ਪੇਂਡੂ ਵਿਕਾਸ ਮੰਤਰਾਲਾ
ਗ੍ਰਾਮੀਣ ਵਿਕਾਸ ਮੰਤਰਾਲੇ ਦੀ ਸਾਲ 2021 ਦੇ ਦੌਰਾਨ ਪ੍ਰਮੁੱਖ ਪਹਿਲਾ ਅਤੇ ਉਪਲੱਬਧੀਆਂ
ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦਾ 30 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 706 ਜ਼ਿਲ੍ਹਿਆਂ ਦੇ 6769 ਬਲਾਕ ਵਿੱਚ ਆਪਣਾ ਪ੍ਰਭਾਵ ਹੈ, ਇਸ ਨੇ ਗਰੀਬ ਅਤੇ ਕਮਜ਼ੋਰ ਸਮੁਦਾਇਆਂ ਦੀ ਕੁੱਲ 8.01 ਕਰੋੜ ਮਹਿਲਾਵਾਂ ਨੂੰ 73.19 ਲੱਖ ਸੈਲਫ ਹੈਲਪ ਗਰੁੱਪਾਂ-ਐੱਸਐੱਚਜੀ ਵਿੱਚ ਸ਼ਾਮਲ ਕੀਤਾ ਹੈ
ਨਵੰਬਰ, 2021 ਤੱਕ ਕੁੱਲ 39.17 ਲੱਖ ਉਮੀਦਵਾਰਾਂ ਨੂੰ ਆਰਐੱਸਈਟੀਆਈ ਦੇ ਤਹਿਤ 64 ਕੋਰਸਾਂ ਵਿੱਚ ਟਰੇਂਡ ਕੀਤਾ ਗਿਆ ਹੈ ਅਤੇ 27.34 ਲੱਖ ਉਮੀਦਵਾਰਾਂ ਨੂੰ ਸਵੈਰੋਜ਼ਗਾਰ ਜਾਂ ਮਜ਼ਦੂਰੀ ਰੋਜ਼ਗਾਰ ਵਿੱਚ ਸ਼ਾਮਲ ਕੀਤਾ ਗਿਆ ਹੈ
ਇਸ ਪ੍ਰੋਗਰਾਮ ਦੇ ਤਹਿਤ 01.01.2021 ਅਤੇ 30.11.2021 ਦੇ ਵਿੱਚ ਲਗਭਗ 3.06 ਲੱਖ ਉਮੀਦਵਾਰਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਜਦਕਿ 1.88 ਲੱਖ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ
ਵਿੱਤੀ ਵਰ੍ਹੇ 2021-22 ਦੇ ਦੌਰਾਨ, ਡੀਡੀਯੂ-ਜੀਕੇਵਾਈ ਪ੍ਰੋਗਰਾਮ ਦੇ ਤਹਿਤ 30.11.2021 ਤੱਕ ਕੁੱਲ 23,186 ਉਮੀਦਵਾਰਾਂ ਨੂੰ ਟਰੇਂਡ ਕੀਤਾ ਗਿਆ ਹੈ ਅਤੇ 22,067 ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ
ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਕੁੱਲ 2.15 ਕਰੋੜ ਘਰਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ 1.68 ਕਰੋੜ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਿਆ ਹੈ, ਵਿੱਤ ਵਰ੍ਹੇ 2021-22 ਵਿੱਚ 44.09 ਲੱਖ ਘਰਾਂ ਦੇ ਨਿਰ
Posted On:
31 DEC 2021 8:02PM by PIB Chandigarh
-
2011 ਵਿੱਚ ਸ਼ੁਰੂ ਕੀਤੀ ਗਈ, ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦਾ ਉਦੇਸ਼ ਲਗਭਗ 9-10 ਕਰੋੜ ਗ੍ਰਾਮੀਣ ਗਰੀਬ ਪਰਿਵਾਰਾਂ ਨੂੰ ਪੜਾਅ-ਵਾਰ ਤਰੀਕੇ ਨਾਲ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਦੀਰਘਕਾਲਿਕ ਸਹਾਇਤਾ ਪ੍ਰਦਾਨ ਕਰਨਾ ਜਿਵੇਂ ਕਿ ਉਹ ਉਨ੍ਹਾਂ ਦੀ ਆਜੀਵਿਕਾ ਵਿੱਚ ਵਿਵਿਧਤਾ ਲਿਆਉਣਾ, ਉਨ੍ਹਾਂ ਦੀ ਆਮਦਨ ਅਤੇ ਜੀਵਣ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ।
30 ਨਵੰਬਰ 2021 ਤੱਕ, ਮਿਸ਼ਨ ਨੇ 30 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 706 ਜ਼ਿਲਿਆਂ ਦੇ 6769 ਬਲਾਕ ਵਿੱਚ ਆਪਣਾ ਪ੍ਰਭਾਵ ਛੋਡਿਆ ਹੈ। ਇਸ ਨੇ ਗਰੀਬ ਅਤੇ ਕਮਜ਼ੋਰ ਸਮੁਦਾਇਆਂ ਦੀ ਕੁੱਲ 8.01 ਕਰੋੜ ਮਹਿਲਾਵਾਂ ਨੂੰ 73.19 ਲੱਖ ਐੱਸਐੱਚਜੀ ਵਿੱਚ ਸ਼ਾਮਲ ਕੀਤਾ ਹੈ ਅਤੇ 4,24,189 ਗ੍ਰਾਮ ਸੰਗਠਨ ਅਤੇ 32,406 ਸੀਐੱਲਐੱਫ ਦਾ ਗਠਨ ਕੀਤਾ ਹੈ। ਚਾਲੂ ਵਰ੍ਹੇ ਵਿੱਚ, 248 ਬਲਾਕਾਂ ਨੂੰ 41.02 ਲੱਖ ਪਰਿਵਾਰਾਂ ਨੂੰ 3.81 ਲੱਖ ਐੱਸਐੱਚਜੀ ਵਿੱਚ ਜੋੜ ਕੇ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਸਮੁਦਾਇਕ ਸੰਸਥਾਨਾਂ ਨੂੰ 15,661.13 ਕਰੋੜ ਰੁਪਏ ਦੀ ਰਿਵਾਲਵਿੰਗ ਫੰਡ (ਆਰਐੱਫ) ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ (ਸੀਆਈਐੱਫ) ਦੇ ਰੂਪ ਵਿੱਚ ਕੈਪੀਟਲਾਈਜੇਸ਼ਨ ਸਪੋਰਟ ਫੰਡ ਪ੍ਰਦਾਨ ਕੀਤਾ ਗਿਆ ਹੈ। ਚਾਲੂ ਵਿੱਤ ਵਰ੍ਹੇ ਵਿੱਚ 2241.90 ਕਰੋੜ ਰੁਪਏ ਆਰਐੱਫ ਅਤੇ ਸੀਆਈਐੱਫ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ।
ਸਮੁਦਾਇਕ ਸੰਸਥਾਨਾਂ ਨੂੰ ਸਮਰੱਥਾ ਨਿਰਮਾਣ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਲਗਭਗ 3.5 ਲੱਖ ਸਮੁਦਾਇਕ ਸੰਸਾਧਨ ਵਿਅਕਤੀਆਂ (ਸੀਆਰਪੀ) ਨੂੰ ਵਿਕਸਿਤ ਕੀਤਾ ਗਿਆ ਹੈ।
ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਅਪ੍ਰੈਲ 2013 ਤੋਂ 30 ਨਵੰਬਰ, 2021 ਤੱਕ ਐੱਸਐੱਚਜੀ ਨੂੰ ਕੁੱਲ 4.35 ਲੱਖ ਕਰੋੜ ਰੁਪਏ ਦਾ ਬੈਂਕ ਲੋਨ ਪ੍ਰਦਾਨ ਕੀਤਾ ਗਿਆ ਹੈ। ਨੌਨ-ਪਰਫੋਰਮਿੰਗ ਅਸੈਟਸ (ਐੱਨਪੀਏ) ਸਿਰਫ 2.57 ਪ੍ਰਤੀਸ਼ਤ ਹੈ ਜੋ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਐੱਸਐੱਚਜੀ ਮੈਂਬਰਾਂ ਵਿੱਚ ਜ਼ਿਕਰਯੋਗ ਮੁੜ-ਭੁਗਤਾਨ ਸੱਭਿਆਚਾਰ ਅਤੇ ਪ੍ਰੋਗਰਾਮ ਵਿੱਚ ਮਹਿਲਾਵਾਂ ਦੇ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ। ਵਿੱਤੀ ਸੇਵਾਵਾਂ ਨੂੰ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਾਉਣ ਦੇ ਲਈ, 55079 ਐੱਸਐੱਚਜੀ ਮੈਂਬਰਾਂ ਨੂੰ ਬੀਸੀ ਸਖੀ (ਬਿਜ਼ਨਸ ਕੋਰਸਪੋਂਡੈਂਟ/ਬੀਸੀ ਪੋਇੰਟ) ਦੇ ਰੂਪ ਵਿੱਚ ਤੈਨਾਤ ਕੀਤਾ ਗਿਆ ਹੈ। ਬੀਸੀ ਸਖੀ ਜਮਾਂ, ਕ੍ਰੈਡਿਟ, ਪ੍ਰੇਸ਼ਣ, ਪੈਨਸ਼ਨ ਅਤੇ ਸਕੋਲਰਸ਼ਿਪ ਦੀ ਵੰਡ, ਮਨਰੇਗਾ ਮਜ਼ਦੂਰੀ ਦਾ ਭੁਗਤਾਨ ਅਤੇ ਬੀਮਾ ਅਤੇ ਪੈਂਸ਼ਨ ਯੋਜਨਾਵਾਂ ਦੇ ਤਹਿਤ ਨਾਮਾਂਕਣ ਸਮੇਤ ਹਰੇਕ ਵਿਅਕਤੀ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਦੀ ਹੈ।
ਆਜੀਵਿਕਾ ਦੇ ਖੇਤਰ ਵਿੱਚ, 1.44 ਕਰੋੜ ਮਹਿਲਾ ਕਿਸਾਨਾਂ ਨੂੰ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 30 ਲੱਖ ਨੂੰ ਚਾਲੂ ਵਿੱਤ ਵਰ੍ਹੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਗਠਿਤ ਆਜੀਵਿਕਾ ਦੇ ਲਈ ਕੁੱਲ 182 ਉਤਪਾਦਕ ਉੱਦਮ/ਕਿਸਾਨ ਉਤਪਾਦਕ ਸੰਗਠਨ (ਪੀਈ/ਐੱਫਪੀਓ) ਬਣਾਏ ਗਏ ਹਨ। ਖੇਤੀਬਾੜਈ ਉਪਕਰਣਾਂ ਦੇ ਕੁੱਲ 22,292 ਵਿਸ਼ੇਸ਼ ਨਿਯੁਕਤੀ ਕੇਂਦਰ/ਟੂਲ ਬੈਂਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਚਾਲੂ ਵਰ੍ਹੇ ਵਿੱਚ 2629 ਸੀਐੱਚਸੀ ਬਣਾਏ ਗਏ ਹਨ।
ਡੀਏਵਾਈ-ਐੱਨਆਰਐੱਲਐੱਮ ਦੀ ਇੱਕ ਉਪ-ਯੋਜਨਾ, ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਦੇ ਤਹਿਤ ਐੱਸਐੱਚਜੀ ਮੈਂਬਰਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਲਈ ਕੁੱਲ 1,78,328 ਛੋਟੇ ਉੱਦਮਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਚਾਲੂ ਵਰ੍ਹੇ ਵਿੱਚ 22,783 ਉੱਦਮਾਂ ਦਾ ਗਠਨ ਕੀਤਾ ਗਿਆ।
ਵਰ੍ਹੇ ਦੇ ਦੌਰਾਨ ਆਯੋਜਿਤ ਪ੍ਰਮੁੱਖ ਪ੍ਰੋਗਰਾਮ
-
ਡੀਏਵਾਈ-ਐੱਨਆਰਐੱਲਐੱਮ ਰਾਸ਼ਟਰੀ ਪੁਰਸਕਾਰਾਂ ਦਾ ਉਦੇਸ਼ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਪ੍ਰਚਾਰਿਤ ਸਮੁਦਾਇਕ ਸੰਸਥਾਨਾਂ- ਸੈਲਫ ਹੈਲਪ ਗਰੁੱਪਾਂ ਅਤੇ ਗ੍ਰਾਮ ਸੰਗਠਨਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਨੂੰ ਜਨਤਕ ਤੌਰ ‘ਤੇ ਮਾਨਤਾ ਪ੍ਰਦਾਨ ਕਰਨਾ ਹੈ।
-
ਇੱਕ ਔਨਲਾਈਨ ਮੰਚ ਦੇ ਮਾਧਿਅਮ ਨਾਲ, ਪ੍ਰਧਾਨ ਮੰਤਰੀ ਨੇ 12 ਅਗਸਤ, 2021 ਨੂੰ ਡੀਏਵਾਈ-ਐੱਨਆਰਐੱਲਐੱਮ ਦੇ ਐੱਸਐੱਚਜੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਦੌਰਾਨ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਧਨ ਰਕਮ ਜਾਰੀ ਕਰਕੇ ਐੱਸਐੱਚਜੀ ਦੇ ਕੰਮ ਵਿੱਚ ਸਹਾਇਤਾ ਵੀ ਦਿੱਤੀ ਗਈ ਸੀ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੁਆਰਾ ਐੱਸਐੱਚਜੀ ਮਹਿਲਾਵਾਂ ਦੁਆਰਾ 75 ਪ੍ਰੇਰਣਾਦਾਇਕ ਸਫਲਤਾ ਦੀਆਂ ਕਹਾਨੀਆਂ ਦਾ ਇੱਕ ਸੰਗ੍ਰਿਹ ਵੀ ਜਾਰੀ ਕੀਤਾ ਗਿਆ।
ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਫੰਡ ਵੀ ਜਾਰੀ ਕੀਤਾ:
i. ਪੀਐੱਮਐੱਫਐੱਮਈ ਦੇ ਤਹਿਤ 7,500 ਐੱਸਐੱਚਜੀ ਮੈਂਬਰਾਂ ਨੂੰ 25 ਕਰੋੜ ਰੁਪਏ ਜਾਰੀ ਕੀਤੇ ਗਏ।
ii. 75 ਐੱਫਪੀਓ ਦੇ ਲਈ 4.13 ਕਰੋੜ ਰੁਪਏ ਤੋਂ ਵੱਧ ਰਕਮ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ।
iii. 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 4.07 ਲੱਖ ਐੱਸਐੱਚਜੀ ਨੂੰ ਪੂੰਜੀ ਸਹਾਇਤਾ ਦੇ ਰੂਪ ਵਿੱਚ 1,625 ਕਰੋੜ ਰੁਪਏ ਜਾਰੀ ਕੀਤੇ ਗਏ।
ਦੀਨ ਦਯਾਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਆਰਐੱਸਈਟੀਆਈ:
ਕੁੱਲ 39.17 ਲੱਖ ਉਮੀਦਵਾਰਾਂ ਨੂੰ ਆਰਐੱਸਈਟੀਆਈ ਦੇ ਤਹਿਤ 64 ਕੋਰਸਾਂ ਵਿੱਚ ਟਰੇਂਡ ਕੀਤਾ ਗਿਆ ਹੈ। (59 ਰਾਸ਼ਟਰੀ ਕੌਸ਼ਲ ਯੋਗਤਾ ਫ੍ਰੇਮਵਰਕ (ਐੱਨਐੱਸਕਿਊਐੱਫ) ਸੰਰੇਖਿਤ ਅਤੇ 5ਐੱਮਓਆਰਡੀ ਅਨੁਮੋਦਿਤ) ਅਤੇ 27.34 ਲੱਖ ਉਮੀਦਵਾਰਾਂ ਨੂੰ ਨਵੰਬਰ, 2021 ਤੱਕ ਸਵੈ-ਰੋਜ਼ਗਾਰ ਜਾਂ ਮਜ਼ਦੂਰੀ ਰੋਜ਼ਗਾਰ ਪ੍ਰਦਾਨ ਕੀਤੇ ਗਏ। ਲਗਭਗ 3.06 ਉਮੀਦਵਾਰਾਂ ਨੇ ਪ੍ਰੋਗਰਾਮ ਦੇ ਤਹਿਤ 01.01.2021 ਅਤੇ 30.11.2021 ਦੇ ਵਿੱਚ ਟ੍ਰੇਨਿੰਗ ਲਈ ਹੈ, ਜਦਕਿ 1.88 ਲੱਖ ਉਮੀਦਵਾਰਾਂ ਨੂੰ ਸਮਾਨ ਮਿਆਦ ਦੇ ਵਿੱਚ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਰਤਮਾਨ ਵਿੱਚ 27 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ 23 ਪ੍ਰਮੁੱਖ ਬੈਂਕਾਂ ਦੁਆਰਾ ਪ੍ਰਾਯੋਜਿਤ 585 ਆਰਐੱਸਈਟੀਆਈ ਹਨ।
ਸਵੈਰੋਜ਼ਗਾਰ ਜਾਂ ਮਜ਼ਦੂਰੀ ਰੋਜ਼ਗਾਰ ਦੇ ਮਾਧਿਅਮ ਨਾਲ ਉਮੀਦਵਾਰਾਂ ਦੀ ਟ੍ਰੇਨਿੰਗ ਅਤੇ ਵਿਵਸਥਾਪਨ ਦੀਆਂ ਯੋਜਨਾਵਾਂ ਦੇ ਉਦੇਸ਼ ਦੇ ਨਾਲ, ਨਵੀਂ ਪਹਿਲ ਬਾਰ-ਬਾਰ ਸ਼ੁਰੂ ਕੀਤੀ ਜਾਂਦੀ ਹੈ। ਇਹ ਵਿਭਿੰਨ ਯੋਜਨਾਵਾਂ ਦੇ ਨਾਲ ਗਿਆਨ ਸਾਂਝਾ ਕਰਨ ਦੀ ਅਨੁਮਤੀ ਦਿੰਦਾ ਹੈ ਅਤੇ ਨਵੀਂ ਸਿੱਖਿਆਵਾਂ ਦਾ ਮਾਰਗ ਦਰਸ਼ਨ ਕਰਦਾ ਹੈ। ਇਸ ਵਰ੍ਹੇ ਸ਼ੁਰੂ ਕੀਤੀ ਗਈ ਕੁਝ ਪਹਿਲਾ ਵਿੱਚ ਆਰਐੱਸਈਟੀਆਈ ਦੇ ਸਿੱਖਿਆਰਥੀਆਂ ਦੇ ਸੁਤੰਤਰ ਮੁਲਾਂਕਣ ਦੇ ਲਈ ਉਨ੍ਹਾਂ ਦੀ ਟ੍ਰੇਨਿੰਗ ਦੀ ਭਰੋਸੇਯੋਗਤਾ ਸੁਨਿਸ਼ਚਿਤ ਕਰਨ ਦੇ ਲਈ ‘ਅਸੈੱਸਮੈਂਟ ਐਂਡ ਸਰਟੀਫਿਕੇਸ਼ਨ ਆਵ੍ ਆਰਐੱਸਈਟੀਆਈਜ਼’ ਸਥਾਪਿਤ ਕਰਨਾ ਸ਼ਾਮਲ ਹੈ।
ਡੀਡੀਯੂ-ਜੀਕੇਵਾਈ:
ਡੀਡੀਯੂ-ਜੀਕੇਵਾਈ ਪ੍ਰੋਗਰਾਮ ਵਰਤਮਾਨ ਵਿੱਚ 27 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ 1891 ਪ੍ਰੋਜੈਕਟਾਂ ਵਿੱਚ 2369 ਤੋਂ ਵੱਧ ਟ੍ਰੇਨਿੰਗ ਕੇਂਦਰ ਹਨ, ਜਿਸ ਵਿੱਚ 877 ਤੋਂ ਵੱਧ ਪ੍ਰੋਜੈਕਟ ਲਾਗੂਕਰਨ ਏਜੰਸੀਆਂ ਦੇ ਨਾਲ 57 ਖੇਤਰਾਂ ਵਿੱਚ ਟ੍ਰੇਨਿੰਗ ਆਯੋਜਿਤ ਕੀਤਾ ਜਾ ਰਹੀ ਹੈ, ਅਤੇ 616 ਤੋਂ ਅਧਿਕ ਤਰ੍ਹਾਂ ਦੀਆਂ ਨੌਕਰੀਆਂ ਹਨ। ਵਿੱਤ ਵਰ੍ਹੇ 2021-22 ਦੇ ਦੌਰਾਨ, ਕੁੱਲ 23,186 ਉਮੀਦਵਾਰਾਂ ਨੂੰ ਟਰੇਂਡ ਕੀਤਾ ਗਿਆ ਹੈ ਅਤੇ 22,067 ਉਮੀਦਵਾਰਾਂ ਨੂੰ 30.11.2021 ਤੱਕ ਰੋਜ਼ਗਾਰ ਦਿੱਤਾ ਗਿਆ ਹੈ।
ਡੀਡੀਯੂ ਜੀਕੇਵਾਈ (2014-15) ਦੇ ਤਹਿਤ ਸਥਾਪਨਾ ਦੇ ਬਾਅਦ ਤੋਂ ਪ੍ਰਗਤੀ- ਕੁੱਲ 11.23 ਉਮੀਦਵਾਰਾਂ ਨੂੰ ਟਰੇਂਡ ਕੀਤਾ ਗਿਆ ਹੈ ਅਤੇ 7.13 ਲੱਖ (30.11.2021 ਤੱਕ) ਨੂੰ ਰੋਜ਼ਗਾਰ ਦਿੱਤਾ ਗਿਆ ਹੈ।
ਸਾਲ ਦੇ ਅਨੁਸਾਰ ਡੀਡੀਯੂਜੀਕੇਵਾਈ ਦਾ ਪ੍ਰਦਰਸ਼ਨ
|
ਸਾਲ
|
ਡੀਡੀਯੂ-ਜੀਕੇਵਾਈ ਦੇ ਤਹਿਤ ਟਰੇਂਡ ਉਮੀਦਵਾਰਾਂ ਦੀ ਕੁੱਲ ਸੰਖਿਆ
|
ਡੀਡੀਯੂ-ਜੀਕੇਵਾਈ ਦੇ ਤਹਿਤ ਲਗਾਏ ਗਏ ਉਮੀਦਵਾਰਾਂ ਦੀ ਕੁੱਲ ਸੰਖਿਆ
|
2014-15
|
43,038
|
21,446
|
2015-16
|
2,36,471
|
1,09,512
|
2016-17
|
1,62,586
|
1,47,883
|
2017-18
|
1,31,527
|
75,787
|
2018-19
|
2,41,509
|
1,37,251
|
2019-20
|
2,47,177
|
1,50,214
|
2020-21
|
38,289
|
49,563
|
2021-22( Nov'21 ਤੱਕ)
|
23,186
|
22,067
|
ਕੁੱਲ
|
11,23,783
|
7,13,723
|
ਅੰਤਯੋਦਯ ਦਿਵਸ ਦੇ ਅਵਸਰ ‘ਤੇ ਡੀਡੀਯੂ-ਜੀਕੇਵਾਈ ਅਤੇ ਆਰਐੱਸਈਟੀਆਈ ਯੋਜਨਾਵਾਂ ਦੇ 75 ਦਿਵਯਾਂਗ ਉਮੀਦਵਾਰਾਂ ਨੂੰ ‘ਹੁਨਰਬਾਜ਼ ਪੁਰਸਕਾਰ’ ਦਿੱਤੇ ਗਏ। ਵਰਚੁਅਲ ਮਾਧਿਅਮ ਨਾਲ ਆਯੋਜਿਤ ਪ੍ਰੋਗਰਾਮ ਐੱਮਓਆਰਡੀ ਅਤੇ ਐੱਨਆਈਆਰਡੀ ਦੁਆਰਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਅਤੇ ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਐੱਸਆਰਐੱਲਐੱਮ ਦੇ ਸੀਈਓ ਅਤੇ ਆਰਐੱਸਈਟੀਆਈ ਦੇ ਡਾਇਰੈਕਟਰਾਂ ਨਾਲ ਸੰਬੰਧਿਤ ਰਾਜਾਂ ਵਿੱਚ ਵਿਸ਼ੇਸ਼ ਤੌਰ ‘ਤੇ ਉਪਲੱਬਧੀ ਹਾਸਲ ਕਰਨ ਵਾਲਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਕੁਝ ਉਮੀਦਵਾਰਾਂ ਨੇ ਦਰਸ਼ਕਾਂ ਨੂੰ ਸੰਬੋਧਿਤ ਕੀਤਾ ਅਤੇ ਆਪਣੀ ਜੀਵਨ ਯਾਤਰਾ ਅਤੇ ਕੌਸ਼ਲ ਟ੍ਰੇਨਿੰਗ ਨਾਲ ਉਨ੍ਹਾਂ ਦੇ ਜੀਵਨ ਵਿੱਚ ਆਏ ਬਦਲਾਵ ਬਾਰੇ ਦੱਸਿਆ। ਨਿਯੋਕਤਾਵਾਂ ਅਤੇ ਟ੍ਰੇਨਿੰਗ ਭਾਗੀਦਾਰਾਂ ਨੇ ਵੀ ਉਮੀਦਾਵਾਰਾਂ ਨੂੰ ਕੌਸ਼ਲ ਅਤੇ ਰੋਜ਼ਗਾਰ ਦੇ ਆਪਣੇ ਅਨੁਭਵ ਸਾਂਝਾ ਕੀਤੇ ਅਤੇ ਸਮਾਵੇਸ਼ ਦੀ ਯਾਤਰਾ ਵਿੱਚ ਨਵੀਂਆਂ ਦਿਸ਼ਾਵਾਂ ਦਾ ਪਤਾ ਲਗਾਉਣ ਦੇ ਲਈ ਸੁਝਾਅ ਵੀ ਦਿੱਤੇ।
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ)
-
2,067 ਬਸਾਵਟਾਂ ਸਾਰੇ ਮੌਸਮਾਂ ਦੇ ਅਨੁਕੂਲ ਸੜਕਾਂ ਨਾਲ ਜੁੜੀਆਂ ਹਨ।
-
42,305 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਅਤੇ 788 ਪੁਲ ਪ੍ਰਵਾਨ।
-
ਸਾਲ 2019 ਵਿੱਚ 31,736 ਕਿਲੋਮੀਟਰ ਅਤੇ ਸਾਲ 2020 ਵਿੱਚ 38,006 ਦੀ ਤੁਲਨਾ ਵਿੱਚ, ਕੋਵਿਡ ਨਾਲ ਸੰਬੰਧਿਤ ਲੌਕਡਾਊਨ ਪ੍ਰਤੀਬੰਧਾਂ ਦੇ ਬਾਵਜੂਦ, 40,931 ਕਿਲੋਮੀਟਰ ਲੰਬੀਆਂ ਸੜਕਾਂ ਪੂਰੀਆਂ ਹੋਈਆਂ ਹਨ।
-
ਨਵੀਂ ਅਤੇ ਗ੍ਰੀਨ ਟੈਕਨੋਲੋਜੀਜ਼ ਦਾ ਉਪਯੋਗ ਕਰਦੇ ਹੋਏ 13,969 ਕਿਲੋਮੀਟਰ ਲੰਬੀਆਂ ਸੜਕਾਂ ਪੂਰੀਆਂ ਕੀਤੀਆਂ ਗਈਆਂ।
ਸਾਂਸਦ ਆਦਰਸ਼ ਗ੍ਰਾਮ ਯੋਜਨਾ (ਐੱਸਏਜੀਵਾਈ)
ਸਾਂਸਦ ਆਦਰਸ਼ ਗ੍ਰਾਮ ਯੋਜਨਾ (ਐੱਸਏਜੀਵਾਈ) ਗ੍ਰਾਮੀਣ ਵਿਕਾਸ ਮੰਤਰਾਲੇ ਦੀ ਇੱਕ ਵਿਲੱਖਣ ਯੋਜਨਾ ਹੈ, ਜਿਸ ਵਿੱਚ ਪਹਿਲੀ ਬਾਰ ਸੰਸਦ ਮੈਂਬਰਾਂ ਦੀ ਲੀਡਰਸ਼ਿਪ, ਸਮਰੱਥਾ, ਪ੍ਰਤੀਬੱਧਤਾ ਅਤੇ ਊਰਜਾ ਨੂੰ ਗ੍ਰਾਮ ਪੰਚਾਇਤ ਪੱਧਰ ‘ਤੇ ਵਿਕਾਸ ਦੇ ਲਈ ਸਿੱਧੇ ਤੌਰ ‘ਤੇ ਉਪਯੋਗ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਸਮੱਗਰ ਤੌਰ ‘ਤੇ ਵਿਕਸਿਤ ਮਾਡਲ ਗ੍ਰਾਮ ਪੰਚਾਇਤ ਬਣਾਉਣ ਦੇ ਉਦੇਸ਼ ਨਾਲ 11 ਅਕਤੂਬਰ 2014 ਨੂੰ ਸਾਂਸਦ ਆਦਰਸ਼ ਗ੍ਰਾਮ ਯੋਜਨਾ (ਐੱਸਏਜੀਵਾਈ) ਸ਼ੁਰੂ ਕੀਤੀ ਗਈ ਸੀ। ਮੁੱਖ ਤੌਰ ‘ਤੇ, ਮਾਰਚ 2019 ਤੱਕ ਤਿੰਨ ਆਦਰਸ਼ ਗ੍ਰਾਮ ਵਿਕਸਿਤ ਕਰਨ ਦਾ ਟੀਚਾ ਹੈ, ਜਿਨ੍ਹਾਂ ਵਿੱਚੋਂ ਇੱਕ 2016 ਤੱਕ ਹਾਸਲ ਕੀਤਾ ਜਾ ਸਕੇਗਾ। ਇਸ ਦੇ ਬਾਅਦ, ਅਜਿਹੇ ਪੰਜ ਆਦਰਸ਼ ਗ੍ਰਾਮ (ਹਰ ਸਾਲ ਇੱਕ) ਦੀ ਚੋਣ ਅਤੇ 2024 ਤੱਕ ਵਿਕਸਿਤ ਕੀਤਾ ਜਾਵੇਗਾ। ਇਹ ‘ਆਦਰਸ਼ ਗ੍ਰਾਮ’ ਗ੍ਰਾਮ ਸਮੁਦਾਏ ਦੇ ਅੰਦਰ ਸਿਹਤ, ਸਵੱਛਤਾ, ਹਰਿਆਲੀ ਅਤੇ ਸੌਹਾਰਦ ਦੇ ਕੇਂਦਰ ਵਿੱਚ ਅਤੇ ਪੜੋਸੀ ਗ੍ਰਾਮ ਪੰਚਾਇਤਾਂ ਨੂੰ ਪ੍ਰੇਰਿਤ ਕਰਦੇ ਹੋਏ ਸਥਾਨਕ ਵਿਕਾਸ ਅਤੇ ਸ਼ਾਸਨ ਦੇ ਸਕੂਲ ਦੇ ਰੂਪ ਵਿੱਚ ਕੰਮ ਕਰਦੇ ਹਨ।
ਸੰਸਦ ਮੈਂਬਰਾਂ ਦੀ ਭੂਮਿਕਾ ਪ੍ਰੇਰਕ ਦੀ ਹੁੰਦੀ ਹੈ। ਉਹ ਆਦਰਸ਼ ਗ੍ਰਾਮ ਪੰਚਾਇਤ ਦੇ ਰੂਪ ਵਿੱਚ ਵਿਕਸਿਤ ਹੋਣ ਵਾਲੀ ਗ੍ਰਾਮ ਪੰਚਾਇਤ ਦੀ ਪਹਿਚਾਣ ਕਰਦੇ ਹਨ, ਸਮੁਦਾਏ ਦੇ ਨਾਲ ਜੁੜਦੇ ਹਨ, ਯੋਜਨਾ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਚਾਰਿਤ ਕਰਨ ਵਿੱਚ ਮਦਦ ਕਰਦੇ ਹਨ, ਸਹੀ ਵਾਤਾਵਰਣ ਬਣਾਉਣ ਅਤੇ ਯੋਜਨਾ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸਟਾਰਟ-ਅੱਪ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਿੱਚ ਸਮਰੱਥ ਬਣਾਉਂਦੇ ਹਨ। ਐੱਸਏਜੀਵਾਈ ਨੂੰ ਲਾਗੂ ਕਰਨ ਦੇ ਲਈ ਜ਼ਿਲ੍ਹਾ ਕਲੈਕਟਰ ਨੋਡਲ ਅਧਿਕਾਰੀ ਹੁੰਦੇ ਹਨ। ਜ਼ਿਲ੍ਹਾ ਕਲੈਕਟਰ ਹਿੱਸਾ ਲੈਣ ਵਾਲੇ ਲਾਈ ਵਿਭਾਗਾਂ ਦੇ ਪ੍ਰਤੀਨਿਧੀਆਂ ਦੇ ਨਾਲ ਮਾਸਿਕ ਸਮੀਖਿਆ ਬੈਠਕ ਆਯੋਜਿਤ ਕਰਦੇ ਹਨ। ਸੰਬੰਧਿਤ ਸੰਸਦ ਮੈਂਬਰ ਸਮੀਖਿਆ ਬੈਠਕਾਂ ਦੀ ਪ੍ਰਧਾਨਗੀ ਕਰਦੇ ਹਨ। ਇਨ੍ਹਾਂ ਮਾਸਿਕ ਬੈਠਕਾਂ ਵਿੱਚ ਸੰਬੰਧਿਤ ਗ੍ਰਾਮ ਪੰਚਾਇਤਾਂ ਦੇ ਪ੍ਰਮੁੱਖਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
ਉਪਲੱਬਧੀਆਂ:
-
ਗ੍ਰਾਮ ਪੰਚਾਇਤਾਂ ਦੀ ਪਹਿਚਾਣ
ਐੱਸਏਜੀਵਾਈ-II (2019-24) ਦੇ ਤਹਿਤ ਸੰਸਦ ਮੈਂਬਰਾਂ ਨੇ 1,011 ਗ੍ਰਾਮ ਪੰਚਾਇਤਾਂ ਨੂੰ ਅਪਣਾਇਆ ਹੈ। ਇਸ ਦੇ ਇਲਾਵਾ ਐੱਸਏਜੀਵਾਈ ਦੇ ਪਹਿਲੇ ਪੜਾਅ ਦੇ ਤਹਿਤ ਦੇਸ਼ ਭਰ ਵਿੱਚ 703 ਗ੍ਰਾਮ ਪੰਚਾਇਤਾਂ ਦੀ ਪਹਿਚਾਣ ਕੀਤੀ ਗਈ ਸੀ। ਇਸ ਦੇ ਇਲਾਵਾ, 29 ਦਸੰਬਰ 2020 ਤੱਕ ਐਸਏਜੀਵਾਈ ਦੇ ਤਹਿਤ ਵਿਕਾਸ ਦੇ ਲਈ ਫੇਜ਼-II ਦੇ ਤਹਿਤ 502 ਗ੍ਰਾਮ ਪੰਚਾਇਤਾਂ ਅਤੇ ਫੇਜ਼-III ਦੇ ਤਹਿਤ 305 ਗ੍ਰਾਮ ਪੰਚਾਇਤਾਂ ਨੂੰ ਸ਼ਾਮਲ ਕੀਤਾ ਗਿਆ ਹੈ।
29 ਦਸੰਬਰ 2021 ਨੂੰ ਐੱਸਏਜੀਵਾਈ ਪੋਰਟਲ (saanjhi.gov.in) ‘ਤੇ ਉਪਲੱਬਧ ਦੇ ਅਧਾਰ ‘ਤੇ ਐੱਸਏਜੀਵਾਈ ਦੇ ਤਹਿਤ ਗ੍ਰਾਮ ਪੰਚਾਇਤਾਂ ਦੀ ਪਹਿਚਾਣ ਦੀ ਪੜਾਅ-ਵਾਰ ਸਥਿਤੀ
ਲੜੀ ਨੰ.
|
ਸਾਲ
|
ਐੱਸਏਜੀਵਈ ਜੀਪੀਐੱਸ ਦੀ ਸੰਖਿਆ
|
1
|
ਫੇਜ਼ - I (2014-16)
|
703
|
2
|
ਫੇਜ਼ - II (2016-19)
|
502
|
3
|
ਫੇਜ਼ - III (2017-19)
|
305
|
4
|
ਫੇਜ਼ - IV (2019-20)
|
451
|
5
|
ਫੇਜ਼ - V (2020-21)
|
250
|
6
|
ਫੇਜ਼ - VI (2021-22)
|
146
|
-
ਗ੍ਰਾਮ ਵਿਕਾਸ ਯੋਜਨਾ
ਐੱਸਏਜੀਵਾਈ ਦੇ ਤਹਿਤ ਅਪਣਾਈ ਗਈ ਗ੍ਰਾਮ ਪੰਚਾਇਤਾਂ ਸੰਸਾਧਨਾਂ ਦੇ ਅਭਿਸਰਣ ਦੇ ਮਾਧਿਅਮ ਨਾਲ ਪਿੰਡ ਦੀ ਸਮੱਗਰ ਪ੍ਰਗਤੀ ਪ੍ਰਾਪਤ ਕਰਨ ਦੇ ਲਈ ਪ੍ਰਾਥਮਿਕਤਾ ਵਾਲੀ ਸਮਾਂਬੱਧ ਗਤੀਵਿਧੀਆਂ ਤੋਂ ਯੁਕਤ ਗ੍ਰਾਮ ਵਿਕਾਸ ਯੋਜਨਾਵਾਂ (ਵੀਡੀਪੀ) ਤਿਆਰ ਕਰਦੀਆਂ ਹਨ। ਐੱਸਏਜੀਵਾਈ ਦੇ ਤਹਿਤ 1,824 ਗ੍ਰਾਮ ਪੰਚਾਇਤਾਂ ਦੇ ਲਈ ਵੀਡੀਪੀ ਤਿਆਰ ਕੀਤੇ ਗਏ ਹਨ ਅਤੇ ਕਾਰਜ ਪ੍ਰਗਤੀ ‘ਤੇ ਹੈ। ਵੀਡੀਪੀ ਵਿੱਚ ਸੂਚੀਬੱਧ ਪ੍ਰੋਜੈਕਟਾਂ ਦੀ ਪ੍ਰਗਤੀ ‘ਤੇ ਨਜ਼ਰ ਰੱਖਣ ਦੇ ਲਈ, ਇੱਕ ਨਿਗਰਾਨੀ ਟੈਂਪਲੇਟ ਵਿਕਸਿਤ ਕੀਤਾ ਗਿਆ ਹੈ ਅਤੇ ਪ੍ਰਗਤੀ ਦੀ ਨਿਗਰਾਨੀ ਔਨਲਾਈਨ ਕੀਤੀ ਜਾਂਦੀ ਹੈ। 29 ਦਸੰਬਰ, 2021 ਤੱਕ ਇਨ੍ਹਾਂ ਗ੍ਰਾਮ ਪੰਚਾਇਤਾਂ ਵਿੱਚ 54,701 ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ 6,732 ਪ੍ਰੋਜੈਕਟ ਪ੍ਰਗਤੀ ‘ਤੇ ਹਨ।
ਲੜੀ ਨੰ.
|
ਫੇਜ਼
|
ਐੱਸਏਜੀਵਾਈ ਜੀਪੀਐੱਸ ਦੀ ਸੰਖਿਆ
|
ਵੀਡੀਪੀ ਅੱਪਲੋਡ ਕਰਨ ਵਾਲੇ ਜੀਪੀਐੱਸ ਦੀ ਸੰਖਿਆ
|
ਵੀਡੀਪੀ ਦੀ ਪ੍ਰਗਤੀ ਅੱਪਡੇਟ ਕਰਨ ਵਾਲੇ ਜੀਪੀਐੱਸ ਦੀ ਸੰਖਿਆ
|
ਨਿਯੋਜਿਤ ਪ੍ਰੋਜੈਕਟਾਂ ਦੀ ਸੰਖਿਆ
|
ਪੂਰੇ ਕੀਤੇ ਗਏ ਪ੍ਰੋਜੈਕਟਾਂ ਦੀ ਸੰਖਿਆ
|
ਚਲ ਰਹੇ ਪ੍ਰੋਜੈਕਟਾਂ ਦੀ ਸੰਖਿਆ
|
1
|
ਫੇਜ਼ -I (2014-16)
|
703
|
689
|
672
|
41104
|
27880
|
3296
|
2
|
ਫੇਜ਼ -II (2016-19)
|
502
|
431
|
392
|
21648
|
15693
|
1204
|
3
|
ਫੇਜ਼ -III (2016-19)
|
305
|
245
|
225
|
9048
|
6411
|
689
|
4
|
ਫੇਜ਼ -IV (2019-20)
|
451
|
295
|
209
|
8845
|
3811
|
1047
|
5
|
ਫੇਜ਼ -V
(2020-21)
|
249
|
118
|
50
|
3519
|
834
|
338
|
6
|
ਫੇਜ਼ - VI
(2021-22)
|
146
|
46
|
11
|
941
|
72
|
158
|
-
ਐੱਸਏਜੀਵਾਈ ਦੇ ਤਹਿਤ ਪ੍ਰਭਾਰੀ ਅਧਿਕਾਰੀਆਂ ਦਾ ਸਮਰੱਥਾ ਨਿਰਮਾਣ
ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਸਏਜੀਵਾਈ ਮੰਡਲ ਨੇ 27 ਤੋਂ 29 ਮਈ 2021, 29 ਤੋਂ ਜੁਲਾਈ, 2021 ਅਤੇ 28 ਤੋਂ 30 ਸਤੰਬਰ, 2021 ਦੇ ਦੌਰਾਨ ਐੱਸਏਜੀਵਾਈ ਜੀਪੀ ਦੇ ਪ੍ਰਭਾਰੀ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਦੇ ਲਈ ਵੈਬੀਨਾਰ ਦੇ ਮਾਧਿਅਮ ਨਾਲ ਐੱਨਆਈਆਰਡੀ ਅਤੇ ਪੀਆਰ ਦੇ ਤਾਲਮੇਲ ਵਿੱਚ ਐੱਸਏਜੀਵਾਈ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤੇ ਹਨ। ਇਸ ਪ੍ਰੋਗਰਾਮ ਵਿੱਚ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੁੱਲ 440 ਪ੍ਰਭਾਰੀ ਅਧਿਕਾਰੀਆਂ ਨੇ ਹਿੱਸਾ ਲਿਆ ਹੈ।
-
ਸਫਲਤਾ ਦੀਆਂ ਕਹਾਣੀਆਂ ਦਾ ਦਸਤਾਵੇਜ਼ੀਕਰਨ
ਗ੍ਰਾਮੀਣ ਵਿਕਾਸ ਮੰਤਰਾਲਾ ਨੇ ਸੰਬੰਧਿਤ ਰਾਜ ਸਰਕਾਰਾਂ ਦੁਆਰਾ ਸਾਂਝਾ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਐੱਸਏਜੀਵਾਈ ਗ੍ਰਾਮ ਪੰਚਾਇਤਾਂ ਦੀਆਂ ਕਈ ਸਫਲਤਾ ਦੀਆਂ ਕਹਾਣੀਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਦੀ ਵੈਬਸਾਈਟ (https://saanjhi.gov.in/SuccessStory.aspx) ‘ਤੇ ਜਨਤਕ ਉਪਯੋਗ ਦੇ ਲਈ ਉਪਲੱਬਧ ਕਰਾਇਆ ਹੈ। ਕੁਝ ਸਫਲ ਪਹਿਲਾ ਨੂੰ ਪ੍ਰਭਾਗ (https://saanjhi.gov.in/Success.aspx) ਦੇ ਨਾਲ-ਨਾਲ ਦੂਰਦਰਸ਼ਨ, ਰਾਜਸਭਾ ਟੈਲੀਵਿਜ਼ਨ ਅਤੇ ਹੋਰ ਪ੍ਰਸਾਰਕਾਂ ਦੁਆਰਾ ਵੀ ਵੀਡੀਓ ਦਸਤਾਵੇਜ਼ੀਕਰਨ ਕੀਤਾ ਗਿਆ ਹੈ।
-
ਐੱਸਏਜੀਵਾਈ ਪੁਰਸਕਾਰਾਂ ਦੀ ਅਵਧਾਰਣਾ ਕੀਤੀ ਗਈ ਹੈ
ਐੱਸਏਜੀਵਾਈ ਦਿਸ਼ਾ-ਨਿਰਦੇਸ਼ਾਂ ਦੇ ਚੈਪਟਰ 17 ਦੇ ਅਨੁਸਾਰ, ਪੁਰਸਕਾਰ ਨਿਮਨਲਿਖਇਤ ਸ਼੍ਰੇਣੀਆਂ ਵਿੱਚ ਦਿੱਤੇ ਜਾਣ ਦਾ ਪ੍ਰਸਤਾਵ ਕੀਤਾ ਗਿਆ ਹੈ ਅਤੇ ਪੁਰਸਕਾਰਾਂ ਦੇ ਮਾਪਦੰਡਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ:
-
ਸਰਵੋਤਮ ਪ੍ਰਥਾਵਾਂ
-
ਸਰਵਸ਼੍ਰੇਸ਼ਠ ਪ੍ਰਭਾਰੀ ਅਧਿਕਾਰੀ
-
ਸਰਵਸ਼੍ਰੇਸ਼ਠ ਜ਼ਿਲ੍ਹਾ ਕਲੈਕਟਰ
-
ਸਰਵਸ਼੍ਰੇਸ਼ਠ ਆਦਰਸ਼ ਗ੍ਰਾਮ
-
ਸਾਂਸਦਾਂ ਦੇ ਲਈ ਐੱਮਪੀ ਡੈਸ਼ਬੋਰਡ ਦਾ ਨਿਰਮਾਣ
ਸੰਸਦ ਮੈਂਬਰਾਂ ਦੇ ਉਪਯੋਗ ਦੇ ਲਈ ਉਨ੍ਹਾਂ ਦੇ ਨਿਰਵਾਚਨ ਖੇਤਰ/ਰਾਜ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ ਇੱਕ ਨਵਾਂ ਐੱਮਪੀ ਡੈਸ਼ਬੋਰਡ ਬਣਾਇਆ ਗਿਆ ਹੈ। ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਅਸਾਨ ਨਿਗਰਾਨੀ ਅਤੇ ਮੁੱਲਾਂਕਣ ਦੇ ਲਈ ਸਾਂਝੇ ਪੋਰਟਲ ‘ਤੇ ਸਮਾਨ ਡੈਸ਼ਬੋਰਡ ਉਪਲੱਬਧ ਹਨ।
-
ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ (ਆਈਜੀਓਟੀ) ਦੇ ਲਈ ਐੱਸਏਜੀਵਾਈ ਔਨਲਾਈਨ ਮੌਡਿਊਲ
ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ (ਆਈਜੀਓਟੀ) ਪਲੈਟਫਾਰਮ ‘ਤੇ ਐੱਸਏਜੀਵਾਈ ‘ਤੇ ਇੱਕ ਵਿਸਤ੍ਰਿਤ ਔਨਲਾਈਨ ਟ੍ਰੇਨਿੰਗ ਮੌਡਿਊਲ ਬਣਾਇਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਸੀ।
8.ਸਾਂਸਦਾਂ ਦੇ ਨਿਜੀ ਸਹਾਇਕਾਂ/ਪ੍ਰਤੀਨਿਧੀਆਂ ਦੇ ਲਈ ਐੱਸਏਜੀਵਾਈ ‘ਤੇ ਓਰੀਐਂਟੇਸ਼ਨ ਪ੍ਰੋਗਰਾਮ
ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ 20 ਅਤੇ 21 ਦਸੰਬਰ, 2021 ਨੂੰ ਸੰਸਦ ਮੈਂਬਰਾਂ ਦੇ ਨਿਜੀ ਸਹਾਇਕਾਂ/ਪ੍ਰਤੀਨਿਧੀਆਂ ਦੇ ਲਈ ਐੱਸਏਜੀਵਾਈ ‘ਤੇ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ 100 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ)
ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) 20 ਨਵੰਬਰ, 2016 ਨੂੰ ਸ਼ੁਰੂ ਕੀਤੀ ਗਈ ਭਾਰਤ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਦਾ ਉਦੇਸ਼ ਸਾਰੇ ਬੇਘਰ ਪਰਿਵਾਰਾਂ ਨੂੰ ਬੁਨਿਆਦੀ ਸੁਵਿਧਾਵਾਂ ਦੇ ਨਾਲ ਪੱਕੇ ਘਰ ਦੇ ਪ੍ਰਾਵਧਾਨ ਦੇ ਮਾਧਿਅਮ ਨਾਲ “ਸਾਰਿਆਂ ਦੇ ਲਈ ਆਵਾਸ” ਪ੍ਰਦਾਨ ਕਰਨਾ ਹੈ। ਗ੍ਰਾਮੀਣ ਖੇਤਰਾਂ ਵਿੱਚ ਕੱਚੇ ਅਤੇ ਖਰਾਬ ਘਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਮਾਰਚ 2024 ਤੱਕ ਕੁੱਲ 2.15 ਕਰੋੜ ਘਰਾਂ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ 27.12.2021 ਤੱਕ 1.68 ਕਰੋੜ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਿਆ ਹੈ। ਵਿੱਤ ਵਰ੍ਹੇ 2021-22 ਵਿੱਚ 44.09 ਲੱਖ ਘਰਾਂ ਦੇ ਨਿਰਮਾਣ ਦੇ ਕੁੱਲ ਲਕਸ਼ ਦੇ ਮੁਕਾਬਲੇ 27 ਦਸੰਬਰ 2021 ਤੱਕ ਕੁੱਲ 31 ਲੱਖ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਿਆ ਹੈ।
आवाससॉफ्ट में नए मॉड्यूल शुरू करने के संदर्भ में मंत्रालय द्वारा की गई प्रमुख पहल इस प्रकार है:
ਮਹੱਤਵਪੂਰਨ ਪਹਿਲਾ
ਲਾਗੂ ਕੀਤੇ ਜਾ ਰਹੇ ਪ੍ਰੋਗਰਾਮ ਨੂੰ ਹਰ ਪੱਧਰ ਤੱਕ ਈ-ਗਵਰਨੈਂਸ ਸਮਾਧਾਨ, ਆਵਾਸ ਸੌਫਟ ਅਤੇ ਆਵਾਸ ਐਪ ਦੇ ਮਾਧਿਅਮ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਆਵਾਸ ਸੌਫਟ ਯੋਜਨਾ ਦੇ ਲਾਗੂਕਰਨ ਪਹਿਲਾ ਨਾਲ ਸੰਬੰਧਿਤ ਕਈ ਸੰਕੇਤਕਾਂ ਦੀ ਡੇਟਾ ਪ੍ਰਵਿਸ਼ਟੀ ਅਤੇ ਨਿਗਰਾਨੀ ਦੇ ਲਈ ਕ੍ਰਿਯਾਸ਼ੀਲਤਾ ਪ੍ਰਦਾਨ ਕਰਦਾ ਹੈ। ਇਨ੍ਹਾਂ ਆਂਕੜਿਆਂ ਵਿੱਚ ਵਾਸਤਿਵਕ ਪ੍ਰਗਤੀ (ਰਜਿਸਟ੍ਰੇਸ਼ਨ, ਸੈਂਕਸ਼ਨਸ, ਗ੍ਰਹਿ ਨਿਰਮਾਣ ਅਤੇ ਕਿਸ਼ਤਾਂ ਦਾ ਰਿਲੀਜ਼ ਆਦਿ), ਵਿੱਤੀ ਪ੍ਰਗਤੀ, ਅਭਿਸਰਣ ਦੀ ਸਥਿਤੀ ਆਦਿ ਸ਼ਾਮਲ ਹਨ। 2016 ਵਿੱਚ ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋਂ, ਸੌਫਟਵੇਅਰ ਨੂੰ ਅਧਿਕ ਉਪਯੋਗਕਰਤਾ ਦੇ ਅਨੁਕੂਲ ਬਣਾਉਣ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਸੌਫਟਵੇਅਰ ਨੂੰ ਅਧਿਕ ਸੁਗਮ ਬਣਾਉਣ ਅਤੇ ਪ੍ਰੋਗਰਾਮ ਦੇ ਲਾਗੂਕਰਨ ਵਿੱਚ ਪਾਰਦਰਸ਼ਿਤਾ ਬਣਾਈ ਰੱਖਣ ਦੇ ਲਈ ਇਸ ਵਿੱਚ ਨਵੇਂ ਮੌਡਿਊਲ ਜੋੜੇ ਗਏ ਹਨ।
ਆਵਾਸਸੌਫਟ ਵਿੱਚ ਨਵੇਂ ਮੌਡਿਊਲ ਸ਼ੁਰੂ ਕਰਨ ਦੇ ਸੰਦਰਭ ਵਿੱਚ ਮੰਤਰਾਲੇ ਦੁਆਰਾ ਕੀਤੀ ਗਈ ਪ੍ਰਮੁੱਖ ਪਹਿਲ ਇਸ ਪ੍ਰਕਾਰ ਹੈ:
-
ਲੈਂਡਲੈੱਸ ਮੌਡਿਊਲ- ਇਸ ਯੋਜਨਾ ਵਿੱਚ ਪਰਮਾਨੈਂਟ ਵੇਟਲਿਸਟ (ਪੀਡਬਲਿਊਐੱਲ) ਵਿੱਚ ਲੈਂਡਲੈੱਸ ਪਰਿਵਾਰਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਰਾਜ ਸਰਕਾਰ ਨੂੰ ਲੈਂਡਲੈੱਸ ਪਰਿਵਾਰਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਭੂਮੀ ਉਪਲੱਬਧ ਕਰਾਉਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਹਨ। ਇਸ ਦੇ ਇਲਾਵਾ, ਪੀਐੱਮਏਵਾਈ-ਜੀ ਦੇ ਪੀਡਬਲਿਊਐੱਲ ਵਿੱਚ ਲੈਂਡਲੈੱਸ ਲਾਭਾਰਥੀਆਂ ਦਾ ਵੇਰਵਾ ਤਿਆਰ ਕਰਨਾ ਅਤੇ ਇਸ ਦੇ ਲਈ ਭੂਮੀ ਜਾਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਸਥਿਤੀ ਬਾਰੇ ਵਿੱਚ ਲੈਂਡਲੈੱਸ ਲਾਭਾਰਥੀਆਂ ਦੇ ਲਈ ਭੂਮੀ ਖਰੀਦ, ਲੈਂਡਲੈੱਸ ‘ਤੇ ਇੱਕ ਮੌਡਿਊਲ ਵਿਕਸਿਤ ਕੀਤਾ ਗਿਆ ਹੈ। ਇਹ ਮੌਡਿਊਲ ਲੈਂਡਲੈੱਸ ਲਾਭਾਰਥੀਆਂ ਨੂੰ ਜਾਂ ਤਾਂ ਆਰਥਿਕ ਤੌਰ ‘ਤੇ ਸਹਾਇਤਾ ਪ੍ਰਾਪਤ ਜਾਂ ਵਾਸਤਵਿਕ ਤੌਰ ‘ਤੇ ਪ੍ਰਦਾਨ ਕੀਤੀ ਗਈ ਭੂਮੀ ਦੀ ਸਥਿਤੀ ਨੂੰ ਦਰਸਾਉਂਦਾ ਹੈ।
-
ਈ-ਟਿਕਟਿੰਗ ਪ੍ਰਣਾਲੀ – ਆਵਾਸ ਸੌਫਟ ‘ਤੇ ਇੱਕ ਟਿਕਟਿੰਗ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਪੀਐੱਮਏਵਾਈਜੀ ਦੀ ਯੋਜਨਾ ਨੂੰ ਲਾਗੂ ਕਰਦੇ ਸਮੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਤਕਨੀਕੀ/ਨੀਤੀ ਸ਼੍ਰੇਣੀ ਵਿੱਚ ਪ੍ਰਾਪਤ ਸਾਰੇ ਮੁੱਦਿਆਂ ਦਾ ਸਮਾਧਾਨ/ਮਾਤਰਾ ਨਿਰਧਾਰਿਤ ਕਰਨਾ ਹੈ। ਗ੍ਰਾਮ ਪੰਚਾਇਤ, ਬਲਾਕ, ਜ਼ਿਲ੍ਹਾ ਅਤੇ ਰਾਜ ਜਿਹੇ ਪ੍ਰਸ਼ਾਸਨ ਦੇ ਵਿਭਿੰਨ ਪੱਧਰਾਂ ‘ਤੇ ਇੱਕ ਸ਼ਿਕਾਇਤ ਨਿਵਾਰਣ ਤੰਤਰ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਤਤਕਾਲ ਸਮਾਧਾਨ ਦੇ ਲਈ ਨਿਰਧਾਰਿਤ ਸਮੇਂ ਦੇ ਅੰਦਰ ਸਮਾਧਾਨ ਕੀਤਾ ਜਾਣਾ ਹੈ। ਮੌਡਿਊਲ 24X7 ਅਤੇ ਸਪਤਾਹ ਦੇ ਸਾਰੇ ਦਿਨਾਂ ਵਿੱਚ ਉਪਲੱਬਧ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਉਠਾਏ ਗਏ ਮੁੱਦਿਆਂ ‘ਤੇ ਕਰੀਬ ਨਾਲ ਨਜ਼ਰ ਰੱਖਣ ਦੇ ਲਈ ਤਕਨੀਕੀ ਟੀਮ ਦੇ ਪ੍ਰਮੁੱਖ ਅਤੇ ਆਰਐੱਚ ਡਿਵੀਜ਼ਨ ਨੂੰ ਪਲੈਟਫਾਰਮ ‘ਤੇ ਰਜਿਸਟਰ ਕੀਤਾ ਗਿਆ ਹੈ।
-
ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ – ਏਬੀਪੀਐੱਸ ਸੁਰੱਖਿਅਤ ਅਤੇ ਪ੍ਰਾਮਾਣਿਕ ਲੈਣ-ਦੇਣ ਦੇ ਲਈ ਸੰਬੰਧਿਤ ਲਾਭਾਰਥੀ ਦੇ ਆਧਾਰ ਨੰਬਰ ਨਾਲ ਜੁੜੇ ਉਸ ਦੇ ਬੈਂਕ ਖਾਤੇ ਵਿੱਚ ਪੀਐੱਮਏਵਾਈ-ਜੀ ਲਾਭਾਰਥੀ ਨੂੰ ਡਾਇਰੈਕਟ ਬੈਨੇਫਿਟ ਟਰਾਂਸਫਰ (ਡੀਬੀਟੀ) ਦੀ ਅਨੁਮਤੀ ਦਿੰਦਾ ਹੈ।
-
ਕਨਵਰਜੈਂਸ ਮੌਡਿਊਲ- ਸੌਚਾਲਯ ਨਿਰਮਾਣ, ਐੱਲਪੀਜੀ, ਪੇਅਜਲ, ਮਨਰੇਗਾ ਰੋਜ਼ਗਾਰ, ਐੱਸਐੱਚਜੀ ਦੀ ਭਾਗੀਦਾਰੀ ਆਦਿ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਹੋਰ ਸਰਕਾਰੀ ਯੋਜਨਾਵਾਂ ਦੇ ਤਹਿਤ ਪੀਐੱਮਏਵਾਈਜੀ ਲਾਭਾਰਥੀ ਦੁਆਰਾ ਪ੍ਰਾਪਤ ਲਾਭ ਦੀ ਸਥਿਤੀ ਦੀ ਨਿਗਰਾਨੀ ਦੇ ਲਈ ਕਨਵਰਜੈਂਸ ਮੌਡਿਊਲ ਵਿਕਸਿਤ ਕੀਤਾ ਗਿਆ ਹੈ।
ਉਪਰੋਕਤ ਦੇ ਇਲਾਵਾ, ਡਿਜ਼ਾਈਨ ਤੋਂ ਲੈ ਕੇ ਨਿਸ਼ਪਾਦਨ ਤੱਕ ਪੀਐੱਮਏਵਾਈਜੀ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਦੇ ਲਈ ਇੱਕ ਟ੍ਰੇਨਿੰਗ ਮੌਡਿਊਲ ਆਈਜੀਓਟੀ ਪਲੈਟਫਾਰਮ ‘ਤੇ ਵੀ ਉਪਲੱਬਧ ਹੈ, ਜੋ ਪੀਐੱਮਏਵਾਈ-ਜੀ ਦੇ ਹਿਤਧਾਰਕਾਂ ਦੀ ਸਮਰੱਥਾ ਨਿਰਮਾਣ ਦੇ ਲਈ ਇੱਕ ਈ-ਲਰਨਿੰਗ ਪਲੈਟਫਾਰਮ ਹੈ।
ਸ਼ਯਾਮਾ ਪ੍ਰਸਾਦ ਮੁਖਰਜੀ ਰੁਰਬਨ ਮਿਸ਼ਨ (ਐੱਸਪੀਐੱਮਆਰਐੱਮ)
ਸ਼ਯਾਮਾ ਪ੍ਰਸਾਦ ਮੁਖਰਜੀ ਰੁਰਬਨ ਮਿਸ਼ਨ ਨੂੰ 21 ਫਰਵਰੀ, 2016 ਨੂੰ ਪ੍ਰਧਾਨ ਮੰਤਰੀ ਦੁਆਰਾ 5142.08 ਕਰੋੜ ਰੁਪਏ ਦੇ ਖਰਚ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਇੱਕ ਵਿਲੱਖਣ ਪ੍ਰੋਗਰਾਮ ਹੈ, ਜਿਸ ਨੂੰ ਵਿਕਾਸ ਦੀ ਦਹਲੀਜ਼ ‘ਤੇ ਗ੍ਰਾਮੀਣ ਖੇਤਰਾਂ ਵਿੱਚ ਪ੍ਰੇਰਕ ਮਦਦ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਕ੍ਰਿਟੀਕਲ ਗੈਪ ਫੰਡਿੰਗ (ਸੀਜੀਐੱਫ) ਦੇ ਰੂਪ ਵਿੱਚ ਦਿੱਤੇ ਗਏ ਹਰੇਕ ਰੁਰਬਨ ਕਲਸਟਰ ਦੇ ਲਈ ਅਨੁਮਾਨਤ ਨਿਵੇਸ਼ ਦੇ 30 ਪ੍ਰਤੀਸ਼ਤ ਤੱਕ ਦੀ ਫੰਡਿੰਗ ਸਹਾਇਤਾ ਦੇ ਨਾਲ, ਇਸ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ ਵਿਸ਼ੇਗਤ ਆਰਥਿਕ ਵਿਕਾਸ ਬਿੰਦੁਆਂ ਦੇ ਨਾਲ 300 ਰੁਰਬਨ ਕਲਸਟਰ ਵਿਕਸਿਤ ਕੀਤੇ ਜਾ ਰਹੇ ਹਨ, ਜਦਕਿ 70 ਪ੍ਰਤੀਸ਼ਤ ਰਾਜਾਂ ਦੁਆਰਾ ਸਹਿਕ੍ਰਯਾਤਮਕ ਰਾਜ ਅਤੇ ਕੇਂਦਰੀ ਪ੍ਰੋਗਰਾਮਾਂ ਦੇ ਨਾਲ-ਨਾਲ ਨਿਜੀ ਨਿਵੇਸ਼ ਅਤੇ ਸੰਸਥਾਗਤ ਵਿੱਤ ਪੋਸ਼ਣ ਦੇ ਮਾਧਿਅਮ ਨਾਲ ਧਨ ਜੁਟਾਇਆ ਜਾਂਦਾ ਹੈ। ਕੇਂਦਰ ਪ੍ਰਾਯੋਜਿਤ ਯੋਜਨਾ ਦੇ ਰੂਪ ਵਿੱਚ ਮੁੜ ਵਰਗੀਕ੍ਰਿਤ ਹੋਣ ‘ਤੇ, ਸੀਜੀਐੱਫ ਹੁਣ ਕੇਂਦਰ ਅਤੇ ਰਾਜ ਦੇ ਵਿੱਚ ਮੈਦਾਨੀ ਖੇਤਰ ਦੇ ਰਾਜਾਂ ਦੇ ਲਈ 60:40 ਅਤੇ ਹਿਮਾਲਯੀ ਅਤੇ ਉੱਤਰ-ਪੂਰਬ ਰਾਜਾਂ ਦੇ ਲਈ 90:10 ਦੇ ਅਨੁਪਾਤ ਵਿੱਚ ਸਾਂਝਾ ਕੀਤਾ ਜਾਂਦਾ ਹੈ। ਤੁਹਾਡੀ ਸਮਝ ਦੇ ਲਈ ਮਿਸ਼ਨ ਦੀ ਪ੍ਰਗਤੀ ਨੂੰ ਦਰਸਾਉਣ ਵਾਲੇ ਨਿਮਨਲਿਖਿਤ ਬਿੰਦੁਆਂ ‘ਤੇ ਚਾਨਣਾ ਪਾਇਆ ਜਾ ਰਿਹਾ ਹੈ:
-
ਰਾਸ਼ਟਰੀ ਪੱਧਰ ‘ਤੇ ਮਿਸ਼ਨ ਦੀ ਪ੍ਰਗਤੀ
-
ਸਾਲ 2016 ਵਿੱਚ ਸ਼ੁਰੂ ਹੋਣ ਦੇ ਬਾਅਦ ਤੋਂ ਮਿਸ਼ਨ ਨੇ ਤੇਜ਼ ਗਤੀ ਨਾਲ ਪ੍ਰਗਤੀ ਕੀਤੀ ਹੈ, ਜਿਸ ਵਿੱਚ ਸੀਜੀਐੱਫ ਦੇ ਕੇਂਦਰੀ ਹਿੱਸੇ ਦੇ ਰੂਪ ਵਿੱਚ 2,196.85 ਕਰੋੜ ਰੁਪਏ। ਸੀਜੀਐੱਫ ਦੇ ਸੰਬੰਧਿਤ ਰਾਜ ਦੇ ਹਿੱਸੇ ਦੇ ਰੂਪ ਵਿੱਚ 1,159 ਕਰੋੜ ਰੁਪਏ ਅਤੇ ਪਿਛਲੇ ਪੰਜ ਵਿੱਤੀ ਵਰ੍ਹਿਆਂ ਵਿੱਚ 28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਗਏ ਪ੍ਰਸ਼ਾਸਨਿਕ ਅਨੁਦਾਨ ਦੇ ਰੂਪ ਵਿੱਚ 103.60 ਕਰੋੜ ਰੁਪਏ ਜਾਰੀ ਦੇ ਗਏ ਹਨ।
-
ਹੁਣ ਤੱਕ, ਲਾਜ਼ਮੀ 300 ਕਲਸਟਰਾਂ ਵਿੱਚੋਂ, 299 ਕਲਸਟਰਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਦੇਸ਼ ਭਰ ਵਿੱਚ ਪ੍ਰਵਾਨ ਕੀਤੇ ਗਏ ਹਨ। ਇਸ ਦੇ ਇਲਾਵਾ, ਰਾਜਾਂ ਦੇ ਨਾਲ ਗਹਿਣ ਜੁੜਾਅ ਦੇ ਮਾਧਿਅਮ ਨਾਲ, 291 ਏਕੀਕ੍ਰਿਤ ਕਲਸਟਰ ਕਾਰਜ ਯੋਜਨਾਵਾਂ (ਆਈਸੀਏਪੀ), ਜੋ ਹਰੇਕ ਕਲਸਟਰ ਦੇ ਲਈ ਨਿਵੇਸ਼ ਦੇ ਬਲੂ ਪ੍ਰਿੰਟ ਹਨ, ਨੂੰ 28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਅਨੁਮੋਦਿਤ ਕੀਤਾ ਗਿਆ ਹੈ।
-
ਪ੍ਰਵਾਨ 291 ਆਈਸੀਏਪੀ ਵਿੱਚ 27,716 ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਕਨਵਰਜੈਂਸ ਦੇ ਮਾਧਿਅਮ ਨਾਲ ਜੁਟਾਏ ਗਏ ਧਨ ਦੇ ਨਾਲ-ਨਾਲ ਸੀਜੀਐੱਫ ਦੇ ਕੇਂਦਰ ਅਤੇ ਰਾਜ ਦੇ ਹਿੱਸੇ ਨਾਲ ਪੂਰਾ ਕੀਤਾ ਜਾਵੇਗਾ। ਹੁਣ ਤੱਕ ਜ਼ਮੀਨੀ ਪੱਧਰ ‘ਤੇ ਕੀਤੇ ਗਏ ਕਾਰਜਾਂ ‘ਤੇ ਖਰਚ 15,167 ਕਰੋੜ ਰੁਪਏ ਹਨ, ਜਿਸ ਵਿੱਚੋਂ ਸੀਜੀਐੱਫ ਦੇ ਰੂਪ ਵਿੱਚ 2,506 ਕਰੋੜ ਰੁਪਏ ਅਤੇ 12,661 ਕਰੋੜ ਰੁਪਏ ਕਨਵਰਜੈਂਸ ਦੇ ਤਹਿਤ ਹਨ।
-
ਪ੍ਰਸਤਾਵਿਤ ਕੁੱਲ ਨਿਵੇਸ਼ ਵਿੱਚੋਂ ਲਗਭਗ 79 ਪ੍ਰਤੀਸ਼ਤ ਆਰਥਿਕ ਅਤੇ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਲਕਸ਼ਿਤ ਹੈ। ਖੇਤੀਬਾੜੀ ਸੇਵਾਵਾਂ ਅਤੇ ਪ੍ਰੋਸੈਸਿੰਗ ਜਿਹੀਆਂ ਆਰਥਿਕ ਸੁਵਿਧਾਵਾਂ ਦੀ ਸੰਤ੍ਰਿਪਤਾ ਦੇ ਲਈ ਵਿਭਿੰਨ ਵਿਸ਼ੇਗਤ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ, ਇਸ ਦੇ ਬਾਅਦ ਲਘੁ ਅਤੇ ਮੱਧ ਪੱਧਰ ਦੇ ਉੱਦਮਾਂ ਅਤੇ ਟੂਰਿਜ਼ਮ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਲਈ ਕੌਸ਼ਲ ਵਿਕਾਸ ਕੀਤਾ ਗਿਆ ਹੈ।
-
ਮਿਸ਼ਨ ਦੀਆਂ ਉਪਲੱਬਧੀਆਂ ਅਤੇ ਕੀਤੀਆਂ ਗਈਆਂ ਪ੍ਰਮੁੱਖ ਗਤੀਵਿਧੀਆਂ:
1.ਸਥਾਨਕ ਯੋਜਨਾ:
1. ਐੱਸਪੀਐੱਮਆਰਐੱਮ ਦੇ ਤਹਿਤ ਰਿਮੋਟ ਸੈਂਸਿੰਗ ਅਤੇ ਜੀਆਈਐੱਸ ਤਕਨੀਕ ਦਾ ਇਸਤੇਮਾਲ ਕਰਕੇ ਸਥਾਨਕ ਯੋਜਨਾ ਬਣਾਈ ਜਾ ਰਹੀ ਹੈ। ਗ੍ਰਾਮੀਣ ਖੇਤਰਾਂ ਦੇ ਲਈ ਸਥਾਨਕ ਯੋਜਨਾ, ਨਵਾਂ ਵਿਸਾ ਹੋਣ ਦੇ ਕਾਰਨ, ਸਮਰਥਨ ਦੀ ਜ਼ਰੂਰਤ ਹੈ ਅਤੇ ਇਸ ਲਈ ਰਾਜਾਂ ਨੂੰ ਡੀਓਆਰਡੀ ਦੁਆਰਾ ਮੈਂਟਰ ਸੰਸਥਾਨ ਨੂੰ ਨਾਮਿਤ ਕਰਨ ਦੇ ਲਈ ਕਿਹਾ ਗਿਆ ਸੀ। 33 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਥਾਨਕ ਯੋਜਨਾ ਤਿਆਰ ਕਰਨ ਦੇ ਲਈ ਸਰਪ੍ਰਸਤ ਸੰਸਥਾਵਾਂ ਨੂੰ ਨਾਮਿਤ ਕੀਤਾ ਹੈ, ਜਿਨ੍ਹਾਂ ਵਿੱਚੋਂ 30 ਰਾਜਾਂ ਦੇ ਲਈ ਮੈਂਟਰ ਸੰਸਥਾਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਹੋਰ ਪ੍ਰਕਿਰਿਆ ਵਿੱਚ ਹਨ।
-
ਗ੍ਰਾਮੀਣ ਵਿਕਾਸ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ ਅਤੇ ਭਾਸਕਰਾਚਾਰਯ ਨੈਸ਼ਨਲ ਇੰਸਟੀਟਿਊਟ ਆਵ੍ ਸਪੇਸ ਐਪਲੀਕੇਸ਼ਨ ਐਂਡ ਜਿਯੋ-ਇਨਫੋਰਮੈਟਿਕਸ (ਬੀਆਈਐੱਸਏਜੀ-ਐੱਨ) ਦੇ ਵਿੱਚ ਇੱਕ ਸਹਿਮਤੀ ਪੱਤਰ ਦੇ ਤਹਿਤ ਬੀਆਈਐੱਸਏਜੀ-ਐੱਨ ਦੁਆਰਾ ਸਥਾਨਕ ਯੋਜਨਾ ਤਿਆਰੀ ਮੌਡਿਊਲ ਵਾਲਾ ਸਥਾਨਕ ਯੋਜਨਾ ਮੰਚ ਤਿਆਰ ਕੀਤਾ ਗਿਆ ਹੈ। ਆਰਥਿਕ ਯੋਜਨਾ, ਸਮਾਜਿਕ ਇਨਫ੍ਰਾਸਟ੍ਰਕਚਰ ਪਲਾਨ, ਲੈਂਡ ਯੂਜ਼ ਪਲਾਨ, ਆਪਦਾ ਪ੍ਰਬੰਧਨ, ਉਪਯੋਗਤਾ ਯੋਜਨਾ ਦੀ ਤਿਆਰੀ ਦੇ ਲਈ ਸਥਾਨਕ ਯੋਜਨਾ ਮੌਡਿਊਲ ਵਿਕਸਿਤ ਕੀਤਾ ਗਿਆ ਹੈ। 3 ਅਗਸਤ 2021 ਨੂੰ ਇਸ ਸਕੱਤਰ, ਗ੍ਰਾਮੀਣ ਵਿਕਾਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਤਲਾਬਸਤਾ, ਨਿਰਭਯਪੁਰ ਅਤੇ ਸਿੰਗਰਾਯਕੋਂਡਾ ਕਲਸਟਰਸ ਦੇ ਲਈ ਪ੍ਰਮੁੱਖ ਅਧਿਐਨ ਚਲ ਰਿਹਾ ਹੈ।
-
ਮੰਚ ‘ਤੇ 101 ਪਰਤਾਂ ਹਨ ਜੋ ਟੋਪੋਗ੍ਰਾਫਿਕਲ, ਐਗਰੋ-ਕਲਾਈਮੇਟ ਜ਼ੋਨ, ਵਾਤਾਵਰਣ, ਸਮਾਜਿਕ-ਆਰਥਿਕ-ਇਨਫ੍ਰਾਸਟ੍ਰਕਚਰਲ ਲੇਅਰਾਂ ਦਾ ਵੇਰਵਾ ਦੱਸਦੀਆਂ ਹਨ ਜੋ ਰਾਸ਼ਟਰੀ ਤੋਂ ਕਲਸਟਰ ਤੱਕ ਦੀ ਯੋਜਨਾ ਤਿਆਰ ਕਰਨ ਅਤੇ ਕਲਸਟਰ ਤੋਂ ਗ੍ਰਾਮ ਪੱਧਰ ਤੱਕ ਯੋਜਨਾ ਵਿਕਸਿਤ ਕਰਨ ਦੇ ਲਈ ਉਪਯੁਕਤ ਹਨ। ਸਥਾਨਕ ਵਿੱਚ 101 ਲੇਅਰਾਂ ਬਣਾਉਣ ਦੇ ਲਈ ਇਲਾਵਾ ਯੋਜਨਾ ਮੰਚ, ਪੀਐੱਮਜੀਐੱਸਵਾਈ ਦੇ ਨਾਲ ਏਪੀਆਈ ਏਕੀਕਰਨ, ਮਿਸ਼ਨ ਅੰਤਯੋਦਯ, ਪੀਐੱਮਏਵਾਈ-ਜੀ ਅਤੇ ਹੋਰ ਯੋਜਨਾਵਾਂ ਪ੍ਰਗਤੀ ‘ਤੇ ਹਨ।
-
ਸਥਾਨਕ ਯੋਜਨਾ, ਆਈਸੀਏਪੀ ਅਤੇ ਡੀਪੀਆਰ ਤਿਆਰ ਕਰਨ, ਰਿਸਰਚ ਅਤੇ ਇਨੋਵੇਸ਼ਨ ਕਰਨ ਵਿੱਚ ਹਿਤਧਾਰਕ ਟ੍ਰੇਨਿੰਗ ਅਤੇ ਸਮਰੱਥਾ ਵਿਕਾਸ ਦੇ ਲਈ ਲਰਨਿੰਗ ਮੈਨੇਜਮੈਂਟ ਸਿਸਟਮ ਵਿਕਸਿਤ ਕੀਤੀ ਜਾ ਰਹੀ ਹੈ।
-
ਇੱਕ ਸਥਾਨਕ ਯੋਜਨਾ ਐਕਸਪਰਟ ਕਮੇਟੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਮੈਂਬਰਾਂ ਦੀ ਸਹਿਮਤੀ ਲਈ ਗਈ ਹੈ। ਕਮੇਟੀ ਵਿੱਚ ਪ੍ਰਤਿਸ਼ਠਿਤ ਤਕਨੀਕੀ ਸੰਸਥਾਨ ਅਤੇ ਖੇਤਰ ਵਿੱਚ ਕੰਮ ਕਰਨ ਵਾਲੇ ਹੋਰ ਮੰਤਰਾਲੇ ਸ਼ਾਮਲ ਹਨ।
-
ਸਥਾਨਕ ਨਿਯੋਜਨ ਇੱਕ ਨਵਾਂ ਵਿਸ਼ਾ ਹੋਣ ਦੇ ਕਾਰਨ ਦਿਸ਼ਾ-ਨਿਰਦੇਸ਼ਾਂ/ਪੁਸਤਕਾਵਾਂ ਨੂੰ ਤਿਆਰ ਕਰਨ ਦੇ ਲਈ ਗਹਿਨ ਅਧਿਐਨ ਦੀ ਜ਼ਰੂਰਤ ਹੈ। ਕੰਪੀਟੈਂਟ ਅਥਾਰਿਟੀ ਦੁਆਰਾ ਵਿਧਿਵਤ ਅਨੁਮੋਦਿਤ ਸਥਾਨਕ ਯੋਜਨਾ ‘ਤੇ ਇੱਕ ਅਵਧਾਰਣਾ ਨੋਟ ਤਿਆਰ ਕੀਤਾ ਗਿਆ ਹੈ। ਇਸ ਦੇ ਇਲਾਵਾ, ਯੋਜਨਾ ਤਿਆਰ ਕਰਨ ਦੇ ਲਈ ਹਿਤਧਾਰਕ ਨੂੰ ਰੁਰਬਨ ਕਲਸਟਰ ਦੀ ਸਥਾਨਕ ਯੋਜਨਾ ਤਿਆਰ ਕਰਨ ਦੇ ਲਈ ਇੱਕ ਹੈਂਡਬੁਕ ਨੂੰ ਅੰਤਿਮ ਤੌਰ ‘ਤੇ ਦਿੱਤਾ ਜਾ ਰਿਹਾ ਹੈ।
2.ਰੁਰਬਨ ਸੌਫਟ- ਪੀਐੱਫਐੱਮਐੱਸ ਏਕੀਕਰਣ ਅਤੇ ਜਿਯੋ-ਰੁਰਬਨ ਐਪ: ਮਿਸ਼ਨ ਦੇ ਤਹਿਤ ਰੁਰਬਨਸੌਫਟ (ਐੱਸਪੀਐੱਮਆਰਐੱਮ ਦੇ ਤਹਿਤ ਇੱਕ ਐੱਮਆਈਐੱਸ ਪਲੈਟਫਾਰਮ) ਦੇ ਮਾਧਿਅਮ ਨਾਲ ਵਾਸਤਵਿਕ ਸਮੇਂ ਦੀ ਪ੍ਰਗਤੀ ਨੂੰ ਕੈਪਚਰ ਕੀਤਾ ਜਾ ਰਿਹਾ ਹੈ। ਵਾਸਤਵਿਕ ਸਮੇਂ ਦੀ ਵਿੱਤੀ ਪ੍ਰਗਤੀ ‘ਤੇ ਕਬਜ਼ਾ ਕਰਨ ਦੇ ਲਈ ਰੁਰਬਨਸੌਫਟ ਨੂੰ ਪੀਐੱਫਐੱਮਐੱਸ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ।
-
A.ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੀਐੱਫਐੱਮਐੱਸ ਏਕੀਕਰਣ ਨੂੰ ਸ਼ਾਮਲ ਕਰਨ ਦੇ ਲਈ ਲਕਸ਼ਿਤ ਕੀਤਾ ਗਿਆ ਹੈ ਅਤੇ ਵਰਤਮਾਨ ਸਥਿਤੀ ਦੇ ਅਨੁਸਾਰ, 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰੁਰਬਨਸੌਫਟ-ਪੀਐੱਫਐੱਮਐੱਸ ਏਕੀਕਰਣ ਦੇ ਮਾਧਿਅਮ ਨਾਲ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ।
B.ਜਿਯੋ-ਰੁਰਬਨ ਐਪ: ਮਿਸ਼ਨ ਦੇ ਤਹਿਤ ਬਣਾਈ ਜਾ ਰਹੀ ਸਾਰੀਆਂ ਸੰਪੱਤੀਆਂ ਦੀ ਜਿਯੋ-ਟੈਗਿੰਗ ਦੇ ਲਈ ਫਰਵਰੀ 2020 ਵਿੱਚ ਇੱਕ ਐਪ ਸ਼ੁਰੂ ਕੀਤਾ ਗਿਆ ਹੈ। ਮੋਬਾਈਲ ਐਪਲੀਕੇਸ਼ਨ ਦੇ ਉਪਯੋਗ ਨਾਲ ਮਿਸ਼ਨ ਦੇ ਤਹਿਤ ਬਣਾਈ ਗਈ ਸਾਰੀਆਂ ਸੰਪੱਤੀਆਂ ਦੀ ਜਿਯੋ-ਟੈਗਿੰਗ ਹੋ ਰਹੀ ਹੈ ਅਤੇ ਮੰਤਰਾਲੇ ਨੂੰ ਹੋਰ ਮਦਦ ਮਿਲ ਰਹੀ ਹੈ। ਮਿਸ਼ਨ ਵਿੱਚ ਸਿਰਜਤ ਸੰਪੱਤੀਆਂ ਦੀ ਵਾਸਤਵਿਕ ਨਿਗਰਾਨੀ ਦੀ ਦੇਖਰੇਖ ਕਰਨ ਦੇ ਨਾਲ-ਨਾਲ ਵਧੀ ਹੋਈ ਪਾਰਦਰਸ਼ਿਤਾ ਸੁਨਿਸ਼ਚਿਤ ਕਰਨਾ ਹੈ।
C.ਰੁਰਬਨ ਸੌਫਟ ਪੋਰਟਲ ‘ਤੇ ਪ੍ਰਦਰਸ਼ਨ ਅਧਾਰਿਤ ਸੰਕੇਤਕਾਂ ਦੇ ਅਧਾਰ ‘ਤੇ ਰੁਰਬਨ ਸਮੂਹਾਂ ਦੀ ਗਤੀਸ਼ੀਲ ਰੈਂਕਿੰਗ ਸ਼ੁਰੂ ਕੀਤੀ ਗਈ ਹੈ। ਇਸ ਨਾਲ ਰਾਜਾਂ/ਸੰਘ ਰਾਜ ਖੇਤਰਾਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਵਧੇਗੀ।
4.ਵਿੱਤੀ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ, ਰਾਜ ਨੋਡਲ ਖਾਤਿਆਂ ਵਿੱਚ ਨਿਧੀਆਂ ਦੀ ਪਾਰਕਿੰਗ ਨੂੰ ਘੱਟ ਕਰਨ ਦੇ ਲਈ ਰਾਜ/ਸੰਘ ਰਾਜ ਖੇਤਰ ਪੱਧਰ ‘ਤੇ ਫੰਡ ਪੂਲਿੰਗ ਤੰਤਰ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪ੍ਰਗਤੀਸ਼ੀਲ ਸਮੂਹਾਂ ਨੂੰ ਮੰਤਰਾਲਾ ਪੱਧਰ ਦੀ ਨਿਧੀ ਜਾਰੀ ਹੋਣ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ।
5.ਮਿਸ਼ਨ ਲਾਗੂਕਰਨ ਦੇ ਲਈ ਰਾਜ ਪ੍ਰੋਜੈਕਟ ਪ੍ਰਬੰਧਨ ਇਕਾਈ, ਜ਼ਿਲ੍ਹਾ ਪ੍ਰੋਜੈਕਟ ਪ੍ਰਬੰਧਨ ਇਕਾਈ/ਕਲਸਟਰ ਵਿਕਾਸ ਪ੍ਰਬੰਧਨ ਇਕਾਈ ਪੇਸ਼ੇਵਰਾਂ ਵਿੱਚ ਸੰਸਾਧਨਾਂ ਦੀ ਨਿਯੁਕਤੀ ‘ਤੇ ਰਾਜਾਂ/ਸੰਘ ਰਾਜ ਖੇਤਰਾਂ ਦੇ ਨਾਲ ਨਿਯਮਿਤ ਸਮੀਖਿਆ ਅਤੇ ਅਨੁਵਰਤੀ ਕਾਰਵਾਈ।
6.ਰੁਰਬਨ ਮਿਸ਼ਨ ਦੇ ਤਹਿਤ ਸਮਰੱਥਾ ਨਿਰਮਾਣ:
1.ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਸਾਰੇ ਪ੍ਰਮੁੱਖ ਅਧਿਕਾਰੀਆਂ ਅਤੇ ਪੇਸ਼ੇਵਰਾਂ ਦੇ ਲਈ ਪ੍ਰੋਗਰਾਮ ਪ੍ਰਭਾਗ ਦੁਆਰਾ ਨਿਯਮਿਤ ਟ੍ਰੇਨਿੰਗ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ, ਟ੍ਰੇਨਿੰਗ ਵਿੱਚ ਰਾਜਾਂ/ਕਲਸਟਰਾਂ ਦੁਆਰਾ ਅਨੁਭਵ ਸਾਂਝਾ ਕਰਨ ਅਤੇ ਸਹਿਕਰਮੀ ਸਿੱਖਣ ਜਿਹੇ ਵਿਸ਼ਿਆਂ ਦੇ ਨਾਲ-ਨਾਲ ਰੁਰਬਨਸੌਫਟ ਪਲੈਟਫਾਰਮ, ਪੀਐੱਫਐੱਮਐੱਸ ਏਕੀਕਰਣ ਆਦਿ ਨੂੰ ਔਨਬੋਰਡ ਕਰਨ ਦੇ ਉਦੇਸ਼ ਨਾਲ ਕਈ ਟ੍ਰੇਨਿੰਗ ਅਤੇ ਹੈਂਡ-ਹੋਲਡਿੰਗ ਸੈਸ਼ਨ/ਵਰਕਸ਼ਾਪਾਂ ਸ਼ਾਮਲ ਹਨ।
B.ਗ੍ਰਾਮੀਣ ਸਮੁਦਾਏ ਦੁਆਰਾ ਸਮੂਹਾਂ ਦਾ ਸੰਗਠਿਤ ਵਿਕਾਸ ਅਤੇ ਰੁਰਬਨ ਪਦਅਧਿਕਾਰੀਆਂ ਦੁਆਰਾ ਇਨ੍ਹਾਂ ਸਮੂਹਾਂ ਦਾ ਕੁਸ਼ਲ ਸੰਚਾਲਨ ਐੱਸਪੀਐੱਮਆਰਐੱਮ ਦੀਆਂ ਪ੍ਰਮੁੱਖ ਆਕਾਂਖਿਆਵਾਂ ਹਨ। ਸਥਾਨਕ ਯੋਜਨਾ ਦੇ ਲਈ ਸਮਰਪਿਤ ਸਮਰਥਨ, ਬੋਟਮ-ਅੱਪ ਸੰਸਥਾਨਾਂ ਨੂੰ ਮਜ਼ਬੂਤ ਕਰਨਾ ਅਤੇ ਰੁਰਬਨ ਦੇ ਲਈ ਰਿਸਰਚ ਅਤੇ ਇਨੋਵੇਸ਼ਨ ਦੀ ਜ਼ਰੂਰਤ ਨੀਤੀ ਆਯੋਗ ਦੇ ਮੁੱਲਾਂਕਣ ਤੋਂ ਸਿੱਖਣ ਵਾਲੇ ਸਿਧਾਂਤਾਂ ਵਿੱਚੋਂ ਹੈ। ਵਿਸ਼ੇਸ਼ ਤੌਰ ‘ਤੇ ਸਮਰੱਥਾ ਨਿਰਮਾਣ ਦੀ ਜ਼ਰੂਰਤ ਸਥਾਨਕ ਯੋਜਨਾ ਦੇ ਨਾਲ-ਨਾਲ ਸਾਰੇ ਹਿਤਧਾਰਕਾਂ ਦੇ ਲਈ ਰੁਰਬਨ ਮਿਸ਼ਨ ਨਾਲ ਸੰਬੰਧਿਤ ਵਿਆਪਕ ਪਹਿਲਾ ਦੇ ਆਸ-ਪਾਸ ਘੁੰਮਦੀ ਹੈ।
C.ਐੱਨਆਈਆਰਡੀ ਐਂਡ ਪੀਆਰ, ਦਿੱਲੀ ਵਿੱਚ ਇੱਕ ਸਮਰਪਿਤ ਰੁਰਬਨ ਵਿਸ਼ਿਸ਼ਟ ਕੇਂਦਰ ਦੀ ਸਥਾਪਨਾ ਦੇ ਮਾਧਿਅਮ ਨਾਲ ਕਲਸਟਰ ਹਿਤਧਾਰਕਾਂ ਨੂੰ ਸਮਰੱਥਾ ਨਿਰਮਾਣ, ਨੇਤ੍ਰਿਤਵ ਵਿਕਾਸ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇੱਕ ਗਿਆਨ ਮੰਚ ਅਤੇ ਸਹਿਯੋਗੀ ਈਕੋਸਿਸਟਮ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਹੈ। ਪਲੈਟਫਾਰਮ ਇਹ ਸੁਨਿਸ਼ਚਿਤ ਕਰੇਗਾ ਕਿ ਕਲਸਟਰਾਂ ਨੂੰ ਉਚਿਤ ਖੇਤਰੀ ਭਾਸ਼ਾ ਵਿੱਚ ਵਰਚੁਅਲ ਅਤੇ ਵਾਸਤਵਿਕ ਇੰਟਰਫੇਸ ਦੇ ਮਾਧਿਅਮ ਨਾਲ ਸਮਰਥਨ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇ। ਇਸ ਦੇ ਇਲਾਵਾ, ਇਹ ਮੰਚ ਕਲਸਟਰਾਂ ਨੇ ਨਾਗਰਿਕਾਂ ਨੂੰ ਵਿਭਿੰਨ ਸੇਵਾਵਾਂ ਅਤੇ ਪਹਿਲਾ ‘ਤੇ ਸਮੁਦਾਇਕ ਸਹਾਇਤਾ ਦੇ ਮਾਧਿਅਮ ਨਾਲ ਮਿਸ਼ਨ ਦੇ ਲਾਗੂਕਰਨ ਵਿੱਚ ਹਿੱਸਾ ਲੈਣ ਦੇ ਲਈ ਇੱਕ ਨਿਯਮਿਤ ਮੰਚ ਵੀ ਪ੍ਰਦਾਨ ਕਰੇਗਾ।
ਦਿਸ਼ਾ
ਕੈਲੰਡਰ ਵਰ੍ਹੇ 2021 ਦੀਆਂ ਉਪਲੱਬਧੀਆਂ ਇਸ ਪ੍ਰਕਾਰ ਹਨ:
-
ਦਿਸ਼ਾ ਕਮੇਟੀਆਂ ਦਾ ਗਠਨ:- ਸੰਸਦ ਮੈਂਬਰ ਦੀ ਪ੍ਰਧਾਨਗੀ ਵਿੱਚ 13 ਹੋਰ ਜ਼ਿਲ੍ਹਿਆਂ ਵਿੱਚ ਦਿਸ਼ਾ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਸਾਰੇ ਖੇਤਰਾਂ ਦੇ ਤੇਜ਼ੀ ਨਾਲ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਮੁਦਾਇਕ ਭਾਗੀਦਾਰੀ ਅਤੇ ਜਵਾਬਦੇਹੀ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਨਿਧੀਤਵ ਕਰਦੇ ਹਨ। ਇਸ ਪ੍ਰਕਾਰ, ਹੁਣ 711 ਜ਼ਿਲ੍ਹਿਆਂ ਵਿੱਚ ਦਿਸ਼ਾ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਿਆ ਹੈ।
-
ਦਿਸ਼ਾ ਕਮੇਟੀ ਦਾਂ ਬੈਠਕਾਂ: ਦਿਸ਼ਾ ਕਮੇਟੀ ਨੂੰ ਨਿਰਧਾਰਿਤ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਨਿਗਰਾਨੀ ਕਰਨ ਅਤੇ ਇਸ ਉਦੇਸ਼ ਦੇ ਲਈ ਆਯੋਜਿਤ ਆਪਣੀ ਤ੍ਰੈਮਾਸਿਕ ਬੈਠਕਾਂ ਦੇ ਮਾਧਿਅਮ ਨਾਲ ਅਧਿਕ ਪ੍ਰਭਾਵ ਦੇ ਲਈ ਤਾਲਮੇਲ ਅਤੇ ਅਭਿਸਰਣ ਨੂੰ ਹੁਲਾਰਾ ਦੇਣ ਦੇ ਲਈ ਲਾਜ਼ਮੀ ਹੈ। ਵਰ੍ਹੇ 2021 ਵਿੱਚ ਸੰਸਦ ਮੈਂਬਰਾਂ ਦੀ ਪ੍ਰਧਾਨਗੀ ਵਿੱਚ 626 ਦਿਸ਼ਾ ਬੈਠਕਾਂ ਹੋ ਚੁੱਕੀਆਂ ਹਨ।
iii.ਦਿਸ਼ਾ ਨਿਗਰਾਨੀ ਪ੍ਰਕੋਸ਼ਠ ਦਾ ਗਠਨ: ਪ੍ਰਭਾਵੀ, ਸਮਾਂਬੱਧ ਅਤੇ ਪਰਿਣਾਮ ਸੁਨਿਸ਼ਚਿਤ ਕਰਨ ਦੇ ਲਈ ਦਿਸ਼ਾ ਕਮੇਟੀਆਂ ਦੇ ਕਾਰਜ, ਰਾਸ਼ਟਰੀ ਪੱਧਰ ‘ਤੇ ਨਿਗਰਾਨੀ ਪ੍ਰਕੋਸ਼ਠ ਦਾ ਗਠਨ ਦਿਸ਼ਾ ਬੈਠਕਾਂ ਦੇ ਨਿਯਮਿਤ ਸੰਚਾਲਨ ਦੇ ਲਈ ਰਾਜ ਨੋਡਲ ਅਧਿਕਾਰੀਆਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਦਿਸ਼ਾ ਦੀਆਂ ਬੈਠਕਾਂ ਵਿੱਚ ਤੈਅ ਕੀਤੀ ਗਈ ਕਾਰਵਾਈ ਮਦਾਂ ਦੀ ਅਨੁਵਰਤੀ ਕਾਰਵਾਈ ਦੇ ਲਈ ਕੀਤਾ ਗਿਆ ਹੈ।
iv.ਰਾਜ ਪੱਧਰੀ ਦਿਸ਼ਾ ਕਮੇਟੀ ਵਿੱਚ ਸਾਂਸਦਾਂ ਦੇ ਨਾਮਾਂਕਨ ਦੇ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਨਵੀਨ ਸੰਸ਼ੋਧਨ: ਰਾਜ ਪੱਧਰੀ ਦਿਸ਼ਾ ਕਮੇਟੀ ਨੂੰ ਅਧਿਕ ਪ੍ਰਤਿਨਿਧੀ ਬਣਾਉਣ ਦੇ ਲਈ, ਰਾਜ ਪੱਧਰੀ ਦਿਸ਼ਾ ਕਮੇਟੀ ਦਿਸ਼ਾ-ਨਿਰਦੇਸ਼ਾਂ ਦੇ ਪੈਰਾ 3 ਨੂੰ ਸੰਸਦੀ ਕਾਰਜ ਮੰਤਰਾਲਾ ਦੇ ਵਿਚਾਰ-ਵਟਾਂਦਰੇ ਨਾਲ ਸੰਸ਼ੋਧਿਤ ਕੀਤਾ ਗਿਆ ਹੈ ਅਤੇ ਰਾਜ ਪੱਧਰੀ ਦਿਸ਼ਾ ਕਮੇਟੀਆਂ ਵਿੱਚ 200 ਸੰਸਦ ਮੈਂਬਰਾਂ ਨੂੰ ਨਾਮਿਤ ਕੀਤਾ ਗਿਆ ਹੈ।
V.ਰਾਜ ਪੱਧਰੀ ਬੈਠਕ ਰਿਪੋਰਟਿੰਗ ਮੌਡਿਊਲ: ਦਿਸ਼ਾ ਕਮੇਟੀ ਦੇ ਸੰਚਾਲਨ ਦਾ ਸਮਰਥਨ ਕਰਨ, ਸੰਰਚਿਤ ਅਤੇ ਪ੍ਰਭਾਵੀ ਬੈਠਕਾਂ ਦੀ ਸੁਵਿਧਾ ਦੇ ਲਈ, ਰਾਜ ਪੱਧਰ ਦੀ ਦਿਸ਼ਾ ਬੈਠਕ ਦੇ ਲਈ ‘ਮੀਟਿੰਗ ਰਿਪੋਰਟਿੰਗ ਮੌਡਿਊਲ’ (https://rural.nic.in/en/disha) ਨਾਮਕ ਇੱਕ ਵੈਬ ਪੋਰਟਲ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਰਾਜ ਅਤੇ ਜ਼ਿਲ੍ਹਾ ਪੱਧਰ ਦੀਆਂ ਬੈਠਕਾਂ ਦੇ ਲਈ ਨੋਟਿਸ ਬੋਰਡ, ਬੈਠਕ ਦੀ ਕਾਰਜਵਾਈ ਅਤੇ ਸਾਰਾਂਸ਼ ਜਿਹੀ ਮੁੱਖ ਵਿਸ਼ੇਸ਼ਤਾਵਾਂ ਹਨ, ਜਿਸ ਵਿੱਚ ਬੈਠਕ ਦੀ ਮਿਤੀ, ਸਮਾਂ, ਸਥਾਨ ਅਤੇ ਏਜੰਡਾ, ਬੈਠਕ ਨੋਟਿਸ ਅਤੇ ਬੈਠਕ ਦੇ ਬਿੰਦੁ ਅਤੇ ਕਾਰਵਾਈ ਬਿੰਦੁ ਨਿਰਦਿਸ਼ਟ ਸ਼ਾਮਲ ਹਨ।
Vi.ਤੇਜ਼ ਸੰਚਾਰ ਦੇ ਲਈ ਸੋਸ਼ਲ ਮੀਡੀਆ ਪਲੈਟਫਾਰਮ: ਗ੍ਰਾਮੀਣ ਵਿਕਾਸ ਮੰਤਰਾਲਾ ਨਾਲ ਮਹੱਤਵਪੂਰਨ ਸੰਚਾਰ ਦੇ ਤੇਜ਼ ਪ੍ਰਸਾਰ ਅਤੇ ਰਾਜਾਂ ਵਿੱਚ ਆਯੋਜਿਤ ਦਿਸ਼ਾ ਰਾਜ ਕਮੇਟੀ ਦੀ ਬੈਠਕ ਦੀ ਜਾਣਕਾਰੀ ਨੂੰ ਪ੍ਰਾਪਤ ਕਰਨ ਦੇ ਲਈ ਇੱਕ ‘ਰਾਜ ਦਿਸ਼ਾ ਕਮੇਟੀ ਦੀ ਬੈਠਕ’ ਸੋਸ਼ਲ ਮੀਡੀਆ ਸਮੂਹ ਬਣਾਇਆ ਗਿਆ ਹੈ। ਇਸੇ ਤਰ੍ਹਾਂ 31 ਰਾਜਵਾਰ ਸੋਸ਼ਲ ਮੀਡੀਆ ਸਮੂਹ ਵੀ ਜ਼ਿਲ੍ਹਿਆਂ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਦਰਮਿਆਨ ਮਹੱਤਵਪੂਰਨ ਸੰਚਾਰ ਦੇ ਆਦਾਨ-ਪ੍ਰਦਾਨ ਦੇ ਲਈ ਬਣਾਏ ਗਏ ਹਨ।
-
Vii.ਦਿਸ਼ਾ ਡੈਸ਼ਬੋਰਡ ਵਿੱਚ ਉਪਯੋਗਕਰਤਾ ਅਨੁਭਵ ਵਿੱਚ ਵਾਧਾ: ਦਿਸ਼ਾ ਦੇ ਤਹਿਤ ਵਿਭਿੰਨ ਯੋਜਨਾਵਾਂ ਦੇ ਵਿਭਿੰਨ ਮਾਪਦੰਡਾਂ ਦੀ ਯੋਜਨਾ, ਨਿਗਰਾਨੀ ਅਤੇ ਮੁੱਲਾਂਕਣ ਦੇ ਲਈ ਡੇਟਾ-ਅਧਾਰਿਤ ਸਰਕਾਰੀ ਸਮਾਧਾਨ ਬਣਾਉਣ ਦੇ ਲਈ ਦਿਸ਼ਾ ਡੈਸ਼ਬੋਰਡ ਵਿਕਸਿਤ ਕੀਤਾ ਗਿਆ ਹੈ। ਦਿਸ਼ਾ ਐਪਲੀਕੇਸ਼ਨ ਨੂੰ ਵਿਭਿੰਨ ਮੰਤਰਾਲਿਆਂ ਦੁਆਰਾ ਵਿਭਿੰਨ ਪੱਧਰਾਂ ਤੋਂ ਲੈ ਕੇ ਗ੍ਰਾਮ ਪੰਚਾਇਤ ਪੱਧਰ ਤੱਕ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਸੰਬੰਧ ਵਿੱਚ ਸੂਚਨਾ ਦੇ ਏਕਲ ਸਰੋਤ ਦੇ ਰੂਪ ਵਿੱਚ ਪਰਿਕਲਪਿਤ ਕੀਤਾ ਗਿਆ ਹੈ। ਉਪਯੋਗਕਰਤਾ ਅਨੁਭਵ ਨੂੰ ਵਧਾਉਣ ਦੇ ਲਈ, ਹਾਲ ਹੀ ਵਿੱਚ ਦਿਸ਼ਾ ਡੈਸ਼ਬੋਰਡ ਨੂੰ ਨਵਾਂ ਰੂਪ ਦੇਣ ਦੀ ਦਿਸ਼ਾ ਵਿੱਚ ਨਿਮਨਲਿਖਿਤ ਗਤੀਵਿਧੀਆਂ ਪੂਰੀਆਂ ਕੀਤੀਆਂ ਗਈਆਂ ਹਨ:
ਦਿਸ਼ਾ ਪਰੀਚੈ, 12 ਯੋਜਨਾਵਾਂ ਦੇ ਪਰਿਣਾਮ ਦੇ ਰੁਝਾਨ, ਦਿਸ਼ਾ ਬੈਠਕ ਦੀ ਰਿਪੋਰਟ, ਚੇਅਰਮੈਨ ਵੇਰਵਾ, ਦਿਸ਼ਾ ਨਿਰਦੇਸ਼, ਫੋਟੋ ਗੈਲਰੀ, ਫੋਟੋ-ਗੈਲਰੀ ਅਤੇ ਡੈਸ਼ਬੋਰਡ ‘ਤੇ ਸਾਰੇ ਉਪਲੱਬਧ ਯੋਜਨਾਵਾਂ ਦੇ ਲਿੰਕ ਯੁਕਤ ਉਪਯੋਗਕਰਤਾ ਖੇਤਰ ਨੂੰ ਬਿਹਤਰ ਬਣਾਉਣ ਦੇ ਲਈ ਲੈਂਡਿੰਗ ਪ੍ਰਿਸ਼ਠ ਵਿਕਸਿਤ ਕੀਤਾ ਗਿਆ। ਡੈਸ਼ਬੋਰਡ ਸਾਰਾਂਸ਼ ਪ੍ਰਿਸ਼ਠ ਨੂੰ ਨਵੇਂ ਮਾਪਦੰਡਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਮੁੜ ਡਿਜ਼ਾਈਨ ਕੀਤਾ ਗਿਆ ਹੈ।
ਯੋਜਨਾ ਦੀ ਮਸ਼ੀਨ ਦੇ ਬਿਹਤਰ ਵਿਜ਼ੁਅਲਾਈਜ਼ੇਸ਼ਨ, ਨਵੇਂ ਵਿਸ਼ਲੇਸ਼ਣਾਤਮਕ ਚਾਰਟ ਜੋੜੇ ਗਏ, ਸਾਰੇ ਪ੍ਰਿਸ਼ਠਾਂ ਵਿੱਚ ਏਕਰੂਪਤਾ/ਸੰਗਤੀ, ਰੰਗ ਦੇ ਪ੍ਰਸੰਗ ਵਿੱਚ ਵਾਧਾ, ਸਲਾਈਡਿੰਗ ਨੈਵੀਗੇਸ਼ਨ ਪੈਨਲ, ਹੀਟ ਮੈਪ, ਅਧਿਕ ਵਰਣਾਤਮਕ ਸ਼ੀਰਸ਼ਕ ਅਤੇ ਲੇਬਲ, ਵਧੀ ਹੋਈ ਗ੍ਰੈਨਿਊਲੈਰਿਟੀ, ਏਸੀ/ਪੀਸੀ ਦ੍ਰਿਸ਼ ਜੋੜਿਆ ਗਿਆ, ਰਫਤਾਰ ਬਿਹਤਰ ਕਰਨ ਦੇ ਲਈ ਡੈਸ਼ਬੋਰਡ ਐਪਲੀਕੇਸ਼ਨ ਦਾ ਅਨੁਕੂਲਨ।
ਅੰਤਰਰਾਸ਼ਟਰੀ ਸਹਿਯੋਗ
A.ਟ੍ਰੇਨਿੰਗ
ਆਈਸੀਏਆਰ-ਸੈਂਟਰਲ ਇੰਸਟੀਟਿਊਟ ਆਵ੍ ਐਗਰੀਕਲਚਰਲ ਇੰਜੀਨੀਅਰਿੰਗ (ਸੀਆਈਏਈ), ਭੋਪਾਲ ਵਿੱਚ 06 ਤੋਂ 17 ਦਸੰਬਰ, 2021 ਤੱਕ “ਖੇਤੀਬੜੀ ਖੇਤਰ ਵਿੱਚ ਉਤਪਾਦਕਤਾ ਅਤੇ ਲਾਭ ਵਧਾਉਣ ਦੇ ਲਈ ਖੇਤੀਬਾੜੀ ਇੰਜੀਨੀਅਰਿੰਗ ਟੈਕਨੋਲੋਜੀ” ‘ਤੇ ਔਨਲਾਈਨ ਟ੍ਰੇਨਿੰਗ।
-
ਵੀਰਵਾਰ, 18 ਨਵੰਬਰ, 2021 ਨੂੰ ਇੰਡੋਨੇਸ਼ੀਆ ਦੁਆਰਾ ਵਰਚੁਅਲ ਮਾਧਿਅਮ ਨਾਲ ਆਯੋਜਿਤ ਟਾਕਸ਼ੋ ਅਤੇ ਸੰਗੋਸ਼ਠੀ ਦੇ ਲਈ ਸੱਦਾ।
-
27 ਸਤੰਬਰ ਤੋਂ 8 ਅਕਤੂਬਰ, 2021 ਤੱਕ “ਸਤਤ ਗ੍ਰਾਮੀਣ ਵਿਕਾਸ” (ਐੱਸਆਰਡੀ) ‘ਤੇ ਏਆਰਡੀਓ-ਕੇਓਆਈਸੀਏ ਸੰਯੁਕਤ ਔਨਲਾਈਨ ਟ੍ਰੇਨਿੰਗ।
-
ਗ੍ਰਾਮੀਣ ਵਿਕਾਸ ਦੇ ਲਈ ਬੰਗਲਾਦੇਸ਼ ਅਕਾਦਮੀ (ਬੋਰਡ), ਬੰਗਲਾਦੇਸ਼ ਵਿੱਚ 03 ਤੋਂ 12 ਅਗਸਤ, 2021 ਤੱਕ “ਸਤਤ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪ੍ਰਾਪਤ ਕਰਨਾ: ਵਿੱਤੀ ਸਮਾਵੇਸ਼ਨ ਅਤੇ ਗ੍ਰਾਮੀਣ ਪਰਿਵਰਤਨ” ‘ਤੇ ਏਆਰਡੀਓ-ਬੋਰਡ ਅੰਤਰਰਾਸ਼ਟਰੀ ਔਨਲਾਈਨ ਟ੍ਰੇਨਿੰਗ ਵਰਕਸ਼ਾਪ।
-
ਕੋਰੀਆ ਗਣਰਾਜ ਵਿੱਚ 25 ਤੋਂ 29 ਅਕਤੂਬਰ 2021 ਤੱਕ ਏਏਆਰਡੀਓ-ਐੱਫਈਆਰਓ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ “ਅਫਰੀਕੀ-ਏਸ਼ਿਆਈ ਦੇਸ਼ਾਂ ਵਿੱਚ ਸਮਾਰਟ ਖੇਤੀਬਾੜੀ ਅਤੇ ਆਜੀਵਿਕਾ ਦੇ ਲਈ ਸਤਤ ਅਭਿਯਾਸ”।
-
ਗ੍ਰਾਮੀਣ ਵਿਕਾਸ ਅਕਾਦਮੀ (ਆਰਡੀਏ), ਬੋਗੁਰਾ, ਬੰਗਲਾਦੇਸ਼ ਵਿੱਚ 21 ਤੋਂ 30 ਸਤੰਬਰ, 2021 “ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਵਿੱਚ ਗ੍ਰੀਨ ਇਨੋਵੇਸ਼ਨ” ‘ਤੇ ਅੰਤਰਰਾਸ਼ਟਰੀ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ।
-
31 ਅਗਸਤ ਤੋਂ 09 ਸਤੰਬਰ, 2021 ਨੂੰ ਆਈਸੀਏਆਰ-ਸੀਆਈਐੱਫਟੀ, ਕੋਚੀ, ਭਾਰਤ ਵਿੱਚ “ਉਨੰਤ ਤਕਨੀਕ ਆਇਨ ਮਤਸਯ ਪਾਲਨ ਅਤੇ ਮਛਲੀ ਪ੍ਰੋਸੈਸਿੰਗ” ‘ਤੇ ਔਨਲਾਈਨ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ।
-
13 ਤੋਂ 16 ਸਤੰਬਰ, 2021 ਤੱਕ ਭਾਰਤੀ ਖੇਤੀਬਾੜੀ ਰਿਸਰਚ ਪਰਿਸ਼ਦ- ਸੀਆਈਐੱਫਟੀ, ਕੋਚੀ, ਭਾਰਤ ਵਿੱਚ “ਮਤਸਯ ਪਾਲਨ ਵਿੱਚ ਮੁੱਲ ਲੜੀ ਪ੍ਰਬੰਧਨ” ‘ਤੇ ਔਨਲਾਈਨ ਅੰਤਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ।
-
17 ਸਤੰਬਰ – 10 ਦਸੰਬਰ 2021 ਦੇ ਦੌਰਾਨ ਇੰਟਰਨੈਸ਼ਨਲ ਸੈਂਟਰ ਫੋਰ ਲੈਂਡ ਪੌਲਿਸੀ ਸਟਡੀਜ਼ ਐਂਡ ਟ੍ਰੇਨਿੰਗ (ਆਈਸੀਐੱਲਪੀਐੱਸਟੀ), ਤਾਈਵਾਨ ਚੀਨ ਗਣਰਾਜ, ਦੁਆਰਾ ਆਯੋਜਿਤ “ਖੇਤੀਬਾੜੀ ਵਿਕਾਸ ਅਤੇ ਨੀਤੀ” ‘ਤੇ ਔਨਲਾਈਨ 148ਵੇਂ ਨਿਯਮਿਤ ਸੈਸ਼ਨ ਦੇ ਲਈ ਨਾਮਾਂਕਿਤਾਂ ਦਾ ਸੱਦਾ।
-
“ਸਤਤ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪ੍ਰਾਪਤ ਕਰਨਾ: ਵਿੱਤੀ ਸਮਾਵੇਸ਼ਨ ਅਤੇ ਗ੍ਰਾਮੀਣ ਪਰਿਵਰਤਨ” ‘ਤੇ ਅੰਤਰਰਾਸ਼ਟਰੀ ਔਨਲਾਈਨ ਟ੍ਰੇਨਿੰਗ ਵਰਕਸ਼ਾਪ, ਬੋਰਡ, ਕਮਿਲਾ, ਬੰਗਲਾਦੇਸ਼, 03-12 ਅਗਸਤ, 2021
-
ਜੁਲਾਈ-ਅਗਸਤ 2021 ਦੇ ਦੌਰਾਨ ਏਏਆਰਡੀਓ-ਐੱਮਏਆਰਡੀ ਸੰਯੁਕਤ ਔਨਲਾਈਨ ਪ੍ਰੋਗਰਾਮ, ਐੱਮਏਆਰਡੀ, ਮਲੇਸ਼ੀਆ।
-
“ਜਲਵਾਯੂ ਪਰਿਵਰਤਨ-ਪ੍ਰਭਾਵ ਅਤੇ ਅਨੁਕੂਲਨ” ‘ਤੇ ਏਏਆਰਡੀਓ ਅੰਤਰਰਾਸ਼ਟਰੀ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਏਐੱਚਕੇਐੱਨਆਰਡੀ, ਇਸਲਾਮਾਬਾਦ, ਪਾਕਿਸਤਾਨ, 31 ਮਈ ਤੋਂ 04 ਜੂਨ, 2021
-
22 ਮਾਰਚ – 01 ਅਪ੍ਰੈਲ, 2021 ਨੂੰ ਭਾਰਤੀ ਟੈਕਨੋਲੋਜੀ ਸੰਸਥਾਨ-ਆਈਆਈਟੀ ਮਦ੍ਰਾਸ (ਆਈਆਈਟੀਐੱਮ), ਭਾਰਤ ਵਿੱਚ “ਗ੍ਰਾਮੀਣ ਵਿਕਾਸ ਦੇ ਲਈ ਕਿਫਾਇਤੀ ਅਭਿਨਵ, ਟੈਕਨੋਲੋਜੀਆਂ ਅਤੇ ਸਮਾਧਾਨਾਂ ਦਾ ਇੱਕ ਚਿਤ੍ਰਮਾਲਾ” ‘ਤੇ ਔਨਲਾਈਨ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ।
-
“ਖੇਤੀਬਾੜੀ ਸਰਵੇਖਣ ਵਿੱਚ ਹਾਲੀਆ ਪ੍ਰਗਤੀ: ਰਿਮੋਟ ਸੈਂਸਿੰਗ ਅਤੇ ਜੀਆਈਐੱਸ ਅਨੁਪ੍ਰਯੋਗ” ‘ਤੇ ਅੰਤਰਰਾਸ਼ਟਰੀ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ, ਆਈਏਐੱਸਆਰਆਈ- ਇੰਡੀਅਨ ਐਗਰੀਕਲਚਰ ਸਟੈਟਿਕਸ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ, ਭਾਰਤ, 16-26 ਮਾਰਚ, 2021
-
“ਨੈਸ਼ਨਲ ਰਿਸੋਰਸ ਮੈਨੇਜਮੈਂਟ ਐਂਡ ਕਲਾਈਮੇਟ ਚੇਂਜ ਅਡੇਪਸ਼ਨ" ‘ਤੇ ਔਨਲਾਈਨ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ, ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀ ਅਤੇ ਪੀਆਰ),ਹੈਦਰਾਬਾਦ, ਭਾਰਤ, 15-24 ਫਰਵਰੀ, 2021
B. ਬੈਠਕ/ਸੰਮੇਲਨ
-
25 ਅਕਤੂਬਰ, 2021 ਨੂੰ ਦੋਪਹਿਰ 12.30 ਵਜੇ ਕ੍ਰਿਸ਼ੀ ਭਵਨ ਵਿੱਚ ਮੰਤਰੀ (ਗ੍ਰਾਮੀਣ ਵਿਕਾਸ) ਦੇ ਨਾਲ ਏਆਰਡੀਓ ਦੇ ਸਕੱਤਰ ਜਨਰਲ ਡਾ. ਮਨੋਜ ਨਰਦੇਵ ਸਿੰਘ ਦੀ ਬੈਠਕ।
-
ਏਏਆਰਡੀਓ ਦੀ ਸੰਪਰਕ ਕਮੇਟੀ (ਐੱਲਸੀ) ਦਾ 77ਵਾਂ ਸੈਸ਼ਨ ਵੀਰਵਾਰ, 07 ਅਕਤੂਬਰ, 2021 ਨੂੰ ਆਯੋਜਿਤ ਕੀਤਾ ਗਿਆ।
-
ਏਏਆਰਡੀਓ ਦੀ ਕਾਰਜਕਾਰੀ ਕਮੇਟੀ (ਈਸੀ) ਦਾ ਬਹੱਤਰਵਾਂ (72ਵਾਂ) ਸੈਸ਼ਨ 24-25 ਨਵੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ।
-
ਏਏਆਰਡੀਓ ਦੀ ਕਾਰਜਕਾਰੀ ਕਮੇਟੀ (ਈਸੀ) ਦਾ ਤੇਹੱਤਵਾਂ (73ਵਾਂ) ਸੈਸ਼ਨ 06-07 ਦਸੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ।
-
ਏਏਆਰਡੀਓ ਸੰਮੇਲਨ ਦਾ 20ਵਾਂ ਆਮ ਸੈਸ਼ਨ 08-09 ਦਸੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ।
-
ਏਆਰਡੀਓ ਦੀ ਕਾਰਜਕਾਰੀ ਕਮੇਟੀ (ਈਸੀ) ਦਾ ਚੌਹਤਰਵਾਂ (74ਵਾਂ) ਸੈਸ਼ਨ 10 ਦਸੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ।
ਸਹਿਮਤੀ ਪੱਤਰ
ਇਸ ਮੰਤਰਾਲੇ ਨੇ ਤ੍ਰੈਸਲਾਨਾ 2009-2011 ਦੇ ਲਈ 6,00,000 ਅਮਰੀਕੀ ਡਾਲਰ (ਪ੍ਰਤੀ ਵਰ੍ਹੇ 2,00,000 ਅਮਰੀਕੀ ਡਾਲਰ) ਦਾ ਅਤਿਰਿਕਤ ਯੋਗਦਾਨ ਪ੍ਰਦਾਨ ਕੀਤਾ ਸੀ ਅਤੇ ਇਸ ਨੂੰ ਤ੍ਰੈਸਲਾਨਾ 2012-2014 ਅਤੇ 2015-2017 ਦੇ ਲਈ ਵਧਾ ਦਿੱਤਾ ਗਿਆ ਹੈ। ਤ੍ਰੈਸਲਾਨਾ 2021-23 ਦੇ ਲਈ 03 ਦਸੰਬਰ, 2021 ਨੂੰ ਅਤਿਰਿਕਤ ਯੋਗਦਾਨ ‘ਤੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਪ੍ਰੋਗਰਾਮ ਦੇ ਤਹਿਤ, ਐੱਨਆਈਆਰਡੀ ਵਿੱਚ ਇੱਕ ਸਾਲ ਦੇ ਪੀਜੀਡੀਆਰਡੀਐੱਮ ਕੋਰਸ ਦੇ ਪੰਜ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਸਲੋਟ ਅਤੇ ਅੱਠ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਟ੍ਰੇਨਿੰਗ ਪ੍ਰੋਗਰਾਮ। ਭਾਰਤ ਨੇ ਏਏਆਰਡੀਓ ਦੇ ਮਹਾਸਕੱਤਰ ਨੂੰ ਰਾਜਦੂਤ ਦਾ ਦਰਜਾ ਪ੍ਰਦਾਨ ਕੀਤਾ ਹੈ।
D. ਮੈਂਬਰਸ਼ਿਪ ਯੋਗਦਾਨ
-
ਅਫਰਿਕੀ-ਏਸ਼ਿਆਈ ਗ੍ਰਾਮੀਣ ਵਿਕਾਸ ਸੰਗਠਨ (ਏਏਆਰਡੀਓ), ਚਾਣਕਯਪੁਰੀ, ਨਵੀਂ ਦਿੱਲੀ ਨੂੰ 1,00,00,000- ਰੁਪਏ ਦਾ ਭੁਗਤਾਨ 1 ਅਮਰਿਕੀ ਡਾਲਰ ਦੀ 74.15 ਰੁਪਏ (ਉਤਾਰ-ਚੜਾਅ ਦੇ ਅਧੀਨ), ਵਿਨਿਯਮ ਦਰ ‘ਤੇ, ਅਮਰਿਕੀ ਡਾਲਰ 1,34,862 ਦੇ ਬਰਾਬਰ = ਕੈਲੰਡਰ ਵਰ੍ਹੇ 2021 ਦੇ ਲਈ ਭਾਰਤ ਦੇ ਸਲਾਨਾ ਮੈਂਬਰਸ਼ਿਪ ਯੋਗਦਾਨ ਦੀ ਪਹਿਲੀ ਕਿਸਤ।
-
ਕੈਲੰਡਰ ਸਾਲ 2021 ਦੇ ਲਈ ਭਾਰਤ ਦੇ ਸਲਾਨਾ ਮੈਂਬਰਸ਼ਿਪ ਯੋਗਦਾਨ ਦੀ ਪਹਿਲੀ ਕਿਸਤ ਦੇ ਲਈ ਏਸ਼ੀਆਈ ਅਤੇ ਪ੍ਰਸ਼ਾਂਤ ਦੇ ਲਈ ਏਕੀਕ੍ਰਿਤ ਗ੍ਰਾਮੀਣ ਵਿਕਾਸ ਕੇਂਦਰ (ਸੀਆਈਆਰਡੀਏਪੀ), ਢਾਕਾ, ਬੰਗਲਾਦੇਸ਼ ਨੂੰ 68,00,000/- ਰੁਪਏ ਦਾ ਭੁਗਤਾਨ।
****
ਏਪੀਐੱਸ/ਆਈਏ
(Release ID: 1789212)
Visitor Counter : 205