ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਦੇ ਤਹਿਤ “ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਬੰਗਾਲ ਦੀ ਭੂਮਿਕਾ” ‘ਤੇ ਵੈਬੀਨਾਰ ਦਾ ਆਯੋਜਨ ਕੀਤਾ


ਟੂਰਿਜ਼ਮ ਮੰਤਰਾਲੇ ਨੇ ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ ਦੇ ਸਹਿਯੋਗ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- ਭਾਰਤ @75 ਮਨਾਇਆ

Posted On: 22 JAN 2022 7:15PM by PIB Chandigarh

 

14 ਅਗਸਤ 2021 ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਦੀ ਪ ਸੰਧਿਆ ‘ਤੇ, ਟੂਰਿਜ਼ਮ ਮੰਤਰਾਲੇ ਨੇ ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਸਹਿਯੋਗ ਨਾਲ ਇੱਕ ਵੈਬੀਨਾਰ ਆਯੋਜਿਤ ਕੀਤਾ ਅਤੇ ਇਸ ਵੈਬੀਨਾਰ ਦੇ ਦੌਰਾਨ, 12 ਐਪੀਸੋਡ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਜੋ ਪ੍ਰਤਿਭਾਗੀਆਂ ਨੂੰ ਇਕੱਠੇ ਇੰਕ੍ਰੈਡੀਬਲ ਇੰਡੀਆ ਦੀ ਇੱਕ ਵਰਚੁਅਲ ਯਾਤਰਾ ‘ਤੇ ਲੈ ਜਾਵੇਗੀ। ਅੱਜ ਸ਼ਨੀਵਾਰ 22 ਜਨਵਰੀ 2022 ਨੂੰ ਇਸ ਲੜੀ ਦ “ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਬੰਗਾਲ ਦੀ ਭੂਮਿਕਾ” ਸਿਰਲੇਖ ਵਾਲੇ 6ਵੇਂ ਐਪੀਸੋਡ ਦਾ ਆਯੋਜਨ ਕੀਤਾ ਗਿਆ।

 

 

ਅੱਜ ਦੇ ਐਪੀਸੋਡ ਵਿੱਚ, ਬੰਗਾਲ ਤੋਂ ਖੇਤਰੀ ਪੱਧਰ ਦੇ ਮਾਰਗਦਰਸ਼ਕ (ਆਰਐੱਲਜੀ) ਸ਼੍ਰੀ ਮਨਬੇਂਦ੍ਰ ਨਾਗ ਤੇ ਸ਼੍ਰੀਮਤੀ ਮਾਲਿਨੀ ਬਸੁ ਅਤੇ ਟੂਰ ਗਾਈਡਸ ਫੈਡਰੇਸ਼ਨ ਆਵ੍ ਇੰਡੀਆ (ਟੀਜੀਐੱਫਆਈ) ਦੇ ਪ੍ਰਧਾਨ ਡਾ. ਅਜੈ ਸਿੰਘ ਨੇ ਬੰਗਾਲ ਦੇ ਉਨ੍ਹਾਂ ਮਹਾਨ ਭਾਰਤੀ ਸੁਤੰਤਰਤਾ ਸੈਨਾਨੀਆਂ ਦੀ ਵੀਰਤਾ ਦੀ ਗਾਥਾ ਪੇਸ਼ ਕੀਤੀ ਜਿਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਦੇ ਲਈ ਆਪਣੇ ਜੀਵਨ ਦਾ ਬਲਿਦਾਨ ਕੀਤਾ। ਜਿਨ੍ਹਾਂ ਮਹਾਨ ਲੋਕਾਂ ਨੇ ਔਪਨਿਵੇਸ਼ਕ ਸ਼ਾਸਨ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜੀ ਅਤੇ ਦੇਸ਼ ਦੀ ਰੱਖਿਆ ਦੀ ਉਹ ਲੋਕ ਹੀ ਸਾਡੇ ਅਸਲੀ ਨਾਇਕ ਹਨ। ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ ਦੇ ਜਸ਼ਨ ਵਿੱਚ ਅਤੇ ਸਾਲ ਭਰ ਚਲਣ ਵਾਲੇ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਸਰਕਾਰ ਨੇ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਇੱਕ ਸ਼ਾਨਦਾਰ ਪ੍ਰਤਿਮਾ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਗ੍ਰੇਨਾਈਟ ਨਾਲ ਬਣੀ ਇਹ ਪ੍ਰਤਿਮਾ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਨੇਤਾਜੀ ਦੇ ਅਪਾਰ ਯੋਗਦਾਨ ਦੇ ਲਈ ਇੱਕ ਉਪਯੁਕਤ ਸ਼ਰਧਾਂਜਲੀ ਹੋਵੇਗੀ ਅਤੇ ਉਨ੍ਹਾਂ ਦੇ ਪ੍ਰਤੀ ਦੇਸ਼ ਦੇ ਰਿਣੀ ਹੋਣ ਦਾ ਪ੍ਰਤੀਕ ਵੀ ਹੋਵੇਗੀ। ਪ੍ਰਤਿਮਾ ਦਾ ਕੰਮ ਪੂਰਾ ਹੋਣ ਤੱਕ ਨੇਤਾਜੀ ਦੀ ਹੋਲੋਗ੍ਰਾਮ ਪ੍ਰਤਿਮਾ ਉਸੇ ਸਥਾਨ ‘ਤੇ ਮੌਜੂਦ ਰਹੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2022 ਨੂੰ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਹੋਲੋਗ੍ਰਾਮ ਪ੍ਰਤਿਮਾ ਦਾ ਅਨਾਵਰਣ ਕਰਨਗੇ।

 

 

ਏਕੇਏਐੱਮ ਦੀ ਯਾਤਰਾ ਵਿੱਚ, ਟੂਰਿਜ਼ਮ ਮੰਤਰਾਲਾ ਬੱਚਿਆਂ ਅਤੇ ਨੌਜਵਾਨਾਂ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਤਾਕਿ ਉਹ ਭਾਰਤ ਦੇ ਗੌਰਵਸ਼ਾਲੀ ਅਤੀਤ ਅਤੇ ਸ਼ਾਨਦਾਰ ਭਵਿੱਖ ਨਾਲ ਜਾਣੂ ਹੋ ਸਕਣ। ਬੱਚੇ ਅਤੇ ਨੌਜਵਾਨ ਸਾਡੇ ਇੰਕ੍ਰੈਡੀਬਲ ਦੇਸ਼ ਦੀ ਤਾਕਤ ਅਤੇ ਮਜ਼ਬੂਤੀ ਹਨ। ਮਜ਼ਬੂਤ ਕਲਚਰਲ ਵੈਲਿਊਸ ਦੇ ਨਾਲ ਭਾਰਤ ਨੂੰ ਗਲੋਬਲ ਲੀਡਰਸ਼ਿਪ ਦੇ ਪਥ ‘ਤੇ ਅੱਗੇ ਲੈ ਜਾਣ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਆਪਣੇ ਰਾਸ਼ਟਰ ਦੀ ਵਿਵਿਧਤਾ ਦੀ ਤਾਕਤ ਨਾਲ ਜਾਣੂ ਕਰਵਾਇਆ ਜਾਵੇ। ਲੜੀ ਦਾ ਹਰੇਕ ਐਪੀਸੋਡ ਸਮ੍ਰਿੱਧ ਸੱਭਿਆਚਾਰ, ਇਤਿਹਾਸ, ਭਾਰਤ ਦੀ ਵਿਰਾਸਤ ਨਾਲ ਸੰਬੰਧਿਤ ਵਿਵਿਧ ਵਿਸ਼ਿਆਂ ‘ਤੇ ਕੇਂਦ੍ਰਿਤ ਹੈ ਅਤੇ ਇਹ “ਇੰਕ੍ਰੈਡੀਬਲ ਇੰਡੀਆ” ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਮਰੱਥ ਹੈ।

 

ਵੈਬੀਨਾਰ ਦੇ ਦੌਰਾਨ, ਸ਼੍ਰੀ ਮਨਬੇਂਦ੍ਰ ਨਾਗ ਅਤੇ ਸ਼੍ਰੀਮਤੀ ਮਾਲਿਨੀ ਬਸੁ ਨੇ ਬੰਗਾਲ ਦੇ ਸੁਤੰਤਰਤਾ ਸੈਨਾਨੀਆਂ ਦੀ ਭੂਮਿਕਾ ਬਾਰੇ ਗੱਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਬੰਗਾਲ ਦੇ ਮਹਾਨ ਲੋਕਾਂ ਦੁਆਰਾ ਕੀਤੇ ਗਏ ਬਲਿਦਾਨਾਂ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸ਼੍ਰੀ ਰਾਜਾ ਰਾਮ ਮੋਹਨ ਰੌਏ, ਸ਼੍ਰੀ ਅਰਬਿੰਦੋ ਘੋਸ਼, ਖੁਦੀਰਾਮ ਬੋਸ, ਪ੍ਰਫੁੱਲ ਚਾਕੀ, ਗੁਰੂਦੇਵ ਰਵਿੰਦ੍ਰ ਨਾ ਟੈਗੋਰ, ਬੰਕਿਮ ਚੰਦ੍ਰ ਚੱਟੋਪਾਧਿਆਏ, ਨੇਤਾਜੀ ਸੁਭਾਸ਼ ਚੰਦ੍ਰ ਬੋਸ ਸਮੇਤ ਕਈ ਹੋਰ ਮਹਾਨ ਹਸਤੀਆਂ ਦੀ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ ਦੇ ਮਹਾਨ ਯੋਗਦਾਨ ਅਤੇ ਬਲਿਦਾਨ ਦੀ ਚਰਚਾ ਕੀਤੀ।

 

 

ਇਸ ਵੈਬੀਨਾਰ ਦੇ ਦੌਰਾਨ ਸ਼੍ਰੀਮਤੀ ਰੁਪਿੰਦਰ ਬਰਾੜ, ਐਡੀਸ਼ਨਲ ਡਾਇਰੈਕਟਰ, ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਬੰਗਾਲ ਦੀ ਇੰਕ੍ਰੈਡੀਬਲ ਮਹਿਲਾ ਸੁਤੰਤਰਤਾ ਸੈਨਾਨੀਆਂ ਬਾਰੇ ਗੱਲ ਕੀਤੀ, ਜਿਨ੍ਹਾਂ ਦਾ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਯੋਗਦਾਨ ਹੈ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਬੀਨਾ ਦਾਸ ਜੀ, ਕਮਲਾ ਦਾਸ ਗੁਪਤਾ ਜੀ, ਸਰੋਜਿਨੀ ਨਾਇਡੂ ਜੀ, ਸੁਚੇਤਾ ਕ੍ਰਿਪਲਾਨੀ ਜੀ ਅਤੇ ਹੋਰ ਕਈ ਹਸਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸੁਤੰਤਰਤਾ ਸੈਨਾਨੀਆਂ ਦੇ ਬਲਿਦਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਸ਼੍ਰੀਮਤੀ ਬਰਾੜ ਨੇ ਅੱਗੇ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮਿਊਜ਼ੀਅਮ ਬਾਰੇ ਵੀ ਦੱਸਿਆ ਅਤੇ ਕਿਹਾ ਕੀ ਜਦੋਂ ਵੀ ਦਿੱਲੀ ਜਾਓ, ਨੈਸ਼ਨਲ ਵਾਰ ਮਿਊਜ਼ੀਅਮ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ। ਇਹ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਇੱਕ ਸਮਾਰਕ ਹੈ ਜਿਨ੍ਹਾਂ ਨੇ ਯੁੱਧ ਵਿੱਚ ਸਾਡੇ ਦੇਸ਼ ਦੇ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਨੈਸ਼ਨਲ ਵਾਰ ਮਿਊਜ਼ੀਅਮ, ਉੱਥੇ ਜਾਣ ਦਾ ਸਮਾਂ, ਗਤੀਵਿਧੀਆਂ, ਸੁਵਿਧਾਵਾਂ ਅਤੇ ਸਹਾਇਤਾ ਆਦਿ ਬਾਰੇ ਵਧੇਰੇ ਜਾਣਕਾਰੀ ਵੈਬਸਾਈਟ: https://nationalwarmemorial.gov.in/ ‘ਤੇ ਉਪਲਬਧ ਹੈ।

 

ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ ਦੇ ਸਕੱਤਰ ਜਨਰਲ ਡਾ. ਪੰਕਜ ਮਿੱਤਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ, ਨੌਜਵਾਨਾਂ ਨੂੰ ਸਾਡੇ ਸਮ੍ਰਿੱਧ ਇਤਿਹਾਸ, ਸੱਭਿਆਚਾਰ ਅਤੇ ਭਾਰਤ ਦੀ ਵਿਰਾਸਤ ਦੇ ਗੂੜ੍ਹੇ ਗਿਆਨ ਦੇ ਨਾਲ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਕਿ ਸਾਡੇ ਭਾਰਤੀ ਨੌਜਵਾਨ ਦੇਸ਼ ਬਾਰੇ ਅਧਿਕ ਜਾਣ ਸਕਣ ਅਤੇ ਮਾਣ ਮਹਿਸੂਸ ਕਰਨ।

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਸਮ੍ਰਿੱਧ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮ ਦੇ ਮਾਧਿਅਮ ਨਾਲ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਲਗਾਤਾਰ ਫੈਲਾ ਰਿਹਾ ਹੈ। ਵੈਬੀਨਾਰ ਦੇ ਬਾਅਦ ਮਾਈਗੋਵ ‘ਤੇ ਇੱਕ ਕਵਿਜ਼ ਦਾ ਆਯੋਜਨ ਕੀਤਾ ਗਿਆ। ਦੇਖੋ ਅਪਨਾ ਦੇਸ਼ ਵੈਬੀਨਾਰ ਅਤੇ ਏਕੇਐੱਮ ਵੈਬੀਨਾਰ ਲੜੀ ਨੂੰ ਰਾਸ਼ਟਰੀ ਈ-ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪੇਸ਼ ਕੀਤਾ ਗਿਆ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਅਤੇ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਉਪਲੱਬਧ ਹਨ।

ਅੱਜ ਦਾ ਵੈਬੀਨਾਰ ਯੂਟਿਊਬ ਲਿੰਕ https://www.youtube.com/watch?v=d8JKUGqnFDg ‘ਤੇ ਹੈ।

 

 

 

29 ਜਨਵਰੀ 2022 ਨੂੰ ਸਵੇਰੇ 11:00 ਵਜੇ ਕੇਰਲ ਰਾਜ ਵਿੱਚ ਸਾਡੇ ਦੇਸ਼ ਦੇ ਇੰਕ੍ਰੈਡੀਬਲ ਡੈਸਟੀਨੇਸ਼ਨ ‘ਮੁੱਨਾਰ’ ‘ਤੇ ਹੈ। ਅਤੇ ਅਧਿਕ ਜਾਣਨ ਦੇ ਲਈ

ਇੰਕ੍ਰੈਡੀਬਲ ਇੰਡੀਆ ਨੂੰ ਫੋਲੋ ਕਰੋ:

ਫੇਸਬੁਕ - https://www.facebook.com/incredibleindia/

ਇੰਸਟਾਗ੍ਰਾਮ - https://instagram.com/in

 

*******

 

ਐੱਨਬੀ/ਓਏ
 



(Release ID: 1792114) Visitor Counter : 161


Read this release in: English , Urdu , Hindi