ਟੈਕਸਟਾਈਲ ਮੰਤਰਾਲਾ

ਪਰੰਪਰਾਗਤ ਹੈਂਡਲੂਮ ਨੂੰ ਉਤਸ਼ਾਹਿਤ ਕਰਨ ਲਈ 72 ਹੈਂਡਲੂਮ ਉਤਪਾਦ ਅਤੇ ਛੇ ਉਤਪਾਦ ਲੋਗੋ ਜੀਓਗ੍ਰਾਫੀਕਲ ਇੰਡੀਕੇਸ਼ਨ (ਜੀਆਈ) ਐਕਟ ਅਧੀਨ ਰਜਿਸਟਰ ਕੀਤੇ ਗਏ

Posted On: 10 DEC 2021 4:13PM by PIB Chandigarh

ਕੱਪੜਾ ਮੰਤਰਾਲਾ, ਹੈਂਡਲੂਮ ਲਈ ਵਿਕਾਸ ਕਮਿਸ਼ਨਰ ਦਾ ਦਫ਼ਤਰ, ਦੇਸ਼ ਭਰ ਵਿੱਚ ਹੈਂਡਲੂਮ ਦੇ ਵਿਕਾਸ ਅਤੇ ਹੈਂਡਲੂਮ ਬੁਣਕਰਾਂ ਦੀ ਭਲਾਈ ਲਈ ਹੇਠ ਲਿਖੀਆਂ ਸਕੀਮਾਂ ਲਾਗੂ ਕਰ ਰਿਹਾ ਹੈ: -

             1. ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ)

             2. ਕੱਚਾ ਮਾਲ ਸਪਲਾਈ ਸਕੀਮ (ਆਰਐੱਮਐੱਸਐੱਸ)

 

 ਉਪਰੋਕਤ ਸਕੀਮਾਂ ਦੇ ਤਹਿਤ, ਯੋਗ ਹੈਂਡਲੂਮ ਏਜੰਸੀਆਂ/ਬੁਣਕਰਾਂ ਨੂੰ ਕੱਚੇ ਮਾਲ, ਸਾਂਝੇ ਬੁਨਿਆਦੀ ਢਾਂਚੇ ਦੇ ਵਿਕਾਸ, ਘਰੇਲੂ/ਵਿਦੇਸ਼ੀ ਬਜ਼ਾਰਾਂ ਵਿੱਚ ਹੈਂਡਲੂਮ ਉਤਪਾਦਾਂ ਦੀ ਮਾਰਕੀਟਿੰਗ ਲਈ ਵਿੱਤੀ ਸਹਾਇਤਾ, ਅਤੇ ਰਿਆਇਤੀ ਦਰਾਂ 'ਤੇ ਕਰਜ਼ੇ ਆਦਿ ਪ੍ਰਦਾਨ ਕੀਤੇ ਜਾਂਦੇ ਹਨ।

ਸਕੀਮਾਂ ਦਾ ਉਦੇਸ਼ ਹੈਂਡਲੂਮ ਬੁਣਕਰਾਂ ਨੂੰ 90% ਸਬਸਿਡੀ ਵਾਲੀਆਂ ਦਰਾਂ 'ਤੇ ਬਿਹਤਰ ਲੂਮਸ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨਾ, ਟ੍ਰੇਨਿੰਗ ਪ੍ਰੋਗਰਾਮਾਂ ਦੁਆਰਾ ਕੌਸ਼ਲ ਨੂੰ ਅਪਗ੍ਰੇਡ ਕਰਨਾ, ਡਿਜ਼ਾਈਨਰਾਂ ਨੂੰ ਸ਼ਾਮਲ ਕਰਕੇ ਡਿਜ਼ਾਈਨ ਨਵੀਨਤਾ ਅਤੇ ਉਤਪਾਦ ਵਿਭਿੰਨਤਾ, ਘਰੇਲੂ ਦੇ ਨਾਲ-ਨਾਲ ਵਿਦੇਸ਼ੀ ਬਜ਼ਾਰਾਂ ਲਈ ਰਵਾਇਤੀ ਅਤੇ ਸਮਕਾਲੀ ਸਮੇਤ ਹੈਂਡਲੂਮ ਉਤਪਾਦਾਂ ਦੀਆਂ ਕਿਸਮਾਂ ਦਾ ਉਤਪਾਦਨ ਕਰਨਾ ਹੈ। ਇਹ ਮੰਤਰਾਲਾ ਆਯੋਜਨਾਂ/ਅੰਤਰਰਾਸ਼ਟਰੀ ਮੇਲਿਆਂ/ਪ੍ਰਦਰਸ਼ਨੀਆਂ, ਖਰੀਦਦਾਰ-ਵਿਕਰੇਤਾ ਮੀਟ, ਰਿਵਰਸ ਖਰੀਦਦਾਰ-ਵਿਕਰੇਤਾ ਮੀਟ ਆਦਿ ਵਿੱਚ ਭਾਗੀਦਾਰੀ ਦੁਆਰਾ ਹੈਂਡਲੂਮ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਦਾ ਹੈ।

 

 ਜੀਓਗ੍ਰਾਫੀਕਲ ਇੰਡੀਕੇਸ਼ਨ (ਜੀਆਈ) ਐਕਟ, 1999 ਦੇ ਤਹਿਤ ਉਤਪਾਦਾਂ ਨੂੰ ਰਜਿਸਟਰ ਕਰਕੇ ਪਰੰਪਰਾਗਤ ਹੈਂਡਲੂਮ ਉਤਪਾਦਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਹੁਣ ਤੱਕ, ਜੀਆਈ ਐਕਟ ਅਧੀਨ 72 ਹੈਂਡਲੂਮ ਉਤਪਾਦ ਅਤੇ 6 ਉਤਪਾਦ ਲੋਗੋ ਰਜਿਸਟਰਡ ਹਨ। ਬਨਾਰਸ ਬਰੋਕੇਡ ਅਤੇ ਸਾੜੀ ਅਤੇ ਚੰਪਾ ਸਿਲਕ ਸਾੜ੍ਹੀ ਅਤੇ ਫੈਬਰਿਕ (ਕੋਸਾ ਦੇ ਬਣੇ) ਨੂੰ ਜੀਆਈ ਐਕਟ ਦੇ ਤਹਿਤ ਰਜਿਸਟਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਦੂਸਰਿਆਂ ਦੁਆਰਾ ਨਕਲ ਜਾਂ ਉਨ੍ਹਾਂ ਦੀ ਅਣਅਧਿਕਾਰਤ ਵਰਤੋਂ ਤੋਂ ਬਚਾਇਆ ਜਾ ਸਕੇ।

 

ਇਸ ਤੋਂ ਇਲਾਵਾ, 'ਇੰਡੀਆ ਹੈਂਡਲੂਮ' ਬ੍ਰਾਂਡ (ਆਈਐੱਚਬੀ) ਨੂੰ ਜ਼ੀਰੋ ਨੁਕਸ ਅਤੇ ਵਾਤਾਵਰਣ 'ਤੇ ਜ਼ੀਰੋ ਪ੍ਰਭਾਵ ਵਾਲੇ ਉੱਚ ਗੁਣਵੱਤਾ ਵਾਲੇ, ਵਿਸ਼ੇਸ਼ ਹੈਂਡਲੂਮ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪ੍ਰਚਾਰ ਲਈ ਲਾਂਚ ਕੀਤਾ ਗਿਆ ਸੀ।  31 ਅਕਤੂਬਰ, 2021 ਤੱਕ 1714 ਰਜਿਸਟ੍ਰੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ। ਆਈਐੱਚਬੀ ਉਤਪਾਦਾਂ ਸਮੇਤ ਹੈਂਡਲੂਮ ਉਤਪਾਦਾਂ ਦੀ ਈ-ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ, 23 ਈ-ਕਾਮਰਸ ਇਕਾਈਆਂ ਨੂੰ ਲਗਾਇਆ ਗਿਆ ਹੈ।

 

ਚੌਥੀ ਆਲ ਇੰਡੀਆ ਹੈਂਡਲੂਮ ਜਨਗਣਨਾ 2019-20 ਦੇ ਅਨੁਸਾਰ, ਦੇਸ਼ ਭਰ ਵਿੱਚ 35.22 ਲੱਖ ਹੈਂਡਲੂਮ ਵਰਕਰ ਹਨ। ਉਪਰੋਕਤ ਸਕੀਮਾਂ ਦੇ ਲਾਭ ਦੇਸ਼ ਦੀਆਂ ਸਾਰੀਆਂ ਯੋਗ ਹੈਂਡਲੂਮ ਏਜੰਸੀਆਂ/ਸੰਸਥਾਵਾਂ/ਹੱਥਕਰਘਾ ਕਾਮਿਆਂ ਆਦਿ ਲਈ ਉਪਲੱਬਧ ਹਨ।

  ***********

ਡੀਜੇਐੱਨ/ਟੀਐੱਫਕੇ



(Release ID: 1780365) Visitor Counter : 118


Read this release in: English