ਇਸਪਾਤ ਮੰਤਰਾਲਾ
azadi ka amrit mahotsav

ਪੀਐੱਲਆਈ ਲਈ ਬਜਟ ਦੀ ਵੰਡ

Posted On: 13 DEC 2021 3:46PM by PIB Chandigarh

ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਸਪੈਸ਼ਲਿਟੀ ਸਟੀਲ ਦੀਆਂ 5 ਵਿਆਪਕ ਉਤਪਾਦ ਸ਼੍ਰੇਣੀਆਂ ਨੂੰ ਕਵਰ ਕਰਦੀ ਹੈ, ਜਿਸ ਵਿੱਚ 5 ਸਾਲਾਂ ਵਿੱਚ ਜਾਰੀ ਕੀਤੇ ਜਾਣ ਵਾਲੀ 6,322 ਕਰੋੜ ਰੁਪਏ ਦੀ ਲਾਗਤ ਸ਼ਾਮਲ ਹੈ। ਸਕੀਮ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਨੂੰ 20 ਅਕਤੂਬਰ, 2021 ਨੂੰ ਸੂਚਿਤ ਕੀਤਾ ਗਿਆ ਹੈ। ਇਹ ਸਕੀਮ ਕੰਪਨੀ ਐਕਟ, 2013 ਦੇ ਤਹਿਤ ਰਜਿਸਟਰਡ ਉਨ੍ਹਾਂ ਕੰਪਨੀਆਂ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੀ ਕਲਪਨਾ ਕਰਦੀ ਹੈ ਜੋ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤੀ ਗਈ ਅਰਜ਼ੀ ਪ੍ਰਕਿਰਿਆ ਦੁਆਰਾ ਯੋਗਤਾ ਪੂਰੀਆਂ ਕਰਦੀਆਂ ਹਨ ਅਤੇ ਹਰੇਕ ਉਤਪਾਦ ਉਪ-ਸ਼੍ਰੇਣੀ ਲਈ ਨਿਰਧਾਰਤ ਵਚਨਬੱਧ ਵਾਧੇ ਵਾਲੇ ਉਤਪਾਦਨ ਨੂੰ ਪ੍ਰਾਪਤ ਕਰਦੀਆਂ ਹਨ ਅਤੇ ਉਪ-ਸ਼੍ਰੇਣੀ ਉਤਪਾਦ ਦੇ ਨਿਰਮਾਣ ਲਈ ਨਵੀਂ ਸਮਰੱਥਾ ਬਣਾਉਣ ਲਈ ਘੱਟੋ-ਘੱਟ ਨਿਰਧਾਰਤ ਨਿਵੇਸ਼ ਕਰਦੀਆਂ ਹਨ।ਸਕੀਮ ਦੁਆਰਾ ਰਾਜ ਅਨੁਸਾਰ ਵੰਡ ਦੀ ਕਲਪਨਾ ਨਹੀਂ ਕੀਤੀ ਜਾਂਦੀ

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

********

ਐੱਮਵੀ/ ਐੱਸਕੇ


(Release ID: 1781270)
Read this release in: English