ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਕੰਪੀਟਿਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਿਟਿਡ ਦੁਆਰਾ ਸਟਰਲਿੰਗ ਐਂਡ ਵਿਲਸਨ ਰਿਨਿਊਬਲ ਐਨਰਜੀ ਲਿਮਿਟਿਡ ਵਿੱਚ ਸ਼ੇਅਰਹੋਲਡਿੰਗ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ
Posted On:
15 DEC 2021 5:22PM by PIB Chandigarh
ਕੰਪੀਟਿਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਿਟਿਡ ਦੁਆਰਾ ਸਟਰਲਿੰਗ ਐਂਡ ਵਿਲਸਨ ਰਿਨਿਊਬਲ ਐਨਰਜੀ ਲਿਮਿਟਿਡ ਵਿੱਚ ਸ਼ੇਅਰਹੋਲਡਿੰਗ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ। ਪ੍ਰਸਤਾਵਿਤ ਸੰਯੋਜਨ ਵਿੱਚ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਿਟਿਡ (ਆਰਐੱਨਈਐੱਸਐੱਲ) ਦੁਆਰਾ ਸਟਰਲਿੰਗ ਐਂਡ ਵਿਲਸਨ ਰਿਨਿਊਬਲ ਐਨਰਜੀ ਲਿਮਿਟਿਡ (ਪਹਿਲੇ ਸਟਰਲਿੰਗ ਐਂਡ ਵਿਲਸਨ ਸੋਲਰ ਲਿਮਿਟਿਡ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ) (ਐੱਸਡਬਲਿਊਆਰਈਐੱਲ) ਦੀ ਇਕਵਿਟੀ ਸ਼ੇਅਰ ਪੂੰਜੀ ਦੇ 40 ਪ੍ਰਤੀਸ਼ਤ ਦੀ ਪ੍ਰਾਪਤੀ ਦੀ ਪਰਿਕਲਪਨਾ ਕੀਤੀ ਗਈ ਹੈ। ਹਾਲਾਂਕਿ, ਓਪਨ ਆਫਰ ਦੀ ਪੂਰਨ ਪ੍ਰਵਾਨਗੀ ਦੀ ਸਥਿਤੀ ਵਿੱਚ ਇਹ ਪ੍ਰਾਪਤੀ ਐੱਸਡਬਲਿਊਆਰਈਐੱਲ ਦੀ ਇਕਵਿਟੀ ਸ਼ੇਅਰ ਪੂੰਜੀ ਦੇ 51.07 ਪ੍ਰਤੀਸ਼ਤ ਤੱਕ ਜਾ ਸਕਦਾ ਹੈ।
ਆਰਐੱਨਈਐੱਸਐੱਲ, ਰਿਲਾਇੰਸ, ਇੰਡਸਟ੍ਰੀਜ਼ ਲਿਮਿਟਿਡ (ਆਰਆਈਐੱਲ) ਦੀ ਪੂਰਨ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ, ਜੋ ਕਿ ਆਰਆਈਐੱਲ ਗਰੁੱਪ ਨਾਲ ਸੰਬੰਧਿਤ ਸੰਸਥਾਵਾਂ ਦੇ ਲਈ ਅੰਤਿਮ ਹੋਲਡਿੰਗ ਕੰਪਨੀ ਹੈ। ਆਰਐੱਨਈਐੱਸਐੱਲ ਇੱਕ ਨਵੀਂ ਨਿਗਮਿਤ ਇਕਾਈ ਹੈ ਅਤੇ ਇਹ ਭਾਰਤ ਵਿੱਚ ਕਿਸੇ ਵੀ ਉਤਪਾਦ ਜਾਂ ਸੇਵਾਵਾਂ ਦੀ ਪੇਸ਼ਕਸ਼ ਨਹੀਂ ਕਰਦੀ ਹੈ। ਆਰਆਈਐੱਲ ਗਰੁੱਪ ਦੀ ਮੌਜੂਦਗੀ ਹਾਈਡ੍ਰੋਕਾਰਬਨ ਦੇ ਖੋਜ ਅਤੇ ਉਤਪਾਦਨ, ਪੈਟ੍ਰੋਲੀਅਮ ਦੀ ਰਿਫਾਈਨਿੰਗ ਤੇ ਮਾਰਕੀਟਿੰਗ, ਪੈਟ੍ਰੋਕੈਮਿਕਲਸ, ਖੁਦਰਾ ਤੇ ਡਿਜੀਟਲ ਸੇਵਾ ਜਿਹੇ ਖੇਤਰਾਂ ਵਿੱਚ ਹਨ।
ਐੱਸਡਬਲਿਊਆਰਈਐੱਲ ਨੂੰ ਭਾਰਤ ਅਤੇ ਆਲਮੀ ਪੱਧਰ ‘ਤੇ 25 ਤੋਂ ਵੱਧ ਦੇਸ਼ਾਂ ਵਿੱਚ ਸ਼ੁੱਧ ਤੌਰ ‘ਤੇ ਸੋਲਰ ਇੰਜੀਨੀਅਰਿੰਗ, ਪ੍ਰੋਕਿਊਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ) ਸੌਲਿਊਸ਼ਨ ਦੇ ਇੱਕ ਆਲਮੀ ਪ੍ਰਦਾਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਭਾਰਤ ਵਿੱਚ, ਐੱਸਡਬਲਿਊਆਰਈਐੱਲ ਸੋਲਰ ਈਪੀਸੀ ਸੌਲਿਊਸ਼ਨ ਅਤੇ ਤੀਸਰੇ ਪੱਖ ਦੁਆਰਾ ਨਿਰਮਿਤ ਪ੍ਰੋਜੈਕਟਾਂ ਸਮੇਤ ਸੰਚਾਲਨ ਤੇ ਰੱਖ-ਰਖਾਅ ਨਾਲ ਜੁੜੀਆਂ ਸੇਵਾਵਾਂ ਵਿੱਚ ਸ਼ਾਮਲ ਹਨ।
ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦ ਹੀ ਆਵੇਗਾ।
****
ਆਰਐੱਮ/ਕੇਐੱਮਐੱਨ
(Release ID: 1782469)
Visitor Counter : 173