ਸੈਰ ਸਪਾਟਾ ਮੰਤਰਾਲਾ
azadi ka amrit mahotsav

ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਅਤੇ ਉੱਤਰ–ਪੂਰਬੀ ਖੇਤਰ ਦੇ ਵਿਕਾਸ ਮੰਤਰੀ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਟੂਰਿਜ਼ਮ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ


ਟੂਰਿਜ਼ਮ ਖੇਤਰ ’ਚ ਵੱਧ ਤੋਂ ਵੱਧ ਲਾਭ ਲੈਣ ਲਈ ਕੇਂਦਰ ਤੇ ਰਾਜ ਸਰਕਾਰਾਂ ਦੇ ਵਿਭਿੰਨ ਪ੍ਰੋਗਰਾਮਾਂ ਵਿਚਾਲੇ ਪਰਸਪਰ ਕਿਰਿਆ ਜ਼ਰੂਰੀ: ਸ਼੍ਰੀ ਜੀ. ਕਿਸ਼ਨ ਰੈੱਡੀ



ਹੋਰਨਾਂ ਤੋਂ ਇਲਾਵਾ ਅਨੰਦਪੁਰ ਸਾਹਿਬ–ਫਤਿਹਗੜ੍ਹ ਸਾਹਿਬ–ਚਮਕੌਰ ਸਾਹਿਬ–ਫ਼ਿਰੋਜ਼ਪੁਰ–ਅੰਮ੍ਰਿਤਸਰ ਦੇ ਵਿਕਾਸ ਲਈ ਪੰਜਾਬ ਦੇ ਟੂਰਿਜ਼ਮ ਮੰਤਰਾਲੇ ਦੁਆਰਾ ‘ਸਵਦੇਸ਼ ਦਰਸ਼ਨ’ ਦੇ ਤਹਿਤ ਹੈਰਿਟੇਜ ਸਰਕਟ ਨੂੰ ਪ੍ਰਵਾਨਗੀ

Posted On: 14 DEC 2021 3:39PM by PIB Chandigarh

 

 

ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਅਤੇ ਉੱਤਰ–ਪੂਰਬੀ ਖੇਤਰ ਦੇ ਵਿਕਾਸ ਮੰਤਰੀ ਨੇ ਅੱਜ ਇੱਕ ਬੈਠਕ ਦੌਰਾਨ ‘ਪਿਲਗ੍ਰਿਮੇਜ ਰੀਜੁਵੇਨੇਸ਼ਨ ਐਂਡ ਸਪਿਰਿਚੁਅਲ ਔਗਮੈਂਟੇਸ਼ਨ ਡ੍ਰਾਈਵ’ (PRASAD – ਪਰਸਾਦ – ਤੀਰਥ ਯਾਤਰੀਆਂ ਦੀ ਪੁਨਰ–ਸੁਰਜੀਤੀ ਤੇ ਅਧਿਆਤਮਕਤਾ ਵਾਧੇ ਦੀ ਮੁਹਿੰਮ) ਅਤੇ ‘ਸਵਦੇਸ਼ ਦਰਸ਼ਨ’ ਯੋਜਨਾਵਾਂ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਇਹ ਬੈਠਕ ਚੰਡੀਗੜ੍ਹ ਦੇ ਹਰਿਆਣਾ ਰਾਜ ਭਵਨ ’ਚ ਪੰਜਾਬ, ਹਰਿਆਣਾ ਜਿਹੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਅਤੇ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟਸ ਦੇ ਨੁਮਾਇੰਦਿਆਂ ਨਾਲ ਕੀਤੀ ਗਈ।

 

 

ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਅਤੇ ਉੱਤਰ–ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅੱਜ ਹਰਿਆਣਾ ਰਾਜ ਭਵਨ ਵਿਖੇ ਅਧਿਕਾਰੀਆਂ ਨਾਲ ਬੈਠਕ ਦੌਰਾਨ

 

 

ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਅਤੇ ਉੱਤਰ–ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅੱਜ ਹਰਿਆਣਾ ਰਾਜ ਭਵਨ ਵਿਖੇ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ

 

ਮੰਤਰੀ ਨੇ ਅਧਿਕਾਰੀਆਂ ਨੂੰ ਸਮਾਰਕਾਂ ਦੀ ਸੰਭਾਲ਼ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਦੇ ਤਹਿਤ ਕਾਰਪੋਰੇਟ ਸੈਕਟਰ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ। ਸ਼੍ਰੀ ਰੈੱਡੀ ਨੇ ਕਿਹਾ ਕਿ ਟੂਰਿਜ਼ਮ ਖੇਤਰ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਤਾਲਮੇਲ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਨੂੰ ਇੱਕ ਬ੍ਰਾਂਡ ਵਜੋਂ ਪ੍ਰਚਾਰ 'ਤੇ ਜ਼ੋਰ ਦਿੱਤਾ ਅਤੇ ਟੂਰਿਜ਼ਮ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਨੂੰ ਇੱਕ ਸਾਧਨ ਵਜੋਂ ਵਰਤਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਸ਼੍ਰੀ ਕਿਸ਼ਨ ਰੈੱਡੀ ਨੇ ਉਜਾਗਰ ਕੀਤਾ ਕਿ ਟੂਰਿਜ਼ਮ ਮੰਤਰਾਲੇ ਨੇ ਪੰਜਾਬ ਵਿੱਚ ਅਨੰਦਪੁਰ ਸਾਹਿਬ-ਫਤਹਿਗੜ੍ਹ ਸਾਹਿਬ-ਚਮਕੌਰ ਸਾਹਿਬ-ਫਿਰੋਜ਼ਪੁਰ-ਅੰਮ੍ਰਿਤਸਰ-ਖਟਕੜਕਲਾਂ-ਕਲਾਨੌਰ-ਪਟਿਆਲਾ ਦੇ ਵਿਕਾਸ ਲਈ ‘ਸਵਦੇਸ਼ ਦਰਸ਼ਨ’ ਅਧੀਨ ਇੱਕ ਹੈਰਿਟੇਜ ਸਰਕਟ ਨੂੰ ਮਨਜ਼ੂਰੀ ਦਿੱਤੀ ਹੈ।

ਕੇਂਦਰੀ ਟੂਰਿਜ਼ਮ ਮੰਤਰਾਲੇ ਨੇ ਪੰਜਾਬ ਅਤੇ ਹਰਿਆਣਾ ਲਈ ‘ਸਵਦੇਸ਼ ਦਰਸ਼ਨ’ ਅਤੇ ‘ਪਰਸਾਦ’ ਯੋਜਨਾਵਾਂ ਤਹਿਤ ਵੱਖ-ਵੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ; ਜਿਨ੍ਹਾਂ ਵਿੱਚ ਕ੍ਰਿਸ਼ਨਾ ਸਰਕਟ, ਪੰਚਕੂਲਾ ਵਿੱਚ ਨਾਡਾ ਸਾਹਿਬ ਗੁਰਦੁਆਰਾ ਅਤੇ ਮਾਤਾ ਮਨਸਾ ਦੇਵੀ ਮੰਦਰ ਦਾ ਵਿਕਾਸ, ਅੰਮ੍ਰਿਤਸਰ ਵਿੱਚ ਕਰੁਣਾ ਸਾਗਰ ਵਾਲਮੀਕੀ ਸਥਲ ਦਾ ਵਿਕਾਸ, ਅੰਮ੍ਰਿਤਸਰ ਰੇਲਵੇ ਸਟੇਸ਼ਨ/ਕੁਰੂਕਸ਼ੇਤਰ ਰੇਲਵੇ ਸਟੇਸ਼ਨ, ਮੇਲਿਆਂ ਅਤੇ ਤਿਉਹਾਰਾਂ ਲਈ ਵਿੱਤੀ ਸਹਾਇਤਾ ਵਿੱਚ ਟੂਰਿਜ਼ਮ ਸੁਵਿਧਾਵਾਂ ਸ਼ਾਮਲ ਹਨ।

 

ਪੰਜਾਬ ਵਿੱਚ ਟੂਰਿਜ਼ਮ ਨਾਲ ਸਬੰਧਿਤ ਯੋਜਨਾਵਾਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

ਹਰਿਆਣਾ ਵਿੱਚ ਟੂਰਿਜ਼ਮ ਨਾਲ ਸਬੰਧਿਤ ਯੋਜਨਾਵਾਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

 

 

******

ਪੀਐੱਸ/ਐੱਚਆਰ


(Release ID: 1781466) ਵਿਜ਼ੀਟਰ ਕਾਊਂਟਰ : 110