ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਆਤਮਨਿਰਭਰ ਸਕਿੱਲਡ ਇੰਪਲਾਈ-ਇੰਪਲਾਇਰ ਮੈਪਿੰਗ (ਏਐੱਸਈਈਐੱਮ) ਪੋਰਟਲ
Posted On:
06 DEC 2021 4:16PM by PIB Chandigarh
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਆਤਮਨਿਰਭਰ ਸਕਿੱਲਡ ਇੰਪਲਾਈ-ਇੰਪਲਾਇਰ ਮੈਪਿੰਗ (ਏਐੱਸਈਈਐੱਮ) ਪੋਰਟਲ ਲਾਂਚ ਕੀਤਾ ਹੈ, ਜੋ ਕਿ ਸਕਿੱਲਡ ਕਰਮਚਾਰੀਆਂ ਦੀ ਡਾਇਰੈਕਟਰੀ ਵਜੋਂ ਕੰਮ ਕਰਦਾ ਹੈ। ਇਸ ਦਾ ਉਦੇਸ਼ ਇੱਕ ਅਜਿਹਾ ਪਲੈਟਫਾਰਮ ਪ੍ਰਦਾਨ ਕਰਨਾ ਹੈ ਜੋ ਮਾਰਕਿਟ ਦੀ ਮੰਗ ਦੇ ਨਾਲ ਕੌਸ਼ਲ ਸੰਪੰਨ ਕਰਮਚਾਰੀਆਂ ਦੀ ਸਪਲਾਈ ਨਾਲ ਮੇਲ ਖਾਂਦਾ ਹੈ, ਜਿਸ ਨਾਲ ਨੌਜਵਾਨਾਂ ਲਈ ਬਿਹਤਰ ਆਜੀਵਕਾ ਦੇ ਮੌਕੇ ਅਤੇ ਰੋਜ਼ਗਾਰ-ਪ੍ਰਦਾਤਾਵਾਂ ਨੂੰ ਤਿਆਰ ਸਕਿੱਲਡ ਮਾਨਵ ਸ਼ਕਤੀ ਦੀ ਉਪਲੱਬਧਤਾ ਦੀ ਸੁਵਿਧਾ ਮਿਲਦੀ ਹੈ। ਏਐੱਸਈਈਐੱਮ (ASEEM) ਪੋਰਟਲ ਦਾ ਪ੍ਰਬੰਧਨ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ ਕੀਤਾ ਜਾ ਰਿਹਾ ਹੈ। 16.07.2021 ਤੱਕ, ਏਐੱਸਈਈਐੱਮ ਪੋਰਟਲ 'ਤੇ 1.3 ਕਰੋੜ ਉਮੀਦਵਾਰ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਿੱਧੇ ਤੌਰ 'ਤੇ ਰਜਿਸਟਰਡ ਉਮੀਦਵਾਰ ਅਤੇ ਸਕਿੱਲ ਇੰਡੀਆ ਪੋਰਟਲ (ਐੱਸਆਈਪੀ) 'ਤੇ ਰਜਿਸਟਰਡ ਉਮੀਦਵਾਰ ਸ਼ਾਮਲ ਹਨ।
ਏਐੱਸਈਈਐੱਮ ਪੋਰਟਲ ਦਾ ਉਦੇਸ਼ ਇੱਕ ਅਜਿਹਾ ਪਲੈਟਫਾਰਮ ਪ੍ਰਦਾਨ ਕਰਨਾ ਹੈ ਜੋ ਮਾਰਕਿਟ ਦੀ ਮੰਗ ਦੇ ਨਾਲ ਸਕਿੱਲਡ ਕਰਮਚਾਰੀਆਂ ਦੀ ਸਪਲਾਈ ਨਾਲ ਮੇਲ ਖਾਂਦਾ ਹੈ, ਇਸ ਤਰ੍ਹਾਂ ਪ੍ਰਵਾਸੀਆਂ ਸਮੇਤ ਨੌਜਵਾਨਾਂ ਲਈ ਬਿਹਤਰ ਆਜੀਵਿਕਾ ਦੇ ਮੌਕੇ ਅਤੇ ਰੋਜ਼ਗਾਰ-ਪ੍ਰਦਾਤਾਵਾਂ ਨੂੰ ਤਿਆਰ ਸਕਿੱਲਡ ਮਾਨਵ ਸ਼ਕਤੀ ਦੀ ਉਪਲੱਬਧਤਾ ਦੀ ਸੁਵਿਧਾ ਮਿਲਦੀ ਹੈ। ਇਸ ਸਮੇਂ, ਏਐੱਸਈਈਐੱਮ 'ਤੇ ਤਕਰੀਬਨ 10 ਲੱਖ ਪ੍ਰਵਾਸੀਆਂ ਦਾ ਡੇਟਾ/ਪ੍ਰੋਫਾਈਲ ਉਪਲੱਬਧ ਹੈ।
ਏਐੱਸਈਈਐੱਮ ਵਿੱਚ ਹਿਤਧਾਰਕਾਂ ਦੇ ਆਪਸੀ ਤਾਲਮੇਲ ਲਈ ਤਿੰਨ ਆਈਟੀ ਅਧਾਰਿਤ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਸੰਚਾਲਿਤ ਇੰਟਰਫੇਸ ਸ਼ਾਮਲ ਹਨ:
• ਸ਼ਖ਼ਸੀਅਤ ਦੇ ਆਧਾਰ 'ਤੇ ਮਸ਼ੀਨ ਲਰਨਿੰਗ ਅਤੇ ਆਟੋਮੇਟਿਡ ਮੈਚਿੰਗ ਦੀ ਵਰਤੋਂ ਕਰਦੇ ਹੋਏ ਹਾਈਪਰ ਲੋਕਲ ਨੌਕਰੀਆਂ ਤੱਕ ਪਹੁੰਚ ਵਾਲੇ ਵਿਅਕਤੀਆਂ ਲਈ ਨੌਕਰੀ ਦੀ ਅਰਜ਼ੀ।
• ਮੌਜੂਦਾ ਅਤੇ ਭਵਿੱਖ ਦੀ ਮੰਗ ਦੀ ਭਵਿੱਖਬਾਣੀ ਕਰਨ ਲਈ ਰੋਜ਼ਗਾਰ-ਦਾਤਾਵਾਂ ਲਈ ਇੱਕ ਮੰਗ ਅਤੇ ਮੁਹਿੰਮ ਪ੍ਰਬੰਧਨ ਪ੍ਰਣਾਲੀ।
• ਵਿਸ਼ਲੇਸ਼ਣ ਅਤੇ ਸੂਝ ਲਈ ਇੱਕ ਪ੍ਰਬੰਧਨ ਡੈਸ਼ਬੋਰਡ। ਇਸ ਦੀ ਵਰਤੋਂ ਭਵਿੱਖ ਦੇ ਫੈਸਲੇ ਲੈਣ ਲਈ ਵੀ ਕੀਤੀ ਜਾ ਸਕਦੀ ਹੈ।
ਡੇਟਾ ਦੀ ਸ਼ੁੱਧਤਾ ਅਤੇ ਡੇਟਾ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਾਰਾ ਡੇਟਾ ਐੱਨਐੱਸਡੀਸੀ ਦੀ ਮਲਕੀਅਤ ਅਤੇ ਪ੍ਰਬੰਧਿਤ ਸਰਵਰਾਂ 'ਤੇ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਰਜਿਸਟਰੇਸ਼ਨ ਦੇ ਸਮੇਂ ਉਪਭੋਗਤਾ ਦੁਆਰਾ ਪ੍ਰਦਾਨ ਕੀਤੇ ਗਏ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਦੇ ਬਾਅਦ ਹੀ ਸਿਸਟਮ ਤੱਕ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਜਾਣਕਾਰੀ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਐੱਮਜੇਪੀਐੱਸ/ਏਕੇ
(Release ID: 1778695)
Visitor Counter : 206