ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਨੇ ਐੱਸਓਆਈਐੱਲ ਨੂੰ ਮੈਂਗਨੀਜ਼ ਓਰ (Ore) ਦਾ ਉਤਪਾਦਨ ਵਧਾਉਣ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ

Posted On: 16 DEC 2021 5:16PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਅੱਜ ਮੈਂਗਨੀਜ਼ ਓਰ ਇੰਡੀਆ ਲਿਮਿਟਿਡ (ਐੱਮਓਆਈਐੱਲ) ਦੇ ਨਾਲ ਭਾਰਤ ਵਿੱਚ ਮੈਂਗਨੀਜ਼ ਓਰ ਦੇ ਉਤਪਾਦਨ ਦੇ ਵਿਕਾਸ ਦੀ ਸਮੀਖਿਆ ਕੀਤੀ। ਇਸ ਅਵਸਰ ‘ਤੇ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਐੱਮਓਆਈਐੱਲ ਨੂੰ ਮੈਂਗਨੀਜ਼ ਓਰ ਦੇ ਉਤਪਾਦਨ ਨੂੰ ਪ੍ਰਾਪਤ ਐਨਵਾਇਰਮੈਂਟ ਕਲੀਅਰੈਂਸ (ਈਸੀ) ਸੀਮਾ ਦੇ ਪੱਧਰ ਤੱਕ ਵਧਾਉਣ ਦੇ ਲਈ ਤਤਕਾਲ ਕਦਮ ਉਠਾਉਣ ਅਤੇ ਬਿਨਾ ਕਿਸੇ ਹੋਰ ਦੇਰੀ ਦੇ ਜਾਰੀ ਪ੍ਰੋਜੈਕਟਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਨਿਰੇਦਸ਼ ਦਿੱਤਾ।

ਐੱਮਓਆਈਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਮੈਂਗਨੀਜ਼ ਓਰ ਦਾ ਕੁੱਲ ਭੰਡਾਰ 93 ਮਿਲੀਅਨ ਟਨ ਹੈ, ਜਿਸ ਵਿੱਚੋਂ ਐੱਮਓਆਈਐੱਲ ਦਾ 33.14 ਮਿਲੀਅਨ ਟਨ (ਲਗਭਗ 36%) ਹੈ। ਮੈਂਗਨੀਜ਼ ਓਰ ਦੇ ਸੰਸਾਧਨ ਦਸ ਰਾਜਾਂ ਅਰਥਾਤ ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ ਅਤੇ ਪੱਛਮ ਬੰਗਾਲ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਫੈਲਿਆ ਹੈ। ਐੱਮਓਆਈਐੱਲ ਹੁਣ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮੈਂਗਨੀਜ਼ ਓਰ ਕੱਢਣ ਦਾ ਕੰਮ ਕਰ ਰਿਹਾ ਹੈ ਅਤੇ ਇਸ ਨੇ ਵਰ੍ਹੇ 2020-21 ਦੌਰਾਨ ਭਾਰਤ ਦੇ ਕੁੱਲ ਉਤਪਾਦਨ ਦੇ 24.8 ਲੱਖ ਟਨ ਵਿੱਚੋਂ 11.43 ਲੱਖ ਟਨ ਦਾ ਉਤਪਾਦਨ ਕੀਤਾ।

 

 

ਰਾਸ਼ਟਰੀ ਇਸਪਾਤ ਨੀਤੀ, 2017 ਦੇ ਅਨੁਸਾਰ, ਕੱਚੇ ਇਸਪਾਤ ਦੀ ਅਨੁਮਾਨਤ ਸਮਰੱਥਾ 300 ਮਿਲੀਅਨ ਟਨ ਹੋਵੇਗੀ। ਇਸਪਾਤ ਦੇ ਇਸ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਮੈਂਗਨੀਜ਼ ਓਰ ਦੀ ਜ਼ਰੂਰਤ ਤੱਕ 6.50 ਮਿਲੀਅਨ ਮੀਟ੍ਰਿਕ ਟਨ ਹੋਵੇਗੀ। ਹਾਲਾਂਕਿ, ਲਗਭਗ 1.40 ਮਿਲੀਅਨ ਮੀਟ੍ਰਿਕ ਟਨ ਆਇਰਨ ਮਿਕਸ਼ਰ ਧਾਤੂਆਂ ਦੇ ਨਿਰਯਾਤ ਦੇ ਲਈ ਮੈਂਗਨੀਜ਼ ਓਰ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ 2030 ਤੱਕ ਕੁੱਲ 10 ਮਿਲੀਅਨ ਮੀਟ੍ਰਿਕ ਟਨ ਮੈਂਗਨੀਜ਼ ਓਰ ਦੀ ਜ਼ਰੂਰਤ ਹੋਵੇਗੀ। ਇਸ ਨੂੰ ਦੇਖਦੇ ਹੋਏ ਐੱਮਓਆਈਐੱਲ ਨੇ ਵਰ੍ਹੇ 2029-30 ਤੱਕ ਆਪਣੇ ਉਤਪਾਦਨ ਨੂੰ 3.5 ਮਿਲੀਅਨ ਮੀਟ੍ਰਿਕ ਟਨ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ।

*****

 

ਐੱਮਵੀ/ਐੱਸਕੇ


(Release ID: 1782786) Visitor Counter : 129
Read this release in: English , Hindi