ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਨੇ 2024 ਵਿੱਚ ਹੋਣ ਵਾਲੇ ਗੇਮਸ ਦੇ ਲਈ ਟੀਓਪੀਐੱਸ ਐਥਲੀਟਸ ਦੀ ਪਹਿਲੀ ਸੂਚੀ ਵਿੱਚ 20 ਨਵੇਂ ਖਿਡਾਰੀਆਂ ਸਮੇਤ 148 ਐਥਲੀਟਸ ਸ਼ਾਮਲ ਕੀਤੇ
Posted On:
13 DEC 2021 7:19PM by PIB Chandigarh
ਮੁੱਖ ਝਲਕੀਆਂ
· ਐੱਮਓਸੀ ਨੇ ਸਾਈਕਲਿੰਗ, ਸੇਲਿੰਗ, ਸ਼ੂਟਿੰਗ, ਸਵਿਮਿੰਗ, ਟੇਬਲ ਟੈਨਿਸ, ਵੇਟਲਿਫਟਿੰਗ ਅਤੇ ਰੈਸਲਿੰਗ ਨਾਲ ਜੁੜੀ ਸੂਚੀ ਨੂੰ ਪ੍ਰਵਾਨਗੀ ਦਿੱਤੀ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ ਦੀ ਇੱਥੇ ਸੋਮਵਾਰ ਨੂੰ ਹੋਈ ਇੱਕ ਬੈਠਕ ਵਿੱਚ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਦੇ ਤਹਿਤ ਸਮਰਥਨ ਦੇ ਲਈ ਸੱਤ ਓਲੰਪਿਕ ਖੇਡਾਂ ਅਤੇ 6 ਪੈਰਾਲੰਪਿਕ ਖੇਡਾਂ ਵਿੱਚ 20 ਨਵੇਂ ਖਿਡਾਰੀਆਂ ਸਮੇਤ ਕੁੱਲ 148 ਐਥਲੀਟਾਂ ਦੀ ਪਹਿਚਾਣ ਕੀਤੀ ਗਈ ਹੈ।
ਐੱਮਓਸੀ ਨੇ ਸਾਈਕਲਿੰਗ, ਸੇਲਿੰਗ, ਸ਼ੂਟਿੰਗ, ਸਵਿਮਿੰਗ, ਟੇਬਲ ਟੈਨਿਸ, ਵੇਟਲਿਫਟਿੰਗ ਅਤੇ ਰੈਸਲਿੰਗ ਸਮੇਤ ਪੈਰਾ ਸਪੋਰਟਸ (ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਸ਼ੂਟਿੰਗ, ਸਵਿਮਿੰਗ, ਟੇਬਲ ਟੈਨਿਸ) ਨਾਲ ਜੁੜੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਹੈ। ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬੋਕਸਿੰਗ, ਘੋੜਸਵਾਰੀ, ਫੈਂਸਿੰਗ, ਗੋਲਫ, ਜਿਮਨਾਸਟਿਕਸ, ਜੂਡੋ, ਰੋਇੰਗ ਅਤੇ ਟੈਨਿਸ ‘ਤੇ ਇਸ ਮਹੀਨੇ ਹੋਣ ਵਾਲੀ ਅਗਲੀ ਬੈਠਕ ਵਿੱਚ ਵਿਚਾਰ ਕੀਤਾ ਜਾਵੇਗਾ।
ਭਾਵੇਂ ਪੈਰਿਸ ਵਿੱਚ 2024 ਓਲੰਪਿਕ ਖੇਡਾਂ ਦੀ ਯੋਜਨਾ ਅਤੇ ਤਿਆਰੀ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ, ਲੇਕਿਨ ਐੱਮਓਸੀ ਦੀ ਬੈਠਕ ਇੱਕ ਸੰਖੇਪ ਓਲੰਪਿਕ ਚੱਕਰ ਦੀ ਔਪਚਾਰਿਕ ਸ਼ੁਰੂਆਤ ਦਾ ਪ੍ਰਤੀਕ ਹੈ। ਘੱਟ ਤੋਂ ਘੱਟ ਸੱਤ ਐਥਲੀਟਾਂ ਨੂੰ ਖੇਡੋ ਇੰਡੀਆ ਸਕੀਮ ਨਾਲ ਫਾਇਦਾ ਹੋਇਆ ਅਤੇ ਉਹ ਟੀਓਪੀਐੱਸ ਡਵੈਲਪਮੈਂਟ ਗਰੁੱਪ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਖਿਡਾਰੀ ਰਹੇ।
ਹਾਲ ਹੀ ਵਿੱਚ ਪੁਨਰਗਠਨ ਐੱਮਓਸੀ, ਜਿਸ ਵਿੱਚ ਨਵੇਂ ਮੈਂਬਰ ਦੇ ਰੂਪ ਵਿੱਚ ਸੱਤ ਸਾਬਕਾ ਐਥਲੀਟ ਸ਼ਾਮਲ ਕੀਤੇ ਗਏ ਹਨ, ਨੇ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਦੇ ਲਈ ਸੁਝਾਵਾਂ ਦੇ ਪੇਸ਼ਕਸ਼ ਕੀਤੀ, ਜਿਸ ਨਾਲ ਭਾਰਤ ਟੋਕਿਓ 2020 ਦੀ ਤੁਲਨਾ ਵਿੱਚ ਅੱਗੇ ਨਿਕਲ ਸਕਦਾ ਹੈ। ਟੋਕਿਓ 2020 ਵਿੱਚ ਭਾਰਤ ਨੇ ਸੱਤ ਮੈਡਲ ਜਿੱਤੇ ਸਨ। ਟੀਓਪੀਐੱਸ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨਾਲ ਟਰੇਨਿੰਗ ਅਤੇ ਕੰਪੀਟਿਸ਼ਨ ਦੇ ਲਈ ਸਲਾਨਾ ਕੈਲੰਡਰ ਦੇ ਅਧੀਨ ਸਮਰਥਨ ਦਿੱਤਾ ਜਾਂਦਾ ਹੈ।
ਟੀਓਪੀਐੱਸ ਕੋਰ ਐਂਡ ਡਵੈਲਪਮੈਂਟ ਗਰੁੱਪਾਂ ਦੇ ਲਈ ਐਥਲੀਟਸ ਦੀ ਸੂਚੀ ਟੀਓਪੀਐੱਸ ਟੀਮ ਅਤੇ ਸੰਬੰਧਿਤ ਰਾਸ਼ਟਰੀ ਖੇਡ ਸੰਗਠਨਾਂ ਦੁਆਰਾ ਸਮੂਹਿਕ ਤੌਰ ‘ਤੇ ਤਿਆਰ ਕੀਤੀ ਜਾਂਦੀ ਸੀ। ਵਿਚਾਰ ਦੇ ਲਈ ਐੱਮਓਸੀ ਦੇ ਸਾਹਮਣੇ ਰੱਖੇ ਜਾਣ ਤੋਂ ਪਹਿਲਾਂ ਇਸ ਵਿੱਚ ਡੂੰਘੀ ਖੋਜ, ਮੁੱਲਾਂਕਣ ਅਤੇ ਐਥਲੀਟਾਂ ਦੇ ਪ੍ਰਦਰਸ਼ਨ ਦੇ ਅਨੁਮਾਨ ਨੂੰ ਸ਼ਾਮਲ ਕੀਤਾ ਗਿਆ।
ਇਹ ਸਹਿਮਤੀ ਵੀ ਦਿੱਤੀ ਗਈ ਕਿ ਐੱਮਓਸੀ ਦੀ ਬੈਠਕ ਹਰ ਪਖਵਾੜੇ ਵਿੱਚ ਹੋਵੇਗੀ।
ਟੀਓਪੀਐੱਸ ਦੇ ਅਧੀਨ ਐਥਲੀਟਾਂ ਦੀ ਨਿਮਨਲਿਖਿਤ ਸੂਚੀ ਨੂੰ ਸਮਰਥਨ ਮਿਲੇਗਾ:
ਸਾਈਕਲਿੰਗ – ਡਵੈਲਪਮੈਂਟ ਗਰੁੱਪ: ਏਸ਼ੋ ਅਲਬੇਨ, ਕੇਥੇੱਲਕਪਮ ਜੇਮਸ ਸਿੰਘ, ਲੌਤੋਨਜਮ ਰੋਨਾਲਡੋ, ਵਾਈ ਰੋਜਿਤ ਸਿੰਘ ਅਤੇ ਈ ਡੇਵਿਡ ਬੇਖਮ (ਨਵੇਂ ਖਿਡਾਰੀ)।
ਸੇਲਿੰਗ – ਕੋਰ ਗਰੁੱਪ : ਵਿਸ਼ਣੁ ਸਰਵਨਨ, ਵਰੁਣ ਠੱਕਰ, ਕੇਸੀ ਗਣਪਤੀ ਅਤੇ ਨੇਥ੍ਰਾ ਕੁਮਾਨਨ।
ਸ਼ੂਟਿੰਗ – ਕੋਰ ਗਰੁੱਪ : ਦਿਵਯਾਂਸ਼ ਸਿੰਘ ਪੰਵਾਰ, ਏਸ਼ਵਰੀ ਪ੍ਰਤਾਪ ਤੋਮਰ, ਸੌਰਭ ਚੌਧਰੀ, ਅਭਿਸ਼ੇਕ ਵਰਮਾ, ਏਲਾਵੇਨਿਲ ਵਲਾਰਿਵਨ, ਅੰਜੁਮ ਮੋਦਗਿਲ, ਮਨੁ ਭਾਕਰ ਅਤੇ ਰਾਹੀ ਸਰਨੋਬਤ, ਵਿਜੈਵੀਰ ਸਿੱਧੂ। ਡੈਵਲਮੈਂਟ ਗਰੁੱਪ : ਯਸ਼ਵਿਨੀ ਦੇਸਵਾਲ ਅਤੇ ਚਿੰਕੀ ਯਾਦਵ, ਨੀਰਜ ਕੁਮਾਰ, ਸਰਤਾਜ ਸਿੰਘ ਤੈਵਾਨਾ, ਧਨੁਸ਼ ਸ਼੍ਰੀਕਾਂਤ, ਸ਼ਾਹੂ ਤੁਸ਼ਾਰ ਮਾਨੇ, ਹਿਰਦੈ ਹਜਾਰਿਕਾ, ਰੁਦ੍ਰਾਕਸ਼ ਬਾਲਾਸਾਹੇਬ ਪਾਟਿਲ, ਪਾਰਥ ਮਖੀਜਾ, ਅਨੀਸ਼ ਭਾਨਵਾਲਾ, ਆਦਰਸ਼ ਸਿੰਘ, ਉਦੈਵੀਰ ਸਿੱਧੂ, ਸਰਬਜੋਤ ਸਿੰਘ, ਨਵੀਨ, ਸ਼ਿਵਾ ਨਰਵਾਲ, ਕਾਈਨਨ ਚੇਨੱਈ, ਲਕਸ਼ਯ ਸ਼ਯੋਰਨ, ਵਿਵਾਨ ਕਪੂਰ, ਗੁਰਜੋਤ ਸਿੰਘ, ਐੱਨ. ਗਾਇਤ੍ਰੀ, ਸੁਨਿਧੀ ਚੌਹਾਨ, ਨਿਸ਼ਚਲ, ਆਯੁਸ਼ੀ ਪੋਧਰ, ਸ਼੍ਰੇਯਾ ਅਗ੍ਰਵਾਲ, ਸ਼੍ਰਿਯੰਕਾ ਸਦਾਰੰਗੀ, ਜੀਨਾ ਖਿੱਤਾ, ਅਭਿੰਦਨਯਾ ਅਸ਼ੋਕ ਪਾਟਿਲ, ਤੇਜ ਤੇਜਸਵਿਨੀ, ਈਸ਼ਾ ਸਿੰਘ, ਰਿਥਿਮ ਸਾਂਗਵਾਨ, ਕੀਰਤੀ ਗੁਪਤਾ, ਮਨੀਸ਼ਾ ਖੀਰ, ਦਰਸ਼ਨਾ ਰਾਠੌਂਰ, ਕਾਰਤਿਕੀ ਸਿੰਘ ਸ਼ਕਤਾਵਤ, ਅਰੀਬਾ ਖਾਨ, ਸਵਪਨਿਲ ਸੁਰੇਸ਼ ਕੁਸਾਲੇ, ਅਰਜੁਨ ਬਬੂਤਾ, ਅਨੰਤਜੀਤ ਸਿੰਘ ਨਰੂਕਾ ਅਤੇ ਨਿਸ਼ਾ ਕੰਵਰ।
ਸਵਿਮਿੰਗ – ਕੋਰ ਗਰੁੱਪ : ਸਜਨ ਪ੍ਰਕਾਸ਼ ਅਤੇ ਸ਼੍ਰੀਹਰੀ ਨਟਰਾਜ। (ਡਵੈਲਪਮੈਂਟ ਗਰੁੱਪ ਨੂੰ ਅਗਲੀ ਬੈਠਕ ਵਿੱਚ ਰੱਖਿਆ ਜਾਵੇਗਾ)।
ਟੇਬਲ ਟੈਨਿਸ- ਕੋਰ ਗਰੁੱਪ : ਏ ਸ਼ਰਥ ਕਮਲ, ਸਾਥਿਯਾਨ ਗਨਾਸੇਕਰਨ, ਮਨਿਕਾ ਬੱਤ੍ਰਾ ਅਤੇ ਸੁਤੀਰਥ ਮੁਖਰਜੀ, ਹਰਮੀਤ ਦੇਸਾਈ ਅਤੇ ਅਰਚਨਾ ਕਾਮਤ। ਡਵੈਲਪਮੈਂਟ ਗਰੁੱਪ : ਮਾਨਵ ਠੱਕਰ, ਮਾਨੁਸ਼ ਸ਼ਾਹ ਅਤੇ ਅਯਿਖਾ ਮੁਖਰਜੀ, ਪਾਇਸ ਜੈਨ, ਐੱਸਐੱਫਆਰ ਸਨੇਹਿਤ, ਸਵਾਸਤਿਕਾ ਘੋਸ਼, ਦਿਯਾ ਚਿਤਾਲੇ, ਸੁਹਾਨਾ ਸੈਨੀ ਅਤੇ ਸ੍ਰੀਜਾ ਅਕੁਲਾ।
ਵੇਟਲਿੰਫਟਿੰਗ- ਕੋਰ ਗਰੁੱਪ: ਜੇਰੇਮੀ ਲਾਲਰਿਨੁੰਗਾ ਅਤੇ ਮੀਰਾਬਾਈ ਚਾਨੂ। ਡਵੈਲਪਮੈਂਟ ਗਰੁੱਪ : ਅਚਿੰਤਾ ਸ਼ੇਉਲੀ, ਸੌਮਯਾ ਸੁਨੀਲ ਦਲਵੀ, ਗਰੁਣ ਹਰਸ਼ਦਾ ਸ਼ਰਦ, ਕੋੱਲੀ ਵਰਾਲਕਸ਼ਮੀ, ਪਾਵਨੀ ਕੁਮਾਰੀ, ਮਾਂਗਖਿਆ ਬੋਨੀ, ਆਰ ਅਰੋਕਿਯਾ ਅਲੀਸ਼, ਸ਼ੰਕਰ ਸਰਗਰ, ਗੋਗੋਈ ਸਿਧਾਂਤ, ਚਾਰੂ ਪੇਸੀ, ਮਾਰਕੀਓ ਤਾਰਿਯੋ ਅਤੇ ਸੋਰਖਈ ਬਿੰਦਯਾਰਾਨੀ ਦੇਵੀ, ਐੱਨ ਤੋਮਚੋਉ ਮੀਤੇਈ, ਨੀਰਜ ਪ੍ਰਧਾਨ, ਆਕਾਂਖਿਆ ਵਿਵਾਹਰੇ, ਸ਼ਿਵਾਨੀ ਯਾਦਵ, ਕਾਜੋ ਸਰਗਰ, ਜਯੋਤੀ ਯਾਦਵ, ਕੋਮਲ ਕੋਹਰ, ਸਾਰਿਕਾ ਸ਼ਿੰਗਾਰੇ ਅਤੇ ਅਜੈ ਸਿੰਘ।
ਰੈਸਲਿੰਗ- ਕੋਰ ਗਰੁੱਪ : ਰਵੀ ਕੁਮਾਰ, ਬਜਰੰਗ ਪੁਨੀਆ, ਦੀਪਕ ਪੁਨੀਆ, ਵਿਨੇਸ਼ ਫੋਗਾਟ, ਅੰਸ਼ੂ ਮਲਿਕ ਅਤੇ ਸੋਨਮ ਮਲਿਲ। ਡਵੈਲਪਮੈਂਟ ਗਰੁੱਪ : ਸੁਨੀਲ ਕੁਮਾਰ, ਰਵੀ, ਰਵਿੰਦਰ, ਗੌਰਵ ਬਲਿਯਾਨ, ਸਾਜਨ, ਸੰਜੂ ਦੇਵੀ, ਅਮਨ, ਰੋਹਿਤ, ਯਸ਼ ਤੁਸ਼ੀਰ, ਸੰਦੀਪ ਸਿੰਘ, ਦੀਪਕ, ਅਨਿਰੁੱਧ ਕੁਮਾਰ, ਅਰਜੁਨ ਹਾਲਾਕੁਰਕੀ, ਸੰਦੀਪ, ਆਸ਼ੁ, ਹੱਨੀ ਕੁਮਾਰੀ, ਸਰਿਤਾ, ਨਿਸ਼ਾ, ਭਤੇਰੀ ਅਤੇ ਬਿਪਾਸ਼ਾ।
ਪੈਰਾ ਸਪੋਰਟਸ- ਕੋਰ ਗਰੁੱਪ : ਤੀਰਅੰਦਾਜ਼ੀ : ਹਰਵਿੰਦਰ ਸਿੰਘ; ਐਥਲੈਟਿਕਸ : ਟੀ ਮਰੀਅੱਪਨ, ਸ਼ਰਦ ਕੁਮਾਰ, ਪ੍ਰਵੀਨ ਕੁਮਾਰ, ਸੰਦੀਪ ਚੌਧਰੀ, ਸੁਮਿਤ ਅੰਤੀਲ, ਸੁੰਦਰ ਸਿੰਘ ਗੁਰਜਰ, ਅਮਿਤ ਸਰੋਹਾ, ਦੇਵੇਂਦਰ ਝਾਝਰੀਆ, ਨਿਸ਼ਾਦ ਕੁਮਾਰ, ਨਵਦੀਪ ਅਤੇ ਯੋਗੇਸ਼ ਕਠੁਨੀਆ। ਬੈਡਮਿੰਟਨ : ਸੁਹਾਸ ਯਥਿਰਾਜ, ਕ੍ਰਿਸ਼ਣਾ ਨਾਗਰ, ਪ੍ਰਮੋਦ ਭਗਤ, ਮਨੋਜ ਸਰਕਾਰ, ਤਰੁਣ ਢਿੱਲੋਂ ਅਤੇ ਪਾਰੁਲ ਪਰਮਾਰ। ਨਿਸ਼ਾਨੇਬਾਜ਼ੀ : ਅਵਨੀ ਲੇਖਰਾ, ਮਨੀਸ਼ ਨਰਵਾਲ ਅਤੇ ਸਿੰਘਰਾਜ ਅਦਾਨਾ। ਤੈਰਾਕੀ : ਸੁਯਸ਼ ਜਾਧਵ। ਟੇਬਲ ਟੈਨਿਸ : ਭਾਵਿਨਾ ਪਟੇਲ।
*******
ਐੱਨਬੀ/ਓਏ
(Release ID: 1781330)