ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਦੇਸ਼ਵਾਸੀਆਂ ਨੂੰ ਬੇਟੀਆਂ ਦੀ ਉਪਲੱਬਧੀਆਂ ਦਾ ਜਸ਼ਨ ਮਨਾਉਣ ਦਾ ਸੱਦਾ ਦਿੱਤਾ ਅਤੇ ਇੱਕ ਸਮਾਵੇਸ਼ੀ ਤੇ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਲੈਂਗਿਕ ਭੇਦਭਾਵ ਖਤਮ ਕਰਨ ਦਾ ਸੰਕਲਪ ਲੈਣ ਨੂੰ ਕਿਹਾ
Posted On:
24 JAN 2022 8:49PM by PIB Chandigarh
ਦੇਸ਼ਭਰ ਵਿੱਚ ਅੱਜ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ। ਅਜਿਹੇ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਦੇਸ਼ਵਾਸੀਆਂ ਨੂੰ ਬੇਟੀਆਂ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਦੀ ਉਪਲੱਬਧੀਆਂ ਦਾ ਜਸ਼ਨ ਮਨਾਕੇ ਉਨ੍ਹਾਂ ਨੂੰ ਉਤਸਾਹਿਤ ਕਰਨ ਦਾ ਸੱਦਾ ਦਿੱਤਾ। ਨਾਲ ਹੀ ਲੋਕਾਂ ਨੂੰ ਲੈਂਗਿਕ ਭੇਦਭਾਵ ਨੂੰ ਖਤਮ ਕਰਕੇ ਇੱਕ ਸਮਾਵੇਸ਼ੀ ਤੇ ਬਰਾਬਰੀ ਵਾਲਾ ਸਮਾਜ ਬਣਾਉਣ ਦਾ ਸੰਕਲਪ ਲੈਣ ਨੂੰ ਕਿਹਾ।
ਸ਼੍ਰੀਮਤੀ ਇਰਾਨੀ ਨੇ ਆਪਣੇ ਇੱਕ ਟਵੀਟ ਸੰਦੇਸ਼ ਵਿੱਚ ਕਿਹਾ ‘ਸਿੱਖਿਅਤ ਕਰੋ, ਉਤਸਾਹਿਤ ਕਰੋ, ਸਸ਼ਕਤ ਕਰੋ! ਅੱਜ ਦਾ ਦਿਨ ਸਾਡੀਆਂ ਬੇਟੀਆਂ ਨੂੰ ਬਰਾਬਰ ਅਵਸਰ ਪ੍ਰਦਾਨ ਕਰਨ ਦੀ ਆਪਣੀ ਪ੍ਰਤਿਬੱਧਤਾ ਦੇ ਨਵੀਕਰਣ ਦਾ ਦਿਨ ਹੈ। ਰਾਸ਼ਟਰੀ ਬਾਲਿਕਾ ਦਿਵਸ ‘ਤੇ ਅਸੀਂ ਆਪਣੀਆਂ ਬੇਟੀਆਂ ਦੀ ਉਪਲੱਬਧੀਆਂ ਦਾ ਜਸ਼ਨ ਮਨਾਉਂਦੇ ਹਾਂ ਅਤੇ ਅਸੀਂ ਇੱਕ ਸਮਾਵੇਸ਼ੀ ਤੇ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਲੈਂਗਿਕ ਵਿਭਾਜਨ ਨੂੰ ਪੱਟਣ ਦਾ ਸੰਕਲਪ ਲੈਂਦੇ ਹਨ।
ਭਾਰਤ ਦੀ ਬਾਲਿਕਾਵਾਂ ਨੂੰ ਸਮਰਥਨ ਅਤੇ ਅਵਸਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰ ਸਾਲ 24 ਜਨਵਰੀ ਨੂੰ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਬਾਲਿਕਾਵਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਬਾਲਿਕਾ ਸਿੱਖਿਆ, ਉਨ੍ਹਾਂ ਦੇ ਸਿਹਤ ਅਤੇ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਅਤੇ ਸਮਾਜ ਵਿੱਚ ਲੜਕੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਾਜ ਵਿੱਚ ਲੜਕੀਆਂ ਦੀ ਸਥਿਤੀ ਨੂੰ ਹੁਲਾਰਾ ਦੇਣਾ ਹੈ। ਰਾਸ਼ਟਰੀ ਬਾਲਿਕਾ ਦਿਵਸ ਦੀ ਸ਼ੁਰੂਆਤ ਪਹਿਲੀ ਬਾਰ 2008 ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਕੀਤੀ ਗਈ ਸੀ।
******
ਬੀਵਾਈ
(Release ID: 1792569)
Visitor Counter : 136