ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 14-21 ਨਵੰਬਰ 2021 ਦੇ ਦੌਰਾਨ ਬੱਚਿਆਂ ਦੇ ਵਿਚਾਰਾਂ, ਅਧਿਕਾਰਾਂ ਅਤੇ ਪੋਸ਼ਣ ਵਿਸ਼ੇ ਦੇ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ
Posted On:
26 NOV 2021 7:23PM by PIB Chandigarh
ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮਹੱਤਵਪੂਰਣ ਮੌਕਾ ਦਾ ਜਸ਼ਨ ਮਨਾਉਣ ਦੇ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 14 - 21 ਨਵੰਬਰ 2021 ਦੇ ਦੌਰਾਨ ਬੱਚਿਆਂ ਦੇ ਵਿਚਾਰਾਂ, ਅਧਿਕਾਰਾਂ ਅਤੇ ਪੋਸ਼ਣ ਵਿਸ਼ੇ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ। ਇਸ ਦਾ ਉਦੇਸ਼ ਬਾਲ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਮੁੱਖ ਰੂਪ ਨਾਲ ਬਾਲ ਦੇਖਭਾਲ ਸੰਸਥਾਨਾਂ (ਸੀਸੀਆਈਐੱਸ) ਅਤੇ ਵਿਸ਼ੇਸ਼ ਅਡੋਪਸ਼ਨ ਏਜੰਸੀਆਂ ਦੇ ਜਨਤਾ ਦੇ ਦਰਮਿਆਨ ਜਾ ਕੇ ਕਈ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਇਸ ਦਿਸ਼ਾ ਵਿੱਚ ਸਮੁਦਾਏ ਦੀ ਸਾਮੂਹਿਕ ਵਿਚਾਰ ਪ੍ਰਕਿਰਿਆ ਨੂੰ ਪ੍ਰੋਤਸਾਹਿਤ ਕਰਨਾ ਸੀ ।
ਇਸ ਹਫ਼ਤੇ ਦੇ ਦੌਰਾਨ, ਡਬਲਿਊਸੀਡੀ ਮੰਤਰਾਲੇ ਦੇ ਅਧਿਕਾਰੀਆਂ ਨੇ 17 ਬਾਲ ਸੰਭਾਲ਼ ਸੰਸਥਾਨਾਂ ਦਾ ਦੌਰਾ ਕੀਤਾ ਜਿਸ ਵਿੱਚ ਸਰਕਾਰੀ ਬਾਲ ਨਿਗਰਾਨ ਗ੍ਰਹਿ, ਵਿਸ਼ੇਸ਼ ਬਾਲ ਗ੍ਰਹਿ ਅਤੇ ਵਿਸ਼ੇਸ਼ ਅਡੌਪਸ਼ਨ ਏਜੰਸੀਆਂ ਸ਼ਾਮਿਲ ਹਨ, ਜੋ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ , ਤਮਿਲਨਾਡੂ , ਆਸਮ , ਮੱਧ ਪ੍ਰਦੇਸ਼ , ਮੇਘਾਲਿਆ ਅਤੇ ਮਣੀਪੁਰ) ਵਿੱਚ ਮੌਜੂਦ ਹਨ। ਇਸ ਦੇ ਇਲਾਵਾ ਸੱਭਿਆਚਾਰ ਅਤੇ ਵਾਤਾਵਰਣ ਮੰਤਰਾਲੇ ਦੇ ਸਹਿਯੋਗ ਨਾਲ ਬੱਚਿਆਂ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।
ਇਹ ਅਸਲ ਵਿੱਚ ਸੀਸੀਆਈ ਵਿੱਚ ਬੱਚਿਆਂ ਲਈ ਇੱਕ ਪ੍ਰੇਰਕ ਅਤੇ ਸਿੱਖਿਅਤ ਕਰਨ ਵਾਲਾ ਅਨੁਭਵ ਸੀ। ਉਨ੍ਹਾਂ ਦੇ ਮਾਸੂਮੀਅਤ ਭਰੇ ਸੁਭਾਅ ਅਤੇ ਉਤਸ਼ਾਹ ਨੇ ਸੀਸੀਆਈ ਵਿੱਚ ਜੀਵੰਤ ਅਤੇ ਸਕਾਰਾਤਮਕ ਮਾਹੌਲ ਬਣਾ ਦਿੱਤਾ। ਸਾਡੀ ਮਾਤ੍ਰਭੂਮੀ ਦੀ ਮਹਿਮਾ ਦਾ ਬਖਾਨ ਕਰਨ ਵਾਲੀਆਂ ਕਵਿਤਾਵਾਂ ਦਾ ਪਾਠ ਹੋਵੇ ਜਾਂ ਗਾਇਨ , ਉਨ੍ਹਾਂ ਦੀ ਮੁਸਕਰਾਹਟ ਦੇਖਣ ਲਾਇਕ ਸੀ। ਬੱਚਿਆਂ ਨੇ ਆਪਣੇ ਪਸੰਦੀਦਾ ਸੁਤੰਤਰਤਾ ਸੈਨਾਨੀਆਂ ਦੇ ਕਹੇ ਪ੍ਰਸਿੱਧ ਕਥਨਾਂ ਦਾ ਮੰਚਨ ਕੀਤਾ ਅਤੇ ਕੈਨਵਾਸ ‘ਤੇ ਵਿਸ਼ਾ ਅਧਾਰਿਤ ਚਿੱਤਰਕਾਰੀ ਕੀਤੀ। ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਬੂਟੇ ਲਗਾਉਣ, ਪਲਾਸਟਿਕ ਦਾ ਉਪਯੋਗ ਘੱਟ ਕਰਨ ਵਰਗੇ ਕਈ ਸੰਕਲਪ ਵੀ ਲਏ। ‘ਅਗਲੇ 25 ਸਾਲਾਂ ਲਈ ਭਾਰਤ ਦਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਭਾਸ਼ਣ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਬੱਚਿਆਂ ਨੇ ਮਾਤ੍ਰਭੂਮੀ ਦੇ ਪ੍ਰਤੀ ਸਮਰਪਣ ਭਾਵ ਦੇ ਨਾਲ ਦਿਲ ਨੂੰ ਛੂਹ ਲੈਣ ਵਾਲੇ ਭਾਸ਼ਣ ਦਿੱਤੇ । ਬੱਚਿਆਂ ਨੇ ਸੱਭਿਆਚਾਰਕ ਵਿਰਾਸਤ ਅਤੇ ਭਾਰਤੀ ਸੁਤੰਤਰਤਾ ਸੰਘਰਸ਼ ਦੇ ਮਹਾਨ ਨੇਤਾਵਾਂ ਅਤੇ ਨਾਇਕਾਂ ਦੀਆਂ ਕਹਾਣੀਆਂ ‘ਤੇ ਵੀਡੀਓ ਸਕ੍ਰੀਨਿੰਗ ਦਾ ਆਨੰਦ ਲਿਆ। ਬੱਚੇ ਖੁਸ਼ੀ-ਖੁਸ਼ੀ ਨੈਸ਼ਨਲ ਮਿਊਜ਼ੀਅਮ ਵੀ ਗਏ, ਜੋ ਸਭ ਵਿੱਚ ਖੁਸ਼ੀ ਪੈਦਾ ਕਰਦਾ ਹੈ ।
ਹਫਤਾਭਰ, ਡਬਲਿਊਸੀਡੀ ਮੰਤਰਾਲੇ ਨੇ ਗੋਦ ਲੈਣ ਵਾਲੇ ਮਾਤਾ-ਪਿਤਾ ਅਤੇ ਅੱਗੇ ਗੋਦ ਲੈਣ ਬਾਰੇ ਸੋਚ ਰਹੇ ਮਾਤਾ-ਪਿਤਾ ਦੇ ਨਾਲ ਬੈਠਕਾਂ ਕੀਤੀਆਂ ਅਤੇ ਵਿਸ਼ੇਸ਼ ਪ੍ਰੋਗਰਾਮ/ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਹ ਬੈਠਕਾਂ ਮਹਾਰਾਸ਼ਟਰ ਵਿੱਚ ਹੋਈਆਂ ਅਤੇ ਐੱਨਆਈਪੀਸੀਸੀਡੀ ਗੁਵਾਹਾਟੀ ਵਿੱਚ ਖੇਤਰੀ ਮਸ਼ਵਰੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਦਾ ਮਕਸਦ ਮੁੱਖ ਰੂਪ ਨਾਲ ਕਾਨੂੰਨੀ ਰੂਪ ਨਾਲ ਗੋਦ ਲੈਣ , ਗੋਦ ਲੈਣ ਦੇ ਨਿਯਮਾਂ ਵਿੱਚ ਤਬਦੀਲੀ ਅਤੇ ਐੱਨਆਰਆਈ ਮਾਤਾ-ਪਿਤਾ ‘ਤੇ ਇਸ ਦੇ ਅਸਰ ਬਾਰੇ ਦੱਸਣਾ ਸੀ। ਰਾਜ ਸਰਕਾਰਾਂ, ਰਾਜ ਅਡੌਪਸ਼ਨ ਸੰਸਾਧਨ ਏਜੰਸੀਆਂ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈਆਂ, ਵਿਸ਼ੇਸ਼ ਅਡੌਪਸ਼ਨ ਏਜੰਸੀਆਂ ਅਤੇ ਵਿਦੇਸ਼ ਵਿੱਚ ਭਾਰਤੀ ਮਿਸ਼ਨਾਂ ਦੇ ਅਧਿਕਾਰੀਆਂ ਨੇ ਇਸ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਵਿਧੀ ਅਤੇ ਨਿਆਂ ਮੰਤਰਾਲਾ, ਬਾਲ ਅਧਿਕਾਰ ਕੇਂਦਰ, ਐੱਨਸੀਈਆਰਟੀ, ਯੂਨੀਸੈੱਫ ਦੇ ਅਧਿਕਾਰੀਆਂ ਅਤੇ ਬੱਚਿਆਂ ਲਈ ਕੰਮ ਕਰ ਰਹੇ 1600 ਕਈ ਹਿਤਧਾਰਕਾਂ ਦੀ ਭਾਗੀਦਾਰੀ ਦੇ ਨਾਲ ਐੱਨਆਈਪੀਸੀਸੀਡੀ ਦੁਆਰਾ ਬਾਲ ਅਧਿਕਾਰਾਂ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ।
ਵਿਦੇਸ਼ ਮੰਤਰਾਲੇ ਨੇ ਪ੍ਰਵਾਸੀ ਬੱਚਿਆਂ ਲਈ ‘ਦੇਖੋ ਆਪਨਾ ਦੇਸ਼’ ਵਿਸ਼ੇ ‘ਤੇ ਕੁਇਜ਼ ਦਾ ਆਯੋਜਨ ਕੀਤਾ। ਕਈ ਮੁਕਾਬਲੇ ਜਿੱਤਣ ਦੇ ਬਾਅਦ ਪੁਰਸਕਾਰ ਮਿਲਣ ‘ਤੇ ਬੱਚਿਆਂ ਦਾ ਉਤਸ਼ਾਹ ਚਰਮ ‘ਤੇ ਸੀ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ 21 ਨਵੰਬਰ 2021 ਨੂੰ ਗਾਂਧੀ ਦਰਸ਼ਨ , ਨਵੀਂ ਦਿੱਲੀ ਵਿੱਚ ਬਾਲ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੇ ਨਿਵਾਰਕ ਪਹਿਲੂਆਂ ‘ਤੇ ਜ਼ੋਰ ਦਿੰਦੇ ਹੋਏ ਬਾਲ ਅਧਿਕਾਰਾਂ ‘ਤੇ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਪ੍ਰੋਗਰਾਮ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਮਾਣਯੋਗ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕਿਸੇ ਲੋਕਤੰਤਰ ਦੀ ਸਭ ਤੋਂ ਚੰਗੀ ਕਸੌਟੀ ਇਹ ਹੁੰਦੀ ਹੈ ਕਿ ਇੱਕ ਨਾਗਰਿਕ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਨਿਆਂ ਦਿਵਾ ਪਾਉਂਦੇ ਹਨ ਜਾਂ ਨਹੀਂ । ਕੇਂਦਰੀ ਮੰਤਰੀ ਨੇ ਕਿਹਾ ਕਿ ਬਾਲ ਅਧਿਕਾਰਾਂ ਦੇ ਪ੍ਰਤੀ ਸਮਾਜ ਦੀ ਚੇਤਨਾ ਨੂੰ ਵਿਕਸਿਤ ਕਰਨਾ ਜ਼ਰੂਰੀ ਹੈ ਤਾਕਿ ਉਹ ਬੱਚਿਆਂ ਦੀ ਸੁਰੱਖਿਆ ਅਤੇ ਪੁਨਰਵਾਸ ਲਈ ਅੱਗੇ ਆ ਸਕਣ ।
ਉਨ੍ਹਾਂ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬਾਲ ਅਧਿਕਾਰਾਂ ਦੇ ਸੁਰੱਖਿਆ ਲਈ ਕਈ ਕਦਮ ਉਠਾਏ ਹਨ, ਜਿਸ ਵਿੱਚ ਸੰਸਦ ਦੁਆਰਾ ਬੱਚਿਆਂ ਦੇ ਯੌਨ ਅਪਰਾਧਾਂ ਤੋਂ ਸੁਰੱਖਿਆ, ਪਾਕਸੋ ਐਕਟ ਅਤੇ ਕਿਸ਼ੋਰ ਨਿਆਂ ( ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਵਿੱਚ ਸੰਸ਼ੋਧਨ ਸ਼ਾਮਿਲ ਹੈ। ਹਾਲਾਂਕਿ, ਸਮਾਜ ਲਗਾਤਾਰ ਬਦਲ ਰਿਹਾ ਹੈ ਅਤੇ ਪ੍ਰਸ਼ਾਸਨਿਕ ਜ਼ਰੂਰਤਾਂ ਗਤੀਸ਼ੀਲ ਹਨ , ਇਸ ਲਈ ਇਹ ਸਾਡੇ ‘ਤੇ ਨਿਰਭਰ ਹੈ ਕਿ ਅਸੀਂ ਸਮੇਂ ਦੇ ਨਾਲ ਚੱਲੀਏ ਅਤੇ ਚੁਣੌਤੀਆਂ ਦੇ ਸਮਾਧਾਨ ਦੇ ਨਾਲ ਤਿਆਰ ਰਹੀਏ। ਉਨ੍ਹਾਂ ਨੇ ਵਰਕਸ਼ਾਪ ਦੇ ਪ੍ਰਤੀਭਾਗੀਆਂ ਨੂੰ ਤਾਕੀਦ ਕੀਤੀ ਕਿ ਜਦੋਂ ਉਹ ਗ਼ਰੀਬੀ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਵਿਸ਼ਲੇਸ਼ਣ ਕਰੀਏ, ਤਾਂ ਉਨ੍ਹਾਂ ਪੀੜਿਤਾਂ ‘ਤੇ ਵੀ ਧਿਆਨ ਦਿਓ ਜੋ ਸਮ੍ਰਿੱਧ ਪਰਿਵਾਰਾਂ, ਸ਼ਕਤੀਸ਼ਾਲੀ ਸੰਗਠਨਾਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸੰਸਥਾਨਾਂ ਵਿੱਚ ਹੁੰਦੇ ਹਨ। ਅਸੀਂ ਇਸ ਗੱਲ ‘ਤੇ ਵੀ ਗੌਰ ਕਰੀਏ ਕਿ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਹੀ ਨਹੀਂ ਸਗੋਂ ਇੱਕ ਨਾਗਰਿਕ ਦੇ ਰੂਪ ਵਿੱਚ ਕਿਵੇਂ ਇਸ ਦਾ ਸਮਾਧਾਨ ਕੱਢ ਸਕਦੇ ਹਨ ।
ਡਬਲਿਊਸੀਡੀ ਮੰਤਰਾਲੇ ਦੇ ਸਕੱਤਰ ਸ਼੍ਰੀ ਇੰਦੇਵਰ ਪਾਂਡੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਸੰਸਥਾਨ, ਵਿਅਕਤੀਗਤ ਰੂਪ ਨਾਲ ਜਾਂ ਅਥਾਰਿਟੀ ਦੀ ਦੇਖਭਾਲ ਦੇ ਦੌਰਾਨ ਲਾਪਰਵਾਹੀ, ਹਿੰਸਾ ਅਤੇ ਦੁਰਵਿਵਹਾਰ ( ਜੋ ਸਰੀਰਕ , ਯੌਨ , ਆਰਥਿਕ ਸ਼ੋਸ਼ਣ ਹੋ ਸਕਦਾ ਹੈ ) ਤੋਂ ਸੁਰੱਖਿਆ ਹਰ ਬੱਚੇ ਦਾ ਮੌਲਿਕ ਅਧਿਕਾਰ ਹੈ। ਇਸ ਤਰ੍ਹਾਂ ਦੀ ਸੁਰੱਖਿਆ ਲਈ ਬੱਚਿਆਂ ਦੇ ਅਧਿਕਾਰ ਨੂੰ ਬਾਲ ਅਧਿਕਾਰ ( ਸੀਆਰਸੀ ) ‘ਤੇ ਸੰਯੁਕਤ ਰਾਸ਼ਟਰ ਸੰਮਲੇਨ, 1989 ਅਤੇ ਭਾਰਤ ਦੇ ਸੰਵਿਧਾਨ ਅਤੇ ਕਈ ਹੋਰ ਕਾਨੂੰਨਾਂ ਦੁਆਰਾ ਮਾਨਤਾ ਮਿਲੀ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਦੇ ਬੱਚਿਆਂ ਦੇ ਹਿੱਤ ਵਿੱਚ ਕਈ ਸੈਸ਼ਨਾਂ ‘ਤੇ ਸੰਸਥਾਗਤ ਤੰਤਰ ਬਣਾਏ ਹਨ। ਉਨ੍ਹਾਂ ਨੇ ਮੁਸ਼ਕਿਲ ਪਰਿਸਥਿਤੀਆਂ ਵਿੱਚ ਬੱਚਿਆਂ ਲਈ ਮਾਨਸਿਕ ਸਿਹਤ ਸਹਾਇਤਾ ਅਤੇ ਸਾਇਕੋ ਸੋਸ਼ਲ ਕਾਉਂਸਲਿੰਗ ਵਰਗੇ ਮੁੱਦਿਆਂ ‘ਤੇ ਆਪਣੀ ਚਿੰਤਾ ਵਿਅਕਤ ਕੀਤੀ ਅਤੇ ਕਿਹਾ ਕਿ ਮੰਤਰਾਲੇ ਨੇ ਸੰਵਾਦ ਦੀ ਸਥਾਪਨਾ ਕੀਤੀ ਹੈ ਜੋ ਐੱਨਆਈਐੱਮਐੱਚਏਐੱਨਐੱਸ ਦੇ ਨਾਲ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਸੰਸਥਾਗਤ ਤੰਤਰ ਹੈ ।
ਐੱਨਸੀਪੀਸੀਆਰ ਵਰਕਸ਼ਾਪ ਵਿੱਚ ਦੇਸ਼ਭਰ ਵਿੱਚ ਬਾਲ ਅਧਿਕਾਰਾਂ ‘ਤੇ ਕੰਮ ਕਰ ਰਹੇ ਹਿਤਧਾਰਕਾਂ ਨੇ ਹਿੱਸਾ ਲਿਆ, ਜਿਸ ਵਿੱਚ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਸਸੀਪੀਸੀਆਰ) ਦੇ ਪ੍ਰਧਾਨ/ਮੈਂਬਰ ; ਮਾਨਵ ਤਸਕਰੀ ਵਿਰੋਧੀ ਯੂਨਿਟਾਂ (ਏਐੱਚਟੀਊ); ਬਾਲ ਸੁਰੱਖਿਆ ਸੇਵਾ ਦੇ ਤਹਿਤ ਕੰਮ ਕਰਨ ਵਾਲੇ ਅਧਿਕਾਰੀ ; ਬਾਲ ਅਧਿਕਾਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਐੱਨਜੀਓ ਦੇ ਪ੍ਰਤੀਨਿਧੀਆਂ, ਵਰਚੁਅਲੀ ਜੁੜੇ ਕੇਂਦਰ/ਯੂਟੀ ਦੇ ਪੰਚਾਇਤੀ ਰਾਜ ਵਿਭਾਗ , ਸ਼੍ਰਮ ਅਤੇ ਸਿੱਖਿਆ ਵਿਭਾਗ ਦੇ ਪ੍ਰਤਿਭਾਗੀ ਸ਼ਾਮਿਲ ਸਨ ।
ਐੱਨਸੀਪੀਸੀਆਰ ਵਰਕਸ਼ਾਪ ਦੇ ਦੌਰਾਨ ਬਾਲ ਤਸਕਰੀ ਤੋਂ ਬਚਾਅ ਅਤੇ ਪੁਨਰਵਾਸ , ਬਾਲ ਤਸਕਰੀ ਦੇ ਪ੍ਰਕਾਰ , ਕੋਵਿਡ - 19 ਮਹਾਮਾਰੀ ਦੇ ਦੌਰਾਨ ਤਸਕਰਾਂ ਦੀ ਕਾਰਜ ਪ੍ਰਣਾਲੀ , ਬਾਲ ਸੁਰੱਖਿਆ , ਬੱਚਿਆਂ ਦੀ ਔਨਲਾਈਨ ਸੁਰੱਖਿਆ ਅਤੇ ਇਸ ਦੀ ਰੋਕਥਾਮ ਦੇ ਕਈ ਪਹਿਲੂਆਂ ‘ਤੇ ਚਰਚਾ ਕੀਤੀ ਗਈ । ਇੱਕ ਖੁੱਲ੍ਹੀ ਚਰਚਾ ਵੀ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ , ਪ੍ਰਧਾਨ ਐੱਨਸੀਪੀਸੀਆਰ ਨੇ ਕੀਤੀ । ਇਸ ਦੌਰਾਨ ਸੜਕਾਂ ‘ਤੇ ਬੱਚਿਆਂ ਦੀ ਸਥਿਤੀ ਦੀ ਗੱਲ ਕਰਦੇ ਹੋਏ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੀਆਈਐੱਸਐੱਸ ‘ਤੇ ਉਠਾਏ ਜਾਣ ਵਾਲੇ ਕਦਮਾਂ ਦੀ ਚਰਚਾ ਕੀਤੀ ਗਈ ।
ਡਬਲਿਊਸੀਡੀ ਮੰਤਰਾਲੇ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਇੱਕ ਹਫ਼ਤੇ ਤੱਕ ਹੋਏ ਪ੍ਰੋਗਰਾਮਾਂ ਦਾ ਪੂਰਾ ਪੈਕੇਜ ਬੱਚਿਆਂ ਨੂੰ ਆਪਣੀ ਰਚਨਾਤਮਕਤਾ ਬਾਰੇ ਜਾਗਰੂਕ ਕਰਨ ਲਈ ਪ੍ਰੇਰਣਾ ਦਾ ਸਰੋਤ ਰਿਹਾ ਜਿਸ ਦੇ ਨਾਲ ਉਹ ਨਵੇਂ ਅਤੇ ਇਨੋਵੇਟਿਵ ਵਿਚਾਰਾਂ ਨੂੰ ਆਤਮਸਾਤ ਕਰ ਆਤਮਨਿਰਭਰ ਬਣ ਸਕਣ। ਦੇਸ਼ਭਗਤੀ, ਦੇਸ਼ ਦੀਆਂ ਉਪਲੱਬਧੀਆਂ ‘ਤੇ ਗਰਵ ਦੀ ਭਾਵਨਾ ਦਾ ਸੱਦਾ ਦਿੱਤਾ ਗਿਆ ਕਿਉਂਕਿ ਅਸੀਂ ਇੱਕ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਵੇਂ ਸੰਕਲਪਾਂ ਦੇ ਨਾਲ ਅੱਗੇ ਵੱਧ ਰਹੇ ਹਾਂ।
21 ਨਵੰਬਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਇੱਕ ਟਵੀਟ ਸੰਦੇਸ਼ ਵਿੱਚ ਆਪਣੇ ਦੇਸ਼ ਲਈ ਇੱਕ ਸੰਕਲਪ ਲੈਣ ਨੂੰ ਪ੍ਰੋਤਸਾਹਿਤ ਕੀਤਾ। ਕੇਂਦਰੀ ਮੰਤਰੀ ਨੇ ਟਵੀਟ ਵਿੱਚ ਕਿਹਾ, ਪਿਆਰੇ # ChildrenOfNewIndia , ਸਾਡੇ ਰਾਸ਼ਟਰ ਦੇ ਅਗਲੇ 75 ਸਾਲ ਤੁਹਾਡੇ ਹਨ । ਇੱਕ ਮਜ਼ਬੂਤ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਕਰਨ ਦਾ ਸੰਕਲਪ ਲਓ। ਤੁਹਾਡੇ ਸੁਪਨੇ ਸਾਡੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਕਰਤੱਵ ਨਿਭਾਉਣਾ ਜਾਰੀ ਰੱਖਾਂਗੇ। ਆਓ ਮਿਲਕੇ ਇੱਕ ਨਵਾਂ ਭਾਰਤ ਬਣਾਈਏ !
*********************
ਬੀਵਾਈ/ਏਐੱਸ
(Release ID: 1776267)
Visitor Counter : 328