ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੁਲਤਾਨਪੁਰ ਨੈਸ਼ਨਲ ਪਾਰਕ ਵਿਖੇ ਵਰਲਡ ਵੈਟਲੈਂਡਸ ਡੇ ਮਨਾਇਆ ਗਿਆ


ਅੰਤਰਰਾਸ਼ਟਰੀ ਮਹੱਤਤਾ ਵਾਲੇ ਦੋ ਹੋਰ ਵੈਟਲੈਂਡਸ ਨਾਲ ਭਾਰਤ ਵਿੱਚ ਰਾਮਸਰ ਸਾਈਟਾਂ ਦੀ ਸੰਖਿਆ 49 ਹੋ ਗਈ ਹੈ

ਸਪੇਸ ਐਪਲੀਕੇਸ਼ਨ ਸੈਂਟਰ ਦੁਆਰਾ ਨੈਸ਼ਨਲ ਵੈਟਲੈਂਡ ਡਿਕੈਡਲ ਚੇਂਜ ਐਟਲਸ ਰਿਲੀਜ਼ ਕੀਤਾ ਗਿਆ

ਸਰਕਾਰ ਵੈਟਲੈਂਡਸ ਦੇ ਨਿਘਾਰ ਅਤੇ ਨੁਕਸਾਨ ਨੂੰ ਰੋਕਣ ਅਤੇ ਉਲਟਾਉਣ ਲਈ ਸਕਾਰਾਤਮਕ ਕਾਰਵਾਈ ਕਰ ਰਹੀ ਹੈ: ਸ਼੍ਰੀ ਭੂਪੇਂਦਰ ਯਾਦਵ

Posted On: 02 FEB 2022 5:38PM by PIB Chandigarh

ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਵਰਲਡ ਵੈਟਲੈਂਡਸ ਡੇ 2022 'ਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੈਟਲੈਂਡਸ ਦੇ ਵਿਨਾਸ਼ ਅਤੇ ਨੁਕਸਾਨ ਨੂੰ ਰੋਕਣ ਅਤੇ ਉਲਟਾਉਣ ਲਈ, ਭਾਈਚਾਰਿਆਂ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਦੇ ਹੋਏ, ਸਕਾਰਾਤਮਕ ਕਾਰਵਾਈ ਕਰ ਰਹੀ ਹੈ।

 

https://static.pib.gov.in/WriteReadData/userfiles/image/image0011ZWG.jpg


 

ਕੇਂਦਰੀ ਵਾਤਾਵਰਣ ਮੰਤਰੀ ਅੱਜ ਹਰਿਆਣਾ ਦੀ ਇੱਕ ਰਾਮਸਰ ਸਾਈਟ, ਸੁਲਤਾਨਪੁਰ ਨੈਸ਼ਨਲ ਪਾਰਕ ਵਿੱਚ ਆਯੋਜਿਤ ਵਰਲਡ ਵੈਟਲੈਂਡਸ ਡੇ 2022 ਦੇ ਰਾਸ਼ਟਰੀ ਪੱਧਰ ਦੇ ਸਮਾਰੋਹ ਵਿੱਚ ਬੋਲ ਰਹੇ ਸਨ। ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕੀਤੀ। ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਹਰਿਆਣਾ ਦੇ ਵਣ ਮੰਤਰੀ ਸ਼੍ਰੀ ਕੰਵਰ ਪਾਲ ਵੀ ਹਾਜ਼ਰ ਸਨ। 

 

ਸ਼੍ਰੀ ਯਾਦਵ ਦੁਆਰਾ ਇਸ ਮੌਕੇ 'ਤੇ ਦੋ ਨਵੀਆਂ ਰਾਮਸਰ ਸਾਈਟਾਂ (ਅੰਤਰਰਾਸ਼ਟਰੀ ਮਹੱਤਵ ਦੀਆਂ ਵੈਟਲੈਂਡਸ), ਗੁਜਰਾਤ ਵਿੱਚ ਖਿਜਾਡੀਆ ਵਾਈਲਡਲਾਈਫ ਸੈਂਚੁਰੀ ਅਤੇ ਉੱਤਰ ਪ੍ਰਦੇਸ਼ ਵਿੱਚ ਬਖੀਰਾ ਵਾਈਲਡਲਾਈਫ ਸੈਂਚੂਰੀ ਦਾ ਵੀ ਐਲਾਨ ਕੀਤਾ ਗਿਆ।

 


 

ਭਾਰਤ ਕੋਲ ਹੁਣ 10,93,636 ਹੈਕਟੇਅਰ ਖੇਤਰ ਨੂੰ ਕਵਰ ਕਰਨ ਵਾਲੀਆਂ 49 ਰਾਮਸਰ ਸਾਈਟਾਂ ਦਾ ਨੈੱਟਵਰਕ ਹੈ, ਜੋ ਕਿ ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਧ ਹੈ। ਉੱਤਰ ਪ੍ਰਦੇਸ਼ ਵਿੱਚ ਬਖੀਰਾ ਵਾਈਲਡਲਾਈਫ ਸੈਂਚੁਰੀ ਮੱਧ ਏਸ਼ੀਆਈ ਫਲਾਈਵੇਅ ਦੀਆਂ ਵੱਡੀਆਂ ਕਿਸਮਾਂ ਲਈ ਇੱਕ ਸੁਰੱਖਿਅਤ ਸਰਦੀਆਂ ਲਈ ਅਤੇ ਮਚਾਨ ਦਾ ਮੈਦਾਨ ਪ੍ਰਦਾਨ ਕਰਦਾ ਹੈ, ਜਦੋਂ ਕਿ ਖਿਜਾਡੀਆ ਵਾਈਲਡਲਾਈਫ ਸੈਂਚੂਰੀ ਇੱਕ ਤਟਵਰਤੀ ਜਲ-ਭੂਮੀ (ਵੈਟਲੈਂਡ) ਹੈ ਜਿਸ ਵਿੱਚ ਭਰਪੂਰ ਪਾਚਕ (ਐਵੀਫੌਨਲ) ਵਿਵਿਧਤਾ ਹੈ ਜੋ ਲੁਪਤ ਹੋਣ ਦੇ ਖ਼ਤਰੇ ਵਾਲੀਆਂ ਅਤੇ ਕਮਜ਼ੋਰ ਪ੍ਰਜਾਤੀਆਂ ਲਈ ਇੱਕ ਸੁਰੱਖਿਅਤ ਨਿਵਾਸ ਸਥਾਨ ਪ੍ਰਦਾਨ ਕਰਦੀ ਹੈ।

 

ਭਾਰਤ ਦੇ ਵੈਟਲੈਂਡਸ ਦੀ ਸਾਂਭ-ਸੰਭਾਲ਼, ਬਹਾਲੀ ਅਤੇ ਪ੍ਰਬੰਧਨ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੇ ਹਿੱਸੇ ਵਜੋਂ, ਸ਼੍ਰੀ ਭੂਪੇਂਦਰ ਯਾਦਵ ਨੇ ਸਾਡੇ ਵੈਟਲੈਂਡਸ ਦੀ ਸੁਰੱਖਿਆ ਅਤੇ ਸੰਭਾਲ਼ ਲਈ ਵੈਟਲੈਂਡ ਮਿੱਤਰਾਂ ਅਤੇ ਸਮਾਰੋਹ ਵਿੱਚ ਮੌਜੂਦ ਹਰ ਕਿਸੇ ਨੂੰ ਵੈਟਲੈਂਡਸ ਸਹੁੰ ਚੁਕਾਈ। ਪਤਵੰਤਿਆਂ ਨੇ ਰਸਮੀ ਤੌਰ ‘ਤੇ ਪੌਦੇ ਲਗਾਉਣ ਵਿੱਚ ਵੀ ਹਿੱਸਾ ਲਿਆ ਅਤੇ ਪ੍ਰਦਰਸ਼ਨੀ ਖੇਤਰ ਅਤੇ ਇੰਟਰਪ੍ਰੀਟੇਸ਼ਨ ਸੈਂਟਰ ਦਾ ਦੌਰਾ ਕੀਤਾ।

 

https://static.pib.gov.in/WriteReadData/userfiles/image/image002K69K.jpg


 

ਇਸ ਮੌਕੇ 'ਤੇ, ਸਪੇਸ ਐਪਲੀਕੇਸ਼ਨ ਸੈਂਟਰ (ਐੱਸਏਸੀ), ਅਹਿਮਦਾਬਾਦ ਦੁਆਰਾ ਤਿਆਰ ਕੀਤਾ ਗਿਆ "ਨੈਸ਼ਨਲ ਵੈਟਲੈਂਡ ਡਿਕੈਡਲ ਚੇਂਜ ਐਟਲਸ" ਵੀ ਰਿਲੀਜ਼ ਕੀਤਾ ਗਿਆ ਜੋ ਪਿਛਲੇ ਦਹਾਕੇ ਵਿੱਚ ਦੇਸ਼ ਭਰ ਵਿੱਚ ਵੈਟਲੈਂਡਸ ਵਿੱਚ ਵਾਪਰੀਆਂ ਤਬਦੀਲੀਆਂ ਨੂੰ ਉਜਾਗਰ ਕਰਦਾ ਹੈ। ਅਸਲ ਐਟਲਸ ਨੂੰ 2011 ਵਿੱਚ ਐੱਸਏਸੀ ਦੁਆਰਾ ਰਿਸੀਜ਼ ਕੀਤਾ ਗਿਆ ਸੀ।  ਅਤੇ ਪਿਛਲੇ ਵਰ੍ਹਿਆਂ ਵਿੱਚ ਸਾਰੀਆਂ ਰਾਜ ਸਰਕਾਰਾਂ ਦੁਆਰਾ ਆਪਣੀਆਂ ਯੋਜਨਾ ਪ੍ਰਕਿਰਿਆਵਾਂ ਵਿੱਚ ਵੀ ਵਿਆਪਕ ਤੌਰ 'ਤੇ ਵਰਤਿਆ ਗਿਆ ਹੈ। ਐਟਲਸ ਵਿੱਚ ਹੋਈਆਂ ਤਬਦੀਲੀਆਂ ਵੈਟਲੈਂਡਸ ਆਵ੍ ਇੰਡੀਆ ਪੋਰਟਲ https://indianwetlands.in/resources-and-e-learning/library/ ਵੈੱਬਸਾਈਟ 'ਤੇ ਉਪਲਬਧ ਹੈ।

 


 

ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿ ਹਰਿਆਣਾ ਨੇ ਸਿਰਫ਼ ਪਿਛਲੇ ਵਰ੍ਹੇ ਹੀ ਦੋ ਸਾਈਟਾਂ ਲਈ ਅੰਤਰਰਾਸ਼ਟਰੀ ਰਾਮਸਰ ਟੈਗ ਪ੍ਰਾਪਤ ਕੀਤਾ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਆਮ ਤੌਰ 'ਤੇ ਝੀਲਾਂ (ਵੈਟਲੈਂਡਸ) ਅਤੇ ਪ੍ਰਕਿਰਤੀ ਦੀ ਸੰਭਾਲ਼ ਕਰਨ ਦਾ ਸੱਦਾ ਦਿੱਤਾ ਅਤੇ ਵਿਕਾਸ ਅਤੇ ਵਾਤਾਵਰਣ ਨੂੰ ਸੰਤੁਲਿਤ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ।

 

ਵੈਟਲੈਂਡਸ ਦੇ ਕਾਰਜਾਂ ਨੂੰ ਮਾਨਵ ਸਰੀਰ ਵਿੱਚ ਗੁਰਦੇ (ਕਿਡਨੀ) ਦੁਆਰਾ ਨਿਭਾਏ ਜਾਂਦੇ ਕਾਰਜਾਂ ਦੇ ਬਰਾਬਰ ਦੱਸਦੇ ਹੋਏ, ਕੇਂਦਰੀ ਰਾਜ ਮੰਤਰੀ ਨੇ ਦੇਸ਼ ਦੇ ਵੈਟਲੈਂਡਸ ਦੀ ਸਾਂਭ-ਸੰਭਾਲ਼ ਦੇ ਲਾਭਾਂ ਅਤੇ ਲੋੜਾਂ ਬਾਰੇ ਵਿਸਤਾਰ ਵਿੱਚ ਗੱਲ ਕੀਤੀ।

 

ਵਰਲਡ ਵੈਟਲੈਂਡਸ ਡੇ ਹਰ ਸਾਲ 2 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਅਤੇ ਸਾਡੇ ਗ੍ਰਹਿ ਲਈ ਵੈਟਲੈਂਡਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਲਮੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ 2 ਫਰਵਰੀ, 1971 ਨੂੰ ਈਰਾਨੀ ਸ਼ਹਿਰ ਰਾਮਸਰ ਵਿੱਚ ਵੈੱਟਲੈਂਡਜ਼ 'ਤੇ ਕਨਵੈਨਸ਼ਨ ਨੂੰ ਅਪਣਾਏ ਜਾਣ ਦੀ ਮਿਤੀ ਨੂੰ ਵੀ ਦਰਸਾਉਂਦਾ ਹੈ। ਇਸ ਸਾਲ ਦੇ ਵਰਲਡ ਵੈਟਲੈਂਡਸ ਡੇ ਦਾ ਥੀਮ "ਵੈਟਲੈਂਡਸ ਐਕਸ਼ਨ ਫੌਰ ਪੀਪਲ ਐਂਡ ਨੇਚਰ" ਹੈ, ਜੋ ਮਾਨਵ ਅਤੇ ਗ੍ਰਹਿ ਦੀ ਸਿਹਤ ਲਈ ਵੈਟਲੈਂਡਸ ਦੀ ਸੰਭਾਲ਼ ਅਤੇ ਟਿਕਾਊ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਾਰਵਾਈਆਂ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।



 

 ***********

 

ਐੱਚਆਰਕੇ



(Release ID: 1794893) Visitor Counter : 187


Read this release in: English , Urdu , Hindi