ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਨੇ ਰੇਹੜੀ ਵਾਲੇ ਵਿਕ੍ਰੇਤਾਵਾਂ ਨੂੰ ਈ-ਕਾਰਟ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਬਣਾਉਣ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ; ਆਪਣੀ ਪ੍ਰਮੁੱਖ ਯੋਜਨਾ ਦੇ ਇਸ ਫੇਜ਼ ਵਿੱਚ 2,500 ਵਿਕ੍ਰੇਤਾਵਾਂ ਨੂੰ ਯੋਗ ਬਣਾਉਣ ਦਾ ਟੀਚਾ ਰੱਖਿਆ


ਰੇਹੜੀ ਵਾਲੇ ਵਿਕ੍ਰੇਤਾਵਾਂ ਦੇ ਆਚਰਣ ਅਤੇ ਵਿਵਹਾਰ ਤੋਂ ਹੀ ਸੰਬੰਧਿਤ ਸ਼ਹਿਰਾਂ ਦੀ ਪਹਿਚਾਣ ਹੁੰਦੀ ਹੈ: ਇਸ ਲਈ, ਉਨ੍ਹਾਂ ਦਾ ਕੌਸ਼ਲ ਵਿਕਸਿਤ ਕਰਨਾ ਲਾਜ਼ਮੀ ਹੈ- ਸ਼੍ਰੀ ਰਾਜੀਵ ਚੰਦ੍ਰਸ਼ੇਖਰ

Posted On: 30 NOV 2021 6:59PM by PIB Chandigarh

ਅਸੰਗਠਿਤ ਖੇਤਰ ਨੂੰ ਰਸਮੀ (ਉਪਚਾਰਿਕ) ਰੂਪ ਪ੍ਰਦਾਨ ਕਰਨ ਅਤੇ ਰੇਹੜੀ ਵਾਲੇ ਵਿਕ੍ਰੇਤਾਵਾਂ ਨੂੰ ਬਿਹਤਰ ਬਣਾਉਣ ਦੇ ਪ੍ਰਯਤਨ ਵਿੱਚ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ ਪੂਰਬੀ ਦਿੱਲੀ ਦੇ ਰੇਹੜੀ ਵਾਲਿਆਂ ਨੂੰ ਕੁਸ਼ਲ ਅਤੇ ਈ-ਕਾਰਟ ਲਾਇਸੈਂਸ ਦੇ ਯੋਗ ਬਣਾਉਣ ਦੇ ਲਈ, ਭੋਜਨ ਤਿਆਰ ਕਰਨ ਅਤੇ ਵਿਕਰੀ ਦੇ ਬਿਜ਼ਨਸ ਵਿੱਚ ਸੁੰਦਰਤਾ ਤੇ ਸਵੱਛਤਾ ਦੀ ਸਥਿਤੀ ਵਿੱਚ ਸੁਧਾਰ ਕਰਨ ਦਾ ਐਲਾਨ ਕੀਤਾ। ਇਸ ਪਹਿਲ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 3.0 ਦੇ ਪਹਿਲਾਂ ਦੀ ਲਰਨਿੰਗ ਨੂੰ ਮਾਨਤਾ ਦੇਣ ਦੇ (ਆਰਪੀਐੱਲ) ਘਟਕ ਦੇ ਤਹਿਤ ਲਾਗੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਸਟ੍ਰੀਟ ਫੂਡ ਵਿਕ੍ਰੇਤਾਵਾਂ ਨੂੰ ਪ੍ਰਾਸੰਗਿਕ ਕੌਸ਼ਲ ਪ੍ਰਦਾਨ ਕਰਨਾ, ਉਪਭੋਗਤਾਵਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ, ਵਿਕ੍ਰੇਤਾਵਾਂ ਨੂੰ ਮਾਲੀਆ ਸਿਰਜਣ ਦੇ ਲਈ ਅਧਿਕ ਅਵਸਰ ਪ੍ਰਦਾਨ ਕਰਨਾ, ਸਥਾਨਕ ਸੰਸਥਾਵਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਵਿੱਚ ਨਿਯਮਾਂ ਅਤੇ ਨਿਰਧਾਰਿਤ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪੂਰਬੀ ਦਿੱਲੀ ਨਗਰ ਨਿਗਮ (ਈਡੀਐੱਮਸੀ) ਦੇ ਨਾਲ ਆਪਣੇ ਪ੍ਰਾਯੋਗਿਕ ਫੇਜ਼ ਵਿੱਚ, ਸਕਿੱਲ ਇੰਡੀਆ ਦਾ ਟੀਚਾ 23 ਤੋਂ 55 ਸਾਲ ਦੀ ਉਮਰ ਵਰਗ ਦੇ 2,500 ਵਿਕ੍ਰੇਤਾਵਾਂ ਨੂੰ ਕੌਸ਼ਲ ਪ੍ਰਦਾਨ ਕਰਨਾ ਹੈ।

ਇਸ ਪਹਿਲ ਦੀ ਸ਼ੁਰੂਆਤ ਕਰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ ਕਿ ਭਾਰਤ 55 ਲੱਖ ਰੇਹੜੀ ਵਾਲੇ ਵਿਕ੍ਰੇਤਾਵਾਂ ਦੇ ਲਈ ਕਰਮ ਭੂਮੀ ਹੈ ਅਤੇ ਗੈਰ-ਰਸਮੀ ਅਰਥਵਿਵਸਥਾ ਵਿੱਚ ਉਨ੍ਹਾਂ ਦਾ ਯੋਗਦਾਨ 14 ਪ੍ਰਤੀਸ਼ਤ ਹੈ ਜੋ ਇੱਕ ਛੋਟੀ ਸੰਖਿਆ ਨਹੀਂ ਹੈ। ਇਹ ਭਾਰਤ ਦੀ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਰੱਥ ਅਗਵਾਈ ਤੋਂ ਪਹਿਲਾਂ, ਸਾਡੇ ਰੇਹੜੀ ਵਾਲੇ ਵਿਕ੍ਰੇਤਾਵਾਂ ਦੇ ਉਥਾਨ ‘ਤੇ ਧਿਆਨ ਦੇਣ ਵਿੱਚ ਵੀ ਕਮੀ ਸੀ। ਹਾਲਾਕਿ, ਉਨ੍ਹਾਂ ਦੀ ਦ੍ਰਿਸ਼ਟੀ ਦੇ ਨਾਲ, ਜਿਵੇਂ ਕਿ ਅਸੀਂ ਭਾਰਤ ਦੀ ਸਮ੍ਰਿੱਧ ਵਿਰਾਸਤ ਦਾ ਜਸ਼ਨ ਮਨਾਉਣ ਦੇ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਇਹ ਪਹਿਲੀ ਬਾਰ ਹੈ, ਸਟ੍ਰੀਟ ਫੂਡ ਵੈਂਡਰਸ ਦੇ ਲਈ ਸਵਨਿਧੀ ਅਤੇ ਆਰਪੀਐੱਲ ਟਰੇਨਿੰਗ ਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਕੋਵਿਡ-19 ਦੇ ਬਾਅਦ, ਜਦੋਂ ਖੁਦਰਾ ਅਤੇ ਰੇਹੜੀ ਵਾਲੇ ਵਰਗ ਦੇ ਲੋਕ ਬੇਹਦ ਪ੍ਰਭਾਵਿਤ ਹੋਏ ਹਨ। ਮੰਤਰੀ ਮਹੋਦਯ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਟ੍ਰੀਟ ਫੂਡ ਵਿਕ੍ਰੇਤਾਵਾਂ ਦਾ ਆਚਰਣ ਅਤੇ ਭਲਾਈ ਪਰਿਭਾਸ਼ਤ ਕਰਦੀ ਹੈ ਕਿ ਉਨ੍ਹਾਂ ਦੇ ਸੰਬੰਧਿਤ ਸ਼ਹਿਰਾਂ ਨੂੰ ਕਿਵੇਂ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦਾ ਕੌਸ਼ਲ ਵਿਕਸਿਤ ਕਰਨਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰੇਹੜੀ ਵਾਲਿਆਂ ਦੀ ਭਲਾਈ ਦੇ ਲਈ ਪ੍ਰਤੀਬੱਧ ਹੈ।

ਇਸ ਪਹਿਲ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਪੂਰਬੀ ਦਿੱਲੀ ਦੇ ਮੇਅਰ ਸ਼੍ਰੀ ਸ਼ਿਯਾਮ ਸੁੰਦਰ ਅਗਰਵਾਲ, ਨੇ ਭਾਰਤ ਦੇ ਕਾਰਜਬਲ ਨੂੰ ਕੌਸ਼ਲ ਦੇ ਨਾਲ ਸਸ਼ਕਤ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਲਈ ਧੰਨਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਟ੍ਰੀਟ ਫੂਡ ਵੈਂਡਰਾਂ ਦੀ ਸਥਿਤੀ ਵਿੱਚ ਸੁਧਾਰ ‘ਤੇ ਉਨ੍ਹਾਂ ਦਾ ਧਿਆਨ ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੇ ਕੰਮ ਕਰਨ ਅਤੇ ਰਹਿਣ-ਸਹਿਣ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਸ਼੍ਰੀ ਅਗਰਵਾਲ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਵੈਂਡਰਾਂ ਨੂੰ ਕੌਸ਼ਲ ਪ੍ਰਦਾਨ ਕਰਕੇ ਅਤੇ ਇਨ੍ਹਾਂ ਨੂੰ ਈ-ਕਾਰਟ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਲੋਨ ਪ੍ਰਦਾਨ ਕਰਕੇ, ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਕੋਈ ਵੀ ਵਿਕ੍ਰੇਤਾ ਬਿਨਾ ਕੰਮ ਦੇ ਨਾ ਰਹੇ। ਇਸ ਦੇ ਇਲਾਵਾ, ਇਹ ਪਹਿਲ ਪੂਰਬੀ ਦਿੱਲੀ ਦੇ 4,000 ਵਿਕ੍ਰੇਤਾਵਾਂ ਅਤੇ ਰਾਸ਼ਟਰੀ ਪੱਧਰ ‘ਤੇ 25 ਲੱਖ ਰੇਹੜੀ ਵਾਲਿਆਂ ਨੂੰ ਸਮਾਜਿਕ ਸੁਰੱਖਿਆ ਅਤੇ ਸੰਭਾਲ ਪ੍ਰਦਾਨ ਕਰੇਗੀ।

ਇਹ ਪ੍ਰੋਜੈਕਟ ਟੂਰਿਜ਼ਮ ਅਤੇ ਮੇਜ਼ਬਾਨੀ ਸੈਕਟਰ ਸਕਿੱਲ ਕਾਉਂਸਿਲ (ਟੀਐੱਚਐੱਸਐੱਸਸੀ) ਅਤੇ ਐੱਨਐੱਸਡੀਸੀ ਦੇ ਟਰੇਨਿੰਗ ਭਾਗੀਦਾਰਾਂ ਦੁਆਰਾ ਲਾਗੂ ਕੀਤੀ ਜਾਵੇਗੀ। ਟੀਐੱਚਐੱਸਐੱਸਸੀ ਦੁਆਰਾ ਰਿਕੋਮੈਂਡਿਡ ਦੋ ਟਰੇਨਿੰਗ ਸਾਂਝੇਦਾਰ ਲਰਨਨੈਟ ਇੰਸਟੀਟਿਊਟ ਆਵ੍ ਸਕਿਲਸ ਅਤੇ ਟਾਟਾ ਸਟ੍ਰਾਈਵ ਹਨ। ਇਸ ਪਹਿਲ ਦੇ ਅਧੀਨ, ਸਟ੍ਰੀਟ ਫੂਡ ਵਿਕ੍ਰੇਤਾਵਾਂ ਨੂੰ ਸਿਹਤ ਅਤੇ ਸੁਰੱਖਿਆ ਮਾਨਕਾਂ, ਕੋਵਿਡ-19 ਪ੍ਰੋਟੋਕੋਲ ਦੇ ਤਹਿਤ ਸੁਰੱਖਿਆ ਪ੍ਰਾਵਧਾਨਾਂ, ਕਰਮਚਾਰੀਆਂ ਅਤੇ ਗ੍ਰਾਹਕਾਂ ਦੇ ਨਾਲ ਪ੍ਰਭਾਵੀ ਸੰਚਾਰ ਤਕਨੀਕ, ਨਵੇਂ ਯੁੱਗ ਦੇ ਕੌਸ਼ਲ ਜਿਵੇਂ ਡਿਜੀਟਲ ਸਾਖਰਤਾ, ਵਿੱਤੀ ਸਾਖਰਤਾ, ਡਿਜੀਟਲ ਭੁਗਤਾਨ ਅਤੇ ਈ-ਸੈਲਿੰਗ ਲਈ ਟਰੇਂਡ ਕੀਤਾ ਜਾਵੇਗਾ। ਮੁਦ੍ਰਾ ਯੋਜਨਾ ਦੇ ਤਹਿਤ ਵੈਂਡਰਾਂ ਨੂੰ ਲੋਨ ਦੇ ਨਾਲ ਸਹਾਇਤਾ ਵੀ ਕੀਤੀ ਜਾਵੇਗੀ।

ਐੱਮਐੱਸਡੀਈ, ਐੱਨਐੱਸਡੀਸੀ ਅਤੇ ਟੀਐੱਚਐੱਸਐੱਸਸੀ ਦੁਆਰਾ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਸਟ੍ਰੀਟ ਫੂਡ ਵਿਕ੍ਰੇਤਾਵਾਂ ਨੂੰ ਉਤਪਾਦਕਤਾ ਵਧਾਉਣ ਤੇ ਉਨ੍ਹਾਂ ਦੀ ਆਜੀਵਿਕਾ ਵਧਾਉਣ ਦੇ ਲਈ ਜ਼ਰੂਰੀ ਗਿਆਨ ਅਤੇ ਕੌਸ਼ਲ ਪ੍ਰਦਾਨ ਕੀਤਾ ਜਾਵੇਗਾ। ਸ਼ੁਰੂਆਤੀ ਬੈਚ ਈਡੀਐੱਮਸੀ ਹੈਡਕੁਆਰਟਰ ਵਿੱਚ ਹੋਣਗੇ ਅਤੇ ਬਾਕੀ ਲਾਭਾਰਥੀਆਂ ਨੂੰ ਵਿਕੇਂਦ੍ਰੀਕ੍ਰਿਤ ਮੋਡ ਵਿੱਚ ਉਨ੍ਹਾਂ ਦੇ ਸੰਬੰਧਿਤ ਵਾਰਡਾਂ/ਜੋਨਾਂ ਵਿੱਚ ਟਰੇਂਡ ਕੀਤਾ ਜਾਵੇਗਾ। ਈਡੀਐੱਮਸੀ ਇਸ ਚਾਰ ਦਿਨਾਂ ਟਰੇਨਿੰਗ ਪ੍ਰੋਗਰਾਮ ਦੇ ਸੰਚਾਲਨ ਦੇ ਲਈ ਸਕੂਲਾਂ ਅਤੇ ਸਮੁਦਾਇਕ ਹਾਲਾਂ (halls) ਦੀ ਪਹਿਚਾਣ ਕਰੇਗਾ।

ਸਾਰੇ ਚੁਣੇ ਗਏ ਲਾਭਾਰਥੀ ਉਮੀਦਵਾਰ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਪੂਰਾ ਕਰ ਲਿਆ ਹੈ, ਉਹ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟਰੇਨਿੰਗ ਭਾਗੀਦਾਰਾਂ (ਟੀਪੀ) ਦੁਆਰਾ ਆਯੋਜਿਤ ਇੱਕ ਕਾਉਂਸਲਿੰਗ ਸੈਸ਼ਨ ਵਿੱਚ ਹਿੱਸਾ ਲੈਣਗੇ। ਕਾਉਂਸਲਿੰਗ ਸੈਸ਼ਨ ਦਾ ਉਦੇਸ਼ ਅਗਲੇ 4-5 ਦਿਨਾਂ ਦੇ ਲਈ ਉਮੀਦਵਾਰਾਂ ਨੂੰ ਉਨ੍ਹਾਂ ਦੀ ਕੌਸ਼ਲ ਕੁਸ਼ਲਤਾ, ਯੋਗਤਾ, ਰੋਚਕਤਾ, ਅਵਸਰਾਂ ਅਤੇ ਯਾਤਰਾ ਪ੍ਰੋਗਰਾਮ ਦੀ ਸੰਰਚਨਾ ‘ਤੇ ਸਪਸ਼ਟਤਾ ਪ੍ਰਦਾਨ ਕਰਨ ਦਾ ਹੈ। ਪ੍ਰੋਗਰਾਮ ਪੀਐੱਮਕੇਵੀਵਾਈ 3.0 ਦੇ ਤਹਿਤ ਲਾਗੂ ਕੀਤਾ ਜਾਵੇਗਾ, ਇਸ ਵਿੱਚ ਟਰੇਨਿੰਗ, ਸਰਟੀਫਿਕੇਸ਼ਨ ਅਤੇ ਅਸੈੱਸਮੈਂਟ ਲਾਗਤ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਇਲਾਵਾ ਉਮੀਦਵਾਰਾਂ ਨੂੰ 3 ਸਾਲ ਦੇ ਲਈ 500 ਰੁਪਏ ਦਾ ਪ੍ਰੋਤਸਾਹਨ ਅਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਦਿੱਤਾ ਜਾਵੇਗਾ।
 

ਇਸ ਦੇ ਇਲਾਵਾ, ਟਰੇਨਿੰਗ ਦੇ ਦੌਰਾਨ ਉਮੀਦਵਾਰਾਂ ਦੇ ਆਮਦਨ ਨੁਕਸਾਨ ਨੂੰ ਪੂਰਾ ਕਰਨ ਦੇ ਲਈ, ਐੱਨਐੱਸਡੀਸੀ ਇਹ ਸੁਨਿਸ਼ਚਿਤ ਕਰੇਗਾ ਕਿ ਉਹ 32 ਘੰਟੇ ਦਾ ਟਰੇਨਿੰਗ ਪੂਰਾ ਕਰਨ ਅਤੇ ਟਰੇਨਿੰਗ ‘ਤੇ ਪ੍ਰਤੀਦਿਨ ਲਗਭਗ 8 ਘੰਟੇ ਚਰਚਾ ਕਰਨ। ਅਨੁਕੂਲਿਤ ਨਿਗਰਾਨੀ ਅਤੇ ਮੁੱਲਾਂਕਣ ਸੰਵਰਧਨ ਦੌਰੇ, ਪਿਛਲੇ ਕੌਸ਼ਲ ਦੀ ਵੈਰੀਫਿਕੇਸ਼ਨ ਅਤੇ ਸ਼ੁਰੂਆਤੀ ਸਕ੍ਰੀਨਿੰਗ, ਈ-ਵੈਰੀਫਿਕੇਸ਼ਨ ਕਾਲ ਤੇ ਫੇਸ ਡਿਟੈਕਸ਼ਨ ਦੁਆਰਾ ਨਿਰਧਾਰਿਤ ਹਾਜ਼ਰੀ ਲਗਾਉਣ ਦੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਬਿਹਤਰ ਅਵਸਰਾਂ ਨੂੰ ਦੇਖਦੇ ਹੋਏ ਬਿਨੈਕਾਰਾਂ ਦਾ ਇੱਕ ਵੱਡਾ ਹਿੱਸਾ ਮੌਜੂਦਾ ਫੇਰੀਵਾਲੇ ਅਤੇ ਸਟ੍ਰੀਟ ਫੂਡ ਵਿਕ੍ਰੇਤਾ ਹੋਣਗੇ। ਇਸ ਲਈ, ਪ੍ਰੋਗਰਾਮ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਟਰੇਨਿੰਗ ਦੇ ਲਈ ਸੀਮਤ ਘੰਟਿਆਂ ਦੀ ਸੰਖਿਆ, ਉਨ੍ਹਾਂ ਦੀ ਸੁਵਿਧਾ ਦੇ ਅਨੁਸਾਰ, ਟਰੇਨਿੰਗ ਦੇ ਲਈ ਢੁੱਕਵੇਂ ਸਥਾਨ ਦੀ ਚੋਣ ਅਤੇ ਪ੍ਰੇਰਣਾ ਤੇ ਵਿਚਾਰ-ਵਟਾਂਦਰੇ ਦੇ ਲਈ ਸੰਬੰਧਿਤ ਗ਼ੈਰ-ਸਰਕਾਰੀ ਸੰਗਠਨਾਂ ਅਤੇ ਐੱਮਸੀਡੀ ਦਾ ਸਮਰਥਨ ਲੈਣਾ ਸ਼ਾਮਲ ਹੈ। ਟਰੇਨਿੰਗ ਭਾਗੀਦਾਰ ਮੁੱਦਿਆਂ ਦਾ ਸਮਾਧਾਨ ਕਰਨ ਵਾਲੀ ਪ੍ਰਾਥਮਿਕ ਏਜੰਸੀ ਹੋਵੇਗੀ।

***

ਐੱਮਜੇਪੀਐੱਸ/ਏਕੇ



(Release ID: 1777096) Visitor Counter : 135


Read this release in: English , Hindi