ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸਰਕਾਰ ਨੇ ਬਾਇਓਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਨੀਤੀ ਨੂੰ ਨੋਟੀਫਾਇਡ ਕੀਤਾ


2030 ਤੱਕ ਪੈਟਰੋਲ ਵਿੱਚ ਈਥੇਨੌਲ ਦੀ 20% ਅਤੇ ਡੀਜ਼ਲ ਵਿੱਚ ਬਾਇਓਡੀਜ਼ਲ ਦੇ 5% ਮਿਸ਼ਰਣ ਦਾ ਟੀਚਾ

ਬਾਇਓਫਿਊਲ ਸੈਕਟਰ ਵਿੱਚ ਤਕਨੀਕੀ ਵਿਕਾਸ ਲਈ ਕੀਤੀਆਂ ਗਤੀਵਿਧੀਆਂ

Posted On: 02 DEC 2021 3:18PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ, ਸ਼੍ਰੀ ਰਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੇ ਦੇਸ਼ ਵਿੱਚ ਬਾਇਓਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 04.06.2018 ਨੂੰ ਬਾਇਓਫਿਊਲ ’ਤੇ ਰਾਸ਼ਟਰੀ ਨੀਤੀ (ਐੱਨਪੀਬੀ) - 2018 ਨੂੰ ਨੋਟੀਫਾਇਡ ਕੀਤਾ ਹੈ। ਐੱਨਪੀਬੀ ਨੇ 2030 ਤੱਕ ਪੈਟਰੋਲ ਵਿੱਚ ਈਥੇਨੌਲ ਦੇ 20% ਮਿਸ਼ਰਣ ਅਤੇ 2030 ਤੱਕ ਡੀਜ਼ਲ ਵਿੱਚ ਬਾਇਓਡੀਜ਼ਲ ਦੇ 5% ਮਿਸ਼ਰਣ ਦੇ ਸੰਕੇਤਕ ਟੀਚੇ ਦੀ ਕਲਪਨਾ ਕੀਤੀ ਹੈ।

ਬਾਇਓਫਿਊਲ ਸੈਕਟਰ ਵਿੱਚ ਤਕਨੀਕੀ ਵਿਕਾਸ ਲਈ ਕੀਤੀਆਂ ਗਈਆਂ ਕੁਝ ਗਤੀਵਿਧੀਆਂ ਹੇਠ ਲਿਖੇ ਅਨੁਸਾਰ ਹਨ:

ਬਾਇਓਟੈਕਨੋਲੋਜੀ  ਵਿਭਾਗ ਵੱਖ-ਵੱਖ ਸਕੀਮਾਂ ਜਿਵੇਂ ਕਿ ਸੈਂਟਰ ਆਵ੍ ਐਕਸੀਲੈਂਸ, ਬਾਹਰੀ ਪ੍ਰੋਜੈਕਟਾਂ, ਫੈਲੋਸ਼ਿਪ ਸਕੀਮਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਬਾਇਓਫਿਊਲ ਖੇਤਰਾਂ ਵਿੱਚ ਨਵੀਨਤਾ ਖੋਜ, ਵਿਕਾਸ ਅਤੇ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਬਾਇਓਟੈਕਨੋਲੋਜੀ  ਵਿਭਾਗ ਬਾਇਓਫਿਊਲ ਦੀ ਲਾਗਤ ਨੂੰ ਪ੍ਰਭਾਵਸ਼ਾਲੀ ਬਣਾ ਕੇ ਉਨ੍ਹਾਂ ਦੀ ਵਰਤੋਂ ਨੂੰ ਆਸਾਨ ਬਣਾਉਣ ਲਈ ਪ੍ਰੋਜੈਕਟਾਂ ਦਾ ਸਮਰਥਨ ਕਰ ਰਿਹਾ ਹੈ। ਗੁਜਰਾਤ ਵਿੱਚ, ਬਾਇਓਟੈਕਨੋਲੋਜੀ  ਵਿਭਾਗ ਮਿਥੇਨ ਅਤੇ ਜੈਵਿਕ ਖਾਦ ਵਿੱਚ ਮਿਸ਼ਰਤ ਜੈਵਿਕ ਰਹਿੰਦ-ਖੂੰਹਦ ਨੂੰ ਬਦਲਣ ਲਈ ਸਾਫ਼ ਟੈਕਨੋਲੋਜੀ ਅਪਣਾ ਕੇ ਊਰਜਾ ਉਤਪਾਦਨ ਲਈ ਸਵੈ-ਟਿਕਾਊ ਮਾਡਲ ’ਤੇ ਇੱਕ ਪ੍ਰੋਜੈਕਟ ਲਾਗੂ ਕਰ ਰਿਹਾ ਹੈ।

ਬਾਇਓਐਨਰਜੀ ਦੇ ਖੇਤਰ ਵਿੱਚ ਬਾਇਓਟੈਕਨੋਲੋਜੀ  ਵਿਭਾਗ ਦੇ ਨਾਲ ਆਈਓਸੀ ਆਰ ਐਂਡ ਡੀ ਦਾ ਸਹਿਯੋਗ।

ਬਾਇਓਮਾਸ ਫੀਡਸਟਾਕ ਜਿਵੇਂ ਕਿ ਝੋਨੇ ਦੀ ਪਰਾਲੀ, ਕਣਕ ਦੀ ਪਰਾਲੀ, ਬੈਗਾਸ ਆਦਿ ਦੀ ਵਰਤੋਂ ਕਰਦੇ ਹੋਏ ਏਕੀਕ੍ਰਿਤ 2ਜੀ ਈਥੇਨੌਲ ਐਨਜ਼ਾਈਮੈਟਿਕ ਟੈਕਨੋਲੋਜੀ ਦਾ ਵਿਕਾਸ।

ਬਾਇਓ-ਗੈਸ ਪੈਦਾ ਕਰਨ ਲਈ ਕੱਚੇ ਮਾਲ ਦੀ ਅਗਨੋਸਟਿਕ ਉੱਚ ਉਪਜ ਬਾਇਓ-ਮੀਥੇਨੇਸ਼ਨ ਟੈਕਨੋਲੋਜੀ ਦਾ ਵਿਕਾਸ ਅਤੇ ਸਫ਼ਲ ਡੈਮੋ।

ਬਾਇਓ-ਗੈਸ ਯੂਨਿਟਾਂ ਲਈ ਫੀਡ ਦੀ ਅੰਦਰ-ਅੰਦਰ ਤਿਆਰੀ ਲਈ ਖੇਤੀ ਰਹਿੰਦ-ਖੂੰਹਦ ਦੀ ਪ੍ਰੀ-ਟਰੀਟਮੈਂਟ ਟੈਕਨੋਲੋਜੀ ਦਾ ਵਿਕਾਸ।

ਵਾਤਾਵਰਣ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹੋਏ ਬਾਇਓਮਾਸ ਚੁਣੌਤੀ ਨਾਲ ਨਜਿੱਠਣ ਲਈ ਬਾਇਓਮਾਸ ਤੋਂ ਫਿਊਲ ਸੈੱਲ ਗ੍ਰੇਡ ਹਾਈਡ੍ਰੋਜਨ ਪੈਦਾ ਕਰਨ ਲਈ ਟੈਕਨੋਲੋਜੀ ਦੇ ਵਿਕਾਸ ਲਈ ਆਈਆਈਐੱਸਸੀ, ਬੇਂਗਲੁਰੂ ਨਾਲ ਸਹਿਯੋਗੀ ਖੋਜ।

ਗੁਜਰਾਤ ਸਮੇਤ ਦੇਸ਼ ਵਿੱਚ ਬਾਇਓਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਉਪਾਵਾਂ ਵਿੱਚ ਗੰਨੇ ਅਤੇ ਅਨਾਜ (ਭਾਰਤੀ ਖੁਰਾਕ ਨਿਗਮ ਕੋਲ ਮੱਕੀ ਅਤੇ ਚੌਲਾਂ ਦਾ ਵਾਧੂ ਸਟਾਕ) ਨੂੰ ਈਥੇਨੌਲ ਵਿੱਚ ਬਦਲਣ ਲਈ ਵਰਤਣ ਦੀ ਆਗਿਆ ਦੇਣਾ ਸ਼ਾਮਲ ਹੈ; ਈ.ਬੀ.ਪੀ. ਪ੍ਰੋਗਰਾਮ ਦੇ ਤਹਿਤ ਈਥੇਨੌਲ ਦੀ ਖਰੀਦ ਲਈ ਪ੍ਰਸ਼ਾਸਿਤ ਕੀਮਤ ਵਿਧੀ ਜਿਸ ਵਿੱਚ ਈਥਾਨੋਲ ਸਪਲਾਈ ਸਾਲ 2017 ਤੋਂ ਸਾਲ ਦਰ ਸਾਲ ਈਥੇਨੌਲ ਦੀ ਪੁਰਾਣੀ ਮਿਲ ਕੀਮਤ ਵਿੱਚ ਵਾਧਾ; ਈ.ਬੀ.ਪੀ ਅਤੇ ਬਾਇਓਡੀਜ਼ਲ ਮਿਸ਼ਰਣ ਪ੍ਰੋਗਰਾਮ ਲਈ ਈਥੇਨੌਲ ਅਤੇ ਬਾਇਓਡੀਜ਼ਲ ’ਤੇ ਜੀਐੱਸਟੀ ਦੀ ਦਰ ਨੂੰ ਕ੍ਰਮਵਾਰ 5% ਤੱਕ ਘਟਾ ਦਿੱਤਾ; ਈਥੇਨੌਲ ਦੀ ਮੁਫਤ ਆਵਾਜਾਈ ਲਈ ਉਦਯੋਗਾਂ (ਵਿਕਾਸ ਅਤੇ ਨਿਯਮ) ਐਕਟ ਵਿੱਚ ਸੋਧ; ਦੇਸ਼ ਵਿੱਚ ਈਥੇਨੌਲ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਵਿਆਜ ਸਹਾਇਤਾ ਯੋਜਨਾ; ਈਥੇਨੌਲ ਦੀ ਖਰੀਦ ਲਈ 2ਜੀ ਰੂਟ ਖੋਲ੍ਹਿਆ; ਹਾਈ ਸਪੀਡ ਡੀਜ਼ਲ ਆਦਿ ਨਾਲ ਮਿਲਾਉਣ ਲਈ ਬਾਇਓ-ਡੀਜ਼ਲ (ਬੀ100) ਦੀ ਸਿੱਧੀ ਵਿਕਰੀ ਦੀ ਆਗਿਆ ਦੇਣਾ।

******

ਵਾਈਬੀ/ ਆਰਕੇਐੱਮ



(Release ID: 1777437) Visitor Counter : 119


Read this release in: English , Bengali , Tamil