ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡੀਏਆਰਪੀਜੀ ਅਤੇ ਜੰਮੂ-ਕਸ਼ਮੀਰ ਸਰਕਾਰ ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰਾਂ ਦੇ 3 ਪ੍ਰਮੁੱਖ ਖੇਤਰ ‘ਤੇ ਸਹਿਯੋਗ ਕਰਨਗੇ


ਡੀਏਆਰਪੀਜੀ ਦੇ ਸਕੱਤਰ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਮੁੱਖ ਸਕੱਤਰ ਦੀ ਮੀਟਿੰਗ ਵਿੱਚ ਸ਼ਾਸਨ ਵਿੱਚ ਸੁਧਾਰਾਂ ‘ਤੇ ਲਏ ਗਏ ਮਹੱਤਵਪੂਰਨ ਫੈਸਲੇ

ਜੰਮੂ ਸਕੱਤਰੇਤ ਅਤੇ ਸ੍ਰੀਨਗਰ ਸਕੱਤਰੇਤ ਵਿੱਚ ਈ-ਐੱਚਆਰਐੱਮਐੱਸ ਦੀ ਹੋਵੇਗੀ ਤੈਨਾਤੀ

ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਦੇ 58 ਸੰਕੇਤਕਾਂ ਵਿੱਚ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਔਨਲਾਈਨ ਪੋਰਟਲ ਤਿਆਰ ਕੀਤਾ ਜਾਏਗਾ

ਜੰਮੂ-ਕਸ਼ਮੀਰ ਈ-ਸੇਵਾ ਡਿਲੀਵਰੀ ਮੁਲਾਂਕਣ ਢਾਂਚੇ ਦੇ ਜ਼ਰੀਏ 150 ਈ-ਸੇਵਾਵਾਂ ਵਿੱਚ ਨਾਗਰਿਕ ਸੰਤੁਸ਼ਟੀ ਦੀ ਨਿਗਰਾਨੀ ਕੀਤੀ ਜਾਵੇਗੀ

Posted On: 25 JAN 2022 7:06PM by PIB Chandigarh

ਡੀਏਆਰਪੀਜੀ ਅਤੇ ਜੰਮੂ-ਕਸ਼ਮੀਰ ਸਰਕਾਰ (ਕ) ਜ਼ਿਲ੍ਹਾਂ ਸੁਸ਼ਾਸਨ ਸੂਚਕਾਂਕ ਦੇ 58 ਸੰਕੇਤਕਾਂ ਵਿੱਚ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਔਨਲਾਈਨ ਪੋਰਟਲ ਦੇ ਨਿਰਮਾਣ (ਖ) ਜੰਮੂ ਸਕੱਤਰੇਤ ਅਤੇ ਸ੍ਰੀਨਗਰ ਸਕੱਤਰੇਤ ਵਿੱਚ ਈ-ਐੱਚਆਰਐੱਮਐੱਸ ਦੀ ਤੈਨਾਤੀ ਅਤੇ (ਗ) ਜੰਮੂ-ਕਸ਼ਮੀਰ ਈ-ਸੇਵਾ ਡਿਲੀਵਰੀ ਮੁਲਾਂਕਣ ਢਾਂਚੇ ਦੇ ਜ਼ਰੀਏ 150 ਈ-ਸੇਵਾਵਾਂ ਵਿੱਚ ਨਾਗਰਿਕਾਂ ਸੰਤੁਸ਼ਟੀ ਦੀ ਔਨਲਾਈਨ ਨਿਗਰਾਨੀ ਲਈ ਸਹਿਯੋਗ ਕਰਨਗੇ।

ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੁਆਰਾ 22 ਜਨਵਰੀ, 2022 ਨੂੰ ਜੰਮੂ ਦੇ ਕਨਵੈਂਸ਼ਨ ਸੈਂਟਰ ਵਿੱਚ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਜੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਕ੍ਰਮ ਵਿੱਚ ਡੀਏਆਰਪੀਜੀ ਵਿੱਚ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਮੱਖ ਸਕੱਤਰ ਸ਼੍ਰੀ ਅਰੁਣ ਕੁਮਾਰ ਮੇਹਤਾ ਦਰਮਿਆਨ 25 ਜਨਵਰੀ 2022 ਨੂੰ ਆਯੋਜਿਤ ਇੱਕ ਮੀਟਿੰਗ ਵਿੱਤ 3 ਪ੍ਰਮੁੱਖ ਸੁਸ਼ਾਸਨ ਪਹਿਲਾਂ ਦੀ ਰੂਪਰੇਖਾ ਤਿਆਰ ਕੀਤੀ ਗਈ।

ਜੰਮੂ-ਕਸ਼ਮੀਰ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਜ਼ਿਲ੍ਹਾ ਪੱਧਰ ‘ਤੇ ਬੈਂਚਮਾਰਕ ਸ਼ਾਸਨ ਵਿੱਚ ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸੇ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਬਾਅਦ ਤਿਆਰ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਸ਼ਾਸਨ ਦਖਲਅੰਦਾਜੀ ਦੇ ਪ੍ਰਭਾਵ ਦੀ ਪਹਿਚਾਣ ਕਰਨ ਵਿੱਚ ਮਦਦ ਕਰਦਾ ਹੈ ਅਤੇ  ਟੀਚਾ ਦਖਲਅੰਦਾਜੀ ਦੇ ਨਾਲ ਜ਼ਿਲ੍ਹਾ ਪੱਧਰ ਦੇ ਸ਼ਾਸਨ ਵਿੱਚ ਸੁਧਾਰ ਲਈ ਭਵਿੱਖ ਦੀ ਰੂਪਰੇਖਾ ਤਿਆਰ ਕਰਦਾ ਹੈ।

ਜੰਮੂ-ਕਸ਼ਮੀਰ ਦੇ ਸੁਸ਼ਾਸਨ ਮਾਡਲ ਨੂੰ ਅਧਿਕ ਮਜ਼ਬੂਤ ਕਰਨ ਲਈ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਦੇ 58 ਸੰਕੇਤਕਾਂ ਦੀ ਨਿਗਰਾਨੀ ਇੱਕ ਸਮਰਪਿਤ ਪੋਰਟਲ ‘ਤੇ ਕੀਤੀ ਜਾਏਗੀ ਅਤੇ ਇੱਕ ਬਾਹਰੀ ਏਜੰਸੀ ਸੈਟਰ ਫਾਰ ਗੁੱਡ ਗਵਰਨੈਂਸ, ਹੈਦਰਾਬਾਦ ਦੁਆਰਾ ਉਸ ਦਾ ਮੁਲਾਂਕਣ ਕੀਤਾ ਜਾਏਗਾ।  ਡੇਟਾ ਸੰਗ੍ਰਹਿ ਦੇ ਪ੍ਰਾਰੂਪ ਨੂੰ ਜੰਮੂ-ਕਸ਼ਮੀਰ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਜਾਏਗਾ ਅਤੇ ਐੱਨਆਈਸੀ ਦੁਆਰਾ ਇੱਕ ਔਨਲਾਈਨ ਨਿਗਰਾਨੀ ਡੈਸ਼ਬੋਰਡ ਵਿਕਸਿਤ ਕੀਤਾ ਜਾਏਗਾ। ਇਸੇ ਨੂੰ ਫਰਵਰੀ 2022 ਦੇ ਮੱਧ ਤੱਕ ਪੂਰਾ ਹੋਣ ਦੀ ਉਮੀਦ ਹੈ।

ਜੰਮੂ ਸਕੱਤਰੇਤ ਅਤੇ ਸ੍ਰੀਨਗਰ ਸਕੱਤਰੇਤ ਵਿੱਚ ਈ-ਆਫਿਸ ਸੰਸਕਰਣ 7.0 ਦੀ ਤੈਨਾਤੀ ਦੇ ਨਾਲ ਇੱਕ ਕਾਗਜ ਰਹਿਤ ਸਕੱਤਰੇਤ ਵਿੱਚ ਬਦਲ ਦਿੱਤਾ ਗਿਆ ਹੈ।  ਇਸ ਪਹਿਲ ਨੂੰ ਅੱਗੇ ਵਧਾਉਦੇ ਹੋਏ ਇਹ ਫ਼ੈਸਲਾ ਲਿਆ ਗਿਆ ਕਿ ਜੰਮੂ-ਕਸ਼ਮੀਰ ਸਰਕਾਰ ਦੁਆਰਾ ਸਾਰੇ ਕਰਮਚਾਰੀ ਰਿਕਾਰਡ ਦੇ ਡਿਜੀਟਲੀਕਰਣ ਲਈ ਈ-ਐੱਚਆਰਐੱਮਐੱਸ ਸੌਫਟਵੇਅਰ ਨੂੰ ਅਪਣਾਇਆ ਜਾਵੇਗਾ।  ਈ-ਐੱਚਆਰਐੱਮਐੱਸ ਸੌਫਟਵੇਅਰ ਈ-ਆਫਿਸ ਸਿਸਟਮ ਵਿੱਚ ਕਰਮਚਾਰੀ ਸੇਵਾ ਕਿਤਾਬਾਂ,  ਕਰਮਚਾਰੀਆਂ  ਦੇ ਛੁੱਟੀ ਅਤੇ ਯਾਤਰਾ ਰਿਕਾਰਡ ,  ਜੀਪੀਐੱਫ ,  ਗ੍ਰੈਚੁਟੀ ਅਤੇ ਪੈਨਸ਼ਨ ਲਾਭਾਂ  ਦੇ ਡਿਜੀਟਲੀਕਰਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।  ਈ -ਐੱਚਆਰਐੱਮਐੱਸ ਦੀ ਨਿਯੁਕਤੀ ਲਈ ਜੰਮੂ-ਕਸ਼ਮੀਰ ਸਰਕਾਰ ਡੀਏਆਰਪੀਜੀ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਪ੍ਰਸਤਾਵ ਤਿਆਰ ਕਰੇਗੀ

ਜੰਮੂ-ਕਸ਼ਮੀਰ ਸਰਕਾਰ ਨੇ ਕਾਰੋਬਾਰੀ ਅਸਾਨੀ ਵਿੱਚ ਇੱਕ ਜ਼ਿਕਰਯੋਗ ਬਦਲਾਵ ਦਰਜ ਕੀਤਾ ਹੈ। ਡਿਜੀਟਲ ਪਲੈਟਫਾਰਮ ਦੇ  ਜ਼ਰੀਏ ਡੇਢ ਸੌ ਈ-ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆ ਹਨ। 150 ਈ-ਸੇਵਾਵਾਂ ਦੀ ਗੁਣਵੱਤਾ ਅਤੇ ਨਾਗਰਿਕ ਸੰਤੁਸ਼ਟੀ ਨੂੰ ਜੰਮੂ-ਕਸ਼ਮੀਰ ਈ-ਸੇਵਾ ਡਿਲੀਵਰੀ ਮੁਲਾਂਕਣ ਦੁਆਰਾ ਬੈਂਚਮਾਰਕ ਕੀਤਾ ਜਾਏਗਾ। ਇਸ ਦਾ ਉਦੇਸ਼ ਆਮ ਨਾਗਰਿਕ ਦੇ ਜੀਵਨ ਨੂੰ ਅਸਾਨ ਬਣਾਉਣ ਸ਼ਾਸਨ ਅਤੇ ਪ੍ਰਸ਼ਾਸਨ ਦੀ ਕੁਸ਼ਲਤਾ ਅਤੇ ਭਾਵਸ਼ੀਲਤਾ ਵਿੱਚ ਸੁਧਾਰ ਲਿਆਉਣਾ ਹੈ। ਇਸ ਪਹਿਲ ਦੇ ਤਰ੍ਹਾਂ ਫਰਵਰੀ 2022 ਤੱਕ ਪਹਿਲੇ ਡੇਟਾ ਸੈਟ ਦਾ ਵਿਸ਼ਲੇਸ਼ਣ ਕੀਤਾ ਜਾਏਗਾ।

ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਅਰੁਣ ਕੁਮਾਰ ਮੇਹਤਾ ਦਰਮਿਆਨ ਅਗਲੀ ਮੀਟਿੰਗ 7 ਫਰਵਰੀ 2022 ਨੂੰ ਹੋਵੇਗੀ।

 

***


ਐੱਨਸੀ/ਆਰਆਰ



(Release ID: 1793053) Visitor Counter : 118


Read this release in: English , Urdu , Hindi