ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਪ੍ਰੈੱਸ ਨੋਟ

Posted On: 20 DEC 2021 9:53PM by PIB Chandigarh

ਮਾਣਯੋਗ ਸੁਪਰੀਮ ਕੋਰਟ ਨੇ ਮਿਤੀ 15 ਦਸੰਬਰ, 2021 ਦੀ ਵਿਸ਼ੇਸ਼ ਅਪੀਲ ਛੁੱਟੀ ਅਨੁਮਤੀ ਯਾਚਿਕਾ (ਸੀ) ਸੰ. 19756- ਰਾਹੁਲ ਰਮੇਸ਼ ਵਾਘ ਬਨਾਮ ਮਹਾਰਾਸ਼ਟਰ ਰਾਜ ਅਤੇ ਮਿਤੀ 17 ਦਸੰਬਰ, 2021 ਦੀ ਵਿਵਿਧ ਆਵੇਦਨ ਸੰ. 31495/2021- ਮਨਮੋਹਨ ਨਗਰ ਬਨਾਮ ਮੱਧ ਪ੍ਰਦੇਸ਼ ਰਾਜ ਦੇ ਸੰਬੰਧ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਰਾਜ ਸਰਕਾਰਾਂ ਦੁਆਰਾ ਲੋਕਲ ਬੌਡੀਸ ਵਿੱਚ ਓਬੀਸੀ ਦੇ ਪੱਖ ਨਾਲ ਸੰਬੰਧਿਤ ਕੀਤੇ ਗਏ 27% ਰਿਜ਼ਰਵੇਸ਼ਨ ਨੂੰ ਹਾਲ ਹੀ ਵਿੱਚ ਸਮਾਪਤ ਕਰ ਦਿੱਤਾ ਹੈ।


 

ਕੇਂਦਰ ਸਰਕਾਰ ਇਸ ਮਾਮਲੇ ਨਾਲ ਸੰਬੰਧ ਹੈ ਅਤੇ ਉਹ ਸਾਰੇ ਹਿਤਧਾਰਕਾਂ ਅਰਥਾਤ ਪੰਚਾਇਤੀ ਰਾਜ ਮੰਤਰਾਲੇ, ਸੰਸਦੀ ਕਾਰਜ ਮੰਤਰਾਲਾ, ਵਿਧੀ ਕਾਰਜ ਵਿਭਾਗ ਅਤੇ ਗ੍ਰਹਿ ਮੰਤਰਾਲੇ ਦੇ ਮਤ ਜਾਣਨ ਦੇ ਲਈ ਇਸ ਮੁੱਦੇ ਦੀ ਸੰਪੂਰਨ ਤੌਰ ‘ ਜਾਂਚ ਕਰ ਰਹੀ ਹੈ।


 

ਇਸ ਸੰਬੰਧ ਵਿੱਚ ਰਾਜਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਮਾਣਯੋਗ ਸੁਪਰੀਮ ਕੋਰਟ ਦੁਆਰਾ ਨਿਰਧਾਰਿਤ ਸਾਰੇ ਮਾਪਦੰਡਾਂ ਦਾ ਪਾਲਨ ਕਰਦੇ ਹੋਏ ਲੋਕਲ ਬੌਡੀਸ ਦੇ ਲਈ ਚੋਣ ਵਿੱਚ ਸੰਵਿਧਾਨ ਦੇ ਪ੍ਰਾਵਧਾਨਾਂ ਦੇ ਅਨੁਸਾਰ ਰਿਜ਼ਰਵੇਸ਼ਨ ਪੌਲਿਸੀ ਨੂੰ ਆਪਣਾਓ।
 

ਸਰਕਾਰ, ਮਾਣਯੋਗ ਸੁਪਰੀਮ ਕੋਰਟ ਦੁਆਰਾ ਨਿਰਧਾਰਿਤ ਟ੍ਰਿਪਲ ਟੈਸਟ ਕ੍ਰਾਈਟੇਰੀਆ ਦਾ ਰਾਜਾਂ ਦੁਆਰਾ ਪਾਲਨ ਕਰਨ ਤੱਕ ਲੋਕਲ ਬੌਡੀਸ/ਨਗਰ ਨਿਗਮਾਂ ਵਿੱਚ ਓਬੀਸੀ ਦੇ ਪੋਲੀਟਿਕਲ ਰਿਜ਼ਰਵੇਸ਼ਨ ਨੂੰ ਪ੍ਰਵਾਨਗੀ ਦੇਣ ਦੇ ਲਈ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਰਿਵੀਓ ਪਟੀਸ਼ਨ ਪੇਸ਼ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।


***

ਐੱਮਜੀ/ਆਰਐੱਨਐੱਮ



(Release ID: 1783940) Visitor Counter : 139


Read this release in: English , Urdu , Hindi