ਰੱਖਿਆ ਮੰਤਰਾਲਾ

ਨਵੇਂ ਸਕੂਲਾਂ ਦੀ ਸਥਾਪਨਾ ਦੇ ਲਈ ਕੁਝ ਰਾਜਾਂ ਤੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਅਧਿਕ ਭਾਗੀਦਾਰੀ ਚਾਹੁੰਦੀ ਹੈ ਸੈਨਿਕ ਸਕੂਲਸ ਸੋਸਾਇਟੀ

Posted On: 22 JAN 2022 9:02PM by PIB Chandigarh

 

ਭਾਰਤ ਸਰਕਾਰ ਦੁਆਰਾ ਪ੍ਰਵਾਨ 100 ਨਵੇਂ ਸੈਨਿਕ ਸਕੂਲ ਖੋਲ੍ਹਣ ਦੀ ਯੋਜਨਾ ਦੇ ਤਹਿਤ ਸੈਨਿਕ ਸਕੂਲਸ ਸੋਸਾਇਟੀ ਖੁਦ ਦੇ ਤਤਵਾਵਧਾਨ ਵਿੱਚ ਪਰਿਚਾਲਨ ਕਰਨ ਵਾਲੇ ਇੱਛੁਕ ਸਕੂਲਾਂ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਵਿੱਚ ਹੈ। ਇਹ ਯੋਜਨਾ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਸੈਨਿਕ ਸਕੂਲ ਪਾਠਕ੍ਰਮ ਨੂੰ ਅਪਣਾਉਣ ਦੇ ਨਾਲ-ਨਾਲ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਨੁਰੂਪ ਅੱਗੇ ਵਧਣ ਦਾ ਅਵਸਰ ਪ੍ਰਦਾਨ ਕਰੇਗੀ। ਇਹ ਭਾਰਤ ਸਰਕਾਰ ਦੇ ਉਸ ਫੈਸਲੇ ਦੇ ਅਨੁਰੂਪ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਦੇਸ਼ ਦੇ ਸਮ੍ਰਿੱਧ ਸੱਭਿਆਚਾਰ ਤੇ ਵਿਰਾਸਤ ਅਤੇ ਚਰਿਤ੍ਰ, ਅਨੁਸ਼ਾਸਨ, ਦੇਸ਼ਭਗਤੀ ਤੇ ਰਾਸ਼ਟਰੀ ਕਰਤੱਵ ਦੀ ਭਾਵਨਾ ਦੇ ਓਤ-ਪ੍ਰੋਤ ਪ੍ਰਭਾਵੀ ਨੇਤ੍ਰਿਤਵ ਵਿੱਚ ਮਾਣ ਮਹਿਸੂਸ ਕਰਨ ਦੇ ਲਈ ਵੈਲਿਊ-ਬੇਸਡ ਐਜੁਕੇਸ਼ਨ ‘ਤੇ ਅਧਿਕ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਪਹਿਲੇ ਫੇਜ਼ ਵਿੱਚ ਰਾਜਾਂ/ ਐੱਨਜੀਓਸ/ ਪ੍ਰਾਈਵੇਟ ਪਾਰਟਨਰਸ ਤੋਂ 100 ਸਹਿਯੋਗੀ ਭਾਗੀਦਾਰ ਤਿਆਰ ਕਰਨ ਦਾ ਪ੍ਰਸਤਾਵ ਹੈ।

 

ਇਸ ਯੋਜਨਾ ਦਾ ਉਦੇਸ਼ ਪੂਰੇ ਦੇਸ਼ ਵਿੱਚ ਇਛੁੱਕ ਵਿਦਿਆਰਥੀਆਂ ਦੇ ਇੱਕ ਵੱਡੇ ਵਰਗ ਨੂੰ ਸੈਨਿਕ ਸਕੂਲ ਪੈਟਰਨ ਦੀ ਸਿੱਖਿਆ ਪ੍ਰਦਾਨ ਕਰਨਾ ਹੈ। ਵਿਭਿੰਨ ਰਾਜਾਂ ਤੋਂ ਜ਼ਿਕਰਯੋਗ ਸੰਖਿਆ ਵਿੱਚ ਸਕੂਲਾਂ (22.01.2022 ਤੱਕ ਲਗਭਗ 230) ਨੇ https://sainikschool.ncog.gov.in ‘ਤੇ ਰਜਿਸਟ੍ਰੇਸ਼ਨ ਕਰਵਾਇਆ ਹੈ। ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਗੋਆ, ਮਣੀਪੁਰ, ਮੇਘਾਲਯ, ਸਿਕੱਮ, ਤ੍ਰਿਪੁਰਾ, ਪੱਛਮ ਬੰਗਾਲ, ਨਵੀਂ ਦਿੱਲੀ, ਅੰਡੇਮਾਨ ਤੇ ਨਿਕੋਬਾਰ, ਚੰਡੀਗੜ੍ਹ, ਲਕਸ਼ਦ੍ਵੀਪ, ਪੁਦੂਚੇਰੀ, ਲੱਦਾਖ ਅਤੇ ਜੰਮੂ-ਕਸ਼ਮੀਰ ਤੋਂ ਪ੍ਰਾਈਵੇਟ/ਐੱਨਜੀਓਸ/ ਸਰਕਾਰੀ ਸਕੂਲਾਂ ਦੀ ਭਾਗੀਦਾਰੀ ਮਾਮੂਲੀ ਰਹੀ ਹੈ ਜਦਕਿ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰਾਂ ਦੇ ਲਈ ਆਪਣੇ ਖੇਤਰ ਵਿੱਚ ਸੈਨਿਕ ਸਕੂਲ ਸਥਾਪਿਤ ਕਰਨ ਦਾ ਇਹ ਇੱਕ ਸੁਨਹਿਰਾ ਅਵਸਰ ਹੈ। ਇਸ ਦੇ ਲਈ ਸਰਗਰਮੀ ਨਾਲ ਪਹਿਲ ਕਰਨ ਦੀ ਜ਼ਰੂਰਤ ਹੈ ਤਾਕਿ ਇਨ੍ਹਾਂ ਖੇਤਰਾਂ ਦੇ ਮਾਤਾ-ਪਿਤਾ ਅਤੇ ਵਿਦਿਆਰਥੀਆਂ ਦੀ ਆਕਾਂਖਿਆਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਪਲੱਬਧ ਕਰਵਾਏ ਗਏ ਵਿਕਲਪ ਦਾ ਗੁਣਾਤਮਕ ਪ੍ਰਭਾਵ ਦਿਖੇ।

 

ਸੈਨਿਕ ਸਕੂਲ ਸੋਸਾਇਟੀ ਜਨਤਾ ਦੇ ਵਿਆਪਕ ਹਿਤ ਵਾਲੇ ਇਸ ਅਭਿਯਾਨ ਵਿੱਚ ਸ਼ਾਮਲ ਹੋਣ ਦੇ ਲਈ ਉਪਰੋਕਤ ਰਾਜਾਂ ਦੇ ਪ੍ਰਾਈਵੇਟ/ਐੱਨਜੀਓਸ/ਸਰਕਾਰੀ ਸਕੂਲਾਂ ਨੂੰ ਸੱਦਾ ਦਿੰਦੀ ਹੈ।

ਸੈਨਿਕ ਸਕੂਲਸ ਸੋਸਾਇਟੀ ਤੋਂ ਕਿਸੇ ਸਹਾਇਤਾ/ ਸਪਸ਼ਟੀਕਰਨ ਦੇ ਲਈ sainikschoolaffiliation[at]gmail[dot]com ‘ਤੇ ਈਮੇਲ ਦੇ ਜ਼ਰੀਏ ਸੰਪਰਕ ਕੀਤਾ ਜਾ ਸਕਦਾ ਹੈ।

********

 

ਏਬੀਬੀ/ਸੈਵੀ
 



(Release ID: 1792113) Visitor Counter : 144


Read this release in: English , Urdu , Hindi