ਰਾਸ਼ਟਰਪਤੀ ਸਕੱਤਰੇਤ

ਬੰਗਲਾਦੇਸ਼ ਵਿੱਚ ਭਾਰਤ ਦੇ ਰਾਸ਼ਟਰਪਤੀ; ਦੁਤਰਫ਼ਾ ਮੀਟਿੰਗਾਂ ਵਿੱਚ ਸ਼ਾਮਲ ਹੋਏ


ਬੰਗਲਾਦੇਸ਼ ਦਾ ਭਾਰਤ ਦੀ 'ਨੇਬਰਹੁੱਡ ਫਸਟ' ਨੀਤੀ ਵਿੱਚ ਵਿਸ਼ੇਸ਼ ਸਥਾਨ ਹੈ: ਰਾਸ਼ਟਰਪਤੀ ਕੋਵਿੰਦ

Posted On: 15 DEC 2021 9:23PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦਅੱਜ ਸਵੇਰੇ (15 ਦਸੰਬਰ, 2021) ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਜਿੱਥੇ ਉਨ੍ਹਾਂ ਦਾ ਸੁਆਗਤ ਖੁਦ ਬੰਗਲਾਦੇਸ਼ ਦੇ ਰਾਸ਼ਟਰਪਤੀ ਸ਼੍ਰੀ ਮੁਹੰਮਦ ਅਬਦੁਲ ਹਾਮਿਦ ਨੇ ਕੀਤਾ। ਰਾਸ਼ਟਰਪਤੀ ਕੋਵਿੰਦ 15 ਤੋਂ 17 ਦਸੰਬਰ, 2021 ਤੱਕ ਬੰਗਲਾਦੇਸ਼ ਦੇ ਤਿੰਨ ਦਿਨਾ ਸਰਕਾਰੀ ਦੌਰੇ 'ਤੇ ਹਨਜੋ ਕਿ ਕੋਵਿਡ ਮਹਾਮਾਰੀ ਦੇ ਫੈਲਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਸਟੇਟ ਵਿਜ਼ਿਟ ਹੈ।

ਹਵਾਈ ਅੱਡੇ 'ਤੇ ਰਾਸ਼ਟਰਪਤੀ ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਗਾਰਡ ਆਵ੍ ਆਨਰ ਦਿੱਤਾ ਗਿਆ। ਇਸ ਤੋਂ ਬਾਅਦਉਨ੍ਹਾਂ ਸਾਵਰ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਦਾ ਦੌਰਾ ਕੀਤਾ ਅਤੇ ਬੰਗਲਾਦੇਸ਼ ਦੇ ਮੁਕਤੀ ਸੰਗ੍ਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 32 ਧਨਮੰਡੀ ਸਥਿਤ ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਬੰਗਲਾਦੇਸ਼ ਦੇ ਰਾਸ਼ਟਰਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ।

ਦੁਪਹਿਰ ਨੂੰਰਾਸ਼ਟਰਪਤੀ ਨੇ ਬੰਗਲਾਦੇਸ਼ ਦੀ ਰਾਜਨੀਤਿਕ ਲੀਡਰਸ਼ਿਪ - ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਵਿਦੇਸ਼ ਮੰਤਰੀ ਡਾਕਟਰ ਏ ਕੇ ਅਬਦੁਲ ਮੋਮਨ ਨਾਲ ਮੁਲਾਕਾਤ ਕੀਤੀ।

 ਇਨ੍ਹਾਂ ਮੁਲਾਕਾਤਾਂ ਵਿੱਚਰਾਸ਼ਟਰਪਤੀ ਨੇ ਮੁਜੀਬ ਬੋਰਸ਼ੋ ਦੇ ਇਤਿਹਾਸਕ ਮੌਕੇਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ਭਾਰਤ-ਬੰਗਲਾਦੇਸ਼ ਦੁਵੱਲੇ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ 'ਤੇ ਬੰਗਲਾਦੇਸ਼ ਦੀ ਸਰਕਾਰ ਅਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦਾ ਮੁਕਤੀ ਸੰਗ੍ਰਾਮ ਹਾਲ ਹੀ ਦੇ ਇਤਿਹਾਸ ਵਿੱਚ ਇੱਕ ਪ੍ਰੇਰਣਾਦਾਇਕ ਘਟਨਾ ਸੀ ਅਤੇ ਭਾਰਤ ਇਸ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ, 50 ਵਰ੍ਹੇ ਪਹਿਲਾਂਭਾਰਤ ਅਤੇ ਬੰਗਲਾਦੇਸ਼ ਨੇ ਇੱਕ ਵਿਸ਼ੇਸ਼ ਦੋਸਤੀ ਦੀ ਸ਼ੁਰੂਆਤ ਕੀਤੀ ਸੀਜਿਸ ਦੀ ਬੁਨਿਆਦ ਭਾਸ਼ਾਰਿਸ਼ਤੇਦਾਰੀਧਰਮ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਆਪਸੀ ਸਨਮਾਨ ਦੀ ਸਾਂਝ ਤੇ ਰੱਖੀ ਗਈ ਸੀ।

ਰਾਸ਼ਟਰਪਤੀ ਨੇ ਦੁਹਰਾਇਆ ਕਿ ਭਾਰਤ ਦੀ 'ਗੁਆਂਢੀ ਪਹਿਲਾਂਨੀਤੀ ਵਿੱਚ ਬੰਗਲਾਦੇਸ਼ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨਾਲ ਭਾਰਤ ਦੀ ਵਿਕਾਸ ਸਾਂਝੇਦਾਰੀ ਸਭ ਤੋਂ ਭਰਪੂਰ ਹੈ ਅਤੇ ਵਿਆਪਕ ਸਾਂਝੇਦਾਰੀਆਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀਸਾਡਾ ਰਿਸ਼ਤਾ ਸਭ ਤੋਂ ਗੁੰਝਲਦਾਰ ਸਮੱਸਿਆਵਾਂ ਨਾਲ ਨਜਿੱਠਣ ਲਈ ਕਾਫ਼ੀ ਪਰਿਪੱਕ ਹੈ।

ਵਪਾਰ ਅਤੇ ਸੰਪਰਕ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਕੁਨੈਕਟੀਵਿਟੀ ਭਾਰਤ-ਬੰਗਲਾਦੇਸ਼ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਦੋਹਾਂ ਦੇਸ਼ਾਂ ਨੇ ਆਪਣੀ ਭੂਗੋਲਿਕ ਨੇੜਤਾ ਤੋਂ ਬਹੁਤ ਕੁਝ ਹਾਸਲ ਕਰਨਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਬੰਗਲਾਦੇਸ਼ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਦਰਮਿਆਨ ਵਧੇਰੇ ਸੰਗਠਿਤ ਅਤੇ ਸੀਮਲੈੱਸ ਵਪਾਰ ਦੀ ਉਮੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਪੁਲਾੜਪਰਮਾਣੂ ਟੈਕਨੋਲੋਜੀਰੱਖਿਆਫਾਰਮਾਸਿਊਟੀਕਲ ਅਤੇ ਹੋਰ ਉੱਨਤ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਦੀ ਬਹੁਤ ਗੁੰਜਾਇਸ਼ ਹੈ। ਉਨ੍ਹਾਂ ਕਿਹਾ ਕਿ ਇੱਕ ਰਸਮੀ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ’ ਦੁਵੱਲੇ ਵਪਾਰ ਨੂੰ ਮਹੱਤਵਪੂਰਨ ਹੁਲਾਰਾ ਦੇਵੇਗਾ।

ਕੋਵਿਡ ਮਹਾਮਾਰੀ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਹਿਯੋਗ ਵੱਲ ਇਸ਼ਾਰਾ ਕਰਦੇ ਹੋਏਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਬੰਗਲਾਦੇਸ਼ ਤੋਂ ਮਿਲੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬੰਗਲਾਦੇਸ਼ ਭਾਰਤ ਤੋਂ ਵੈਕਸੀਨ ਪ੍ਰਾਪਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ ਅਤੇ ਭਾਰਤ ਵਿੱਚ ਬਣੇ ਟੀਕਿਆਂ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਵੀ ਸੀ।

 ਬਹੁ-ਪੱਖੀ ਮੰਚਾਂ 'ਤੇ ਸਹਿਯੋਗ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੇ ਮੁੱਦਿਆਂ ਅਤੇ ਸਾਂਝੇ ਸਰੋਕਾਰਾਂ ਦਾ ਵਿਆਪਕ ਏਜੰਡਾ ਹੈਖ਼ਾਸ ਤੌਰ 'ਤੇ ਦੱਖਣੀ ਏਸ਼ੀਆ ਨਾਲ ਸਬੰਧਿਤਜਿਸ ਲਈ ਨਜ਼ਦੀਕੀ ਸਹਿਯੋਗ ਦੀ ਜ਼ਰੂਰਤ ਹੋਵੇਗੀ।

ਬਾਅਦ ਵਿੱਚ ਸ਼ਾਮ ਨੂੰਰਾਸ਼ਟਰਪਤੀ ਨੇ ਬੰਗ ਭਵਨ ਵਿਖੇ ਉਨ੍ਹਾਂ ਦੇ ਸਨਮਾਨ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਦੁਆਰਾ ਆਯੋਜਿਤ ਦਾਅਵਤ ਵਿੱਚ ਸ਼ਿਰਕਤ ਕੀਤੀ।

ਕੱਲ੍ਹਰਾਸ਼ਟਰਪਤੀ ਵਿਜੇ ਦਿਵਸ ਪਰੇਡ ਦੇਖਣਗੇ ਅਤੇ "ਮੁਜੀਬ ਬੋਰਸ਼ੋ" ਦੇ ਜਸ਼ਨਾਂ ਦੀ ਸਮਾਪਤੀ 'ਤੇ ਬੰਗਲਾਦੇਸ਼ ਦੇ ਰਾਸ਼ਟਰਪਤੀ ਦੁਆਰਾ ਆਯੋਜਿਤ ਵਿਜੇ ਦਿਵਸ ਸੁਆਗਤ ਸਮਾਰੋਹ ਵਿੱਚ ਸ਼ਾਮਲ ਹੋਣਗੇ।

*********

ਡੀਐੱਸ/ਐੱਸਐੱਚ



(Release ID: 1782209) Visitor Counter : 115


Read this release in: English , Urdu , Hindi