ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਗ਼ੈਰ-ਈਂਧਣ ਰਿਟੇਲ ਵਿਕਰੀ ਵਿੱਚ ਐੱਚਪੀਸੀਐੱਲ ਦੇ ਪਦਚਿੰਨ੍ਹ ਦਾ ਵਿਸਤਾਰ


ਦੋ ਨਵੇਂ ‘ਹੈਪੀ ਸੁਵਿਧਾ ਕੇਂਦਰ’ ਸ਼ੁਰੂ

Posted On: 31 JAN 2022 3:41PM by PIB Chandigarh

ਹਿੰਦੋਸਤਾਨ ਪੈਟਰੋਲਿਅਮ ਕਾਰਪੋਰੇਸ਼ਨ ਲਿਮਿਟਿਡ ਨੇ ਗ਼ੈਰ-ਈਂਧਣ ਰਿਟੇਲ ਵਿਕਰੀ ਖੇਤਰ ਵਿੱਚ ਵੱਡੇ ਪੈਮਾਨੇ ‘ਤੇ ਆਪਣੀ ਮੌਜੂਦਗੀ ਨੂੰ ਹੋਰ ਸਸ਼ੱਕਤ ਕਰਦੇ ਹੋਏ, ‘HaPpyShop’  ਨਾਮਕ ਆਪਣੇ ਬਰਾਂਡ ਦੇ ਤਹਿਤ ਦੋ ਹੋਰ ਸੁਵਿਧਾ ਸਟੋਰ ਦੇ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੇ ਆਟੋ ਕੇਅਰ ਸੈਂਟਰ, ਬਾਂਦਰਾ ਪੱਛਮੀ, ਮੁੰਬਈ ਵਿੱਚ ਅਤੇ ਮਿਲੇਨਿਅਮ ਆਊਟਲੈੱਟ, ਵਿਸ਼ਾਖਾਪਟਣਮ ਵਿੱਚ ਨਵੇਂ ‘HaPpyShop’  ਸਟੋਰ ਖੋਲ੍ਹੇ ਗਏ। ਬਰਾਂਡ ਨਾਮ ‘HaPpyShop’  ਦੇ ਤਹਿਤ ਪਹਿਲਾ ਸਟੋਰ ਸਤੰਬਰ 2021 ਵਿੱਚ ਮੁੰਬਈ ਵਿੱਚ ਨੇਪਿਯਨ ਸੀ ਰੋਡ ‘ਤੇ ਕੰਪਨੀ ਦੇ ਰਿਟੇਲ ਆਊਟਲੈੱਟ ‘ਤੇ ਖੋਲ੍ਹਿਆ ਗਿਆ ਸੀ ਅਤੇ ਇਹ ਸਟੋਰ ਇਲਾਕੇ ਦੇ ਨਿਵਾਸੀਆਂ ਦੇ ਵਿੱਚ ਕਾਫੀ ਮਕਬੂਲ ਬਣ ਚੁੱਕਿਆ ਹੈ। ਉਪਰੋਕਤ ਤੋਂ ਇਲਾਵਾ, ਮਦੁਰਈ ਵਿੱਚ ਔਨਲਾਈਨ ਸਟੋਰ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਨਾਲ ਸ਼ੁਧ ਰੂਪ ਨਾਲ ਔਨਲਾਈਨ ਪ੍ਰਾਰੂਪ ਵਿੱਚ ਵੀ ‘HaPpyShop’  ਦੀ ਸ਼ੁਰੂਆਤ ਹੋਈ।

https://static.pib.gov.in/WriteReadData/userfiles/image/image001XNA5.jpg

ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਰੋਜ਼ਾਨਾ ਜ਼ਰੂਰਤ ਦੇ ਉਤਪਾਦ ਉਪਲਬਧ ਕਰਵਾਉਣ ਦੇ ਲਈ ‘HaPpyShop’  ਬਰਾਂਡ ਨਾਮ ਦੇ ਤਹਿਤ ਮਲਟੀ-ਚੈਨਲ ਰਿਟੇਲ ਸਟੋਰ ਦੀ ਆਪਣੀ ਚੇਨ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਹੈ। ਹਰੇਕ ਨਵੇਂ ਸਟੋਰ ਵਿੱਚ ਉਤਪਾਦ ਚੇਨ ਦੀ ਯੋਜਨਾਬੰਦੀ ਸਥਾਨਕ ਨਿਵਾਸੀਆਂ ਦੇ ਸਵਾਦ ਅਤੇ ਤਰਜੀਹਾਂ ਦੇ ਅਨੁਰੂਪ ਸਾਵਧਾਨੀਪੂਰਬਕ ਕੀਤੀ ਗਈ ਹੈ। ਗ੍ਰਾਹਕਾਂ ਦੁਆਰਾ ਸਟੋਰ ਦੇ ਤਾਜ਼ਾ ਤਰੀਨ ਰੂਪ ਅਤੇ ਪ੍ਰਦਰਸ਼ਨ ਦੀ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ।

ਆਸ-ਪਾਸ ਦੇ ਖੇਤਰਾਂ ਵਿੱਚ ਗ੍ਰਾਹਕਾਂ ਨੂੰ ਇੱਕ ਸਹਜ ਖਰੀਦਦਾਰੀ ਅਨੁਭਵ ਪ੍ਰਦਾਨ ਕਰਨ ਦੇ ਲਈ ਸਟੋਰ ਆਧੁਨਿਕ ਟੈਕਨੋਲੋਜੀ ਨਾਲ ਲੈਸ ਹਨ।ਭੌਤਿਕ ਸਟੋਰ ਦੇ ਅਨੁਭਵ ਦੇ ਨਾਲ-ਨਾਲ ਉਨ੍ਹਾਂ ਦੇ ਪਾਸ ਡੋਰ ਡਿਲਿਵਰੀ ਮਾਡਲ ਦੇ ਨਾਲ ਔਨਲਾਈਨ ਸ਼ਾਪਿੰਗ ਦਾ ਵਿਕਲਪ ਵੀ ਹੈ। ਗ੍ਰਾਹਕ ਐੱਚਪੀਸੀਐੱਲ ਦੇ ‘HaPpyShop’  (App Store ਅਤੇ Play Store ‘ਤੇ ਉਪਲਬਧ) ਮਰਚੇਂਡਾਈਜ਼ ਬ੍ਰਾਊਜ਼ ਕਰਨ ਅਤੇ ਖਰੀਦਦਾਰੀ ਕਰਨ ਵਿੱਚ ਸਮਰੱਥ ਹੋਣਗੇ ਅਤੇ ਸਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਾਏ ਜਾਣਗੇ।

https://static.pib.gov.in/WriteReadData/userfiles/image/image0022243.jpg

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਅਤੇ ਐੱਚਪੀਸੀਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰਾਣਾ ਨੇ ਕਿਹਾ, ‘ਐੱਚਪੀਸੀਐੱਲ ਵਿੱਚ ਗ੍ਰਾਹਕਾਂ ਨੂੰ ਇੱਕ ਅਲੱਗ ਅਨੁਭਵ ਪ੍ਰਦਾਨ ਕਰਨ ;ਤੇ ਸਾਡਾ ਧਿਆਨ ਕੇਂਦਰਿਤ ਹੈ। ‘HaPpyShop’  ਗ੍ਰਾਹਕਾਂ ਨੂੰ ਉਚਿਤ ਮੁੱਲ ‘ਤੇ ਗੁਣਵੱਤਾਪੂਰਨ ਉਤਪਾਦਾਂ ਦੀ ਇੱਕ ਚੇਨ ਪ੍ਰਦਾਨ ਕਰੇਗਾ।’

ਐੱਚਪੀਸੀਐੱਲ ਨੇ ਗ੍ਰਾਹਕ ਸੁਵਿਧਾ ਵਿੱਚ ਇੱਕ ਹੋਰ ਅਧਿਆਏ ਜੋੜਦੇ ਹੋਏ ਦੇਸ਼ ਭਰ ਵਿੱਚ ਆਪਣੇ ਰਿਟੇਲ ਆਊਟਲੈੱਟਸ ‘ਤੇ ‘Paani@Club HP’  ਨਾਮ ਦੇ ਤਹਿਤ ਬ੍ਰਾਂਡੇਡ ਪੈਕੇਜਡ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਹੈ। ਗ੍ਰਾਹਕਾਂ ਨੇ ਖੁਲ੍ਹੇ ਮਨ ਨਾਲ ਇਸ ਪ੍ਰਸਤਾਵ ਨੂੰ ਸਵੀਕਾਰ ਕੀਤਾ ਹੈ ਅਤੇ ਇਹ ਬ੍ਰਾਂਡ ਬਜ਼ਾਰ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ।

 

 ***********


ਵਾਈਬੀ/ਆਰਕੇਐੱਮ



(Release ID: 1794084) Visitor Counter : 128


Read this release in: English , Hindi