ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਈਐੱਮਯੂ-ਚੇਨੱਈ ਕੈਂਪਸ ਦੇ ਸਮੁੰਦਰੀ ਵਰਕਸ਼ਾਪ ਦਾ ਉਦਘਾਟਨ ਕੀਤਾ

Posted On: 24 DEC 2021 1:39PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਈਐੱਮਯੂ-ਚੇਨੱਈ ਕੈਂਪਸ ਦੇ ਸਮੁੰਦਰੀ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਚੇਨੱਈ ਤੋਂ ਵਰਚੁਅਲ ਮਾਧਿਅਮ ਨਾਲ ਕੱਲ੍ਹ ਵਿਸ਼ਾਖਾਪੱਟਨਮ ਕੈਂਪਸ ਦੀਆਂ ਨਵੀਆਂ ਇਮਾਰਤਾਂ ਨੂੰ ਦੇਸ਼ ਦੇ ਨਾਮ ਸਮਰਪਿਤ ਕੀਤਾ। ਇਸ ਅਵਸਰ ‘ਤੇ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਮੈਰੀਟਾਈਮ ਇੰਡੀਆ ਵਿਜ਼ਨ ਦੇ ਮਾਧਿਅਮ ਨਾਲ ਚੈਂਪੀਅਨਾਂ ਦਾ ਚੈਂਪੀਅਨ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੱਕਜੁਟਤਾ ਸਾਰੇ ਭਾਰਤੀਆਂ ਦੇ ਲਈ ਸਨਮਾਨ ਕਰਨ ਵਾਲਾ ਮੁੱਲ ਹੈ। ਸ਼੍ਰੀ ਸੋਨੋਵਾਲ ਨੇ ਵਿਦਿਆਰਥੀਆਂ ਤੋਂ ਆਪਣੇ ਟੀਚੇ ਦੀ ਪ੍ਰਾਪਤੀ ਦੇ ਲਈ ਆਪਣਾ ਸ਼ਤ ਪ੍ਰਤੀਸ਼ਤ ਪ੍ਰਦਾਨ ਕਰਨਾ ਦਾ ਸੱਦਾ ਦਿੱਤਾ। ਵਿਦਿਆਰਥੀਆਂ ਦੇ ਸਾਹਮਣੇ ਅਵਸਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਮਾਤਾ ਨੇ ਸਾਨੂੰ ਪ੍ਰਧਾਨ ਮੰਤਰੀ ਮੋਦੀ ਜੀ ਜਿਹੀ ਗਤੀਸ਼ੀਲ ਅਗਵਾਈ ਪ੍ਰਦਾਨ ਕੀਤੀ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਕਰੀਅਰ ਨੂੰ ਲੋੜੀਂਦੇ ਅਵਸਰ ਪ੍ਰਦਾਨ ਕਰਨ ਦੇ ਲਈ ਨੀਤੀ ਦਾ ਐਲਾਨ ਕੀਤਾ ਹੈ।

 

ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ ਸਥਾਪਨਾ 2008 ਵਿੱਚ ਗੁਣਵੱਤਾਪੂਰਨ ਸਮੁੰਦਰੀ ਸਿੱਖਿਆ, ਟਰੇਨਿੰਗ ਅਤੇ ਰਿਸਰਚ ਦੇ ਲਈ 7 ਵਿਰਾਸਤ ਸੰਸਥਾਨਾਂ ਨੂੰ ਮਿਲਾ ਕੇ ਇੱਕ ਕੇਂਦਰੀ ਯੂਨੀਵਰਸਿਟੀ ਦੇ ਰੂਪ ਵਿੱਚ ਕੀਤੀ ਗਈ ਸੀ, ਜਿਸ ਦਾ ਹੈੱਡਕੁਆਰਟਰ ਚੇਨੱਈ ਵਿੱਚ ਹੈ। ਆਈਐੱਮਯੂ ਚੇਨੱਈ, ਕੋਚੀ, ਕੋਲਕਾਤਾ, ਮੁੰਬਈ, ਨਵੀ ਮੁੰਬਈ ਅਤੇ ਵਿਸ਼ਾਖਾਪੱਟਨਮ ਵਿੱਚ ਸਥਿਤ ਆਪਣੇ 6 ਪਰਿਸਰਾਂ ਵਿੱਚ ਗ੍ਰੈਜੁਏਟ, ਪੋਸਟ ਗ੍ਰੈਜੁਏਟ ਅਤੇ ਪੀਐੱਚਡੀ ਦੀ ਡਿਗਰੀ ਪ੍ਰਦਾਨ ਕਰਦਾ ਹੈ। ਆਈਐੱਸਯੂ ਨਾਲ ਸੰਬੰਧਿਤ 18 ਸਮੁੰਦਰੀ ਟਰੇਨਿੰਗ ਸੰਸਥਾਨ ਵੀ ਹਨ।

 

 

ਇਸ ਅਵਸਰ ‘ਤੇ ਸਾਂਸਦ ਸ਼੍ਰੀ ਪੀ ਰਵਿੰਦ੍ਰਨਾਥ (ਥੇਨੀ), ਵਿਧਾਇਕ ਸ਼੍ਰੀ ਐੱਸ ਅਰਵਿੰਦ ਰਮੇਸ਼, ਸ਼ੋਲਿੰਗਨੱਲੂਰ ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਪੀ ਸ਼ੰਕਰ ਮੌਜੂਦ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਮਾਲੀਨੀ ਵੀ ਸ਼ੰਕਰ ਨੇ ਕੀਤੀ। ਚੇਨੱਈ ਪੋਰਟ ਟ੍ਰਸਟ ਦੇ ਚੇਅਰਮੈਨ, ਸ਼੍ਰੀ ਸੁਨੀਲ ਪਾਲੀਵਾਲ, ਚੇਨੱਈ ਪੋਰਟ ਟ੍ਰਸਟ ਦੇ ਵਾਈਸ ਚੇਅਰਮੈਨ, ਸ਼੍ਰੀ ਬਾਲਾਜੀ ਅਰੁਣਕੁਮਾਰ, ਸ਼੍ਰੀ ਜੇ ਪ੍ਰਦੀਪ ਕੁਮਾਰ, ਸੀਵੀਓ, ਆਈਐੱਮਯੂ ਤੇ ਆਈਐੱਮਯੂ, ਪੋਰਟ ਅਤੇ ਸ਼ਿਪਿੰਗ ਉਦਯੋਗ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

***

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1784980) Visitor Counter : 145


Read this release in: English , Urdu , Hindi , Tamil