ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੌਸ਼ਲ ਭਾਰਤ ਨੇ ਸਥਾਨਕ ਖੁਰਾਕ ਪਦਾਰਥ ਅਤੇ ਨਮਕੀਨ ਬਣਾਉਣ ਵਾਲਿਆਂ ਨੂੰ ਅਤਿਰਿਕਤ ਹੁਨਰ ਸਿਖਾਉਣ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕਰਨ ਦੇ ਲਈ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਸੇਮਰਾ ਅਤੇ ਯਾਰਨਾ ਪਿੰਡਾਂ ਵਿੱਚ ਅੱਜ ਆਦਰਸ਼ ਗ੍ਰਾਮ ਕੌਸ਼ਲ ਕੈਂਪ ਲਗਾਏ
200 ਤੋਂ ਵੱਧ ਉਮੀਦਵਾਰਾਂ ਨੇ ਕੈਂਪਾਂ ਦੇ ਲਈ ਦਾਖਲਾ ਕਰਾਇਆ
ਆਦਰਸ਼ ਗ੍ਰਾਮ ਕੌਸ਼ਲ ਕੈਂਪਾਂ ਦਾ ਟੀਚਾ ਹੈ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪਹਿਲ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਦਾ ਜਸ਼ਨ ਮਨਾਵੇ
ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਬਾਅਦ ਤੋਂ 24 ਪਿੰਡਾਂ ਦੇ 2200 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਟਰੇਂਡ ਕੀਤਾ ਜਾ ਚੁੱਕਿਆ ਹੈ 14 ਅਤੇ 15 ਦਸੰਬਰ ਨੂੰ ਸੇਮਰਾ ਅਤੇ ਯਾਰਨਾ ਹਰੇਕ ਵਿੱਚ 110 ਤੋਂ ਜ਼ਿਆਦਾ ਉਮੀਦਵਾਰ ਪ੍ਰਮਾਣਿਤ ਕੀਤੇ ਜਾਣਗੇ
Posted On:
14 DEC 2021 7:36PM by PIB Chandigarh
ਕਾਰਜਬਲ ਦੇ ਕੌਸ਼ਲਾਂ ਨੂੰ ਮਾਨਤਾ ਦੇਣ, ਉਨ੍ਹਾਂ ਨੂੰ ਰਸਮੀ ਤੌਰ ‘ਤੇ ਪ੍ਰਮਾਣਿਤ ਕਰਨ ਅਤੇ ਰੋਜ਼ਗਾਰ ਦੇ ਅਵਸਰਾਂ ਨਾਲ ਜੋੜਣ ਦੇ ਪ੍ਰਯਤਨ ਦੇ ਤਹਿਤ ਕੌਸ਼ਲ ਭਾਰਤ ਮਿਸ਼ਨ ਆਪਣੇ ਸੰਕਲਪ (ਆਜੀਵਿਕਾ ਸੰਵਰਧਨ ਦੇ ਲਈ ਕੌਸ਼ਲ ਅਧਿਗ੍ਰਹਿਣ ਅਤੇ ਗਿਆਨ ਜਾਗਰੂਕਤਾ) ਪ੍ਰੋਗਰਾਮ ਦੇ ਤਹਿਤ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਸੇਮਰਾ ਅਤੇ ਯਾਰਨਾ ਪਿੰਡਾਂ ਦੇ ਉਮੀਦਵਾਰਾਂ ਦੇ ਲਈ ਵਿਸ਼ੇਸ਼ ਰਿਕੋਗਨਿਸ਼ਨ ਆਵ੍ ਪ੍ਰਾਇਰ ਲਰਨਿੰਗ (ਆਰਪੀਐੱਲ) ਪ੍ਰੋਗਰਾਮ ਦਾ ਸੰਚਾਲਨ ਕਰ ਰਿਹਾ ਹੈ। ਆਦਰਸ਼ ਗ੍ਰਾਮ ਕੌਸ਼ਲ ਕੈਂਪ (ਏਜੀਐੱਸਸੀ) ਦੇ ਮਾਧਿਅਮ ਨਾਲ ਲਾਗੂ ਕੀਤੇ ਜਾ ਰਹੇ ਪ੍ਰੋਗਰਾਮ ਦਾ ਉਦੇਸ਼ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਓਡੀਸ਼ਾ, ਅਸਾਮ, ਤ੍ਰਿਪੁਰਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਦੇ 100 ਤੋਂ ਜ਼ਿਆਦਾ ਪਿੰਡਾਂ ਵਿੱਚ ਉਮੀਦਵਾਰਾਂ ਨੂੰ ਪ੍ਰਮਾਣਿਤ ਕਰਨਾ ਹੈ।
ਅੱਜ (14 ਦਸੰਬਰ) ਸੇਮਰਾ ਵਿੱਚ 100 ਤੋਂ ਵੱਧ ਉਮੀਦਵਾਰਾਂ ਨੂੰ ਅਚਾਰ ਬਣਾਉਣ ਵਾਲੇ ਤਕਨੀਸ਼ੀਅਨ ਦੀ ਨੌਕਰੀ ਦੇ ਲਈ ਪ੍ਰਮਾਣਿਤ ਕੀਤਾ ਗਿਆ। ਇਸੇ ਤਰ੍ਹਾਂ, ਕੱਲ੍ਹ (15 ਦਸੰਬਰ) ਯਾਰਨਾ ਵਿੱਚ ਲਗਭਗ 116 ਅਤਿਰਿਕਤ ਉਮੀਦਵਾਰਾਂ ਨੂੰ ਅਚਾਰ ਬਣਾਉਣ ਵਾਲੇ ਅਤੇ ਪਾਰੰਪਰਿਕ ਸਨੈਕਸ ਅਤੇ ਨਮਕੀਨ ਬਣਾਉਣ ਵਾਲਿਆਂ ਦੇ ਰੂਪ ਵਿੱਚ ਪ੍ਰਮਾਣਿਤ ਕੀਤਾ ਜਾਵੇਗਾ।
ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਇਸ ਅਵਸਰ ‘ਤੇ ਕਿਹਾ ਕਿ ਗ੍ਰਾਮੀਣ ਭਾਰਤ ਵਿੱਚ ਨਿਸ਼ਚਿਤ ਤੌਰ ‘ਤੇ ਅਪਾਰ ਸੰਭਾਵਨਾਵਾਂ ਮੌਜੂਦ ਹਨ ਜਿਨ੍ਹਾਂ ਦਾ ਉਪਯੋਗ ਕੀਤਾ ਜਾਣਾ ਬਾਕੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਉਚਿਤ ਕੌਸ਼ਲ ਟਰੇਨਿੰਗ ਅਤੇ ਇਸ ਨੂੰ ਸਕਾਰਾਤਮਕ ਤੌਰ ‘ਤੇ ਮਜ਼ਬੂਤੀ ਪ੍ਰਦਾਨ ਕਰਨ ਨਾਲ ਇਨ੍ਹਾਂ ਖੇਤਰਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੀ ਦਿਸ਼ਾ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਜ਼ਰੂਰੀ ਪਹਿਲ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸੰਕਲਪ ਪ੍ਰੋਗਰਾਮ ਦੇ ਤਹਿਤ ਸੰਚਾਲਿਤ ਕੀਤੇ ਜਾ ਰਹੇ ਆਦਰਸ਼ ਗ੍ਰਾਮ ਕੌਸ਼ਲ ਕੈਂਪ ਬੁਨਿਆਦੀ ਪੱਧਰ ‘ਤੇ ਵਰਕਰਾਂ ਨੂੰ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ, ਸਮਾਜ ਵਿੱਚ ਉੱਚ ਪੱਧਰ ਅਤੇ ਉਨ੍ਹਾਂ ਦੇ ਕੌਸ਼ਲਾਂ ਨੂੰ ਰਸਮੀ ਰੂਪ ਪ੍ਰਦਾਨ ਕਰਨ ਕੇ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਇਹ ਪਹਿਲ ਨਾ ਸਿਰਫ ਕਾਰਜਬਲ ਵਿੱਚ ਵਿਸ਼ਵਾਸ ਜਗਾਵੇਗੀ, ਬਲਿਕ ਰਾਸ਼ਟਰੀ ਵਿਕਾਸ ਵਿੱਚ ਪ੍ਰਮੁੱਖ ਯੋਗਦਾਨ ਕਰਤਾ ਵੀ ਬਣੇਗੀ।
ਆਦਰਸ਼ ਗ੍ਰਾਮ ਕੌਸ਼ਲ ਕੈਂਪ ਪ੍ਰੋਜੈਕਟ ਦੇ ਤਹਿਤ 3-5 ਦਿਨਾਂ ਵਿੱਚ ਫੈਲੇ 12 ਘੰਟਿਆਂ ਦੀ ਮਿਆਦ ਵਾਲੇ ਸਪਤਾਹਿਕ ਆਰਪੀਐੱਲ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਹਰੇਕ ਪ੍ਰਮਾਣਿਤ ਉਮੀਦਵਾਰ ਨੂੰ ਸਫਲ ਪ੍ਰਮਾਣਨ ਦੇ ਬਾਅਦ ਇਨਾਮ ਦੀ ਰਾਸ਼ੀ ਦੇ ਰੂਪ ਵਿੱਚ 500 ਰੁਪਏ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਦਾ ਉਦੇਸ਼ 15,000 ਤੋਂ ਵੱਧ ਵਰਕਰਾਂ ਨੂੰ ਕੌਸ਼ਲ-ਅਧਾਰਿਤ ਪ੍ਰਮਾਣਨ ਪ੍ਰਦਾਨ ਕਰਕੇ ਕੁਸ਼ਲ ਵਰਕਰਾਂ ਦੇ ਪ੍ਰਤੀਸ਼ਤ ਵਿੱਚ ਵਾਧਾ ਕਰਨਾ ਹੈ। ਹੁਣ ਤੱਕ, 24 ਪਿੰਡਾਂ ਵਿੱਚ 2,200 ਤੋਂ ਵੱਧ ਉਮੀਦਵਾਰਾਂ ਨੂੰ ਟਰੇਂਡ ਕੀਤਾ ਜਾ ਚੁੱਕਿਆ ਹੈ। ਇਛੁੱਕ ਉਮੀਦਵਾਰ https://sankalp.msde.gov.in/#/web/agsc ‘ਤੇ ਜਾ ਕੇ ਭਵਿੱਖ ਦੇ ਕੈਂਪਾਂ ਦੇ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਹਨ।
ਆਦਰਸ਼ ਗ੍ਰਾਮ ਕੌਸ਼ਲ ਕੈਂਪ 6 ਸੈਕਟਰ ਸਕਿੱਲ ਕਾਉਂਸਲਸ (ਐੱਸਐੱਸਸੀਜ਼) ਦੇ ਮਾਧਿਅਮ ਨਾਲ ਲਾਗੂ ਕੀਤੇ ਜਾ ਰਹੇ ਹਨ। ਇਹ ਖੇਤਰ ਕੌਸ਼ਲ ਪਰਿਸ਼ਦ ਪ੍ਰੋਜੈਕਟ ਦਾ ਸੰਕਲਪਨਾ ਤਿਆਰ ਕਰਨ, ਪਿੰਡਾਂ ਅਤੇ ਟਰੇਨਿੰਗ ਸਾਂਝੇਦਾਰਾਂ ਦੀ ਪਹਿਚਾਣ ਕਰਨ, ਉਮੀਦਵਾਰਾਂ ਨੂੰ ਸੰਗਠਿਤ ਕਰਨ ਦੇ ਨਾਲ ਹੀ ਨਾਲ ਉਨ੍ਹਾਂ ਦੀ ਟਰੇਨਿੰਗ ਅਤੇ ਪ੍ਰਮਾਣਨ ਦੇ ਲਈ ਵੀ ਜਵਾਬਦੇਹ ਹਨ। ਲਾਗੂ ਕਰਨ ਦੇ ਲਈ ਚੁਣੀ ਗਈ ਐੱਸਐੱਸਸੀ ਵਿੱਚ ਸ਼ਾਮਲ ਹਨ:
- ਪੇਂਟ ਐਂਡ ਕੋਟਿੰਗਸ ਸਕਿੱਲ ਕਾਉਂਸਿਲ (ਪੀਸੀਐੱਸਸੀ) ਅਸਿਸਟੈਂਟ ਡੈਕੋਰੇਟਿਵ ਪੇਂਟਰ ਦੀ ਨੌਕਰੀ ਵਿੱਚ ਆਰਪੀਐੱਲ ਪ੍ਰਮਾਣਨ ਪ੍ਰਦਾਨ ਕਰੇਗੀ
- ਇੰਡੀਅਨ ਪਲੰਬਿੰਗ ਸਕਿੱਲ ਕਾਉਂਸਿਲ (ਆਈਪੀਐੱਸਸੀ) ਪਲੰਬਰ ਅਤੇ ਅਸਿਸਟੈਂਟ ਪਲੰਬਰ ਵਪਾਰਾਂ ਵਿੱਚ ਆਰਪੀਐੱਲ ਪ੍ਰਮਾਣਨ ਪ੍ਰਦਾਨ ਕਰੇਗੀ
- ਆਟੋਮੋਟਿਵ ਸਕਿੱਲਸ ਡਵੈਲਪਮੈਂਟ ਕਾਉਂਸਿਲ (ਏਐੱਸਡੀਸੀ) ਟੈਕਸੀ ਡ੍ਰਾਈਵਰ ਤੇ ਦੋਪਹੀਆ ਅਤੇ ਤਿੰਨਪਹੀਆ ਵਾਹਨਾਂ ਦੇ ਲਈ ਆਟੋਮੋਟਿਵ ਸਰਵਿਸ ਟੈਕਨੀਸ਼ੀਅਨ ਦੀ ਨੌਕਰੀ ਦੇ ਲਈ ਪ੍ਰਮਾਣਨ ਦੀ ਪੇਸ਼ਕਸ਼ ਕਰੇਗੀ
- ਸਹਾਇਕ ਕਾਰਪੇਂਟਰ (ਵਪਾਰ) ਦੇ ਲਈ ਫਰਨੀਚਰ ਐਂਡ ਫਿਟਿੰਗ ਸਕਿੱਲ ਕਾਉਂਸਿਲ
- ਡੇਅਰੀ ਕਿਸਾਨ/ਉੱਦਮੀ ਅਤੇ ਮੱਛੀ ਪਾਲਨ ਕਾਮਗਾਰਾਂ ਦੀਆਂ ਨੌਕਰੀਆਂ ਦੇ ਲਈ ਭਾਰਤੀ ਖੇਤੀਬਾੜੀ ਕੌਸ਼ਲ ਪਰਿਸ਼ਦ (ਏਐੱਸਸੀਆਈ)
- ਫੂਡ ਇੰਡਸਟ੍ਰੀ ਕੈਪੇਸਿਟੀ ਐਂਡ ਸਕਿੱਲ ਇਨੀਸ਼ੀਏਟਿਵ (ਐੱਫਐੱਸਐੱਸਏਆਈ) ਫਲਾਂ ਅਤੇ ਸਬਜ਼ੀਆਂ ਦੀ ਚੋਣ ਦੇ ਪ੍ਰਭਾਰੀ, ਅਚਾਰ ਬਣਾਉਣ ਵਾਲੇ ਟੈਕਨੀਸ਼ੀਅਨ, ਜੈਮ ਜੇਲੀ ਅਤੇ ਕੇਚਪ ਪ੍ਰੋਸੈਸਿੰਗ ਟੈਕਨੀਸ਼ੀਅਨ, ਪਾਰੰਪਰਿਕ ਸਨੈਕ ਅਤੇ ਨਮਕੀਨ ਨਿਰਮਾਤਾ, ਬੇਕਿੰਗ ਉਤਪਾਦ ਬਣਾਉਣ ਵਾਲੇ ਅਤੇ ਮਲਟੀ-ਸਕਿੱਲ ਟੈਕਨੀਸ਼ੀਅਨ (ਫੂਡ ਪ੍ਰੋਸੈਸਿੰਗ) ਦੀ ਨੌਕਰੀ ਦੇ ਲਈ ਆਰਪੀਐੱਲ ਪ੍ਰਮਾਣਨ ਪ੍ਰਦਾਨ ਕਰੇਗੀ।
ਇਹ ਕੈਂਪ, ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲਾ ਅਤੇ ਸੰਬੰਧਿਤ ਰਾਜ ਕੌਸ਼ਲ ਵਿਕਾਸ ਮਿਸ਼ਨਾਂ (ਐੱਸਐੱਸਡੀਐੱਮ), ਜ਼ਿਲ੍ਹਾ ਕੌਸ਼ਲ ਕਮੇਟੀਆਂ (ਡੀਐੱਸਸੀ) ਅਤੇ ਗ੍ਰਾਮ ਪੰਚਾਇਤਾਂ ਦੇ ਵਿੱਚ ਇੱਕ ਸਹਿਯੋਗਪੂਰਨ ਪ੍ਰਯਤਨ ਹਨ। ਗ੍ਰਾਮ ਪੰਚਾਇਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਉਹ ਸੰਭਾਵਿਤ ਉਮੀਦਵਾਰਾਂ ਦੇ ਵਿੱਚ ਇਸ ਬਾਰੇ ਜਾਗਰੂਕਤਾ ਜਗਾਉਣ ਦੇ ਜਵਾਬਦੇਹ ਹਨ ਕਿ ਕਿਨ੍ਹਾਂ ਨੌਕਰੀਆਂ ਦੀ ਚੋਣ ਉਨ੍ਹਾਂ ਦੇ ਲਈ ਉਪਯੁਕਤ ਰਹੇਗਾ। ਉਹ ਪ੍ਰੋਗਰਾਮ ਨਾਲ ਜੁੜੇ ਕੌਸ਼ਲ ਤੇ ਪ੍ਰਮਾਣਿਤ ਉਮੀਦਵਾਰਾਂ ਦੇ ਲਈ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰਨਗੀਆਂ।
ਕੋਵਿਡ-19 ਮਹਾਮਾਰੀ ਨੇ ਭਾਰਤੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਲੇਕਿਨ ਹੁਣ ਅਸੀਂ ਸੁਧਾਰ ਦੇ ਰਾਹ ‘ਤੇ ਅਗ੍ਰਸਰ ਹਾਂ। ਆਦਰਸ਼ ਗ੍ਰਾਮ ਕੌਸ਼ਲ ਕੈਂਪ, ਗ੍ਰਾਮੀਣ ਖੇਤਰਾਂ ਵਿੱਚ ਸੁਧਾਰ ਅਤੇ ਲੋਕਾਂ ਦੀ ਪ੍ਰਗਤੀ ਨੂੰ ਪ੍ਰੋਤਸਾਹਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਜਿਸ ਦੀ ਪ੍ਰਬਲ ਜ਼ਰੂਰਤ ਹੈ। ਉਮੀਦਵਾਰ ਆਪਣੇ ਲਈ ਚੁਣੀ ਹੋਈ ਨੌਕਰੀ ਦੇ ਸੰਬੰਧ ਵਿੱਚ ਕੌਸ਼ਲ-ਅਧਾਰਿਤ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਿੱਚ ਸਮਰੱਥ ਹੋਣਗੇ ਅਤੇ ਅਨੁਸਾਰ ਆਪਣੀ ਆਜੀਵਿਕਾ ਵਿੱਚ ਵਾਧਾ ਕਰਨਗੇ। ਨਾਲ ਹੀ, ਆਦਰਸ਼ ਗ੍ਰਾਮ ਕੌਸ਼ਲ ਕੈਂਪ ਆਤਮਨਿਰਭਰ ਭਾਰਤ ਦੇ ਮਿਸ਼ਨ ਦੇ ਅਨੁਰੂਪ ਗ੍ਰਾਮ ਪੰਚਾਇਤਾਂ ਨੂੰ ਆਪਣੇ ਵਿਕਾਸ ਦੇ ਟੀਚੇ ਹਾਸਲ ਕਰਨ ਵਿੱਚ ਸਹਾਇਤਾ ਕਰਨਗੇ।
ਸੰਕਲਪ ਬਾਰੇ
ਆਜੀਵਿਕਾ ਸੰਵਰਧਨ ਦੇ ਲਈ ਕੌਸ਼ਲ ਅਧਿਗ੍ਰਹਿਣ ਅਤੇ ਗਿਆਨ ਜਾਗਰੂਕਤਾ (ਸੰਕਲਪ) ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਦੇ ਤਹਿਤ ਵਿਸ਼ਵ ਬੈਂਕ ਦੀ ਲੋਨ ਸਹਾਇਤਾ ਨਾਲ ਸੰਚਾਲਿਤ ਪ੍ਰੋਗਰਾਮ ਹੈ। ਇਸ ਦਾ ਉਦੇਸ਼ ਸੰਸਥਾਵਾਂ ਦੀ ਮਜ਼ਬੂਤੀ ਦੇ ਜ਼ਰੀਏ ਘੱਟ ਸਮੇਂ ਲਈ ਕੌਸ਼ਲ ਟਰੇਨਿੰਗ ਵਿੱਚ ਗੁਣਾਤਮਕ ਅਤੇ ਮਾਤਰਾਤਮਕ ਸੁਧਾਰ ਲਿਆਉਣਾ, ਬਜ਼ਾਰ ਦੇ ਨਾਲ ਬਿਹਤਰ ਕਨੈਕਟੀਵਿਟੀ ਬਣਾਉਣਾ ਤੇ ਸਮਾਜ ਵਿੱਚ ਹਾਸ਼ੀਏ ‘ਤੇ ਪਏ ਲੋਕਾਂ ਦਾ ਸਮਾਵੇਸ਼ਨ ਕਰਨਾ ਹੈ।
ਸੰਕਲਪ ਬਾਰੇ ਅਧਿਕ ਜਾਣਕਾਰੀ ਦੇ ਲਈ www.sankalp.msde.gov.in ਵਿਜ਼ਿਟ ਕਰੋ।
*****
ਐੱਮਜੇਪੀਐੱਸ/ਏਕੇ
(Release ID: 1781922)
Visitor Counter : 218