ਕਬਾਇਲੀ ਮਾਮਲੇ ਮੰਤਰਾਲਾ

ਮਿਸ਼ਨ ਵਨ ਧਨ ਦੇ ਤਹਿਤ 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 50,000 ਤੋਂ ਵੱਧ ਵਨ ਧਨ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਨੂੰ ਪ੍ਰਵਾਨਗੀ

Posted On: 29 NOV 2021 6:19PM by PIB Chandigarh

ਅਸੀਂ ਦੇਸ਼ ਦੇ ਕਬਾਇਲੀ ਇਲਾਕਿਆਂ ਵਿੱਚ 50,000 ‘ਵਨ ਧਨ ਵਿਕਾਸ ਕੇਂਦਰ’ ਸਥਾਪਿਤ ਕਰਾਂਗੇ ਤਾਕਿ ਵਨ ਉਪਜ ਦੇ ਲਈ ਪ੍ਰਾਇਮਰੀ ਪ੍ਰੋਸੈਸਿੰਗ ਤੇ ਵੈਲਿਊ ਐਡੀਸ਼ਨ ਦੀ ਉਪਲਬਧਤਾ ਸੁਨਿਸ਼ਚਿਤ ਹੋਵੇ ਅਤੇ ਕਬਾਇਲੀ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕੇ ਅਤੇ ਕਬਾਇਲੀਆਂ ਦੀ ਆਮਦਨ ਵਿੱਚ ਵਾਧਾ ਹੋ ਸਕੇ।” – ਸ਼੍ਰੀ ਨਰੇਂਦਰ ਮੋਦੀ, ਮਾਣਯੋਗ ਪ੍ਰਧਾਨ ਮੰਤਰੀ- ਸੰਕਲਪ ਪੱਤਰ, ਲੋਕਸਭਾ 2019 ਦੇ ਸੈਕਸ਼ਨ ਅਧੀਨ ਪੰਨਾ 33, “ਸਬਕਾ ਵਿਕਾਸ” ਨੂੰ ਵਿੱਚ ਮਜ਼ਬੂਤ ਬਣਾਉਣਾ 

 

 “ਸਬਕਾ ਸਾਥ, ਸਬਕਾ ਵਿਕਾਸ” ਦੇ ਟੀਚੇ ਨੂੰ ਸਾਕਾਰ ਕਰਨ ਅਤੇ ਸੰਕਲਪ ਪੱਤਰ 2019 ਵਿੱਚ ਕੀਤੇ ਗਏ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ, “ਲੋਕਲ ਦੇ ਲਈ ਵੋਕਲ ਬਣਨ, ਕਬਾਇਲੀ ਉਤਪਾਦ ਖਰੀਦਣ” ਦੇ ਨਾਅਰੇ ਦੇ ਨਾਲ “ਆਤਮਨਿਰਭਰ ਭਾਰਤ” ਦੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਅਨੁਰੂਪ, ਟ੍ਰਾਈਫੇਡ “ਸੰਕਲਪ ਸੇ ਸਿਧੀ- ਮਿਸ਼ਨ ਵਨ ਧਨ” ਨੂੰ ਲਾਗੂ ਕਰ ਰਿਹਾ ਹੈ। ਇਸ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ, ਮਿਸ਼ਨ ਵਨ ਧਨ ਦੀ ਸ਼ੁਰੂਆਤ ਕਬਾਇਲੀ ਮਾਮਲੇ ਮੰਤਰੀ ਦੁਆਰਾ 15 ਜੂਨ 2021 ਨੂੰ ਕੀਤਾ ਗਿਆ ਸੀ। ਇਸ ਮਿਸ਼ਨ ਨੇ 3,000 ਵਨ ਧਨ ਵਿਕਾਸ ਕੇਂਦਰ ਦੇ ਕਲਸਟਰਾਂ (ਵੀਡੀਵੀਕੇਸੀ) ਵਿੱਚ ਸ਼ਾਮਲ 50,000 ਵਨ ਧਨ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੀ ਸਥਾਪਨਾ ਦਾ ਟੀਚਾ ਰੱਖਿਆ ਹੈ। ਟ੍ਰਾਈਫੇਡ ਰਾਜਾਂ ਦੇ ਨੋਡਲ ਵਿਭਾਗਾਂ, ਰਾਜਾਂ ਦੀਆਂ ਲਾਗੂਕਰਨ ਏਜੰਸੀਆਂ, ਭਾਗੀਦਾਰਾਂ, ਪਿਛਲੇ ਕੁਝ ਵਰ੍ਹਿਆਂ ਵਿੱਚ ਸਥਾਪਿਤ ਕੀਤੇ ਗਏ ਪ੍ਰਤਿਸ਼ਠਿਤ ਟਰੇਨਿੰਗ ਸੰਸਥਾਨਾਂ ਨੂੰ ਸ਼ਾਮਲ ਕਰਦੇ ਹੋਏ ਵੱਖ-ਵੱਖ ਭਾਗੀਦਾਰਾਂ ਦੇ ਆਪਣੇ ਈਕੋਸਿਸਟਮ ਦੇ ਮਾਧਿਅਮ ਨਾਲ ਇਸ ਯੋਜਨਾ ਨੂੰ ਵਿਵਸਥਿਤ ਅਤੇ ਕੁਸ਼ਲ ਢੰਗ ਨਾਲ ਲਾਗੂ ਕਰਨ ਦੇ ਲਈ ਸਰਗਰਮ ਹੈ।

 

ਦੋ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ, ਇਸ ਨੇ ਸਫਲਤਾਪੂਰਵਕ 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 9.27 ਲੱਖ ਲਾਭਾਰਥੀਆਂ ਨੂੰ ਕਵਰ ਕਰਨ ਵਾਲੇ 3110 ਵਨ ਧਨ ਵਿਕਾਸ ਕੇਂਦਰ ਕਲਸਟਰਾਂ (ਵੀਡੀਵੀਕੇਸੀ) ਵਿੱਚ ਸ਼ਾਮਲ 52,976 ਵਨ ਧਨ ਸੈਲਫ ਹੈਲਪ ਗਰੁੱਪਾਂ (ਵੀਡੀਐੱਸਐੱਚਜੀ) ਨੂੰ ਪ੍ਰਵਾਨ ਕੀਤਾ ਹੈ। ਇਹ ਵਨ ਧਨ ਵਿਕਾਸ ਕੇਂਦਰ ਕਲਸਟਰ (ਵੀਡੀਵੀਕੇਸੀ) ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ ਅਤੇ ਹੁਣ ਤੱਕ ਇਨ੍ਹਾਂ ਦੀਆਂ ਸਫਲਤਾ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ। ਮਹਾਰਾਸ਼ਟਰ, ਮਣੀਪੁਰ, ਤਮਿਲਨਾਡੂ, ਕਰਨਾਟਕ, ਓਡੀਸ਼ਾ, ਕੇਰਲ, ਤ੍ਰਿਪੁਰਾ, ਗੁਜਰਾਤ, ਸਿੱਕਮ, ਆਂਧਰਾ ਪ੍ਰਦੇਸ਼ ਜਿਹੇ ਕੁਝ ਰਾਜਾਂ ਵਿੱਚ ਸਥਿਤ ਵਨ ਧਨ ਵਿਕਾਸ ਕੇਂਦਰ ਕਲਸਟਰਾਂ (ਵੀਡੀਵੀਕੇਸੀ) ਨੇ ਸਾਰੇ 27 ਪ੍ਰਤੀਭਾਗੀ ਰਾਜਾਂ ਦੇ ਨਾਲ-ਨਾਲ ਲਗਭਗ 600 ਕਿਸਮਾਂ ਦੇ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

 

ਇਸ ਸ਼ਲਾਘਾਯੋਗ ਉਪਲਬਧੀ ਦਾ ਉਤਸਵ ਮਣਾਉਣ ਦੇ ਲਈ 29 ਨਵੰਬਰ, 2021 ਨੂੰ ਇੱਕ ਆਭਾਸੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐੱਸਆਈਏ ਤੇ ਐੱਸਐੱਨਏ ਦੇ ਮੈਂਬਰਾਂ ਕਬਾਇਲੀ ਲਾਭਾਰਥੀਆਂ ਅਤੇ ਹੋਰ ਹਿਤਧਾਰਕਾਂ ਦੀ ਵੰਡੀ ਸੰਖਿਆ ਵਿੱਚ ਭਾਗੀਦਾਰੀ ਦੇਖੀ ਗਈ ਅਤੇ ਟ੍ਰਾਈਫੇਡ ਦੇ ਪੇਜ ਵਨ ਧਨ ਸੇ ਵਿਕਾਸ https://www.facebook.com/VanDhanSeVikas/ ਦੇ ਮਾਧਿਅਮ ਨਾਲ ਲਾਈਵ ਸਟ੍ਰੀਮ ਕੀਤੀ ਗਈ।

 

ਇਹ ਇੱਕ ਉਪਯੋਗੀ ਸੈਸ਼ਨ ਰਿਹਾ ਜਿਸ ਵਿੱਚ ਇਸ ਯੋਜਨਾ ਨਾਲ ਜੁੜੀਆਂ ਸਮੱਸਿਆਵਾਂ ਅਤੇ ਇਸ ਦੀ ਪ੍ਰਗਤੀ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਇਸ ਵਿੱਚ ਟ੍ਰਾਈਫੇਡ ਦੇ ਚੇਅਰਮੈਨ, ਸ਼੍ਰੀ ਰਾਮਸਿੰਹ ਰਾਠਵਾ ਅਤੇ ਟ੍ਰਾਈਫੇਡ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪ੍ਰਵੀਰ ਕ੍ਰਿਸ਼ਣ ਸਹਿਤ ਕਈ ਪਤਵੰਤੇ ਵੀ ਮੌਜੂਦ ਸਨ।

 

ਟ੍ਰਾਈਫੇਡ ਕਬਾਇਲੀ ਲੋਕਾਂ ਦੇ ਸਸ਼ਕਤੀਕਰਨ ਦੇ ਲਈ ਕਈ ਜ਼ਿਕਰਯੋਗ ਪਹਿਲਾਂ ਨੂੰ ਲਾਗੂ ਕਰ ਰਿਹਾ ਹੈ। ਵਾਸਤਵ ਵਿੱਚ ਪਿਛਲੇ ਦੋ ਵਰ੍ਹਿਆਂ ਵਿੱਚ, ‘ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੇ ਮਾਧਿਅਮ ਨਾਲ ਲਘੂ ਵਨੋਪਜਾਂ (ਐੱਮਐੱਫਪੀ) ਦੀ ਮਾਰਕੀਟਿੰਗ ਦੇ ਤੰਤਰ ਅਤੇ ਲਘੂ ਵਨੋਪਜਾਂ (ਐੱਮਐੱਸਪੀ) ਦੇ ਲਈ ਵੈਲਿਊ ਚੇਨ ਦੇ ਵਿਕਾਸ’ ਨੇ ਕਬਾਇਲੀ ਈਕੋਸਿਸਟਮ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਵਨ ਧਨ ਸ਼ਬਦ ਪ੍ਰਧਾਨ ਮੰਤਰੀ ਦੁਆਰਾ 14 ਅਪ੍ਰੈਲ 2019 ਨੂੰ ਬੀਜਾਪੁਰ, ਛੱਤੀਸਗੜ੍ਹ ਵਿੱਚ ਇਸ ਯੋਜਨਾ ਦਾ ਉਦਘਾਟਨ ਕਰਦੇ ਸਮੇਂ ਗੜ੍ਹਿਆ ਗਿਆ ਸੀ। ਇਸੇ ਯੋਜਨਾ ਦੇ ਇੱਕ ਘਟਕ ਦੇ ਤੌਰ ‘ਤੇ ਇਹ ਵਨ ਅਧਾਰਿਤ ਕਬਾਇਲੀਆਂ ਦੇ ਲਈ ਸਥਾਨਕ ਆਜੀਵਿਕਾ ਦੇ ਸਿਰਜਣ ਦੀ ਸੁਵਿਧਾ ਪ੍ਰਧਾਨ ਕਰਨ ਦੇ ਉਦੇਸ਼ ਨਾਲ ਵਨ ਧਨ ਕੇਂਦਰਾਂ ਦੀ ਸਥਾਪਨਾ ਕਰਕੇ ਲਘੂ ਵਨੋਪਜਾਂ ਦੇ ਵੈਲਿਊ ਐਡੀਸ਼ਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਦਾ ਇੱਕ ਪ੍ਰੋਗਰਾਮ ਹੈ। ਇਹ ਕਬਾਇਲੀ ਸੰਗ੍ਰਿਹ ਕਰਤਾਵਾਂ ਅਤੇ ਵਨਵਾਸੀਆਂ ਅਤੇ ਘਰ ਵਿੱਚ ਰਹਿਣ ਵਾਲੇ ਕਬਾਇਲੀ ਕਾਰੀਗਰਾਂ ਦੇ ਲਈ ਰੋਜ਼ਗਾਰ ਸਿਰਜਣ ਦੇ ਇੱਕ ਸਰੋਤ ਦੇ ਰੂਪ ਵਿੱਚ ਉਭਰਿਆ ਹੈ। 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 9.27 ਲੱਖ ਲਾਭਾਰਥੀਆਂ ਨੂੰ ਕਵਰ ਕਰਦੇ ਹੋਏ 3110 ਵੀਡੀਵੀਕੇ ਕਲਸਟਰਾਂ ਵਿੱਚ ਸ਼ਾਮਲ 52976 ਵਨ ਧਨ ਸੈਲਫ ਹੈਲਪ ਗਰੁੱਪ ਦੀ ਸਥਾਪਨਾ ਕੀਤੀ ਗਈ ਹੈ। 

ਇਨ੍ਹਾਂ ਗਰੁੱਪਾਂ ਦੀ ਟਰੇਨਿੰਗ ਪੂਰੀ ਹੋ ਗਈ ਹੈ ਅਤੇ ਆਈਆਈਟੀ, ਟੀਆਈਐੱਸਐੱਸ ਆਦਿ ਜਿਹੇ ਪ੍ਰਤਿਸ਼ਠਿਤ ਸੰਸਥਾਨਾਂ ਦੇ ਸਹਿਯੋਗ ਨਾਲ “ਕਬਾਇਲੀ ਲੋਕਾਂ ਦੇ ਲਈ ਤਕਨੀਕ” (ਟੈਕ ਫਾਰ ਟ੍ਰਾਈਬਲ) ਪ੍ਰੋਗਰਾਮ ਦੇ ਮਾਧਿਅਮ ਨਾਲ 36925 ਲਾਭਾਰਥੀਆਂ ਦਾ ਉਨੰਤ ਪੱਧਰ ਦਾ ਟਰੇਨਿੰਗ ਜਾਰੀ ਹੈ। ਸਾਰੇ ਸਰਗਰਮ ਗਰੁੱਪਾਂ ਨੇ ਲਘੂ ਵਨੋਪਜਾਂ (ਐੱਮਐੱਫਪੀ) ਦੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚੋਂ ਲਗਭਗ 1600 ਗਰੁੱਪਾਂ ਨੇ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ ਨਾਲ ਜੁੜੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਸਫਲਤਾ ਦੀ ਕਈ ਕਹਾਣੀਆਂ ਸਾਹਮਣੇ ਆਈਆਂ ਹਨ ਅਤੇ 1500 ਲੱਖ ਰੁਪਏ ਤੋਂ ਅਧਿਕ ਦੀ ਵਿਕਰੀ ਹੋਈ ਹੈ। ਇਸ ਦੇ ਇਲਾਵਾ, ਛੱਤੀਸਗੜ੍ਹ ਦੇ ਜਗਦਲਪੁਰ (ਬਸਤਰ) ਅਤੇ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਲਘੂ ਵਨੋਪਜਾਂ ਦੀ ਪ੍ਰੋਸੈਸਿੰਗ ਦੇ ਦੋ ਮੈਗਾ ਪ੍ਰੋਜੈਕਟ ਨਿਰਮਾਣ ਦੇ ਅੰਤਿਮ ਪੜਾਅ ਵਿੱਚ ਹਨ। ਇਸ ਮਿਸ਼ਨ ਦੇ ਤਹਿਤ ਉੱਦਮ ਦਾ ਦ੍ਰਿਸ਼ਟੀਕੋਣ ਵੱਡੇ ਪੈਮਾਨੇ ਦੀ ਅਰਥਵਿਵਸਥਾ ਨੂੰ ਸੰਭਵ ਬਣਾਵੇਗਾ, ਗ਼ੈਰ-ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ਦੇ ਨਾਲ ਕਬਾਇਲੀ ਉੱਦਮਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ ਅਤੇ ਸਾਰੇ ਮੌਜੂਦਾ ਨਿਧੀਆਂ ਤੇ ਸੰਸਾਧਨਾਂ ਦਾ ਲਾਭ ਉਠਾਉਂਦੇ ਹੋਏ ਕਬਾਇਲੀ ਸਵਾਮਿਤਵ ਵਾਲੀ ਅਤੇ ਕਬਾਇਲੀ ਲੋਕਾਂ ਦੁਆਰਾ ਪ੍ਰਬੰਧਿਤ ਉਤਪਾਦਨ ਇਕਾਈਆਂ ਦਾ ਨਿਰਮਾਣ ਕਰੇਗਾ। 

 

ਇਨ੍ਹਾਂ ਸਫਲਤਾਵਾਂ ਅਤੇ ਗਤੀਵਿਧੀਆਂ ਨੂੰ ਅਗਲੇ ਪੱਧਰ ‘ਤੇ ਲੈ ਜਾਣ ਦੇ ਲਈ, ਕਬਾਇਲੀ ਲੋਕਾਂ ਦੀ ਆਜੀਵਿਕਾ ਦੇ ਵਿਕਾਸ ਅਤੇ ਉੱਦਮਾਂ ਨੂੰ ਹੁਲਾਰਾ ਦੇਣ ‘ਤੇ ਧਿਆਨ ਦੇਣ ਵਾਲੀ ਇੱਕ ਪਹਿਲ ਦੀ ਕਲਪਨਾ ਕੀਤੀ ਗਈ ਹੈ। ਇਨ੍ਹਾਂ ਵੀਡੀਐੱਸਐੱਚਜੀ/ਵੀਡੀਵੀਕੇਸੀ ਨੂੰ ਸਥਾਨਕ ਤੌਰ ‘ਤੇ ਉਪਲਬਧ ਸੰਸਾਧਨਾਂ ਅਤੇ ਕੌਸ਼ਲ ਦੇ ਅਧਾਰਿਤ ਕਬਾਇਲੀ ਲੋਕਾਂ ਦੇ ਸਥਾਨਕ ਉੱਦਮਾਂ ਦੇ ਰੂਪ ਵਿੱਚ ਪੋਸ਼ਤ ਅਤੇ ਵਿਕਸਿਤ ਕੀਤਾ ਜਾਵੇਗਾ।

ਇਸ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਅਨੁਸੂਚਿਤ ਕਬਾਇਲੀ ਲਾਭਾਰਥੀਆਂ ਦੇ ਲਈ ਦੇਸ਼ਭਰ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਹ ਵਨ ਧਨ ਪ੍ਰੋਗਰਾਮ ਤੇ ਐੱਮਐੱਫਪੀ ਦੇ ਲਈ ਐੱਮਐੱਸਪੀ ਯੋਜਨਾ ਦੇ ਤਹਿਤ ਸਾਰੇ 27 ਰਾਜਾਂ ਅਤੇ 308 ਕਬਾਇਲੀ ਬਹੁਲ-ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਨਿਰੰਤਰ ਜਾਰੀ ਰਹਿਣ ਵਾਲਾ ਇੱਕ ਕਦਮ ਹੈ। ਇਸ ਪਹਿਲ ਨਾਲ ਇੱਕ ਮਿਲੀਅਨ ਕਬਾਇਲੀ ਪਰਿਵਾਰਾਂ ਨੂੰ ਸਰਗਰਮ ਰੋਜ਼ਗਾਰ ਤੇ ਆਜੀਵਿਕਾ ਮਿਲਣ ਦੀ ਉਮੀਦ ਹੈ ਤਾਕਿ ਉਹ ਬਿਨਾ ਕਿਸੇ ਵਿਸਥਾਪਨ ਜਾਂ ਪ੍ਰਵਾਸ ਦੀ ਜ਼ਰੂਰਤ ਦੇ ਵਨ ਸੰਸਾਧਨਾਂ ਅਤੇ ਇਸ ਨਾਲ ਜੁੜੀ ਗਤੀਵਿਧੀਆਂ ਦਾ ਲਾਭ ਉਠਾ ਕੇ ਉਨ੍ਹਾਂ ਉਤਪਾਦਕ ਆਰਥਿਕ ਗਤੀਵਿਧੀਆਂ ਵਿੱਚ ਰੁੱਝ ਸਕਣ ਜਿਨ੍ਹਾਂ ਨਾਲ ਉਹ ਪਹਿਲਾਂ ਤੋਂ ਜਾਣੂ ਹਨ।

 ਕਬਾਇਲੀ ਲੋਕਾਂ ਦੇ ਲਈ ਸਾਲ ਭਰ ਆਮਦਨ ਪੈਦਾ ਕਰਨ ਦੇ ਅਵਸਰ ਸੁਨਿਸ਼ਚਿਤ ਕਰਨ ਅਤੇ ਬਿਨਾ ਕਿਸੇ ਅਧਿਕਾਰ ਦੇ ਭੂਮੀ/ਘਰ ਦਾ ਕਬਜ਼ਾ; ਲਘੂ ਵਨੋਪਜ ਦੇ ਇਕੱਠੇ ਕਰਨ ਤੇ ਰੋਕ; ਵਿਚੌਲਿਆਂ ਦੁਆਰਾ ਸ਼ੋਸ਼ਣ, ਵਿਸਥਾਪਨ, ਇਸ ਮਿਸ਼ਨ ਮੋਡ ਵਿੱਚ ਵਨ ਪਿੰਡਾਂ ਵਿੱਚ ਵਿਕਾਸ ਦੀ ਕਮੀ, ਆਦਿ ਜਿਵੇਂ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨ ਸਮੱਸਿਆਵਾਂ ਨੂੰ ਦੂਰ ਕਰਨ ‘ਤੇ ਧਿਆਨ ਦੇਣ ਦੇ ਨਾਲ-ਨਾਲ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਕਬਾਇਲੀ ਲੋਕਾਂ ਦੇ ਸਸ਼ਕਤੀਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੇ ਜਾਣ ਦੀ ਉਮੀਦ ਹੈ।

*****

ਐੱਨਬੀ/ਐੱਸਕੇ



(Release ID: 1776677) Visitor Counter : 99


Read this release in: English , Urdu , Hindi