ਇਸਪਾਤ ਮੰਤਰਾਲਾ

ਭਾਰਤੀ ਇਸਪਾਤ ਉਦਯੋਗ ਨੇ ਆਧੁਨਿਕੀਕਰਨ ਅਤੇ ਵਿਸਤਾਰ ਪ੍ਰੋਜੈਕਟਾਂ ਵਿੱਚ ਉਪਲੱਬਧ ਸਰਵਉੱਤਮ ਟੈਕਨੋਲੋਜੀਆਂ ਨੂੰ ਅਪਣਾਉਣ ਦੇ ਨਾਲ ਆਪਣੀ ਊਰਜਾ ਖਪਤ ਅਤੇ ਕਾਰਬਨ ਨਿਕਾਸੀ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਹੈ

Posted On: 02 FEB 2022 5:36PM by PIB Chandigarh

ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਇਸਪਾਤ ਉਦਯੋਗ ਨੇ ਆਧੁਨਿਕੀਕਰਨ ਅਤੇ ਵਿਸਤਾਰ ਪ੍ਰੋਜੈਕਟਾਂ ਵਿੱਚ ਉਪਲੱਬਧ ਸਰਵਉੱਤਮ ਟੈਕਨੋਲੋਜੀਆਂ ਨੂੰ ਵਿਆਪਕ ਰੂਪ ਨਾਲ ਅਪਣਾਉਣ ਦੇ ਨਾਲ ਆਪਣੀ ਊਰਜਾ ਖਪਤ ਅਤੇ ਕਾਰਬਨ ਨਿਕਾਸੀ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ ਹੈ। ਭਾਰਤੀ ਇਸਪਾਤ ਉਦਯੋਗ ਦੀ ਔਸਤ ਕਾਰਬਨ ਡਾਇਆਕਸਾਇਡ ਨਿਕਾਸੀ 2005 ਵਿੱਚ ਲਗਭਗ 3.1 ਟਨ/ਟਨ ਕੱਚੇ ਸਟੀਲ  ( ਟੀ/ਟੀਸੀਐੱਸ) ਤੋਂ ਘੱਟ ਕੇ 2020 ਤੱਕ ਲਗਭਗ 2.6 ਟੀ/ਟੀਸੀਐੱਸ ਹੋ ਗਈ ਹੈ।

ਜਲਵਾਯੂ ਪਰਿਵਰਤਨ ਦੇ ਪ੍ਰਤਿਕੂਲ ਪ੍ਰਭਾਵ ਨੂੰ ਘੱਟ ਕਰਨ ਅਤੇ ਅਨੁਕੂਲ ਬਣਾਉਣ ਲਈ ਭਾਰਤ ਨੇ ਜਲਵਾਯੂ ਪਰਿਵਰਤਨ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਸੀਸੀ) ਦੀ ਛਤਰਛਾਇਆ ਵਿੱਚ ਕਈ ਉਪਾਵਾਂ ਦੀ ਸ਼ੁਰੂਆਤ ਕੀਤੀ ਹੈ। ਉੱਨਤ ਊਰਜਾ ਯੋਗਤਾ ਲਈ ਰਾਸ਼ਟਰੀ ਮਿਸ਼ਨ  (ਐੱਨਐੱਮਈਈਈ) ਐੱਨਏਪੀਸੀਸੀ  ਦੇ ਤਹਿਤ ਅੱਠ ਮਿਸ਼ਨਾਂ ਵਿੱਚੋਂ ਇੱਕ ਹੈ ।

ਪ੍ਰਦਰਸ਼ਨ ਉਪਲਬਧੀ ਅਤੇ ਵਪਾਰ (ਪੀਏਟੀ) ਐੱਨਐੱਮਈਈਈ  ਦੇ ਤਹਿਤ ਇੱਕ ਪ੍ਰਮੁੱਖ ਯੋਜਨਾ ਹੈ ।  ਇਹ ਊਰਜਾ ਯੋਗਤਾ ਵਧਾਉਣ ਲਈ ਬਜ਼ਾਰ ਅਧਾਰਿਤ ਤੰਤਰ ਹੈ ,  ਜਿਸ ਦੇ ਤਹਿਤ ਊਰਜਾ ਬਚਤ  ਦੇ ਵਿਸ਼ੇਸ਼ ਲਕਸ਼ ਨਿਰਧਾਰਿਤ ਕੀਤੇ ਜਾਂਦੇ ਹਨ। ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਾਲਿਆਂ ਨੂੰ ਐੱਨਰਜੀ ਸੇਵਿੰਗ ਸਰਟੀਫਿਕੇਟ  (ਈਐੱਸਸੀਈਆਰਟੀਐੱਸ )  ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹਰ ਇੱਕ 1 ਮੀਟ੍ਰਿਕ ਟਨ ਤੇਲ ਸਮਾਨ  ਦੇ ਬਰਾਬਰ ਹੁੰਦਾ ਹੈ ।  ਜੋ ਆਪਣੇ ਨਿਰਧਾਰਿਤ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ ,  ਉਨ੍ਹਾਂ ਨੂੰ ਇੱਕ ਕੇਂਦਰੀਕ੍ਰਿਤ ਔਨਲਾਇਨ ਵਪਾਰ ਤੰਤਰ  ਦੇ ਰਾਹੀਂ ਅਧਿਕ ਪ੍ਰਾਪਤ ਕਰਤਾਵਾਂ ਤੋਂ ਈਐੱਸਸੀਰਟਸ ਖਰੀਦਣ ਦੀ ਲੋੜ ਹੈ। ਪੀਏਟੀ ਯੋਜਨਾ  ਦੇ ਤਹਿਤ ਭਾਰਤੀ ਇਸਪਾਤ ਉਦਯੋਗ ਇੱਕ ਮਹੱਤਵਪੂਰਣ ਹਿਤਧਾਰਕ ਹੈ।  ਇਸਪਾਤ ਖੇਤਰ 2012-20 ਦੀ ਮਿਆਦ ਲਈ 5.5 ਐੱਮਟੀਓਈ  ( ਮਿਲੀਅਨ ਟਨ ਤੇਲ ਬਰਾਬਰ) ਅਤੇ 20 ਮਿਲੀਅਨ ਟਨ ਸੰਬੰਧਿਤ ਕਾਰਬਨ ਡਾਇਆਕਸਾਈਡ  ਦੀ ਕਮੀ ਲਈ ਪੀਏਟੀ-I ,  ਪੀਏਟੀ-II ਅਤੇ ਪੀਏਟੀ-III ਨਾਲ ਕੁੱਲ ਲਕਸ਼ਿਤ ਊਰਜਾ ਬਚਤ ਹਾਸਲ ਕਰਨ ਵਿੱਚ ਸਮਰੱਥ ਰਿਹਾ ਹੈ ।

ਇਸਪਾਤ ਖੇਤਰ ਨੇ ਆਧੁਨਿਕੀਕਰਨ ਅਤੇ ਵਿਸਤਾਰ ਪ੍ਰੋਜੈਕਟਾਂ ਵਿੱਚ ਵਿਸ਼ਵ ਪੱਧਰ ਉੱਤੇ ਉਪਲੱਬਧ ਸਰਵਉੱਤਮ ਉਪਲੱਬਧ ਟੈਕਨੋਲੋਜੀਆਂ ਨੂੰ ਅਪਣਾਇਆ ਹੈ ।

ਇਸ ਦੇ ਇਲਾਵਾ,  ਲੋਹਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਵਿੱਚ ਹਰਿਤ ਹਾਈਡ੍ਰੋਜਨ ਦੀ ਸਹੂਲਤ ਲਈ ਇਸਪਾਤ ਖੇਤਰ ਨੂੰ ਰਾਸ਼ਟਰੀ ਹਰਿਤ ਹਾਈਡ੍ਰੋਜਨ ਊਰਜਾ ਮਿਸ਼ਨ ਵਿੱਚ ਇੱਕ ਮਹੱਤਵਪੂਰਣ ਹਿਤਧਾਰਕ ਬਣਾਇਆ ਗਿਆ ਹੈ ।  ਇਸ ਪਹਿਲ  ਦੇ ਤਹਿਤ ਡਾਇਰੈਕਟ ਰਿਡਿਊਸਡ ਆਇਰਨ  (ਡੀਆਰਆਈ)  ਉਤਪਾਦਨ ਵਿੱਚ ਗ੍ਰੀਨ ਐੱਚ-2  ਦੇ ਉਪਯੋਗ ਦੀ ਵਿਵਹਾਰਤਾ ਦਾ ਪਤਾ ਲਗਾਉਣ ਲਈ ਜਨਤਕ ਅਤੇ ਨਿਜੀ ਭਾਗੀਦਾਰੀ  ਦੇ ਤਹਿਤ ਦੋ ਪਾਇਲਟ ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ ।

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ  ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ  ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ।

 

********

  ਐੱਮਵੀ/ਐੱਸਕੇ



(Release ID: 1795177) Visitor Counter : 115


Read this release in: English , Hindi