ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੇਐੱਨਪੀਟੀ ਦਾ ਦੌਰਾ ਕੀਤਾ

Posted On: 25 NOV 2021 8:22PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਪ੍ਰਮੁੱਖ ਕੰਟੇਨਰ ਹੈਂਡਲਿੰਗ ਬੰਦਰਗਾਹਾਂ ਵਿੱਚੋਂ ਇੱਕ ਜਵਾਹਰਲਾਲ ਨਹਿਰੂ ਪੋਰਟ ਟ੍ਰਸਟ (ਜੇਐੱਨਪੀਟੀ) ਦਾ ਦੌਰਾ ਕੀਤਾ।  ਵਿੱਤ ਮੰਤਰੀ ਦੇ ਇਸ ਦੌਰੇ ਦਾ ਉਦੇਸ਼ ਵਪਾਰ ਅਤੇ ਵਣਜ ਨੂੰ ਵਧਾਉਣ ਲਈ ਪੋਰਟ ਸੰਚਾਲਨ ਅਤੇ ਪੋਰਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੀਮਾ ਸ਼ੁਲਕ ਸਹੂਲਤਾਂ ਦੀ ਵਿਆਪਕ ਜਾਣਕਾਰੀ ਪ੍ਰਾਪਤ ਕਰਨਾ ਸੀ ।

ਬੰਦਰਗਾਹ ਤੇ ਪਹੁੰਚਣ ਤੇ,  ਸ਼੍ਰੀ ਸੰਜੈ ਸੇਠੀ,  ਚੇਅਰਮੈਨ ,  ਜੇਐੱਨਪੀਟੀ ,  ਅਤੇ ਸ਼੍ਰੀ ਉਨਮੇਸ਼ ਸ਼ਰਦ ਵਾਘ,  ਡਿਪਟੀ ਚੇਅਰਮੈਨ ,  ਜੇਐੱਨਪੀਟੀ ਨੇ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ,  ਜਿੱਥੇ ਉਨ੍ਹਾਂ ਨੂੰ ਜੇਐੱਨਪੀਟੀ ਵਿੱਚ ਤੈਨਾਤ ਸੀਆਈਐੱਸਐੱਫ ਕਰਮੀਆਂ ਦੁਆਰਾ ਗਾਰਡ ਆਵ੍ ਆਨਰ ਦਿੱਤਾ ਗਿਆ ।

ਬੰਦਰਗਾਹ ਤੇ ਆਪਣੀ ਦਿਨ ਭਰ ਦੀ ਯਾਤਰਾ ਦੇ ਦੌਰਾਨਕੇਂਦਰੀ ਮੰਤਰੀ ਨੇ ਜੇਐੱਨਪੀਟੀ ਦੇ ਅਤਿਆਧੁਨਿਕ ਕੇਂਦਰੀਕ੍ਰਿਤ ਪਾਰਕਿੰਗ ਪਲਾਜਾ ਦਾ ਦੌਰਾ ਕੀਤਾ ਅਤੇ ਸੀਪੀਪੀ ਦੇ ਅੰਦਰ ਫੈਕਟਰੀ ਸੀਲਬੰਦ ਨਿਰਯਾਤ ਕੰਟੇਨਰਾਂ ਲਈ ਇੱਕ ਸੀਮਾ ਸ਼ੁਲਕ ਟੈਸਟ ਸਹੂਲਤ ਸਥਾਪਿਤ ਕਰਨ ਲਈ ਨੀੱਹ ਪੱਥਰ ਰੱਖਣ ਦਾ ਉਦਘਾਟਨ ਕੀਤਾ। ਇਸ ਦੇ ਇਲਾਵਾਕੇਂਦਰੀ ਮੰਤਰੀ ਨੇ ਜੇਐੱਨਪੀਟੀ ਗਜੇਬੋ ਦੇ ਵਿਊ-ਪੁਆਇੰਟ ਸਾਰੇ ਟ੍ਰਮਿਨਲਾਂ ਅਤੇ ਆਸਪਾਸ ਦੇ ਬੁਨਿਆਦੀ ਢਾਂਚੇ ਦਾ ਉਪਰ ਤੋਂ ਅਵਲੋਕਨ ਕੀਤਾ ।

ਇਸ ਤੋਂ ਪਹਿਲਾਂ ਦਿਨ ਵਿੱਚ,  ਕੇਂਦਰੀ ਮੰਤਰੀ ਨੇ ਸਮੁੰਦਰ  ਦੇ ਕਿਨਾਰੇ ਤੋਂ ਸਾਰੇ ਪੋਰਟ ਟ੍ਰਮਿਨਲਾਂ ਦੇ ਲੇਆਉਟ ਅਤੇ ਬੁਨਿਆਦੀ ਢਾਂਚੇ ਦਾ ਆਕਲਨ ਕੀਤਾ ,  ਜਿੱਥੇ ਉਨ੍ਹਾਂ ਨੂੰ ਵਪਾਰ ਅਤੇ ਵਣਜ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਜੇਐੱਨਪੀਟੀ ਦੀਆਂ ਕਈ ਪਹਿਲਾਂ ਬਾਰੇ ਜਾਣਕਾਰੀ ਦਿੱਤੀ ਗਈ ,  ਜਿਸ ਦੇ ਨਾਲ ਸਮੁੰਦਰੀ ਰਸਤੇ ਤੋਂ ਕਾਰੋਬਾਰ ਕਰਨ ਵਾਲੇ ਨੂੰ ਹੋਰ ਸਹੂਲਤ ਮਿਲ ਸਕੇ ।

***

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1775381) Visitor Counter : 122


Read this release in: English , Hindi