ਨ ਜੀਵਨ ਰਕਸ਼ਾ” ਦੇ ਤਹਿਤ ਇੱਕ ਮਿਸ਼ਨ ਦੀ ਤਰ੍ਹਾਂ ਲੋਕਾਂ ਦੇ ਜੀਵਨ ਦੀ ਰਕਸ਼ਾ ਕਰਦਾ ਆਇਆ ਹੈ। ਇਸ ਮਿਸ਼ਨ ਦੇ ਤਹਿਤ ਪਿਛਲੇ 4 ਸਾਲਾਂ ਵਿੱਚ ਆਰਪੀਐੱਫ ਦੇ ਜਾਂਬਾਜ਼ਾਂ ਨੇ ਰੇਲਵੇ ਸਟੇਸ਼ਨਾਂ ‘ਤੇ 1650 ਲੋਕਾਂ ਦੇ ਜੀਵਨ ਨੂੰ ਚਲਦੀਆਂ ਰੇਲਗੱਡੀਆਂ ਦੇ ਪਹੀਏ ਨਾਲ ਮਿੱਧੇ ਜਾਣ ਤੋਂ ਬਚਾਇਆ ਹੈ। ਸਾਲ 2021 ਦੇ ਦੌਰਾਨ ਆਰਪੀਐੱਫ ਕਰਮਚਾਰੀਆਂ ਨੇ ਇਸ ਮੌਕੇ ‘ਤੇ 601 ਲੋਕਾਂ ਦੀ ਜ਼ਿੰਦਗੀ ਬਚਾਈ ਜਦੋਂ ਉਹ ਚਲਦੀ ਰੇਲਗੱਡੀ ਦੇ ਪਹੀਏ ਦੇ ਹੇਠਾਂ ਆਉਣ ਹੀ ਵਾਲੇ ਸਨ। ਆਰਪੀਐੱਫ ਕਰਮਚਾਰੀਆਂ ਦੀ ਬਹਾਦੁਰੀ ਦੇ ਇਨ੍ਹਾਂ ਕਾਰਜਾਂ ਲਈ ਸਾਲ 2018 ਤੋਂ ਹਰ ਸਾਲ ਮਹਾਮਹਿਮ ਰਾਸ਼ਟਰਪਤੀ ਉਨ੍ਹਾਂ ਨੇ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕਰਦੇ ਆ ਰਹੇ ਹਨ। ਪਿਛਲੇ ਸਾਲ 2018,2019 ਅਤੇ 2020 ਵਿੱਚ ਆਰਪੀਐੱਫ ਦੇ ਕ੍ਰਮਵਾਰ: 01,03 ਅਤੇ 05 ਕਰਮਚਾਰੀ ਇਨ੍ਹਾਂ ਪਦਕਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ।

ਰਾਸ਼ਟਰਪਤੀ ਨੇ ਭਾਰਤੀ ਰੇਲਵੇ ਦੇ ਆਰਪੀਐੱਫ ਦੇ 7 ਬਹਾਦਰ ਕਰਮਚਾਰੀਆਂ ਨੂੰ ਸਾਲ 2021 ਲੜੀ ਦੇ ਜੀਵਨ ਰਕਸ਼ਾ ਪਦਕਾਂ ਨਾਲ ਸਨਮਾਨਿਤ ਕਰਨ ਨੂੰ ਮੰਜ਼ੂਰੀ ਦਿੱਤੀ ਹੈ। ਆਰਪੀਐੱਫ ਦੇ ਨਿਮਨਲਿਖਿਤ ਕਰਮਚਾਰੀਆਂ ਨੂੰ ਵੱਖ-ਵੱਖ ਸ਼੍ਰੇਣੀ ਵਿੱਚ ਜੀਵਨ ਰਕਸ਼ਾ ਪਦਕਾਂ ਨਾਲ ਸਨਮਾਨਿਤ ਕੀਤਾ ਗਿਆ ਹੈ:

ਸਰਵੋਤਮ ਜੀਵਨ ਰਕਸ਼ਾ ਪਦਕ(ਐੱਸਜੇਆਰਪੀ): ਸਰਵੋਤਮ ਜੀਵਨ ਰਕਸ਼ਾ ਪਦਕ ਨਾਗਰਿਕਾਂ ਦੇ ਇਲਾਵਾ ਸਸ਼ਤਰ ਬਲਾਂ ਪੁਲਿਸ ਜਾਂ ਫਾਇਰ ਸਰਵਿਸ ਦੇ ਅਜਿਹੇ ਜਾਂਬਾਜ਼ਾਂ ਦੀ ਵੀਰਤਾ ਨੂੰ ਸਨਮਾਨਿਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ ਜੋ ਆਪਣੇ ਕਰੱਤਵ ਦਾ ਨਿਰਬਾਹ ਕਰਦੇ ਹੋਏ ਆਪਣੇ ਜੀਵਨ ਨੂੰ ਸੰਕਟ ਵਿੱਚ ਪਾ ਕੇ ਹੋਰ ਲੋਕਾਂ ਦੀ ਵੱਡਮੁੱਲੀ ਜਿੰਦਗੀ ਦੀ ਰਕਸ਼ਾ ਕਰਦੇ ਹਨ। ਇਸ ਸਨਮਾਨ ਦੇ ਤਹਿਤ ਪਦਕ, ਪ੍ਰਮਾਣ ਪੱਤਰ ਅਤੇ 2 ਲੱਖ ਰੁਪਏ ਦਾ ਨਕਦ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ ਸਾਲ 2021 ਵਿੱਚ ਆਰਪੀਐੱਫ ਦੇ ਨਿਮਨਲਿਖਤ ਕਰਮਚਾਰੀਆਂ ਨੂੰ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤਾ ਗਿਆ ਹੈ:

  1. ਗਿਆਨ ਚੰਦ (ਮਰਨ ਉਪਰੰਤ) ਰਾਸ਼ਟਰੀ ਰਾਜਧਾਨੀ ਖੇਤਰ:

https://ci4.googleusercontent.com/proxy/Z1uvqWfz6ZZ6OBWNz2k3oUPhg6kDvgaJCHP7KkzZF9D0fNoCOMLLKAu8t4C0mxi1B0UhS6tO2avSSMHaRCkVEPW5kZ2zKXc4m5ERd5P_onYxPB9wZeIXXS1RdQ=s0-d-e1-ft#https://static.pib.gov.in/WriteReadData/userfiles/image/image001JQQ6.jpg

ਸਵਰਗੀ ਸ਼੍ਰੀ ਗਿਆਨ ਚੰਦ, ਹੈੱਡ ਕਾਂਸਟੇਬਲ ਆਰਪੀਐੱਫ, ਉੱਤਰ ਮੱਧ ਰੇਲਵੇ,2 ਮਈ 2021 ਨੂੰ ਭਰਵਾਰੀ ਸਟੇਸ਼ਨ ‘ਤੇ ਰਾਤ ਲਗਭਗ 11.41 ਵਜੇ ਰੋਜਨਾਮਚਾ ਰਾਈਟਰ ਦੇ ਰੂਪ ਵਿੱਚ ਆਪਣੇ ਕਰੱਤਵ ਦਾ ਪਾਲਨ ਕਰ ਰਹੇ ਹਨ। ਉਦੋ ਉਨ੍ਹਾਂ ਨੇ ਇੱਕ ਮਹਿਲਾ ਨੂੰ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਸਾਹਮਣੇ ਤੋਂ ਆਉਂਦੀ ਪ੍ਰਯਾਗਰਾਜ-ਜਾਜਪੁਰ ਐਕਸਪ੍ਰੈੱਸ ਦੇ ਵੱਲ ਮੂੰਹ ਕਰਕੇ ਪਟਰੀ ‘ਤੇ ਖੜ੍ਹੇ ਦੇਖਿਆ। ਸ਼੍ਰੀ ਗਿਆਨ ਚੰਦ ਨੇ ਉਸ ਮਹਿਲਾ ਨੂੰ ਸਾਵਧਾਨ ਕੀਤਾ ਲੇਕਿਨ ਉਹ ਪਟਰੀ ਤੋ ਨਹੀਂ ਹਟੀ। ਇਹ ਦੇਖ ਕੇ ਸ਼੍ਰੀ ਗਿਆਨ ਚੰਨ ਨੇ ਉਸ ਮਹਿਲਾ ਵੱਲ ਛਲਾਂਗ ਲਗਾਈ ਅਤੇ ਪਲਕ ਝਪਕਦੇ ਹੀ ਉਸ ਮਹਿਲਾ ਨੂੰ ਉਸ ਦੀ ਸੁਰਕਸ਼ਾ ਲਈ ਪਰ੍ਹਾਂ ਧਕੇਲ ਦਿੱਤਾ। ਲੇਕਿਨ ਉਹ ਖੁਦ ਨੂੰ ਨਹੀਂ ਬਚਾ ਸਕੇ ਅਤੇ ਸਾਹਮਣੇ ਤੋਂ ਆਉਂਦੀ ਟ੍ਰੇਨ ਨਾਲ ਟਕਰਾ ਗਏ ਅਤੇ ਕਰੱਤਵ ਦਾ ਪਾਲਨ ਕਰਦੇ ਹੋਏ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ। 

2. ਸ਼੍ਰੀ ਅਨਿਲ ਕੁਮਾਰ ਸੀਆਰ:

https://ci6.googleusercontent.com/proxy/69KAeaJlJZG1BSwiiSavKlf-9-kQNuaBDEcfNjQ69XtFcMi224ZkyCCAHT_yDK-I2pah_E4Wpfg8BhWH1VHiJLgrqtE2XE-Ea7tfb5qB_4PecANnCLoN-EFaHg=s0-d-e1-ft#https://static.pib.gov.in/WriteReadData/userfiles/image/image0026RPQ.jpg

3 ਦਸੰਬਰ 2019 ਨੂੰ ਰਾਤ ਲਗਭਗ 10.29 ਵਜੇ ਸ਼੍ਰੀ ਅਨਿਲ ਕੁਮਾਰ, ਕਾਂਸਟੇਬਲ, ਰੇਲਵੇ ਸੁਰਕਸ਼ਾ ਬਲ, ਮੁੰਬਈ ਮੰਡਲ/ਮੱਧ ਰੇਲਵੇ ਠਾਣੇ ਸਟੇਸ਼ਨ ‘ਤੇ ਯਾਤਰੀਆਂ ਦੇ ਸਮਾਨ ਜੋ ਚੋਰੀ ਹੋਣ ਤੋਂ ਬਚਾਉਣ ਅਤੇ ਉਸ ਦਾ ਪਤਾ ਲਗਾਉਣ ਲਈ ਤੈਨਾਤ ਸਨ ਉਦੋਂ ਹੀ ਉਸ ਦੀ ਨਜ਼ਰ ਇੱਕ ਵਿਅਕਤੀ ‘ਤੇ ਪਈ ਜੋ ਪਟੜੀ ਤੇ ਪਲੈਟਫਾਰਮ ਨੰਬਰ-7 ‘ਤੇ ਚੜ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਸਾਹਮਣੇ ਤੋਂ ਆਉਂਦੀ ਟ੍ਰੇਨ ਨੰਬਰ 18029 ਉਸ ਦੇ ਬਹੁਤ ਕਰੀਬ ਪਹੁੰਚ ਚੁੱਕੀ ਸੀ। ਸ਼੍ਰੀ ਅਨਿਲ ਕੁਮਾਰ ਉਸ ਸਮੇਂ ਪਲੇਟਫਾਰਮ ਨੰਬਰ-6 ‘ਤੇ ਸਨ। ਉਸ ਵਿਅਕਤੀ ਦੇ ਜੀਵਨ ਨੂੰ ਖਤਰੇ ਵਿੱਚ ਦੇਖ ਉਨ੍ਹਾਂ ਨੇ ਆਪਣੇ ਜੀਵਨ ਦੀ ਪ੍ਰਵਾਹ ਨਾ ਕਰਦੇ ਹੋਏ ਪਟੜੀ ‘ਤੇ ਛਲਾਂਗ ਲਗਾ ਦਿੱਤੀ ਅਤੇ ਪਲ ਭਰ ਹੀ ਉਸ ਵਿਅਕਤੀ ਨੂੰ ਖਤਰੇ ਤੋਂ ਬਾਹਰ ਕੱਢ ਦਿੱਤਾ। ਸਹੀ ਸਮੇਂ ‘ਤੇ ਸਾਹਸਪੂਰਣ ਕਾਰਵਾਈ ਦੇ ਕਾਰਨ ਉਹ ਇੱਕ ਵਿਅਕਤੀ ਦੇ ਮੁੱਲਵਾਨ ਜੀਵਨ ਨੂੰ ਬਚਾਉਣ ਵਿੱਚ ਸਮਰੱਥ ਹੋ ਸਕੇ।

ਉੱਤਮ ਜੀਵਨ ਰਕਸ਼ਾ ਪਦਕ (ਯੂਜੇਆਰਪੀ): ਨਾਗਰਿਕਾਂ ਦੇ ਇਲਾਵਾ ਸਸ਼ਤਰ ਬਲਾਂ, ਪੁਲਿਸ ਜਾਂ ਫਾਇਰ ਸਰਵਿਸ ਦੇ ਅਜਿਹੇ ਜਾਂਬਾਜ਼ਾਂ ਦੀ ਵੀਰਤਾ ਨੂੰ ਸਨਮਾਨਿਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ ਜੋ ਆਪਣੇ ਕਰੱਤਵ ਨਿਭਾਦੇ ਹੋਏ ਆਪਣੇ ਜੀਵਨ ਨੂੰ ਸੰਕਟ ਵਿੱਚ ਪਾ ਕੇ ਹੋਰ ਲੋਕਾਂ ਦੀ ਵੱਡਮੁੱਲੀ ਜ਼ਿੰਦਗੀ ਦੀ ਰਕਸ਼ਾ ਕਰਦੇ ਹਨ। ਇਸ ਸਨਮਾਨ ਦੇ ਤਹਿਤ ਪਦਕ, ਪ੍ਰਮਾਣ ਪੱਤਰ ਅਤੇ 1.5 ਲੱਖ ਕਰੋੜ ਦਾ ਨਕਦ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ ਸਾਲ 2021 ਵਿੱਚ ਆਰਪੀਐੱਫ ਦੇ ਨਿਮਨਲਿਖਿਤ ਕਰਮਚਾਰੀਆਂ ਨੂੰ ਉੱਤਮ ਜੀਵਨ ਰਕਸ਼ਾ ਪਦਕ  ਨਾਲ ਸਨਮਾਨਿਤ ਕੀਤਾ ਗਿਆ ਹੈ:

  1. ਦਿਨਕਰ ਤਿਵਾਰੀ, ਈਆਰ:

https://ci4.googleusercontent.com/proxy/gAOrtlONtT5Twx6nu6zO4Nttsxa1thSdXY5u61c_v-f8qjk0tjo6fBGLC8OH_9RtSjJQvA4q8Hyy1oqCPhzSB379ziIhVpES4PUrklCj3hb3ksWntJIL1ufFdQ=s0-d-e1-ft#https://static.pib.gov.in/WriteReadData/userfiles/image/image003O8Z7.jpg

ਕੋਲਕਾਤਾ ਦੇ 14 ਸਟ੍ਰੈਂਡ ਰੋਡ ਸਥਿਤ ਨਿਊ ਕੋਇਲਾਘਾਟ ਬਿਲਡਿੰਗ ਦੀ 13ਵੀਂ ਮੰਜਿਲ ਵਿੱਚ 08.03.2021 ਨੂੰ ਭਿਆਨਕ ਅੱਗ ਭੜਕ ਉਠੀ ਜਿਸ ਵਿੱਚ ਕਈ ਲੋਕ ਅੱਗ ਅਤੇ ਧੂਏਂ ਦੇ ਕਾਰਨ ਫਸ ਗਏ। ਇਹ ਦੇਖ ਕੇ ਕਾਂਸਟੇਬਲ ਦਿਨਕਰ ਤਿਵਾਰੀ ਨੇ ਆਪਣੀ ਜਾਨ ਤੇ ਸੁਰਕਸ਼ਾ ਦੀ ਪ੍ਰਵਾਹ ਨਾ ਕਰਦੇ ਹੋਏ  ਅਦਭੁਤ ਸਾਹਸ ਦਾ ਪਰਿਚੈ ਦਿੰਦੇ ਹੋਏ ਨਾ ਕੇਵਲ ਅੱਗ ਬੁਝਾਉਣ ਵਿੱਚ ਮਦਦ ਕੀਤੀ ਬਲਕਿ ਇਮਾਰਤ ਵਿੱਚ ਫਸੇ ਤਿੰਨ ਲੋਕਾਂ ਦੀ ਵੀ ਰਕਸ਼ਾ ਕੀਤੀ। ਉਨ੍ਹਾਂ ਦੀ ਇਸ ਬਹਾਦੁਰੀ ਦੀ ਸਰਾਹਨਾ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੀਵਨ ਰਕਸ਼ਾ ਪਦਕ ਪ੍ਰਦਾਨ ਕੀਤਾ ਗਿਆ ਹੈ।

  1. ਤ੍ਰਿਦੀਪ ਪੋਲ, ਈਆਰ

https://ci5.googleusercontent.com/proxy/Cw0voy1I26snpFnJ87_O1ydzdKFYDxdVAiQBnKJStgM6RCKHjxb2zGTrR_kClpQ2GO7lLZzG4URRrDbeb5zVspq1vBAFpX_qhjNKe1bOk4Fjuzs7sx9i8lWAVQ=s0-d-e1-ft#https://static.pib.gov.in/WriteReadData/userfiles/image/image004YKRC.jpg

ਕੋਲਕਾਤਾ ਦੇ 14 ਸਟ੍ਰੈਂਡ ਰੋਡ ਸਥਿਤ ਨਿਊ ਕੋਇਲਾਘਾਟ ਬਿਲਡਿੰਗ ਦੀ 13ਵੀਂ ਮੰਜਿਲ ਵਿੱਚ 08.03.2021 ਨੂੰ ਭਿਆਨਕ ਅੱਗ ਭੜਕ ਉਠੀ ਜਿਸ ਵਿੱਚ ਕਈ ਲੋਕ ਅੱਗ ਅਤੇ ਧੂਏਂ ਦੇ ਕਾਰਨ ਫਸ ਗਏ। ਇਹ ਦੇਖ ਕੇ ਕਾਂਸਟੇਬਲ ਤ੍ਰਿਦੀਪ ਪੋਲ ਈਆਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ  ਅਦਭੁਤ ਸਾਹਸ ਦਾ ਪਰਿਚੈ ਦਿੰਦ ਹੋਏ ਨਾ ਕੇਵਲ ਅੱਗ ਬੁਝਾਉਣ ਵਿੱਚ ਮਦਦ ਕੀਤੀ ਬਲਕਿ ਇਮਾਰਤ ਵਿੱਚ ਫੰਸੇ ਤਿੰਨ ਲੋਕਾਂ ਦੀ ਵੀ ਰਕਸ਼ਾ ਕੀਤੀ। ਉਨ੍ਹਾਂ ਦੀ ਇਸ ਬਹਾਦੁਰੀ ਦੀ ਸਰਾਹਨਾ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੇ ਜੀਵਨ ਰਕਸ਼ਾ ਪਦਕ ਪ੍ਰਦਾਨ ਕੀਤਾ ਗਿਆ ਹੈ।

  1. ਰਾਜਬੀਰ ਸਿੰਘ ਐੱਨਆਰ:

https://ci4.googleusercontent.com/proxy/choLHxV1Fqj1g8bht9qR4fmUifIK77uM2fil5jndslWgeA9IxmSsBFUmQewAqvlXpWu79tdTnBN6-F89Jd42AuZFKW0ctFEQeIkKY3mjVc3GQxZ9wDD5rIo5MA=s0-d-e1-ft#https://static.pib.gov.in/WriteReadData/userfiles/image/image005D25U.jpg

23.07.2021 ਨੂੰ ਰਾਤ 10.42 ਵਜੇ, ਇੱਕ ਯਾਤਰੀ ਚਲਦੀ ਟ੍ਰੇਨ ਨੰਬਰ 04379 ਵਿੱਚ ਚੜ੍ਹਣ ਦੀ ਕੋਸ਼ਿਸ ਕਰ ਰਿਹਾ ਸੀ ਕਿ ਉਦੋਂ ਉਹ ਫਿਸਲ ਗਿਆ ਅਤੇ ਉਸ ਦਾ ਪੈਰ ਟ੍ਰੇਨ ਅਤੇ ਪਲੈਟਫਾਰਮ ਵਿਚਕਾਰ ਫਸ ਗਿਆ। ਉਸ ਸਮੇਂ ਡਿਊਟੀ ‘ਤੇ ਤੈਨਾਤ ਆਰਪੀਐੱਫ ਕਾਂਸਟੇਬਲ ਸ਼੍ਰੀ ਰਾਜਬੀਰ ਸਿੰਘ ਤੁਰੰਤ ਇਸ ਯਾਤਰੀ ਦੇ ਵੱਲ ਦੌੜੇ ਅਤੇ ਉਸ ਨੂੰ ਚਲਦੀ ਟ੍ਰੇਨ ਤੋਂ ਸੁਰੱਖਿਅਤ ਬਾਹਰ ਖਿੱਚ ਲਿਆ ਅਤੇ ਇਸ  ਦੌਰਾਨ ਉਹ ਵੀ ਜ਼ਖਮੀ ਹੋ ਗਏ। ਇਸ ਮੁਸ਼ਕਿਲ ਪਰਿਸਥਿਤੀ ਨਾਲ  ਲੜਦੇ  ਹੋਏ ਖੁਦ ਨੂੰ ਸ਼ਾਂਤ ਰੱਖਦੇ ਹੋਏ ਕਾਂਸਟੇਬਲ ਰਾਜਬੀਰ ਸਿੰਘ ਆਪਣੇ ਜੀਵਨ ਨੂੰ ਸੰਕਟ ਵਿੱਚ ਪਾ ਕੇ ਇੱਕ ਅਨਮੋਲ ਜੀਵਨ ਬਚਾਉਣ ਵਿੱਚ ਸਫਲ ਰਹੇ।

ਉਨ੍ਹਾਂ ਦੀ ਇਸ ਬਹਾਦੁਰੀ ਦੀ ਸਰਾਹਨਾ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੀਵਨ ਰਕਸ਼ਾ ਪਦਕ ਪ੍ਰਦਾਨ ਕੀਤਾ ਗਿਆ ਹੈ

  1. ਸੰਜੀਤ ਕੁਮਾਰ ਰਾਮ, ਐੱਸਈਆਰ

https://ci5.googleusercontent.com/proxy/fXulFOyldnuqDjhYF9zxEFLaoH_RWGz0dUjZLrPF6hPhOfxEZl_-YDGTqsQN4339BchFwvwiL7h59ZRnbn4oPmt3Qt6IuitDzqwt8b0O4t5NV4I8grPLRJTfhQ=s0-d-e1-ft#https://static.pib.gov.in/WriteReadData/userfiles/image/image0069ROC.jpg

ਬਿਸ਼ਣੁਪੁਰ ਰੇਲਵੇ ਸਟੇਸ਼ਨ ‘ਤੇ 20.07.2021 ਨੂੰ ਇੱਕ ਵਿਅਕਤੀ ਨੇ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਸਾਹਮਣੇ ਤੋਂ ਰਹੀ ਟ੍ਰੇਨ ਦੇ ਅੱਗੇ ਪਟੜੀ ਤੇ ਛਲਾਂਗ ਲਗਾ ਦਿੱਤੀ। ਟ੍ਰੇਨ ਜਦੋਂ 100 ਮੀਟਰ ਦੀ ਦੂਰੀ ‘ਤੇ ਸੀ ਤਾਂ ਐੱਚਸੀ/ਸੰਜੀਤ ਕੁਮਾਰ ਰਾਮ ਦੀ ਨਜ਼ਰ ਉਸ ਵਿਅਕਤੀ ‘ਤੇ ਪਈ। ਉਹ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਆਪਣੇ ਜਾਨ ਦੀ ਪ੍ਰਵਾਹ ਕੀਤੇ ਬਿਨਾ ਉਸ ਨੂੰ ਪਟਰੀ ਤੋਂ ਪਰ੍ਹੇ ਧਕੇਲ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਦੀ ਜਾਨ ਬਚਾ ਲਈ ਜੋ ਆਤਮਹੱਤਿਆ ਕਰਨ ਜਾ ਰਹੇ ਸਨ।

ਉਨ੍ਹਾਂ ਦੀ ਇਸ ਬਹਾਦੁਰੀ ਦੀ ਸਰਾਹਨਾ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੀਵਨ ਰਕਸ਼ਾ ਪਦਕ ਪ੍ਰਦਾਨ ਕੀਤਾ ਗਿਆ ਹੈ।

ਜੀਵਨ ਰਕਸ਼ਾ ਪਦਕ (ਜੇਆਰਪੀ):  ਨਾਗਰਿਕਾਂ ਦੇ ਇਲਾਵਾ ਸਸ਼ਤਰ ਬਲਾਂ, ਪੁਲਿਸ ਜਾਂ ਫਾਇਰ ਸਰਵਿਸ ਦੇ ਅਜਿਹੇ ਜਾਂਬਾਜ਼ਾਂ ਦੀ ਵੀਰਤਾ ਨੂੰ ਸਨਮਾਨਿਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ ਜੋ ਆਪਣੇ ਕਰਤੱਵ  ਦਾ ਨਿਰਬਾਹ ਕਰਦੇ ਹੋਏ ਆਪਣੇ ਜੀਵਨ ਨੂੰ ਸੰਕਟ ਵਿੱਚ ਪਾ ਕੇ ਹੋਰ ਲੋਕਾਂ ਦੀ ਵੱਡਮੁੱਲੀ ਜਿੰਦਗੀ ਦੀ ਰੱਖਿਆ ਕਰਦੇ ਹਨ। ਇਸ ਸਨਮਾਨ ਦੇ ਤਹਿਤ ਪਦਕ ਪ੍ਰਮਾਣ ਪੱਤਰ ਤੇ 1 ਲੱਖ ਰੁਪਏ ਦਾ ਨਕਦ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ ਸਾਲ 2021 ਵਿੱਚ ਆਰਪੀਐੱਫ ਦੇ ਨਿਮਨਲਿਖਿਤ ਕਰਮਚਾਰੀਆਂ ਨੂੰ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤਾ ਗਿਆ।

 

  1. ਬੋਂਗੂ ਨਰਸਿਮ੍ਹਾ ਰਾਓ ,ਐੱਸਈਆਰ: 

https://ci4.googleusercontent.com/proxy/0t-zv-ThIsLI5ol1YxQwZgwGAGVO49xCG-jxMv9C5MSeLXPOD2sWXu3c9AOmEjes3KlQUlsP5bumzszsjtQ_qh_l4igYqoPjgiJlMPDwbvSCCPLUeqPU2q7dlg=s0-d-e1-ft#https://static.pib.gov.in/WriteReadData/userfiles/image/image007UULN.jpg

ਬਾਂਕੁਰਾ ਰੇਲਵੇ ਸਟੇਸ਼ਨ ‘ਤੇ 12.02.2021 ਨੂੰ ਇੱਕ ਵਿਅਕਤੀ ਨੇ ਸਾਹਮਣੇ ਤੋਂ ਆ ਰਹੀ ਟ੍ਰੇਨ ਨੰਬਰ -08027 (ਏਐੱਸਐੱਨ-ਕੇਜੀਪੀ ਪੈਸੇਂਜਰ) ਦੇ ਸਾਹਮਣੇ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਪਟੜੀ ‘ਤੇ ਛਲਾਂਗ ਲਗਾ ਦਿੱਤੀ। ਸੀਟੀ/ਬੋਂਗੂ ਨਰਸਿਮ੍ਹਾ ਰਾਓ ਨੇ ਉਸ ਵਿਅਕਤੀ ਨੂੰ ਦੇਖਿਆ ਅਤੇ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਉਸ ਨੂੰ ਪਟਰੀ ਤੋਂ ਪਰ੍ਹੇ ਧਕੇਲ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਦੀ ਜਾਨ ਬਚਾ ਲਈ ਜੋ ਆਤਮਹੱਤਿਆ ਕਰਨ ਜਾ ਰਿਹਾ ਸੀ।

ਉਨ੍ਹਾਂ ਦੀ ਇਸ ਬਹਾਦੁਰੀ ਦੀ ਸਰਾਹਨਾ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੀਵਨ ਰਕਸ਼ਾ ਪਦਕ ਪ੍ਰਦਾਨ ਕੀਤਾ ਗਿਆ ਹੈ। 

ਭਾਰਤੀ ਰੇਲਵੇ ਲਈ ਇਹ ਅਤਿਅੰਤ ਗੌਰਵ ਅਤੇ ਸਨਮਾਨ ਦਾ ਪਲ ਹੈ ਕਿ ਸਰਵੋਤਮ ਜੀਵਨ ਰਕਸ਼ਾ ਪਦਕ ਲੜੀ ਵਿੱਚ ਸ਼੍ਰੀ ਗਿਆਨ ਚੰਦ (ਮਰਨ ਉਪਰੰਤ) ਅਤੇ ਸ਼੍ਰੀ ਅਨਿਲ ਕੁਮਾਰ ਨੂੰ ਉਨ੍ਹਾਂ ਦੀ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ।

ਉੱਤਮ ਜੀਵਨ ਰਕਸ਼ਾ ਪਦਕ ਚੇਨ ਦੇ ਤਹਿਤ ਚਾਰ ਕਰਮਚਾਰੀਆਂ ਸ਼੍ਰੀ ਦਿਨਕਰ ਤਿਵਾਰੀ, ਸ਼੍ਰੀ ਤ੍ਰਿਦੀਪ ਪਾਲ, ਸ਼੍ਰੀ ਰਾਜਬੀਰ ਸਿੰਘ ਅਤੇ ਸ਼੍ਰੀ ਸੰਜੀਤ ਕੁਮਾਰ ਰਾਮ ਨੂੰ ਸਨਮਾਨਿਤ ਕੀਤਾ ਗਿਆ ਹੈ।

ਜੀਵਨ ਰੱਖਿਆ ਪਦਕ ਲੜੀ ਲਈ ਸ਼੍ਰੀ ਬੋਂਗੂ ਨਰਸਿਮਹਾ ਰਾਓ ਦਾ ਨਾਮ ਇਸ ਸਨਮਾਨ ਦੇ ਲਈ ਚੁਣਿਆ ਗਿਆ

ਹਰੇਕ ਬਹਾਦਰ ਨੇ ਆਪਣੇ ਕਰੱਤਵ ਦਾ ਪਾਲਨ ਕਰਦੇ ਹੋਏ ਅਦਭੁਤ ਸਾਹਸ ਅਤੇ ਵੀਰਤਾ ਦਾ ਪਰਿਚੈ ਦਿੱਤਾ। ਇਨ੍ਹਾਂ ਬਹਾਦੁਰਾਂ ਨੇ ਸਾਡੇ ਦੇਸ਼ ਅਤੇ ਇਸ ਦੇ ਨਾਗਰਿਕਾਂ ਦੇ ਪ੍ਰਤੀ ਆਰਪੀਐੱਫ ਦੇ ਸਮਰਪਣ ਅਤੇ ਨਿਰਸਵਾਰਥ ਸੇਵਾ ਦੀ ਗੌਰਵਸ਼ਾਲੀ ਪਰੰਪਰਾ ਨੂੰ ਅੱਗੇ ਵਧਾਇਆ ਹੈ।

ਇਹ ਰਾਸ਼ਟਰਵਿਆਪੀ ਸਨਮਾਨ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀ ਯੂਨਿਟਸ ਨੂੰ ਸਨਮਾਨਿਤ ਕਰੇਗਾ ਅਤੇ ਆਰਪੀਐੱਫ ਨੂੰ ਸਮਰਪਣ ਅਤੇ ਮਨੁੱਖੀ ਸੇਵਾ ਦੇ ਅਗਾਂਹਵਧੂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰੇਗਾ।

ਰਾਸ਼ਟਰ ਦੀ ਸੇਵਾ ਲਈ ਪ੍ਰਦਾਨ ਕੀਤਾ ਗਿਆ ਇਹ ਸਨਮਾਨ ਆਰਪੀਐੱਫ ਦੇ ਕਰਮਚਾਰੀਆਂ ਨੂੰ ਅਜਿਹੇ ਸਾਹਸੀ ਕਾਰਜਾਂ ਦਾ ਅਨੁਕਰਣ ਕਰਨ ਅਤੇ ਭਵਿੱਖ ਵਿੱਚ ਹੋਰ ਅਧਿਕ ਪੁਰਸਕਾਰ ਪ੍ਰਾਪਤ ਕਰਨ ਦੀ ਯਾਦ ਦਿਲਾਏਗਾ।

ਭਾਰਤੀ ਰੇਲਵੇ ਆਰਪੀਐੱਫ ਦੇ ਸਾਰੇ ਪਦਕ ਵਿਜੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਾ ਹੈ।

****

ਆਰਕੇਜੇ/ਐੱਮ


(Release ID: 1796622) Visitor Counter : 127


Read this release in: Hindi , English