ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿੱਚ 12981 ਕਰੋੜ ਰੁਪਏ ਦੀ ਲਾਗਤ ਵਾਲੇ 572 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

Posted On: 06 JAN 2022 7:24PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ, ਅਯੋਧਿਆ ਅਤੇ ਬਸਤੀ ਵਿੱਚ 12981 ਕਰੋੜ ਰੁਪਏ ਦੀ ਲਾਗਤ ਵਾਲੇ 572 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ (ਐੱਨਐੱਚ) ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

ਸ਼੍ਰੀ ਗਡਕਰੀ ਨੇ ਕੌਸ਼ਾਂਬੀ ਵਿੱਚ 2659 ਕਰੋੜ ਰੁਪਏ ਦੀ ਲਾਗਤ ਵਾਲੇ 6 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਅਯੋਧਿਆ ਵਿੱਚ 8,698 ਕਰੋੜ ਰੁਪਏ ਦੀ ਲਾਗਤ ਵਾਲੇ 6 ਐੱਨਐੱਚ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਬਸਤੀ ਵਿੱਚ ਮੰਤਰੀ ਮਹੋਦਯ ਨੇ 1,624 ਕਰੋੜ ਰੁਪਏ ਦੀ ਲਾਗਤ ਵਾਲੇ 3 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਅਯੋਧਿਆ ਵਿੱਚ 84 ਕੋਸੀ ਪਰਿਕ੍ਰਮਾ ਮਾਰਗ ਬਣ ਜਾਣ ਨਾਲ ਸ਼ਰਧਾਲੂਆਂ ਨੂੰ ਬਹੁਤ ਸੁਵਿਧਾ ਹੋਵੇਗੀ ਅਤੇ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਅਯੋਧਿਆ ਰਿੰਗ ਰੋਡ ਬਣਨ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਦੂਰ ਹੋ ਜਾਵੇਗੀ। ਭਗਵਾਨ ਸ਼੍ਰੀ ਰਾਮ ਵਨ ਗਮਨ ਮਾਰਗ ਦੇ ਨਿਰਮਾਣ ਨਾਲ ਮਹੱਤਵਪੂਰਨ  ਤੀਰਥ ਸਥਾਨ ਪ੍ਰਯਾਗਰਾਜ, ਚ੍ਰਿਤਕੂਟ, ਕੌਸ਼ਾਂਬੀ ਅਤੇ ਸ਼੍ਰੰਗਵੇਰਪੁਰ ਧਾਮ ਜੁੜ ਜਾਣਗੇ।

ਐੱਨਐੱਚ-233 ਦੇ ਨਿਰਮਾਣ ਨਾਲ ਲੇਬਿਨੀ ਸਥਿਤ ਭਗਵਾਨ ਬੁੱਧ ਦਾ ਜਨਮ ਸਥਾਨ ਵਾਰਾਣਸੀ ਅਤੇ ਸਾਰਨਾਥ ਨਾਲ ਜੁੜ ਜਾਵੇਗਾ।

 

 *************

ਐੱਮਜੇਪੀਐੱਸ



(Release ID: 1788412) Visitor Counter : 107


Read this release in: English , Urdu , Hindi