ਰੱਖਿਆ ਮੰਤਰਾਲਾ

ਲੈਫਟੀਨੇਂਟ ਜਨਰਲ ਸੀਪੀ ਮੋਹੰਤੀ, ਥਲ ਸੈਨਾ ਉਪ ਪ੍ਰਮੁੱਖ ਦੇ ਅਹੁਦੇ ਤੋਂ ਸੇਵਾਮੁਕਤ ਹੋਏ

Posted On: 31 JAN 2022 3:36PM by PIB Chandigarh

ਲੈਫਟੀਨੇਂਟ ਜਨਰਲ ਚੰਡੀ ਪ੍ਰਸਾਦ ਮੋਹੰਤੀ, ਪੀਵੀਐੱਸਐੱਮ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ ਥਲ ਸੈਨਾ ਉਪ ਪ੍ਰਮੁੱਖ ਚਾਰ ਦਹਾਕਿਆਂ ਦੀ ਆਪਣੀ ਸ਼ਾਨਦਾਰ ਸੇਵਾ ਦੇ ਬਾਅਦ  ਸੇਵਾਮੁਕਤ ਹੋਏ। ਦਫ਼ਤਰ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਤਤਕਾਲ ਜ਼ਰੂਰਤ ਹਥਿਆਰ ਪਲੈਟਫਾਰਮਾਂ ਅਤੇ ਉਪਕਰਣਾਂ ਦੀ ਖਰੀਦ ਦੇ ਲਈ ਐਮਰਜੈਂਸੀ ਵਿੱਤੀ ਸ਼ਕਤੀਆਂ ਵਿੱਚ ਭਾਰੀ ਵਾਧਾ ਕਰਵਾਉਣ ਅਤੇ ਸੈਨਾ ਵਿੱਚ ਵਿਲੱਖਣ ੳਤੇ ਵਿਨਾਸ਼ਕਾਰੀ ਟੈਕਨੋਲੋਜੀਆਂ ਨੂੰ ਸ਼ਾਮਲ ਕਰਨ ਦੇ ਲਈ ਯਾਦ ਕੀਤਾ ਜਾਵੇਗਾ।ਥਲ ਸੈਨਾ ਉਪ ਪ੍ਰਮੁੱਖ ਦੇ ਰੂਪ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਖਰੀਦ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਿਸ਼ੇਸ਼ ਰੂਪ ਨਾਲ ਉਨ੍ਹਾਂ ਨੇ ਉੱਤਰੀ ਸਰਹੱਦ ‘ਤੇ ਤਿਆਰੀਆਂ ਨੂੰ ਵਧਾਉਣ ਦੇ ਲਈ ਐਮਰਜੈਂਸੀ ਖਰੀਦ ਨੂੰ ਸ਼ਾਮਲ ਕੀਤਾ। ਉਨ੍ਹਾਂ ਨੇ ਉਭਰਦੀਆਂ ਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਸੈਨਾ ਦੇ ਅੰਦਰ ਸਿਖਲਾਈ ਅਤੇ ਸਿੱਖਿਆ ਦੇ ਆਧੁਨਿਕ ਤਰੀਕਿਆਂ ‘ਤੇ ਵੀ ਜ਼ੋਰ ਦਿੱਤਾ।

ਲੈਫਟੀਨੇਂਟ ਜਨਰਲ ਮੋਹੰਤੀ ਨੇ ਭਾਰਤੀ ਸੈਨਾ ਅਕੈਡਮੀ (ਆਈਐੱਮਏ) ਦੇਹਰਾਦੂਨ ਅਤੇ ਰਾਸ਼ਟਰੀ ਰੱਖਿਆ ਅਕੈਡਮੀ ਖੜਗਵਾਸਲਾ ਤੋਂ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕੀਤੀ ਅਤੇ ਉਹ 12 ਜੂਨ 1982 ਨੂੰ ਰਾਜਪੂਤ ਰੈਜੀਮੈਂਟ ਵਿੱਚ ਸ਼ਾਮਲ ਹੋਏ ਸਨ। ਚਾਰ ਦਹਾਕਿਆਂ ਦੇ ਕਰਿਅਰ ਵਿੱਚ ਜਨਰਲ ਮੋਹੰਤੀ ਨੇ ਵਿਵਿਧ ਭੂਗੋਲਿਕ ਪਰਿਸਥਿਤੀਆਂ ਅਤੇ ਵਿਆਪਕ ਸੰਘਰਸ਼ ਵਾਲੀਆਂ ਥਾਵਾਂ ‘ਤੇ ਵਿਭਿੰਨ ਕਮਾਂਡ, ਸਟਾਫ਼ ਅਤੇ ਨਿਰਦੇਸ਼ਾਤਮਕ ਨਿਯੁਕਤੀਆਂ ‘ਤੇ ਕੰਮ ਕੀਤਾ।ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਅਤੇ ਬਾਅਦ ਵਿੱਚ ਉੱਤਰ ਪੂਰਬ ਵਿੱਚ ਨਿਯੰਤਰਣ ਰੇਖਾ ‘ਤੇ ਇੱਕ ਬਟਾਲੀਅਨ ਦੀ ਕਮਾਂਡ ਸੰਭਾਲੀ। ਉਨ੍ਹਾਂ ਨੂੰ ਦੋ ਬ੍ਰਿਗੇਡਾਂ ਦੀ ਕਮਾਂਡ ਸੰਭਾਲਣ ਦਾ ਅਨੂਠਾ ਗੌਰਵ ਪ੍ਰਾਪਤ ਹੈ- ਪਹਿਲਾ ਵਾਸਤਵਿਕ ਨਿਯੰਤਰਣ ਰੇਖਾ ‘ਤੇ ਅਤੇ ਬਾਅਦ ਵਿੱਚ, ਕਾਂਗੋ ਲੋਕਤਾਂਤਰਿਕ ਗਣਰਾਜ ਵਿੱਚ ਬਹੁਰਾਸ਼ਟਰੀ ਸੰਯੁਕਤ ਰਾਸ਼ਟਰ ਬ੍ਰਿਗੇਡ। ਬਾਅਦ ਵਿੱਚ ਉਨ੍ਹਾਂ ਨੇ ਆਤੰਕਵਾਦ ਵਿਰੋਧੀ ਮਾਹੌਲ ਵਿੱਚ ਰੰਗੀਆ ਸਥਿਤ ਡਿਵੀਜ਼ਨ ਅਤੇ ਡੋਕਲਾਮ ਘਟਨਾ ਦੇ ਤੁਰੰਤ ਬਾਅਦ ਸਿੱਕਿਮ ਸਥਿਤ ਤ੍ਰਿਸ਼ਕਤੀ ਕੋਰ ਦੀ ਕਮਾਂਡ ਸੰਭਾਲੀ। ਸੈਨਾ ਉਪ ਪ੍ਰਮੁੱਖ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਤੋਂ ਪਹਿਲਾ, ਲੈਫਟੀਨੇਂਟ ਜਨਰਲ ਮੋਹੰਤੀ ਨੇ ਭਾਰਤੀ ਸੈਨਾ ਦੇ ਪੁਣੇ ਸਥਿਤ ਦੱਖਣੀ ਕਮਾਂਡ ਦੀ ਅਗਵਾਈ ਕੀਤੀ।

ਵੇਲਿੰਗਟਨ ਵਿੱਚ ਡਿਫੈਂਸ ਸਰਵਿਸ਼ਿਜ਼ ਸਟਾਫ਼ ਕਾਲਜ, ਸਿਕੰਦਰਾਬਾਦ ਵਿੱਚ ਹਾਇਰ ਡਿਫੈਂਸ ਮੈਨੇਜਮੈਂਟ ਕੋਰਸ ਅਤੇ ਨਵੀਂ ਦਿੱਲੀ ਵਿੱਚ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਰਹੇ ਲੈਫਟੀਨੇਂਟ ਜਨਰਲ ਮੋਹੰਤੀ ਨੇ ਆਪਣੇ ਸਟਾਫ਼ ਅਤੇ ਨਿਰਦੇਸ਼ਾਤਮਕ ਅਹੁਦਿਆਂ ‘ਤੇ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਵਿੱਚ ਐੱਨਡੀਏ ਵਿੱਚ ਇੱਕ ਨਿਰਦੇਸ਼ਾਤਮਕ ਕਾਰਜਕਾਲ, ਇੱਕ ਬਖਤਰਬੰਦ ਬ੍ਰਿਗੇਡ ਦੇ ਬ੍ਰਿਗੇਡ ਮੇਜਰ, ਸੇਸ਼ੈਲਸ ਵਿੱਚ ਸੈਨਾ ਸਲਾਹਕਾਰ ਅਤੇ ਕਰਨਲ, ਐੱਮਐੱਸ ਸ਼ਾਖਾ ਵਿੱਚ ਸੈਨਾ ਸਕੱਤਰ (ਸਿਲੈਕਸ਼ਨ), ਈਸਟਰਨ ਥੀਏਟਰ ਵਿੱਚ ਇੱਕ ਕੋਰ ਦੇ ਬ੍ਰਿਗੇਡੀਅਰ ਜਨਰਲ ਸਟਾਫ਼ (ਸੰਚਾਲਨ) ਅਤੇ ਅਪਰੇਸ਼ਨਲ ਲੌਜਿਸਟਿਕਸ ਐਂਡ ਸਟ੍ਰੇਟਿਜਿਕ ਮੂਵਮੈਂਟ ਦੇ ਡੀਜੀ ਦੇ ਚਾਰਜ ਸ਼ਾਮਲ ਹਨ।

 *****

ਐਸਸੀ/ਵੀਬੀਵਾਈ/ਜੀਕੇਏ



(Release ID: 1794034) Visitor Counter : 125


Read this release in: English , Urdu , Hindi