ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਆਪਣੇ ਸੰਸਦੀ ਖੇਤਰ ਉਧਮਪੁਰ-ਕਠੁਆ-ਡੋਡਾ ਵਿੱਚ ਮਹਾਮਾਰੀ ਸਮੇਤ ਹੋਰ ਮੁੱਦਿਆਂ ਦੀ ਸਮੀਖਿਆ ਕੀਤੀ
ਸਮੀਖਿਆ ਬੈਠਕ ਵਿੱਚ ਕਠੁਆ, ਉਧਮਪੁਰ, ਡੋਡਾ, ਰਿਆਸੀ, ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹੇ ਦੇ ਕਲੈਕਟਰ, ਐੱਸਐੱਸਪੀ, ਡੀਡੀਸੀ ਚੇਅਰਪਰਸਨ ਸ਼ਾਮਿਲ ਹੋਏ
ਡਾ. ਜਿਤੇਂਦਰ ਸਿੰਘ ਨੂੰ ਉਨ੍ਹਾਂ ਦੇ ਚੋਣ ਖੇਤਰ ਵਿੱਚ ‘ਸੰਸਦ ਖੇਲ ਸਪਰਧਾ’ ਪ੍ਰੋਗਰਾਮ ਜਾਂ ਸੰਸਦੀ ਖੇਡ ਪ੍ਰਤੀਯੋਗਿਤਾ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ
ਆਉਣ ਵਾਲੇ ਦਿਨਾਂ ਵਿੱਚ ਡੋਡਾ ਜ਼ਿਲ੍ਹੇ ਨੂੰ ਸ਼ੀਤਕਾਲੀਨ ਖੇਡਾਂ ਦੇ ਕੇਂਦਰ ਦੇ ਰੂਪ ਵਿੱਚ ਹੁਲਾਰਾ ਦਿੱਤਾ ਜਾਏਗਾ: ਡਾ.ਜਿਤੇਂਦਰ ਸਿੰਘ
Posted On:
23 JAN 2022 5:32PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਉਧਮਪੁਰ-ਕਠੁਆ-ਡੋਡਾ ਲੋਕਸਭਾ ਖੇਤਰ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਡੀਡੀਸੀ ਚੇਅਰਪਰਸਨ ਅਤੇ ਐੱਸਐੱਸਪੀ ਦੇ ਨਾਲ ਵਰਚੁਅਲੀ ਸਮੀਖਿਆ ਬੈਠਕ ਵਿੱਚ ਮਹਾਮਾਰੀ ਅਤੇ ਹੋਰ ਸੰਬੰਧਿਤ ਮੁੱਦਿਆਂ ਦਾ ਜਾਇਜ਼ਾ ਲਿਆ। ਡਾ. ਸਿੰਘ ਇਸ ਸੰਸਦੀ ਖੇਤਰ ਤੋਂ ਸਾਂਸਦ ਹਨ।
ਬੈਠਕ ਵਿੱਚ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦੇ ਇਲਾਵਾ ਉਧਮਪੁਰ ਦੇ ਡੀਡੀਸੀ ਚੇਅਰਮੈਨ ਲਾਲ ਚੰਦ, ਰਿਆਸੀ ਦੇ ਡੀਡੀਸੀ ਚੇਅਰਮੈਨ ਸਰਾਫ ਸਿੰਘ ਨਾਗ, ਡੋਡਾ ਦੇ ਡੀਡੀਸੀ ਚੇਅਰਮੈਨ ਧਨਤੇਰ ਸਿੰਘ ਕੋਤਵਾਲ, ਕਠੁਆ ਦੇ ਡੀਡੀਸੀ ਚੇਅਰਮੈਨ ਕਰਨਲ (ਸੇਵਾ-ਮੁਕਤ) ਮਹਾਨ ਸਿੰਘ, ਰਾਮਬਨ ਦੇ ਡੀਡੀਸੀ ਚੇਅਰਪਰਸਨ ਸ਼ਮਸ਼ਾਦ ਸ਼ਾਨ ਅਤੇ ਕਿਸ਼ਤਵਾੜ ਦੀ ਡੀਡੀਸੀ ਚੇਅਰਪਰਸਨ ਪੂਜਾ ਠਾਕੁਰ ਨੇ ਹਿੱਸਾ ਲਿਆ।
ਡਾ. ਜਿਤੇਂਦਰ ਸਿੰਘ ਨੇ ਰੀਅਲ ਟਾਈਮ ਅਰਥਾਤ ਪ੍ਰਕਿਰਿਆ ਦੇ ਵਾਸਤਵਿਕ ਸਮੇਂ ‘ਤੇ ਅੱਪਡੇਟ ਲਈ ਜ਼ਿਲ੍ਹੇ ਵਿੱਚ ਡੈਸ਼ਬੋਰਡ ਦੀ ਉਪਲੱਬਧਤਾ ਅਤੇ ਕੰਮਕਾਜ ਬਾਰੇ ਜਾਣਕਾਰੀ ਲਈ ਅਤੇ ਸੰਕ੍ਰਮਣ ਦੇ ਮਾਮਲਿਆਂ ਵਿੱਚ ਵਾਧੇ ਨਾਲ ਨਿਪਟਨ ਲਈ ਨਵੇਂ ਨਿਰਦੇਸ਼ ਵੀ ਜਾਰੀ ਕੀਤੇ। ਸਮੀਖਿਆ ਬੈਠਕ ਵਿੱਚ ਕਠੁਆ, ਉਧਮਪੁਰ, ਡੋਡਾ, ਰਿਆਸੀ, ਕਿਸ਼ਤਵਾੜ ਅਤੇ ਰਾਮਬਨ ਦੇ ਜ਼ਿਲ੍ਹਾ ਕੈਲਕਟਰ, ਐੱਸਐੱਸਪੀ, ਡੀਡੀਸੀ ਚੇਅਰਮੈਨ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਹੋਏ।
ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਗਿਆ ਕਿ ਤੀਜੀ ਲਹਿਰ ਦੇ ਦੌਰਾਨ ਜੋ ਸੰਕ੍ਰਮਣ ਦੇ ਮਾਮਲੇ ਆਏ ਹਨ ਉਨ੍ਹਾਂ ਵਿੱਚ ਜ਼ਿਆਦਾਤਰ ਵਿੱਚ ਫਲੂ ਜਿਹੇ ਲੱਛਣਾਂ ਦੇ ਨਾਲ ਬਿਮਾਰੀ ਦੇ ਲੱਛਣ ਜਾ ਹਲਕੇ ਲੱਛਣ ਦੇਖਣ ਨੂੰ ਮਿਲੇ ਹਨ ਅਤੇ ਇਸ ਦਾ ਅਸਰ 4 ਤੋਂ 5 ਦਿਨਾਂ ਤੱਕ ਰਹਿੰਦਾ ਹੈ ਅਤੇ ਫਿਰ ਠੀਕ ਹੋ ਜਾਂਦਾ ਹੈ। ਹਾਲਾਂਕਿ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਢਿੱਲ ਕਿਸੇ ਵੀ ਸੂਰਤ ਵਿੱਚ ਨਹੀਂ ਹੋਣੀ ਚਾਹੀਦੀ ਅਤੇ ਕੋਵਿਡ ਨਾਲ ਸੰਬੰਧਿਤ ਸਾਰੇ ਮਾਪਦੰਡਾਂ ਅਤੇ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਿੱਚ ਕਿਸ਼ਤਵਾੜ ਜਿਹੇ ਕੁਝ ਦੂਰ-ਦਰਾਜ ਦੇ ਇਲਾਕਿਆਂ ਨੂੰ ਛੱਡ ਕੇ ਬਾਕੀ ਜਗ੍ਹਾਂ ‘ਤੇ ਟੀਕਾਕਰਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਡੀਸੀ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਡਾ. ਜਿਤੇਂਦਰ ਸਿੰਘ ਨੂੰ ਅੱਜ ਉਨ੍ਹਾਂ ਦੇ ਚੋਣ ਖੇਤਰ ਵਿੱਚ ‘ਸੰਸਦ ਖੇਲ ਸਪਰਧਾ’ ਪ੍ਰੋਗਰਾਮ ਜਾਂ ਸੰਸਦੀ ਖੇਡ ਪ੍ਰਤਿਯੋਗਿਤਾ ਪ੍ਰੋਗਰਾਮ ਦੇ ਸੰਬੰਧ ਵਿੱਚ ਤਾਜਾ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦਾ ਮਕਸਦ ਪਿੰਡ, ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਖੇਡ ਅਤੇ ਖੇਡ ਪ੍ਰਤਿਭਾ ਨੂੰ ਹੁਲਾਰਾ ਦੇਣਾ ਅਤੇ ਯੁਵਾਵਾਂ ਵਿੱਚ ਛਿਪੀਆਂ ਪ੍ਰਤਿਭਾਵਾਂ ਦੀ ਪਹਿਚਾਣ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤੀਰਅੰਦਾਜੀ, ਕੁਸ਼ਤੀ, ਮੁੱਕੇਬਾਜੀ, ਬੈਡਮਿੰਟਨ, ਟੇਬਲ ਟੈਨਿਸ, ਐਥਲੈਟਿਕਸ, ਸਾਈਕੀਲਿੰਗ ਅਤੇ ਸਵਿਮਿੰਗ ਜਿਹੀਆਂ ਖੇਡ ਗਤੀਵਿਧੀਆਂ ਦੇ ਨਾਲ-ਨਾਲ ਹਾਕੀ, ਫੁੱਟਬਾਲ, ਵਾਲੀਬਾਲ ਅਤੇ ਕ੍ਰਿਕੇਟ ਜਿਹੀਆਂ ਖੇਡਾਂ ਵਿੱਚ ਛਿਪੀਆਂ ਪ੍ਰਤਿਭਾਵਾਂ ਨੂੰ ਉਭਾਰਨ ਲਈ ਆਉਣ ਵਾਲੇ ਦਿਨਾਂ ਵਿੱਚ ਪੰਚਾਇਤ, ਬਲਾਕ ਅਤੇ ਇਨੋਵੇਸ਼ਨ ਖੇਤਰ ਪੱਧਰ ‘ਤੇ ਖੇਡ ਮੁਕਾਬਲੇ ਦਾ ਆਯੋਜਨ ਕੀਤਾ ਜਾਏਗਾ।
ਡਾ. ਜਿਤੇਂਦਰ ਸਿੰਘ ਨੇ 17 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਲਈ ਇਨਡੋਰ ਅਤੇ ਆਉਟਡੋਰ ਮੁਕਾਬਲਿਆਂ ਦਾ ਆਯੋਜਨ ਕਰਨ ਅਤੇ ਯੁਵਾਵਾਂ ਵਿੱਚ ਖੇਡ ਪ੍ਰਤਿਭਾ ਦੀ ਪਹਿਚਾਣ ਕਰਨ ਲਈ ਸਾਰੇ ਡੀਸੀ, ਐੱਸਐੱਸਪੀ, ਡੀਡੀਸੀ ਚੇਅਰਪਰਸਨ ਅਤੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਸ਼ਾਮਿਲ ਕਰਦੇ ਹੋਏ ਸੰਚਾਲਨ ਕਮੇਟੀ ਦਾ ਗਠਨ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਅਕਤੀਗਤ ਸ਼੍ਰੇਣੀ ਵਿੱਚ ਉਭਰਦੇ ਸਿਤਾਰਿਆਂ ਨੂੰ ਰਾਸ਼ਟਰੀ ਖੇਡ ਕੋਚਿੰਗ ਸੰਸਥਾਨਾਂ ਅਤੇ ਅਕਾਦਮੀਆਂ ਵਿੱਚ ਸਰਵਉੱਚ ਟ੍ਰੇਨਿੰਗ ਸੁਵਿਧਾਵਾਂ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕੀਤਾ ਜਾਏਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਹਰੇਕ ਜ਼ਿਲ੍ਹੇ ਦੇ ਲਈ ਖੇਡ ਰਾਜਦੂਤ ਵੀ ਨਾਮਿਤ ਕਰਨ ਨੂੰ ਕਿਹਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਖੇਡਾਂ ਦੇ ਵਧਾਉਣ ਅਤੇ ਪ੍ਰੋਤਸਾਹਨ ਲਈ ਦੇਸ਼ ਵਿੱਚ ਕਈ ਪ੍ਰਮੁੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਫਿਟਨੈਸ ਦੇ ਪ੍ਰਤੀਕ ਹਨ ਅਤੇ ਅਜਿਹੇ ਵਿਅਕਤੀ ਹਨ ਜੋ ਇਸ ਦਾ ਉਦਾਹਰਣ ਪੇਸ਼ ਕਰਦੇ ਹਨ ਅਤੇ ਦੇਸ਼ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਝਾਅ ਦਿੰਦੇ ਹਨ।
ਡਾ. ਜਿਤੇਂਦਰ ਸਿੰਘ ਡਿਪਟੀ ਕਮਿਸ਼ਨਰ ਨੂੰ ਕਾਰਪੋਰੇਟ ਖੇਤਰ, ਪ੍ਰਭਾਵਿਤ ਕਰਨ ਵਾਲੇ ਸਥਾਨਿਕ ਚਿਹਰਿਆਂ ਅਤੇ ਸਿਵਿਲ ਸੋਸਾਇਟੀ ਦੀ ਮਦਦ ਨਾਲ ਬ੍ਰਾਂਡ ਬਣਾਉਣ ਅਤੇ ਇਸ ਨੂੰ ਹੁਲਾਰਾ ਦੇਣ ਲਈ ਹਰੇਕ ਜ਼ਿਲ੍ਹੇ ਲਈ ਇੱਕ ਵਿਸ਼ੇਸ਼ ਖੇਡ ਆਯੋਜਨ ਕਰਨ ਨੂੰ ਕਿਹਾ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਡੋਡਾ ਵਿੱਚ ਸ਼ੀਤਕਾਲੀਨ ਖੇਡਾਂ ਅਤੇ ਤੀਰਅੰਦਾਜੀ ਨੂੰ ਲੋਕਪ੍ਰਿਯ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਡੋਡਾ ਜ਼ਿਲ੍ਹੇ ਨੂੰ ਸ਼ੀਤਕਾਲੀਨ ਖੇਡਾਂ ਦੇ ਕੇਂਦਰ ਦੇ ਰੂਪ ਵਿੱਚ ਹੁਲਾਰਾ ਦੇਣ ਦੀ ਇੱਛਾ ਵੀ ਜਤਾਈ, ਜਿਸ ਨਾਲ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।
********************
ਐੱਸਐੱਨਸੀ/ਆਰਆਰ
(Release ID: 1792193)
Visitor Counter : 130