ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਵਰਚੁਅਲ ਪ੍ਰੋਗਰਾਮ ਆਯੋਜਿਤ ਕਰਕੇ ਨੈਸ਼ਨਲ ਟੂਰਿਜ਼ਮ ਦਿਵਸ ਮਨਾਇਆ
ਟੂਰਿਜ਼ਮ ਸਭ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਪ੍ਰਤੱਖ ਤੇ ਅਪ੍ਰਤੱਖ ਰੋਜ਼ਗਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਸ਼੍ਰੀ ਜੀ. ਕਿਸ਼ਨ ਰੇੱਡੀ
Posted On:
25 JAN 2022 7:28PM by PIB Chandigarh
ਮਹੱਤਵਪੂਰਨ ਗੱਲਾਂ
-
ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਭਾਰਤ ਵਿੱਚ ਘੁੰਮਣ ਦੇ ਲਈ 75 ਇਨਕ੍ਰੈਡੀਬਲ ਥਾਵਾਂ ‘ਤੇ ਡਿਜੀਟਲ ਬੁਕਲੈਟ ਅਤੇ ਇਨਕ੍ਰੈਡੀਬਲ ਇੰਡੀਆ 2022 ਡਿਜੀਟਲ ਕੈਲੰਡਰ ਦੀ ਸ਼ੁਰੂਆਤ ਕੀਤੀ
-
ਟੂਰਿਜ਼ਮ ਮੰਤਰੀ ਨੇ ਵਿਭਿੰਨ ਟੂਰਿਜ਼ਮ ਉਤਪਾਦਾਂ ਦੇ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ‘ਤੇ ਬਲ ਦਿੱਤਾ, ਜਿਸ ਨੂੰ ਭਾਰਤ ਦੀ ਤਰਫ ਤੋਂ ਦੁਨੀਆ ਨੂੰ ਪੇਸ਼ ਕਰਨਾ ਹੈ
-
ਟੂਰਿਜ਼ਮ ਮੰਤਰੀ ਨੇ ਘਰੇਲੂ ਟੂਰਿਜ਼ਮ ਦੇ ਮਹੱਤਵ ‘ਤੇ ਚਰਚਾ ਕੀਤੀ ਅਤੇ ਸਾਡੇ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਿੱਚ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਦੇ ਲਈ ਟੂਰਿਜ਼ਮ ਕਲੱਬ ਸ਼ੁਰੂ ਕਰਨ ਦੀ ਯੋਜਨਾ ‘ਤੇ ਚਰਚਾ ਕੀਤੀ
-
ਇਸ ਸਾਲ ਦੇ ਉਤਸਵ ਦਾ ਵਿਸ਼ਾ ਗ੍ਰਾਮੀਣ ਅਤੇ ਸਮੁਦਾਏ ਕੇਂਦ੍ਰਿਤ ਟੂਰਿਜ਼ਮ ਹੈ
ਟੂਰਿਜ਼ਮ ਮੰਤਰਾਲੇ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ’ ਦੇ ਤਤਵਾਵਧਾਨ ਵਿੱਚ ਅੱਜ 25 ਜਨਵਰੀ 2022 ਨੂੰ ਵਰਚੁਅਲ ਪਲੈਟਫਾਰਮ ‘ਤੇ ਦੋ ਘੰਟੇ ਦਾ ਪ੍ਰੋਗਰਾਮ ਆਯੋਜਿਤ ਕਰਕੇ ਨੈਸ਼ਨਲ ਟੂਰਿਜ਼ਮ ਦਿਵਸ ਮਨਾਇਆ। ਇਸ ਸਾਲ ਉਤਸਵ ਦਾ ਵਿਸ਼ਾ ਗ੍ਰਾਮੀਣ ਅਤੇ ਸਮੁਦਾਇ ਕੇਂਦ੍ਰਿਤ ਟੂਰਿਜ਼ਮ ਹੈ। ਗ੍ਰਾਮੀਣ ਟੂਰਿਜ਼ਮ ਉਨ੍ਹਾਂ ਭਾਈਚਾਰਿਆਂ ਦੇ ਲਈ ਮਹੱਤਵਪੂਰਨ ਵਣਜਕ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਦਾ ਹੈ, ਜੋ ਆਪਣੀ ਸਥਾਨਕ ਆਬਾਦੀ ਦੇ ਲਈ ਵਿਵਹਾਰ ਆਜੀਵਿਕਾ ਪ੍ਰਦਾਨ ਕਰਨ ਦੀ ਵਧਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।
ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਕੀਤੀ, ਜੋ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੀ ਸ਼ੁਰੂਆਤ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਦੇ ਉਦਘਾਟਨ ਭਾਸ਼ਣ ਨਾਲ ਹੋਈ ਅਤੇ ਇਸ ਦੇ ਬਾਅਦ ਸ਼੍ਰੀ ਉਪੇਂਦ੍ਰ ਪ੍ਰਸਾਦ ਸਿੰਘ, ਸਕੱਤਰ, ਕੱਪੜਾ ਮੰਤਰਾਲੇ, ਸ਼੍ਰੀ ਗੋਵਿੰਦ ਮੋਹਨ, ਸਕੱਤਰ, ਸੱਭਿਆਚਾਰ ਮੰਤਰਾਲੇ, ਸ਼੍ਰੀਮਤੀ ਲੀਨਾ ਨੰਦਨ, ਸਕੱਤਰ ਟੂਰਿਜ਼ਮ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਸ਼੍ਰੀ ਜੀ. ਅਸ਼ੋਕ ਕੁਮਾਰ, ਡਾਇਰੈਕਟਰ ਜਨਰਲ, ਰਾਸ਼ਟਰੀ ਸਵੱਛ ਗੰਗਾ ਮਿਸ਼ਨ, ਸ਼੍ਰੀ ਆਨੰਦ ਮਹਿੰਦ੍ਰਾ, ਮਹਿੰਦ੍ਰਾ ਸਮੂਹ ਦੇ ਚੇਅਰਮੈਨ ਅਤੇ ਕਰਨਲ ਮਨੋਜ ਕੇਸ਼ਵਰ (ਅਤੁਲਯ ਗੰਗਾ ਪਰਿਕ੍ਰਮਾ) ਨੇ ਆਪਣੀ ਗੱਲ ਰੱਖੀ।
ਪ੍ਰੋਗਰਾਮ ਦੇ ਦੌਰਾਨ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਟੂਰਿਜ਼ਮ ਮੰਤਰਾਲੇ ਦੁਆਰਾ ਭਾਰਤ ਵਿੱਚ ਘੁੰਮਣ ਦੇ ਲਿਹਾਜ ਨਾਲ ਮਹੱਤਵਪੂਰਨ ਟੂਰਿਜ਼ਮ ਕੇਂਦਰਾਂ ਨੂੰ ਸਮਰਪਿਤ 75 ਇਨਕ੍ਰੈਡੀਬਲ ਥਾਵਾਂ ‘ਤੇ ਡਿਜੀਟਲ ਬੁਕਲੇਟ ਅਤੇ ਇਨਕ੍ਰੈਡੀਬਲ ਭਾਰਤ 2022 ਡਿਜੀਟਲ ਕੈਲੰਡਰ ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਵਿਭਿੰਨ ਟੂਰਿਜ਼ਮ ਉਤਪਾਦਾਂ ਦੇ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ‘ਤੇ ਜ਼ੋਰ ਦਿੱਤਾ, ਜੋ ਭਾਰਤ ਦੀ ਦੁਨੀਆ ਦੇ ਲਈ ਪੇਸ਼ ਕਰਨਾ ਹੈ। ਟੂਰਿਜ਼ਮ ਸਭ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਪ੍ਰਤੱਖ ਤੇ ਅਪ੍ਰਤੱਖ ਰੋਜ਼ਗਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਨੇ ਘਰੇਲੂ ਟੂਰਿਜ਼ਮ ਦੇ ਮਹੱਤਵ ‘ਤੇ ਚਰਚਾ ਕੀਤੀ ਅਤੇ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਿੱਚ ਅਧਿਕ ਜਾਗਰੂਕਤਾ ਪੈਦਾ ਕਰਨ ਦੇ ਲਈ ਟੂਰਿਜ਼ਮ ਕਲੱਬ ਸ਼ੁਰੂ ਕਰਨ ਦੀ ਯੋਜਨਾ ‘ਤੇ ਵੀ ਗੱਲ ਕੀਤੀ। ਇਸ ਦੇ ਇਲਾਵਾ, ਉਨ੍ਹਾਂ ਨੇ ਉੱਤਰ-ਪੂਰਬੀ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਟੂਰਿਜ਼ਮ ਨੂੰ ਹੁਲਾਰਾ ਦੇਣ ਅਤੇ ਖੇਤਰ ਦੀ ਅਪਾਰ ਸਮਰੱਥਾ ਦਾ ਲਾਭ ਲੈਣ ‘ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਆਪਣੇ ਵਿਚਾਰ ਸਾਂਝਾ ਕੀਤੇ ਕਿ ਗਲੋਬਲ ਟੂਰਿਜ਼ਮ ਮਾਰਕਿਟ ਵਿੱਚ ਭਾਰਤ ਦੀ ਹਿੱਸੇਦਾਰੀ ਕਿਵੇਂ ਵਧਾਈ ਜਾਵੇ।
ਉਦਘਾਟਨ ਭਾਸ਼ਣ ਵਿੱਚ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਦੱਸਿਆ ਕਿ ਕਿਵੇਂ ਭਾਰਤ ਵਿੱਚ ਟੂਰਿਜ਼ਮ ਖੇਤਰ ਆਰਥਿਕ ਵਿਕਾਸ ਦੇ ਪ੍ਰਮੁੱਖ ਸੰਚਾਲਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ। ਟੂਰਿਜ਼ਮ ਰਾਸ਼ਟਰੀ ਏਕਤਾ ਨੂੰ ਹੁਲਾਰਾ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਸਾਡੇ ਮਹਾਨ ਦੇਸ਼ ਦੀ ਸੁੰਦਰਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਂਦਾ ਹੈ। ਇਹ ਇੰਟਰ-ਰੀਜਨਲ ਸੰਬੰਧਾਂ ਨੂੰ ਹੁਲਾਰਾ ਦਿੰਦਾ ਹੈ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਦੇ ਨਾਲ ਹੀ ਸਥਾਨਕ ਹੈਂਡੀਕ੍ਰਾਫਟਸ ਨੂੰ ਵੀ ਮਦਦ ਕਰਦਾ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਪੋਚਮਪੱਲੀ ਦੇ ਕੱਪੜਾ ਉਤਪਾਦ ਅਤੇ ਰਘੁਰਾਜਪੁਰ ਦੇ ਹੈਂਡੀਕ੍ਰਾਫਟ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਟੂਰਿਸਟਾਂ ਦੇ ਲਈ ਇੱਕ ਪ੍ਰਮੁੱਖ ਟੂਰਿਜ਼ਮ ਆਕਰਸ਼ਣ ਰਹੇ ਹਨ। ਇਹ ਜ਼ਰੂਰੀ ਹੈ ਕਿ ਕਿਵੇਂ ਮਾਡਲਾਂ ਨੂੰ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਅਪਣਾਇਆ ਜਾਵੇ, ਜਿਸ ਨਾਲ ਟੂਰਿਜ਼ਮ ਤੋਂ ਸਥਾਨਕ ਭਾਈਚਾਰਿਆਂ ਨੂੰ ਆਰਥਿਕ ਲਾਭ ਮਿਲ ਸਕੇ, ਰੋਜ਼ਗਾਰ ਪੈਦਾ ਕੀਤਾ ਜਾ ਸਕੇ ਅਤੇ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਦੇ ਵਿੱਚ ਸੱਭਿਆਚਾਰਕ ਵਿਭਾਜਨ ਨੂੰ ਪੱਟਿਆ ਜਾ ਸਕੇ।
ਕੱਪੜਾ ਮੰਤਰਾਲੇ, ਭਾਰਤ ਸਰਕਾਰ ਦੇ ਸਕੱਤਰ ਸ਼੍ਰੀ ਉਪੇਂਦ੍ਰ ਪ੍ਰਸਾਦ ਸਿੰਘ ਨੇ ਭਾਰਤੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਸਾਡੇ ਦੇਸ਼ ਦੀ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ ਨੂੰ ਸਾਹਮਣੇ ਰੱਖਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹੈਂਡਲੂਮ ਤੇ ਹੈਂਡੀਕ੍ਰਾਫਟ ਅਤੇ ਟੂਰਿਜ਼ਮ ਇਕੱਠੇ ਚਲਦੇ ਹਨ ਅਤੇ ਇਹ ਕਿਵੇਂ ਯਾਤਰਾ ਦੇ ਅਨੁਭਵਾਂ ਨੂੰ ਸਮ੍ਰਿੱਧ ਕਰਨ ਵਿੱਚ ਮਦਦ ਕਰਦੇ ਹਨ।
ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਸੱਭਿਆਚਾਰ ਅਤੇ ਟੂਰਿਜ਼ਮ ਦੇ ਦਰਮਿਆਨ ਸੰਬੰਧ ਬਾਰੇ ਦੱਸਿਆ। ਭਾਰਤ ਮਹਾਨ ਦਰਸ਼ਨ, ਮੰਦਿਰ ਸੰਰਚਨਾਵਾਂ, ਵਿਸ਼ਵ ਵਿਰਾਸਤ ਸਥਲਾਂ, ਕਲਾ ਅਤੇ ਸਿਲ਼ਪ ਦਾ ਕੇਂਦਰ ਹੈ। ਭਾਰਤ ਦੇ ਕੋਲ ਇੱਕ ਵਿਸ਼ਾਲ ਸੱਭਿਆਚਾਰਕ ਭੰਡਾਰ ਹੈ ਅਤੇ ਸੱਭਿਆਚਾਰ ਦੇ ਫਲਕ ਕਈ ਗੁਣਾ ਅਤੇ ਬੇਮਿਸਾਲ ਹੈ ਅਤੇ ਸਾਨੂੰ ਉਨ੍ਹਾਂ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ।
ਟੂਰਿਜ਼ਮ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦੀ ਸਕੱਤਰ ਸ਼੍ਰੀਮਤੀ ਲੀਨਾ ਨੰਦਨ ਨੇ ਈਕੋ-ਟੂਰਿਜ਼ਮ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਆਪਣੇ ਵਿਚਾਰ ਰੱਖੇ ਕਿ ਕਿਵੇਂ ਅਸੀਂ ਦੇਸ਼ ਵਿੱਚ ਜ਼ਿੰਮੇਦਾਰ ਅਤੇ ਸਮੁੱਚੇ ਤੌਰ ‘ਤੇ ਟੂਰਿਜ਼ਮ ਦੀ ਸਮਰੱਥਾ ਦਾ ਲਾਭ ਅਤੇ ਵਿਕਾਸ ਹਾਸਲ ਕਰ ਸਕਦੇ ਹਨ। ਟੂਰਿਜ਼ਮ ਉਨ੍ਹਾਂ ਭਾਈਚਾਰਿਆਂ ਅਤੇ ਹਿਤਧਾਰਕਾਂ ਦੀ ਆਜੀਵਿਕਾ ਦੇ ਅਵਸਰਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ ਜੋ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਦੇਸ਼ ਦੀ ਜੈਵ ਵਿਵਿਧਤਾ ਨਾਲ ਜੁੜੇ ਹਨ ਜਿਸ ਵਿੱਚ ਟਾਈਗਰ ਰਿਜ਼ਰਵ, ਸੈਂਕਚੁਰੀਜ਼, ਸਮੁੰਦਰੀ ਖੇਤਰ ਆਦਿ ਸ਼ਾਮਲ ਹਨ।
ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਗੰਗਾ ਬੇਸਿਨ ਦੇ ਸੰਪੂਰਨ ਕਾਇਆਕਲਪ, ਰਿਸਟੋਰੇਸ਼ਨ, ਸੰਭਾਲ ਦੇ ਲਈ ਸ਼ੁਰੂ ਕੀਤੀ ਗਈ ਪ੍ਰੋਜੈਕਟ ਬਾਰੇ ਦੱਸਿਆ। ਵਿਆਪਕ ਯੋਜਨਾ ਅਤੇ ਪ੍ਰਬੰਧਨ ਦੇ ਲਈ ਇੰਟਰ-ਰੀਜਨਲ ਤਾਲਮੇਲ ਨੂੰ ਹੁਲਾਰਾ ਦੇਣ ਅਤੇ ਪਾਣੀ ਦੀ ਗੁਣਵੱਤਾ ਤੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਸਮੁੱਚੇ ਵਿਕਾਸ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਗੰਗਾ ਨਦੀ ਵਿੱਚ ਨਿਊਨਤਮ ਪਾਰਿਸਥਿਤਕ ਪ੍ਰਵਾਹ ਬਣਾਏ ਰੱਖਣ ਦੇ ਲਈ, ਨਦੀ ਬੇਸਿਨ ਅਪ੍ਰੋਚ ਅਪਣਾ ਕੇ ਗੰਗਾ ਨਦੀ ਦੇ ਪ੍ਰਦੂਸ਼ਣ ਵਿੱਚ ਕਮੀ ਅਤੇ ਕਾਇਆਕਲਪ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।
ਮਹਿੰਦ੍ਰਾ ਸਮੂਹ ਦੇ ਚੇਅਰਮੈਨ ਸ਼੍ਰੀ ਆਨੰਦ ਮਹਿੰਦ੍ਰਾ ਨੇ ਭਾਰਤ ਵਿੱਚ ਟੂਰਿਜ਼ਮ ਅਤੇ ਰਾਸ਼ਟਰੀ ਏਕੀਕਰਣ ਦੇ ਲਈ ਘਰੇਲੂ ਟੂਰਿਜ਼ਮ ਦੇ ਮਹੱਤਵ ‘ਤੇ ਆਪਣੇ ਵਿਚਾਰ ਸਾਂਝਾ ਕੀਤੇ। ਭਾਰਤ ਦੀ ਸਮ੍ਰਿੱਧ ਵਿਵਿਧਤਾ ਅਤੇ ਵਿਰਾਸਤ ਟੂਰਿਸਟਾਂ ਦੇ ਵਿਭਿੰਨ ਵਰਗਾਂ ਨੂੰ ਸਸਤੇ ਸਫਰ ਤੋਂ ਲੈ ਕੇ ਬੇਜੋੜ ਲਗਜ਼ਰੀ ਅਨੁਭਵ ਤੱਕ ਪ੍ਰਦਾਨ ਕਰ ਸਕਦੀ ਹੈ।
ਕਰਨਲ ਮਨੋਜ ਕੇਸ਼ਵਰ (ਅਤੁਲਯ ਗੰਗਾ ਪਰਿਕ੍ਰਮਾ) ਨੇ ਗੰਗਾ ਪਰਿਕ੍ਰਮਾ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ, ਜੋ ਭਾਰਤੀ ਨਦੀਆਂ ਅਤੇ ਉਸ ਦੇ ਈਕੋਸਿਸਟਮ ਦੇ ਕਾਇਆਕਲਪ ਅਤੇ ਬਹਾਲੀ ਦੀ ਦ੍ਰਿਸ਼ਟੀ ਨਾਲ ਇੱਕ ਵਿਸ਼ੇਸ਼ ਪਹਿਲ ਹੈ। ਗੰਗਾ ਪਰਿਕ੍ਰਮਾ ਪ੍ਰਯਾਗਰਾਜ ਤੋਂ ਗੰਗਾਸਾਗਰ, ਗੰਗੋਤ੍ਰੀ ਤੱਕ ਅਤੇ ਵਾਪਸ ਪ੍ਰਯਾਗਰਾਜ ਤੱਕ ਪੈਦਲ ਦੀ ਹੋਈ। 190 ਦਿਨਾਂ ਦੀ ਯਾਤਰਾ ਵਿੱਚ ਵਿਭਿੰਨ ਸ਼ਹਿਰਾਂ ਅਤੇ ਪਿੰਡਾਂ ਤੋਂ ਲੱਖਾਂ ਦੇ ਵਿੱਚ ਤੋਂ ਹੋ ਕੇ ਲਗਭਗ 5,530 ਕਿਮੀ ਦਾ ਸਫਰ ਤੈਅ ਕੀਤਾ ਗਿਆ।
ਸਰਗਰਮ ਜਨਭਾਗੀਦਾਰੀ ਅਤੇ ਨਾਗਰਿਕਾਂ ਤੱਕ ਪਹੁੰਚਣ ਦੇ ਪ੍ਰੋਗਰਾਮ ਦੇ ਰੂਪ ਵਿੱਚ, ਟੂਰਿਜ਼ਮ ਮੰਤਰਾਲੇ ਨੇ ਮਾਈਗਾਵ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਨੈਸ਼ਨਲ ਟੂਰਿਜ਼ਮ ਦਿਵਸ- ਕਾਲਰ ਟਿਊਨ ਪ੍ਰਤੀਯੋਗਿਤਾ, ਨੈਸ਼ਨਲ ਟੂਰਿਜ਼ਮ ਦਿਵਸ- ਪੋਸਟਰ ਡਿਜ਼ਾਈਨ ਪ੍ਰਤੀਯੋਗਿਤਾ, ਨੈਸ਼ਨਲ ਟੂਰਿਜ਼ਮ ਦਿਵਸ- ਪਿਕਚਰ ਕਵਿਜ਼ ਅਤੇ ‘ਅਨਸੀਨ ਇੰਡੀਆֹ’- 75 ਘੱਟ ਗਿਆਨ ਸਥਲਾਂ ‘ਤੇ ਰਾਈਟ-ਅੱਪ ਕੰਟੈਸਟ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ। ਇਹ ਗਤੀਵਿਧੀਆਂ ਪੂਰੇ ਭਾਰਤ ਵਿੱਚ ਸਾਰਿਆਂ ਦੇ ਲਈ ਖੁਲ੍ਹੀਆਂ ਹਨ ਅਤੇ ਜੇਤੂਆਂ ਨੂੰ ਆਕਰਸ਼ਕ ਪੁਰਸਕਾਰ ਦਿੱਤੇ ਜਾਣਗੇ।
ਸਰਕਾਰ ਨੇ ਟੂਰਿਜ਼ਮ ਉਦਯੋਗ ਨੂੰ ਲਾਭ ਪਹੁੰਚਾਉਣ ਦੇ ਲਈ ਵਿਭਿੰਨ ਵਿੱਤੀ ਅਤੇ ਰਾਹਤ ਉਪਾਵਾਂ ਦਾ ਐਲਾਨ ਕੀਤਾ ਹੈ, ਜਿਵੇਂ 11,000 ਤੋਂ ਅਧਿਕ ਰਜਿਸਟਰਡ ਟੂਰਿਸਟ ਗਾਈਡ ਅਤੇ ਯਾਤਰਾ ਤੇ ਟੂਰਿਜ਼ਮ ਹਿਤਧਾਰਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ 5 ਲੱਖ ਮੁਫਤ ਟੂਰਿਸਟ ਵੀਜ਼ਾ ਜਾਰੀ ਕੀਤੇ ਜਾਣਗੇ। ਭਾਰਤ ਵਿੱਚ ਨਾਗਰਿਕਾਂ ਨੂੰ ਕੋਰੋਨਾ ਟੀਕੇ ਦੀ 150 ਕਰੋੜ ਖੁਰਾਕ ਲਗਾਉਣ ਦਾ ਇਤਿਹਾਸਿਕ ਲਕਸ਼ ਹਾਸਲ ਕਰ ਲਿਆ ਗਿਆ ਹੈ ਅਤੇ ਸਾਲ 2022 ਦੀ ਸ਼ੁਰੂਆਤ ਦੇ ਨਾਲ ਹੀ 15-17 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਸ਼ਾਮਲ ਕਰਕੇ ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ।
ਪਿਛਲੇ ਦੋ ਸਾਲ ਤੋਂ ਚਲ ਰਹੀ ਮਹਾਮਾਰੀ ਦੇ ਕਾਰਨ ਭਾਰਤ ਸਮੇਤ ਦੁਨੀਆਭਰ ਵਿੱਚ ਟੂਰਿਜ਼ਮ ਪ੍ਰਭਾਵਿਤ ਹੋਇਆ ਹੈ। ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਹਰੇਕ ਨਾਗਰਿਕ ਨਾਲ ਸਾਲ 2022 ਤੱਕ ਘੱਟ ਤੋਂ ਘੱਟ 15 ਸਥਲਾਂ ਦੀ ਯਾਤਰਾ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਅਨੁਰੂਪ, ਨੈਸ਼ਨਲ ਟੂਰਿਜ਼ਮ ਦਿਵਸ ਸਮਾਰੋਹ ਦੇਸ਼ ਵਿੱਚ ਟੂਰਿਜ਼ਮ ਅਤੇ ਇਸ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਮੁੱਲ ਦੇ ਮਹੱਤਵ ‘ਤੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰੇਗਾ। ਘਰੇਲੂ ਟੂਰਿਜ਼ਮ ਵਿੱਚ ਹੌਲੀ-ਹੌਲੀ ਵਾਧੇ ਨਾਲ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਣ ਦੇ ਨਾਲ ਹੀ ਸਮਾਜ ਦੇ ਕਈ ਖੇਤਰਾਂ ਦੇ ਵਿਕਾਸ ਵਿੱਚ ਮਦਦ ਮਿਲੇਗੀ।
ਸਰਕਾਰ ਗ੍ਰਾਮੀਣ ਟੂਰਿਜ਼ਮ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ- ਇਹ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿਸ ਵਿੱਚ ਭਾਰਤ ਉਤਕ੍ਰਿਸ਼ਟਤਾ ਹਾਸਲ ਕਰ ਸਕਦਾ ਹੈ। ਹਾਲ ਹੀ ਵਿੱਚ, ਤੇਲੰਗਾਨਾ ਦੇ ਪੋਚਮਪੱਲੀ ਪਿੰਡ ਨੂੰ ਯੂਨਾਈਟਿਡ ਨੇਸ਼ਨਸ ਵਰਲਡ ਟੂਰਿਜ਼ਮ ਔਰਗਨਾਈਜ਼ੇਸ਼ਨ ਦੁਆਰਾ ਆਪਣੇ ਸ਼ਿਲਪ, ਸੁਧਾਰਾਂ ਅਤੇ ਇਤਿਹਾਸਿਕ ਮਹੱਤਵ ਦੇ ਲਈ ਸਰਵਸ਼੍ਰੇਸ਼ਠ ਟੂਰਿਜ਼ਮ ਪਿੰਡਾਂ ਵਿੱਚੋਂ ਇੱਕ ਚੁਣਿਆ ਗਿਆ ਸੀ। ਟੂਰਿਜ਼ਮ ਮੰਤਰਾਲੇ ਦੇ ਵੱਲੋਂ ਇਸ ਦੇ ਲਈ ਤਿੰਨ ਨਾਮ ਭੇਜੇ ਗਏ ਸਨ ਜਿਸ ਵਿੱਚ ਮੱਧ ਪ੍ਰਦੇਸ਼ ਦੇ ਲਧਪੁਰਾ ਖਾਸ, ਮੇਘਾਲਯ ਦਾ ਕੋਂਗਥੋਂਗ ਪਿੰਡ ਅਤੇ ਤੇਲੰਗਾਨਾ ਵਿੱਚ ਪੋਚਮਪੱਲੀ ਪਿੰਡ ਸ਼ਾਮਲ ਸੀ।
ਮਹਾਮਾਰੀ ਦੀ ਸਥਿਤੀ ਵਿੱਚ ਸੁਧਾਰ ਦੇ ਬਾਅਦ ਟੂਰਿਜ਼ਮ ਮੰਤਰਾਲੇ ਨੇ ਪੋਚਮਪੱਲੀ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਗ੍ਰਾਮੀਣ ਟੂਰਿਜ਼ਮ ਵਿਸ਼ਾਲ ਆਬਾਦੀ ਵਾਲੇ ਦੇਸ਼ਾਂ ਵਿੱਚ ਟੂਰਿਜ਼ਮ ਦਾ ਵਿਸਤਾਰ ਕਰਨ ਵਿੱਚ ਮਦਦ ਕਰ ਸਕਦਾ ਹੈ; ਇਹ ਟੂਰਿਸਟਾਂ ਨੂੰ ਕੁਝ ਅਧਿਕ ਪ੍ਰਸਿੱਧ, ਵਿਅਸਤ ਖੇਤਰਾਂ ਤੋਂ ਦੂਰ ਲੈ ਜਾਂਦਾ ਹੈ ਅਤੇ ਵੈਕਲਪਿਕ ਖੇਤਰਾਂ ਵਿੱਚ ਕੰਮ ਦੇ ਅਵਸਰ ਅਤੇ ਆਰਥਿਕ ਗਤੀਵਿਧੀ ਵੀ ਵਧਦੀ ਹੈ।
ਦੇਸ਼ ਭਰ ਵਿੱਚ ਟੂਰਿਜ਼ਮ ਮੰਤਰਾਲੇ ਦੇ ਖੇਤਰੀ ਦਫਤਰਾਂ ਨੇ ਨੈਸ਼ਨਲ ਟੂਰਿਜ਼ਮ ਦਿਵਸ ਦੇ ਅਵਸਰ ‘ਤੇ ਵੈਬੀਨਾਰ, ਕਵਿਜ਼ ਪ੍ਰਤੀਯੋਗਿਤਾ, ਭਾਸ਼ਣ ਪ੍ਰਤੀਯੋਗਿਤਾ, ਟੈਕਸੀਆਂ ਅਤੇ ਹਵਾਈ ਅੱਡਿਆਂ ‘ਤੇ ਹੈਰੀਟੇਜ ਵਾਕ ਇਨਕ੍ਰੈਡੀਬਲ ਇੰਡੀਆ ਦੀ ਬ੍ਰਾਂਡਿੰਗ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ। ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ (ਆਈਐੱਚਐੱਮ), ਫੂਡ ਕ੍ਰਾਫਟ ਇੰਸਟੀਟਿਊਟਸ (ਐੱਫਸੀਆਈ) ਅਤੇ ਇੰਡੀਅਨ ਇੰਸਟੀਟਿਊਟ ਆਵ੍ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ (ਆਈਆਈਟੀਟੀਐੱਮ) ਨੇ ਵੀ ਸੱਭਿਆਚਾਰਕ ਪ੍ਰੋਗਰਾਮ, ਗ੍ਰਾਮੀਣ ਵਿਅੰਜਨ ਪ੍ਰਤੀਯੋਗਿਤਾ, ਨੁੱਕੜ ਨਾਟਕ ਆਦਿ ਜਿਹੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ।
ਅੱਜ ਦੇ ਪ੍ਰੋਗਰਾਮ ਦਾ ਯੂਟਿਊਬ ਲਿੰਕ: https://youtube.com/c/incredibleindia
ਇਨਕ੍ਰੈਡੀਬਲ ਇੰਡੀਆ ਬਾਰੇ ਵਿੱਚ ਜ਼ਿਆਦਾ ਜਾਣਨ ਦੇ ਲਈ ਫੋਲੋ ਕਰੋ: https://www.facebook.com/incredibleindia/
ਫੇਸਬੁਕ – https://www.facebook.com/incredibleindia/
ਇੰਸਟਾਗ੍ਰਾਮ - https://instagram.com/incredibleindia?igshid=v02srxcbethv
*******
ਐੱਨਬੀ/ਓਏ
(Release ID: 1792946)
Visitor Counter : 203