ਸਿੱਖਿਆ ਮੰਤਰਾਲਾ

ਸ਼੍ਰੀ ਸੁਭਾਸ਼ ਸਰਕਾਰ ਨੇ ਸਮਾਵੇਸ਼ੀ ਸਿੱਖਿਆ ਦੇ ਲਈ ਸਹਾਇਕ ਟੈਕਨੋਲੋਜੀ ਇਨੋਵੇਸ਼ਨ ਸ਼ੋਕੇਸ ਨੂੰ ਸੰਬੋਧਿਤ ਕੀਤਾ

Posted On: 17 JAN 2022 7:09PM by PIB Chandigarh

ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ਅੱਜ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਦੁਆਰਾ ਆਯੋਜਿਤ ਸਮਾਵੇਸ਼ੀ ਸਿੱਖਿਆ ਦੇ ਲਈ ਸਹਾਇਕ ਟੈਕਨੋਲੋਜੀ ਇਨੋਵੇਸ਼ਨ ਸ਼ੋਕੇਸ ਨੂੰ ਸੰਬੋਧਿਤ ਕੀਤਾ।

ਸ਼੍ਰੀ ਸੁਭਾਸ਼ ਸਰਕਾਰ ਨੇ ਨਵੀਂ ਸਿੱਖਿਆ ਨੀਤੀ-2020 ਦੇ ਪ੍ਰਾਵਧਾਨ ਬਾਰੇ ਚਰਚਾ ਕੀਤੀ, ਜੋ ਸਮਾਨ ਤੇ ਸਮਾਵੇਸ਼ੀ ਸਿੱਖਿਆ ਦੀ ਜ਼ਰੂਰਤ ‘ਤੇ ਜ਼ੋਰ ਦਿੰਦੀ ਹੈ, ਤਾਕਿ ਹਰੇਕ ਨਾਗਰਿਕ ਨੂੰ ਰਾਸ਼ਟਰ ਦੇ ਵਿਕਾਸ ਦੇ ਲਈ ਸੁਪਨੇ ਦੇਖਣ, ਫਲਣ-ਫੁੱਲਣ ਅਤੇ ਯੋਗਦਾਨ ਕਰਨ ਦਾ ਬਰਾਬਰ ਅਵਸਰ ਮਿਲੇ। ਉਨ੍ਹਾਂ ਨੇ ਕਿਹਾ ਕਿ ਸਕੂਲ ਤੇ ਸਕੂਲ ਪਰਿਸਰਾਂ ਨੂੰ ਵਿਸ਼ੇਸ਼ ਜ਼ਰੂਰਤਾਂ ਵਾਲੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਰੂਪ ਸੁਵਿਧਾ ਪ੍ਰਦਾਨ ਕਰਨ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਜਮਾਤ ਵਿੱਚ ਉਨ੍ਹਾਂ ਦੀ ਪੂਰੀ ਭਾਗੀਦਾਰੀ ਅਤੇ ਸਮਾਵੇਸ਼ਨ ਸੁਨਿਸ਼ਚਿਤ ਹੋ ਸਕੇ।

                

ਸਹਾਇਕ ਟੈਕਨੋਲੋਜੀ ਦੇ ਖੇਤਰ ਵਿੱਚ ਇਨੋਵੇਸ਼ਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਆਲ ਇੰਡੀਆ ਕਾਉਂਸਿਲ ਆਵ੍ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ) ਦੇ ਚੀਫ ਇਨੋਵੇਸ਼ਨ ਅਫਸਰ ਡਾ. ਅਭੇ ਜੇਰੇ ਨੇ ਇਨਕਿਊਬੇਸ਼ਨ ਸਪੋਰਟ ਦੇ ਮਾਧਿਅਮ ਨਾਲ ਸਹਾਇਕ-ਤਕਨੀਕੀ ਇਨੋਵੇਸ਼ਨਾਂ ਨੂੰ ਅੱਗੇ ਵਧਾਉਣ ਦੇ ਲਈ ਭਾਰਤੀ ਸੰਕੇਤਿਕ ਭਾਸ਼ਾ (ਆਈਐੱਸਐੱਲ) ਵਿੱਚ ਟੈਕਸਟਬੁਕਸ ਦੇ ਕਨਵਰਜ਼ਨ ਅਤੇ ਮੰਤਰਾਲੇ ਦੇ ਇਨੋਵੇਸ਼ਨ ਈਕੋ-ਸਿਸਟਮ ਬਾਰੇ ਚਰਚਾ ਕੀਤੀ।

ਸੋਸ਼ਲ ਅਲਫਾ ਦੇ ਸੰਸਥਾਪਕ ਸ਼੍ਰੀ ਮਨੋਜ ਕੁਮਾਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਦੇ ਲਈ ਸਹਾਇਕ ਤਕਨੀਕ ਨੂੰ ਨਾ ਸਿਰਫ ਇੱਕ ਸਮਾਜਿਕ ਉੱਦਮ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਬਲਕਿ ਇਸ ਦਾ ਆਪਣਾ ਇੱਕ ਠੋਸ ਵਪਾਰਕ ਮਾਡਲ ਹੈ, ਜਿਸ ਨੂੰ ਹੋਰ ਵੀ ਅਧਿਕ ਵਿਕਸਿਤ ਕਰਨ ਦੀ ਜ਼ਰੂਰਤ ਹੈ।

ਇਸ ਅਵਸਰ ‘ਤੇ ਵਰਲਡ ਹੈਲਥ ਓਰਗੇਨਾਈਜ਼ੇਸ਼ਨ ਦੇ ਅਸਿਸਟਿਵ ਟੈਕਨੋਲੋਜੀ, ਮੈਡੀਕਲ ਡਿਵਾਈਸਿਜ਼ ਐਂਡ ਡਾਈਗਨੋਸਟਿਕਸ ਦੇ ਪ੍ਰਮੁੱਖ ਸ਼੍ਰੀ ਚਪਲ ਖਸਨਬੀਸ ਨੇ ਸਹਾਇਕ ਟੈਕਨੋਲੋਜੀ ਤੇ ਸਰਵੋਤਮ ਵੈਸ਼ਵਿਕ ਤੌਰ ਤਰੀਕਿਆਂ ਤੱਕ ਪਹੁੰਚ ਬਾਰੇ ਚਰਚਾ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਾਸਤਵ ਵਿੱਚ ਸਮਾਵੇਸ਼ੀ ਕਿਵੇਂ ਬਣ ਸਕਦਾ ਹੈ।

ਇਸ ਆਯੋਜਨ ਦਾ ਮੁੱਖ ਆਕਰਸ਼ਣ 12 ਸਟਾਰਟ-ਅੱਪਸ ਦੁਆਰਾ ਪ੍ਰੈਜ਼ੈਨਟੇਸ਼ਨ ਸੀ, ਜਿਸ ਵਿੱਚ ਭਾਰਤ ਦੇ ਯੁਵਾ ਉੱਦਮੀਆਂ ਦੇ ਦਿਮਾਗ ਦੁਆਰਾ ਤਿਆਰ ਕੀਤੇ ਗਏ ਐਪਲੀਕੇਸ਼ਨ ਜਾਂ ਉਪਕਰਣਾਂ ਦੇ ਰੂਪ ਵਿੱਚ ਟੌਪ ਸੋਲਿਉਸ਼ਨਸ ਦਾ ਇੱਕ ਗਰੁੱਪ ਸੀ। ਇਹ ਯੁਵਾ ਦਿਮਾਗ ਔਟਿਜ਼ਮ, ਡਿਸਲੇਕਸੀਆ, ਹਿਅਰਿੰਗ ਐਂਡ ਸਪੀਚ ਇੰਪੇਅਰਮੈਂਟ ਡਿਸਓਰਡਰ, ਵਿਜ਼ੁਅਲ ਇੰਪੇਅਰਮੈਂਟ ਡਿਸਓਰਡਰ, ਸੇਰੇਬ੍ਰਲ ਪਾਲਸੀ ਆਦਿ ਜਿਹੀਆਂ ਵਿਭਿੰਨ ਅਸਮਰੱਥਾਵਾਂ ਨਾਲ ਪੀੜਤ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਦੇ ਲਈ ਸਮਜਿਕ ਤੌਰ ‘ਤੇ ਪ੍ਰਾਸੰਗਿਕ ਸਮਾਧਾਨ ਪ੍ਰਦਾਨ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀ ਅਤਿਆਧੁਨਿਕ ਤਕਨੀਕਾਂ ਦਾ ਲਾਭ ਉਠਾ ਰਿਹਾ ਹੈ।

ਇਸ ਪ੍ਰੋਗਰਾਮ ਵਿੱਚ ਸਕੂਲਾਂ ਦੇ ਯੁਵਾ ਇਨੋਵੇਟਰਾਂ ਦੇ ਇਨੋਵੇਸ਼ਨ ਨੂੰ ਵੀ ਦਿਖਾਇਆ ਗਿਆ। ਅਟਲ ਟਿੰਕਰਿੰਗ ਲੈਬ ਦੇ ਬੱਚਿਆਂ ਨੇ ਇਨੋਵੇਟਿਵ ਡਿਵਾਈਸ ਤੋਂ ਲੈ ਕੇ ਸਾਈਨ ਲੈਂਗਵੇਜ ਨੂੰ ਸਪੀਚ ਵਿੱਚ ਬਦਲਣ ਦੇ ਲਈ ਆਪਣੇ ਇਨੋਵੇਸ਼ਨ ਨੂੰ ਇੱਕ ਅਜਿਹੇ ਡਿਵਾਈਸ ਵਿੱਚ ਪੇਸ਼ ਕੀਤਾ, ਜੋ ਕਿਸੇ ਕਿਤਾਬ ਜਾਂ ਅਖਬਾਰ ਵਿੱਚ ਛਪੇ ਟੈਕਸਟ ਨੂੰ ਸਕੈਨ ਕਰਕੇ ਆਡੀਓ ਕਲਿਪ ਵਿੱਚ ਬਦਲ ਦਿੰਦਾ ਹੈ।

ਆਈਆਈਟੀ ਦਿੱਲੀ ਦੇ ਪ੍ਰੋਫੈਸਰ ਪੀ ਵੀ ਐੱਮ ਰਾਓ ਦੁਆਰਾ ਸੰਚਾਲਿਤ ਅਤੇ ਐੱਨਆਈਟੀ, ਦੁਰਗਾਪੁਰ ਦੇ ਪ੍ਰੋ. ਅਨੁਪਮ ਬਸੁ, ਆਈਆਈਟੀ ਮਦ੍ਰਾਸ ਦੇ ਪ੍ਰੋ. ਅਨਿਲ ਪ੍ਰਭਾਕਰ ਅਤੇ ਪ੍ਰੋ. ਸੁਜਾਤਾ ਤੋਂ ਬਣੇ ਇੱਕ ਪੈਨਲ ਨੇ ਸਮਾਵੇਸ਼ੀ ਸਿੱਖਿਆ ਦੇ ਲਈ ਜ਼ਰੂਰੀ ਰਿਸਰਚ ਅਤੇ ਇਨੋਵੇਸ਼ਨ ਤੇ ਸਾਂਝੇਦਾਰੀ ਬਾਰੇ ਚਰਚਾ ਵਿੱਚ ਹਿੱਸਾ ਲਿਆ। ਪ੍ਰੋ. ਰਾਓ ਨੇ ਸਹਾਇਕ ਉਪਕਰਣਾਂ ਵਿੱਚ ਰਿਸਰਚ ਨੂੰ ਹੁਲਾਰਾ ਦੇਣ ਤੇ ਕੋਰਸ ਵਿੱਚ ਇਸ ਨੂੰ ਸ਼ਾਮਲ ਕਰਨ ਦੀ ਜ਼ਰੂਰਤ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਇੱਕ ਵਾਸਤਵਿਕ ਤੌਰ ‘ਤੇ ਸਮਾਵੇਸ਼ੀ ਸਿੱਖਿਆ ਦੇ ਲਈ ਪ੍ਰੀਖਿਆਵਾਂ ਤੇ ਮੁਲਾਂਕਣ ਵਿੱਚ ਲਚੀਲੇਪਨ ਅਤੇ ਵਿਭਿੰਨ ਪਹਿਲੂਆਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਬਾਰੇ ਚਰਚਾ ਕੀਤੀ।

ਪ੍ਰੋ. ਪ੍ਰਭਾਕਰ ਨੇ ਆਪਣੀ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਕੋਲ ਸਹਾਇਕ ਟੈਕਨੋਲੋਜੀਆਂ ਵਿੱਚ ਕਈ ਸਮਾਧਾਨ ਹਨ, ਸਾਨੂੰ ਵੱਡੇ ਪੈਮਾਨੇ ‘ਤੇ ਸਮਾਧਾਨ ਨੂੰ ਸਵੀਕਾਰਯੋਗ ਬਣਾਉਣ ਦੇ ਲਈ ਵੱਡੇ ਪੈਮਾਨੇ ‘ਤੇ ਪਹੁੰਚ ਬਣਾਉਣ ਅਤੇ ਕਾਰਜਸ਼ੀਲ ਅਸਮਰੱਥਾਵਾਂ ਨੂੰ ਦੂਰ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਬਾਰੇ ਅਨੁਮਾਨ ਲਗਾਉਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ, ਜੋ ਫਿਲਹਾਲ ਸਕੂਲਾਂ ਵਿੱਚ ਹਨ। ਪ੍ਰੋ. ਸੁਜਾਤਾ ਨੇ ਸਹਾਇਕ ਉਪਕਰਣ ਪਰਿਦ੍ਰਿਸ਼ ‘ਤੇ ਵੇਰਵਾ ਪੇਸ਼ ਕੀਤਾ, ਜਿੱਥੇ ਇੱਕ ਤਰਫ ਘੱਟ ਤਕਨੀਕ ਅਤੇ ਘੱਟ ਲਾਗਤ ਵਾਲੇ ਉਪਕਰਣਾਂ ਦੇ ਨਾਲ ਸਮਾਧਾਨ ਮਿਲਦਾ ਹੈ, ਉੱਥੇ ਹੀ ਦੂਸਰੀ ਤਰਫ, ਉੱਚ ਤਕਨੀਕ ਤੇ ਮਹਿੰਗੇ ਸਹਾਇਕ ਉਪਕਰਣ ਵੀ ਹਨ। ਆਈਆਈਟੀ ਮਦਰਾਸ ਵਿੱਚ ਆਰ2ਡੀ2 ਕੇਂਦਰ ਵਿੱਚ ਰਿਸਰਚ ਦੇ ਲਈ ਸਮਾਧਾਨਾਂ ਨੂੰ ਪ੍ਰਾਪਤ ਕਰਨ ਦਾ ਸਮਰੱਥ, ਉਸ ਬਾਰੇ ਜਾਗਰੂਕਤਾ, ਪਹੁੰਚ ਤੇ ਉਪਯੁਕਤਤਾ ਜਿਹੀਆਂ ਚੁਣੌਤੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। 

ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਇਨੋਵੇਟਰਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਿੱਖਿਆ ਵਿੱਚ ਸਹਾਇਕ ਤਕਨੀਕ ਦੇ ਲਈ ਇੱਕ ਇਨੋਵੇਸ਼ਨ ਈਕੋਸਿਸਟਮ ਕਿਵੇਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਏਆਈਐੱਮ ਦੇ ਇੰਕਿਊਬੇਸ਼ਨ ਕੇਂਦਰਾਂ ਅਤੇ ਸਮੁਦਾਇਕ ਇਨੋਵੇਸ਼ਨ ਕੇਂਦਰਾਂ ਦੇ ਇਨੋਵੇਸ਼ਨ ਨੈਟਵਰਕ ਦੇ ਮਾਧਿਅਮ ਨਾਲ ਸਮਰਥਨ ‘ਤੇ ਜ਼ੋਰ ਦਿੱਤਾ।

ਪ੍ਰੋਗਰਾਮ ਦਾ ਸਮਾਪਨ ਕਰਦੇ ਹੋਏ ਸਿੱਖਿਆ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਸੰਤੋਸ਼ ਸਾਰੰਗੀ ਨੇ ਸਹਾਇਕ ਟੈਕਨੋਲੋਜੀ ਇਨੋਵੇਸ਼ਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀਆਂ ਚੁਣੌਤੀਆਂ ਅਤੇ ਭਵਿੱਖ ਦੇ ਮਾਰਗ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸਮਾਧਾਨਾਂ ਨੂੰ ਅੱਗ ਵਧਾਉਣ ਅਤੇ ਸੰਸਥਾਗਤ ਬਣਾਉਣ ਵਿੱਚ ਮੰਤਰਾਲੇ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ।

ਸਟਾਰਟ-ਅੱਪਸ ਨੂੰ ਹੁਲਾਰਾ ਦੇਣ ਅਤੇ ਇਨੋਵੇਸ਼ਨਾਂ ਨੂੰ ਦਰਸਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤੇ ਗਏ ਇਸ ਪ੍ਰੋਗਰਾਮ ਨੂੰ ਬਹੁਤ ਸਰਾਹਿਆ ਗਿਆ। ਪ੍ਰੋਗਰਾਮ ਦੇ ਸਮਾਪਨ ਤੋਂ ਪਹਿਲਾਂ ਯੂਟਿਊਬ ਵਿਊਜ਼ ਨੇ 2 ਲੱਖ ਤੋਂ ਵੱਧ ਵਿਊਜ਼ ਨੂੰ ਪਾਰ ਕਰ ਲਿਆ।

ਸਿੱਖਿਆ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਰਿਤੁ ਸੇਨ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਦੇਸ਼ ਦੇ ਗ੍ਰਾਮੀਣ ਅਤੇ ਦੂਰ-ਦਰਾਜ ਭਾਗ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਜਲਦੀ ਪਹਿਚਾਣ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਤਕਨੀਕ-ਅਧਾਰਿਤ ਗਤੀਵਿਧੀਆਂ ਦਾ ਲਾਭ ਉਠਾਉਣ ਦੇ ਲਈ ਨਿਰੰਤਰ ਕਾਰਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਿੱਖਿਆ ਮੰਤਰਾਲਾ ਯੋਗਤਾ ਦੇ ਅਧਾਰ ‘ਤੇ ਪ੍ਰੋਡਕਟ ਪਾਇਲਟ ਨੂੰ ਲਾਗੂ ਕਰਨ ਦੇ ਲਈ ਇਨ੍ਹਾਂ ਸਟਾਰਟ-ਅੱਪਸ ਦੇ ਨਾਲ ਮਿਲ ਕੇ ਕੰਮ ਕਰੇਗਾ ਅਤੇ ਖੇਤਰ ਨਾਲ ਜੁੜੀਆਂ ਚੁਣੌਤੀਆਂ ਦੇ ਸਮਾਧਾਨ ਦੇ ਲਈ ਇਸੇ ਤਰ੍ਹਾਂ ਦੇ ਕਈ ਆਗਾਮੀ ਆਯੋਜਨਾਂ ਦਾ ਸੰਕੇਤ ਦਿੱਤਾ।

*****

 ਐੱਮਜੇਪੀਐੱਸ/ਏਕੇ



(Release ID: 1790815) Visitor Counter : 185


Read this release in: English , Urdu , Hindi