ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕਿਸਾਨ ਆਪਣੇ ਖੇਤੀਬਾੜੀ ਉਪਕਰਣਾਂ ਅਤੇ ਵਾਹਨ ਦੇ ਇੰਜਨ ਢੱਕਨਾਂ ਦੀ ਆਪਣੀ ਰੁਚੀ ਦੇ ਅਨੁਸਾਰ ਕਲਪਨਾ ਕਰ ਰਹੇ ਹਨ

Posted On: 08 DEC 2021 2:35PM by PIB Chandigarh

ਅਨੀਕੇਤ ਕਨਾਡੇ, ਪੁਣੇ ਜ਼ਿਲ੍ਹੇ ਦੇ ਸ਼ਿਰੂਰ ਬਲਾਕ ਵਿੱਚ ਘੱਟ ਬਾਰਿਸ਼ ਵਾਲੇ ਖੇਤਰ, ਕੇਂਦੁਰੇ ਪਿੰਡ ਨਾਲ ਤਾਲੁੱਕ ਰਖਦੇ ਹਨ, ਜਿੱਥੇ ਬਾਰਿਸ਼ ਅਧਾਰਿਤ ਘੱਟ ਕਮਾਈ ਵਾਲੀ ਖੇਤੀ ਦੇ ਕਾਰਜ ਹੁੰਦੇ ਹਨ, ਉਹ ਹੁਣ ਆਪਣੇ ਪਿੰਡ ਵਿੱਚ ਗ੍ਰਾਮੀਣ ਕਿਸਾਨਾਂ ਦੇ ਲਈ ਹੱਥ ਦੇ ਔਜ਼ਾਰ ਅਤੇ ਬੈਲ ਨਾਲ ਚਲਣ ਵਾਲੇ ਖੇਤੀਬਾੜੀ ਉਪਕਰਣ ਬਣਾਉਣ ਵਿੱਚ ਲੱਗੇ ਹਨ। ਉਹ ਆਪਣੇ ਸਮੁਦਾਏ ਵਿੱਚ ਸਮਾਜਿਕ ਸਮੱਸਿਆ ਦਾ ਸਮਾਧਾਨ ਕੱਢਣ ਦੇ ਲਈ ਰਚਨਾਤਮਕ ਕਾਰਜ ਕਰਨ ਵਾਲੇ ਵਿਅਕਤੀ ਬਣ ਗਏ ਹਨ- ਬੁਨਿਆਦੀ ਗ੍ਰਾਮੀਣ ਟੈਕਨੋਲੋਜੀ ਵਿੱਚ ਉਨ੍ਹਾਂ ਦੀ ਟਰੇਨਿੰਗ ਅਤੇ ਉਨ੍ਹਾਂ ਦੇ ਆਪਣੇ ਦ੍ਰਿੜ੍ਹ ਸੰਕਲਪ ਦੇ ਲਈ ਧੰਨਵਾਦ।

ਅਨੀਕੇ ਨੇ ਵਿਗਿਆਨ ਆਸ਼੍ਰਮ (ਵੀਏ) ਤੋਂ ਗ੍ਰਾਮੀਣ ਯੁਵਾਵਾਂ ਦੇ ਲਈ ਡਿਜ਼ਾਈਨ ਕੀਤੇ ਗਏ ਡਿਪਲੋਮਾ ਇਨ ਬੇਸਿਕ ਰੂਰਲ ਟੈਕਨੋਲੋਜੀ (ਡੀਬੀਆਰਟੀ) ਵਿੱਚ ਆਪਣੀ ਟਰੇਨਿੰਗ ਪ੍ਰਾਪਤ ਕੀਤੀ। ਡੀਬੀਆਰਟੀ ਟਰੇਨਿੰਗ ਵੀਏ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਬੀਜ ਪ੍ਰਭਾਗ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਟਰੇਨਿੰਗ ਦੇ ਬਾਅਦ, ਅਨੀਕੇਤ ਨੇ ਆਪਣੇ ਜੱਦੀ ਪਿੰਡ ਵਿੱਚ ‘ਕਨਾਡੇ ਬਾੱਡੀਬਿਲਡਰ ਐਂਡ ਫੈਬ੍ਰੀਕੇਸ਼ਨ ਵਰਕ’ ਨਾਮਕ ਇੱਕ ਗ੍ਰਾਮੀਣ ਉੱਦਮ ਸ਼ੁਰੂ ਕੀਤਾ, ਜਿੱਥੇ ਉਹ ਹਲ, ਪਾਟਾ ਦਾ ਨਿਰਮਾਣ ਕਰ ਰਹੇ ਹਨ ਅਤੇ ਬੁਵਾਈ ਦਾ ਅਭਿਯਾਸ ਆਦਿ ਕਰ ਰਹੇ ਹਨ।

 

ਸ਼ੁਰੂ ਵਿੱਚ, ਕਿਸਾਨਾਂ ਨੂੰ ਉਸ ਦੇ ਉਤਪਾਦਾਂ ‘ਤੇ ਭਰੋਸਾ ਨਹੀਂ ਸੀ। ਸਮੇਂ ਦੇ ਨਾਲ, ਕਿਸਾਨਾਂ ਨੇ ਉਨ੍ਹਾਂ ਦੇ ਉੱਦਮ ਦੁਆਰਾ ਵਿਕਸਿਤ ਉਪਕਰਣਾਂ ‘ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਐੱਸ ਐਂਡ ਟੀ ਦੇ ਮਾਧਿਅਮ ਨਾਲ ਸਮੁਦਾਇਆਂ ਨੂੰ ਮਜ਼ਬੂਤ ਬਣਾ ਕੇ ਪਰਿਵਰਤਨ ਦੇ ਬੀਜ ਬੀਜਦੇ ਹੋਏ, ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਨੂੰ ਆਦੇਸ਼ ਦਿੱਤਾ।

ਅਨਿਕੇਤ ਪਿਕ-ਅਪ ਵੈਨ ਹੁਡ ਦੇ ਨਾਲ ਕਈ ਬਲਦ ਅਤੇ ਟ੍ਰੈਕਟਰ ਸੰਚਾਲਿਤ ਖੇਤੀਬਾੜੀ ਉਪਕਰਣ ਤਿਆਰ ਕਰਦੇ ਹਨ। ਉਨ੍ਹਾਂ ਦੇ ਉਪਕਰਣ ਘੱਟ ਕੀਮਤ ਵਿੱਚ ਬਿਹਤਰ ਗੁਣਵੱਤਾ ਦੇ ਲਈ ਜਾਣੇ ਜਾਂਦੇ ਹਨ। ਕਿਉਂਕਿ ਉਨ੍ਹਾਂ ਨੇ ‘ਬਹੁ-ਕੌਸ਼ਲ’ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਟਰੇਂਡ ਕੀਤਾ ਹੈ, ਉਹ ਕਿਸਾਨਾਂ (ਗ੍ਰਾਹਕਾਂ) ਦੀਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ ਅਤੇ ਉਤਕ੍ਰਿਸ਼ਟ ਸੇਵਾ ਪ੍ਰਦਾਨ ਕਰ ਸਕਦੇ ਹਨ।

ਅਨੀਕੇਤ, ਜਿਸ ਨੂੰ ਆਪਣੇ ਖੇਤਰ ਵਿੱਚ ‘ਕਿਸਾਨਾਂ ਦੀ ਰੁਚੀ ਦੇ ਅਨੁਸਾਰ ਨਿਰਮਾਣ’ ਦੇ ਲਈ ਜਾਣਿਆ ਜਾਂਦਾ ਹੈ, ਉਹ ਮਹਾਰਾਸ਼ਟਰ ਰਾਜ ਦੇ ਪੁਣੇ ਅਤੇ ਅਹਿਮਦਨਗਰ ਜ਼ਿਲ੍ਹੇ ਵਿੱਚ 250 ਕਿਲੋਮੀਟਰ ਦੇ ਆਸਪਾਸ ਗ੍ਰਾਮੀਣ ਸਮੁਦਾਏ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ। ਉਹ ਆਪਣੇ ਪਿੰਡ ਵਿੱਚ 35 ਤੋਂ 40 ਲੱਖ ਰੁਪਏ ਸਲਾਨਾ ਟਰਨ-ਓਵਰ ਦੇ ਨਾਲ 3-4 ਕੁਸ਼ਲ ਮਜ਼ਦੂਰਾਂ ਨੂੰ ਪੂਰਨਕਾਲਿਕ ਆਜੀਵਿਕਾ ਦਾ ਸਰੋਤ ਵੀ ਪ੍ਰਦਾਨ ਕਰ ਰਹੇ ਹਨ।

ਉਹ ਆਪਣੇ ਸਾਥੀ ਗ੍ਰਾਮੀਣਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਘਰ ‘ਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸੀਐੱਨਸੀ ਉਪਕਰਣ, ਸੀਏਡੀ ਡਿਜ਼ਾਈਨਿੰਗ, ਪਾਊਡਰ ਕੋਟਿੰਗ ਅਤੇ ਹੋਰ ਉਨੰਤ ਤਕਨੀਕਾਂ ਨੂੰ ਅਪਣਾਉਣਾ ਚਾਹੁੰਦੇ ਹਨ।

 

 <><><><><>

ਐੱਸਐੱਨਸੀ/ਆਰਆਰ



(Release ID: 1779519) Visitor Counter : 173


Read this release in: English , Hindi