ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ 13 ਦਸੰਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਸ਼੍ਰੀ ਕਾਸ਼ੀ ਵਿਸ਼ਵਨਾਕ ਧਾਮ ਦਾ ਉਦਘਾਟਨ ਕਰਨਗੇ
ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੀ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਗੰਗਾ ਨਦੀ ਦੇ ਕੰਢਿਆਂ ਨਾਲ ਜੋੜਨ ਲਈ ਇੱਕ ਅਸਾਨ ਪਹੁੰਚਯੋਗ ਮਾਰਗ ਸਿਰਜਣ ਦੀ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰੇਗਾ
ਇਸ ਪ੍ਰੋਜੈਕਟ ਦਾ ਖੇਤਰ 5 ਲੱਖ ਵਰਗ ਫੁੱਟ ਦੇ ਵਿਸ਼ਾਲ ਖੇਤਰ ’ਚ ਫੈਲਿਆ ਹੋਇਆ ਹੈ, ਜਦ ਕਿ ਪਹਿਲਾਂ ਇਹ ਸਥਾਨ ਸਿਰਫ਼ 3,000 ਵਰਗ ਫੁੱਟ ਤੱਕ ਹੀ ਸੀਮਤ ਸੀ
23 ਨਵੀਂਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ, ਜਿੱਥੇ ਤੀਰਥ–ਯਾਤਰੀਆਂ ਤੇ ਸ਼ਰਧਾਲੂਆਂ ਨੂੰ ਵਿਭਿੰਨ ਸੁਵਿਧਾਵਾਂ ਮੁਹੱਈਆ ਹੋਣਗੀਆਂ
ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਸੀ ਕਿ 300 ਤੋਂ ਵੱਧ ਸੰਪਤੀਆਂ ਨੂੰ ਆਪਸੀ ਸਹਿਮਤੀ ਨਾਲ ਅਕਵਾਇਰ ਕਰਨ ਦੀ ਪ੍ਰਕਿਰਿਆ ਪਿਛਲੀ ਚਾਲਨ ਸ਼ਕਤੀ ਦੇ ਨਾਲ ਹਰੇਕ ਨੂੰ ਨਾਲ ਲੈ ਕੇ ਚੱਲਿਆ ਜਾਵੇ ਤੇ ਪ੍ਰੋਜੈਕਟ ਨੂੰ ਮੁਕੱਦਮੇਬਾਜ਼ੀ ਤੋਂ ਮੁਕਤ ਰੱਖਿਆ ਜਾਵੇ
40 ਤੋਂ ਵੱਧ ਪ੍ਰਾਚੀਨ ਮੰਦਿਰ ਦੀ ਮੁੜ ਖੋਜ ਕਰ ਕੇ, ਉਨ੍ਹਾਂ ਬਹਾਲ ਕੀਤਾ ਗਿਆ ਤੇ ਸੁੰਦਰ ਬਣਾਇਆ ਗਿਆ
Posted On:
12 DEC 2021 4:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13–14 ਦਸੰਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ। 13 ਦਸੰਬਰ ਨੂੰ ਦੁਪਹਿਰ ਨੂੰ ਲਗਭਗ 1 ਵਜੇ ਪ੍ਰਧਾਨ ਮੰਤਰੀ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦਾ ਦੌਰਾ ਕਰਨਗੇ ਤੇ ਪ੍ਰਾਰਥਨਾ ਕਰਨਗੇ, ਜਿਸ ਤੋਂ ਬਾਅਦ ਉਹ ਲਗਭਗ 339 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਪਹਿਲੇ ਗੇੜ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦੀ ਇਹ ਲੰਬੇ ਸਮੇਂ ਤੋਂ ਦੂਰ–ਦ੍ਰਿਸ਼ਟੀ ਸੀ ਕਿ ਤੰਗ ਗਲ਼ੀਆਂ ਅਤੇ ਬਿਨਾ ਰੱਖ–ਰਖਾਅ ਵਾਲੇ ਆਲ਼ੇ–ਦੁਆਲ਼ਿਆਂ ਵਿੱਚੋਂ ਲੰਘ ਕੇ ਬਾਬਾ ਵਿਸ਼ਵਨਾਥ ਦੇ ਦਰਸ਼ਨਾਂ ਲਈ ਆਉਣ ਵਾਲੇ ਉਨ੍ਹਾਂ ਤੀਰਥ–ਯਾਤਰੀਆਂ ਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਇਹ ਸਭ ਕੀਤਾ ਜਾਵੇ, ਜੋ ਪਵਿੱਤਰ ਨਦੀ ਵਿੱਚ ਡੁਬਕੀ ਲਾਉਣ, ਗੰਗਾਜਲ ਲੈ ਕੇ ਉਸ ਨੂੰ ਮੰਦਿਰ ’ਚ ਜਾ ਕੇ ਭੇਟ ਕਰਨ ਦੀ ਯੁਗਾਂ ਪੁਰਾਣੀ ਰੀਤ ਨਿਭਾਉਣ ਵਾਸਤੇ ਆਉਂਦੇ ਹਨ। ਇਸ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੀ ਧਾਰਨਾ ਇੱਕ ਪ੍ਰੋਜੈਕਟ ਦੇ ਤੌਰ ’ਤੇ ਉਲੀਕੀ ਗਈ ਸੀ, ਤਾਂ ਜੋ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਗੰਗਾ ਨਦੀ ਦੇ ਕੰਢਿਆਂ ਨਾਲ ਜੋੜਨ ਲਈ ਇੱਕ ਅਸਾਨ ਪਹੁੰਚਯੋਗ ਮਾਰਗ ਸਿਰਜਿਆ ਜਾਵੇ। ਇਸ ਪਵਿੱਤਰ ਕਾਰਜ ਲਈ ਕੰਮ ਦੀ ਸ਼ੁਰੂਆਤ ਲਈ ਇਸ ਪ੍ਰੋਜੈਕਟ ਦਾ ਨੀਂਹ–ਪੱਥਰ ਪ੍ਰਧਾਨ ਮੰਤਰੀ ਨੇ 8 ਮਾਰਚ, 2019 ਨੂੰ ਰੱਖਿਆ ਸੀ।
ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਦੇ ਸਾਰੇ ਪੜਾਵਾਂ ਦੌਰਾਨ ਡੂੰਘੀ ਅਤੇ ਸਰਗਰਮ ਦਿਲਚਸਪੀ ਵਿਖਾਈ। ਨਿਯਮਤ ਤੌਰ ’ਤੇ ਜਾਣਕਾਰੀ ਦਾ ਅਦਾਨ–ਪ੍ਰਦਾਨ, ਸਮੀਖਿਆਵਾਂ ਅਤੇ ਨਿਗਰਾਨੀ ਪ੍ਰਧਾਨ ਮੰਤਰੀ ਨੇ ਖੁਦ ਕੀਤੀ ਸੀ, ਅਤੇ ਉਨ੍ਹਾਂ ਨੇ ਪ੍ਰੋਜੈਕਟ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਅਸਮਰੱਥ ਲੋਕਾਂ ਸਮੇਤ ਸ਼ਰਧਾਲੂਆਂ ਵਾਸਤੇ ਵਧੇਰੇ ਪਹੁੰਚਯੋਗ ਬਣਾਉਣ ਲਈ ਲਗਾਤਾਰ ਜਾਣਕਾਰੀ ਅਤੇ ਸੂਝ ਦਿੱਤੀ। ਇਹ ਪ੍ਰੋਜੈਕਟ ਦਿੱਵਯਾਂਗ ਅਤੇ ਬਜ਼ੁਰਗ ਲੋਕਾਂ ਲਈ ਰੈਂਪ, ਐਸਕੇਲੇਟਰ ਅਤੇ ਹੋਰ ਆਧੁਨਿਕ ਸੁਵਿਧਾਵਾਂ ਦੇ ਪ੍ਰਬੰਧ ਨਾਲ ਅਸਾਨ ਪਹੁੰਚ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ।
ਪ੍ਰੋਜੈਕਟ ਦੇ ਪੜਾਅ 1 ਵਿੱਚ ਕੁੱਲ 23 ਇਮਾਰਤਾਂ ਦਾ ਉਦਘਾਟਨ ਕੀਤਾ ਜਾਵੇਗਾ। ਉੱਥੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ; ਜਿਨ੍ਹਾਂ ਵਿੱਚ ਯਾਤਰੀ ਸੁਵਿਧਾ ਕੇਂਦਰ, ਸੈਲਾਨੀ ਸੁਵਿਧਾ ਕੇਂਦਰ, ਵੈਦਿਕ ਕੇਂਦਰ, ਮੁਮੁਕਸ਼ੂ ਭਵਨ, ਭੋਗਸ਼ਾਲਾ, ਸਿਟੀ ਮਿਊਜ਼ੀਅਮ, ਵਿਊਇੰਗ ਗੈਲਰੀ, ਫੂਡ ਕੋਰਟ ਆਦਿ ਸ਼ਾਮਲ ਹਨ।
ਇਸ ਪ੍ਰੋਜੈਕਟ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਆਲ਼ੇ-ਦੁਆਲ਼ੇ 300 ਤੋਂ ਵੱਧ ਜਾਇਦਾਦਾਂ ਦੀ ਖਰੀਦ ਅਤੇ ਅਕਵਾਇਰ ਕਰਨ ਦੀ ਪ੍ਰਕਿਰਿਆ ਸ਼ਾਮਲ ਰਹੀ। ਪ੍ਰਧਾਨ ਮੰਤਰੀ ਦਾ ਸਾਰਿਆਂ ਨੂੰ ਨਾਲ ਲੈ ਕੇ ਚਲਣ ਦਾ ਦ੍ਰਿਸ਼ਟੀਕੋਣ ਉਹ ਸਿਧਾਂਤ ਸੀ, ਜਿਸ ਦੇ ਆਧਾਰ 'ਤੇ ਇਨ੍ਹਾਂ ਪ੍ਰਾਪਤੀਆਂ ਲਈ ਆਪਸੀ ਗੱਲਬਾਤ ਕੀਤੀ ਗਈ ਸੀ। ਇਸ ਉਪਰਾਲੇ ਵਿੱਚ 1,400 ਦੇ ਕਰੀਬ ਦੁਕਾਨਦਾਰਾਂ, ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦਾ ਮੁੜ–ਵਸੇਬਾ ਸੁਹਿਰਦਤਾ ਨਾਲ ਕੀਤਾ ਗਿਆ। ਸਫ਼ਲਤਾ ਦੀ ਗਵਾਹੀ ਇਹ ਤੱਥ ਹੈ ਕਿ ਪ੍ਰੋਜੈਕਟ ਦੇ ਵਿਕਾਸ ਨਾਲ ਸਬੰਧਿਤ ਅਕਵਾਇਰ ਕਰਨ ਜਾਂ ਮੁੜ ਵਸੇਬੇ ਨਾਲ ਸਬੰਧਿਤ ਦੇਸ਼ ਦੀ ਕਿਸੇ ਵੀ ਅਦਾਲਤ ਵਿੱਚ ਕੋਈ ਮੁਕੱਦਮਾ ਮੁਲਤਵੀ ਨਹੀਂ ਹੈ।
ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਇਹ ਯਕੀਨੀ ਬਣਾਉਣਾ ਵੀ ਸੀ ਕਿ ਪ੍ਰੋਜੈਕਟ ਦੇ ਵਿਕਾਸ ਦੌਰਾਨ ਸਾਰੀਆਂ ਵਿਰਾਸਤੀ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਇਹ ਦੂਰ–ਅੰਦੇਸ਼ੀ ਉਦੋਂ ਕੰਮ ਆਈ ਜਦੋਂ ਪੁਰਾਣੀਆਂ ਸੰਪਤੀਆਂ ਨੂੰ ਤਬਾਹ ਕਰਨ ਦੀ ਪ੍ਰਕਿਰਿਆ ਦੌਰਾਨ, 40 ਤੋਂ ਵੱਧ ਪ੍ਰਾਚੀਨ ਮੰਦਿਰਾਂ ਦੀ ਮੁੜ ਖੋਜ ਕੀਤੀ ਗਈ ਸੀ। ਉਨ੍ਹਾਂ ਮੰਦਿਰਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ ਅਤੇ ਸੁੰਦਰ ਬਣਾਇਆ ਗਿਆ ਹੈ, ਜਦੋਂ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਅਸਲ ਢਾਂਚੇ ਵਿੱਚ ਕੋਈ ਬਦਲਾਅ ਨਾ ਹੋਵੇ।
ਇਸ ਪ੍ਰੋਜੈਕਟ ਦਾ ਪੈਮਾਨਾ ਅਜਿਹਾ ਸੀ ਕਿ ਇਹ ਪ੍ਰੋਜੈਕਟ ਹੁਣ ਲਗਭਗ 5 ਲੱਖ ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ, ਜਦੋਂ ਕਿ ਪਹਿਲਾਂ ਇਮਾਰਤ ਸਿਰਫ 3000 ਵਰਗ ਫੁੱਟ ਤੱਕ ਹੀ ਸੀਮਤ ਸੀ। ਕੋਵਿਡ ਮਹਾਮਾਰੀ ਦੇ ਬਾਵਜੂਦ, ਇਸ ਪ੍ਰੋਜੈਕਟ 'ਤੇ ਕੰਮ ਯੋਜਨਾਬੱਧ ਕਾਰਜਕ੍ਰਮ ਅਨੁਸਾਰ ਮੁਕੰਮਲ ਹੋ ਗਿਆ ਹੈ।
ਵਾਰਾਣਸੀ ਦੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਦੁਪਹਿਰ 12 ਵਜੇ ਦੇ ਕਰੀਬ ਕਾਲ ਭੈਰਵ ਮੰਦਿਰ ਦੇ ਦਰਸ਼ਨ ਕਰਨਗੇ ਅਤੇ 13 ਦਸੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਰੋ-ਰੋ ਵੈਸਲ (ਇੱਕ ਕਿਸ਼ਤੀ) 'ਤੇ ਸਵਾਰ ਹੋ ਕੇ ਗੰਗਾ ਆਰਤੀ ਕਰਨਗੇ। 14 ਦਸੰਬਰ ਨੂੰ, ਦੁਪਹਿਰ ਕਰੀਬ 3:30 ਵਜੇ, ਪ੍ਰਧਾਨ ਮੰਤਰੀ ਵਾਰਾਣਸੀ ਦੇ ਸ੍ਵੱਰਵੇਦ ਮਹਾਮੰਦਿਰ ਵਿਖੇ ਸਦਗੁਰੂ ਸਦਾਫਲਦੇਓ ਵਿਹੰਗਮ ਯੋਗ ਸੰਸਥਾਨ ਦੀ 98ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਗੇ। ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਉਪ ਮੁੱਖ ਮੰਤਰੀ ਤੋਂ ਇਲਾਵਾ ਬਿਹਾਰ ਅਤੇ ਨਾਗਾਲੈਂਡ ਦੇ ਮੁੱਖ ਮੰਤਰੀਆਂ ਦੇ ਨਾਲ–ਨਾਲ ਅਸਾਮ, ਅਰੁਣਾਚਲ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਦੇ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ। ਇਹ ਸੰਮੇਲਨ ਸ਼ਾਸਨ ਸੰਬੰਧੀ ਬਿਹਤਰੀਨ ਅਭਿਆਸਾਂ ਨੂੰ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਟੀਮ ਇੰਡੀਆ ਦੀ ਭਾਵਨਾ ਨੂੰ ਅੱਗੇ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
*********
ਡੀਐੱਸ/ਵੀਜੇ/ਏਕੇ
(Release ID: 1780771)
Visitor Counter : 151