ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਜੇਕਰ ਦਿੱਵਯਾਂਗ ਪ੍ਰਕ੍ਰਿਤੀ ਨਾਲ ਨਿਸ਼ਕਾਮ ਪ੍ਰੇਮ ਕਰ ਸਕਦੇ ਹਨ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? 52ਵੇਂ ਇੱਫੀ ਵਿੱਚ ‘ਤਲੇਦੰਡ’ ਦੇ ਡਾਇਰੈਕਟਰ ਪ੍ਰਵੀਣ ਕਰੁਪਾਕਰ ਨੇ ਸਵਾਲ ਉਠਾਇਆ
‘ਤਲੇਦੰਡ’ ਦੇ ਨਾਲ ਅਸੀਂ ਉੱਘੇ ਅਭਿਨੇਤਾ ਸੰਚਾਰੀ ਵਿਜੈ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ: ਪ੍ਰਵੀਣ ਕਰੁਪਾਕਰ
Posted On:
25 NOV 2021 7:48PM by PIB Chandigarh
ਤਲੇਦੰਡ ਦਾ ਮਤਲਬ ਹੈ ਕਿ ਸਿਰ ਕੱਟ ਕੇ ਮੌਤ ਅਤੇ ਪ੍ਰਕ੍ਰਿਤੀ ਦੀ ਸੰਭਾਲ਼ ਅਤੇ ਰੱਖਿਆ ਨਾ ਕਰਕੇ ਮਾਨਵਤਾ ਆਪਣੇ ਹੀ ਹੱਥਾਂ ਨਾਲ ਆਪਣੀ ਕਬਰ ਖੋਦ ਰਹੀ ਹੈ। ਫ਼ਿਲਮ ਤਲੇਦੰਡ ਵਿੱਚ ਇਹੀ ਭਾਵਨਾ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਅੱਜ ਗੋਆ ਵਿੱਚ 52ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ (ਇੱਫੀ) ਵਿੱਚ ਭਾਰਤੀ ਪੈਨੋਰਮਾ ਫੀਚਰ ਫ਼ਿਲਮ ਸੈਕਸ਼ਨ ਵਿੱਚ ਕੀਤਾ ਗਿਆ ।
52ਵੇਂ ਇੱਫੀ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਵਿੱਚ ਫ਼ਿਲਮ ਦੇ ਡਾਇਰੈਕਟਰ ਪ੍ਰਵੀਣ ਕਰੁਪਾਕਰ ਨੇ ਕਿਹਾ , “ਪਿਛਲੇ 100 ਸਾਲਾਂ ਵਿੱਚ ਅਸੀਂ 50% ਪ੍ਰਕ੍ਰਿਤੀ ਅਤੇ ਈਕੋਸਿਸਟਮ ਨੂੰ ਨਸ਼ਟ ਕਰ ਦਿੱਤਾ ਹੈ। ਸਾਡੀਆਂ ਭਾਵੀ ਪੀੜ੍ਹੀਆਂ ਲਈ ਇਹ ਸਥਿਤੀ ਬਹੁਤ ਬੁਰੀ ਹੈ। ਮੈਂ 30 ਸਾਲ ਤੋਂ ਜ਼ਿਆਦਾ ਅਰਸੇ ਤੋਂ ਆਪਣੇ ਇੱਕ ਦਿੱਵਯਾਂਗ ਮਿੱਤਰ ਦਾ ਪ੍ਰਕ੍ਰਿਤੀ ਦੇ ਪ੍ਰਤੀ ਪ੍ਰੇਮ ਦੇਖ ਰਿਹਾ ਹਾਂ ਅਤੇ ਇਸੇ ਗੱਲ ਨੇ ਮੈਨੂੰ ਇਹ ਫ਼ਿਲਮ ਬਣਾਉਣ ਲਈ ਪ੍ਰੇਰਿਤ ਕੀਤਾ ।
ਜਲਵਾਯੂ ਪਰਿਵਰਤਨ ਦਾ ਸੰਕਟ ਵਾਸਤਵਿਕ ਹੈ, ਕੋਈ ਕਲਪਨਾ ਨਹੀਂ , ਜਿਵੇਂ ਕਿ ਸਾਡੇ ਵਿੱਚੋਂ ਕੁਝ ਲੋਕਾਂ ਦਾ ਮੰਨਣਾ ਹੈ ਅਤੇ ਜੇਕਰ ਇਹ ਕਹਾਣੀ ਦਰਸ਼ਕਾਂ ਦੇ 0.1% ਹਿੱਸੇ ਤੱਕ ਵੀ ਪਹੁੰਚਦੀ ਹੈ, ਤਾਂ ਮੈਂ ਸਮਝਾਂਗਾ ਕਿ ਮੈਂ ਆਪਣਾ ਕਰਤੱਵ ਨਿਭਾਇਆ ਹੈ ।
ਫ਼ਿਲਮ ਦੇ ਮੁੱਖ ਅਭਿਨੇਤਾ ਨੂੰ ਯਾਦ ਕਰਦੇ ਹੋਏ ਕਰੁਪਾਕਰ ਨੇ ਕਿਹਾ ਕਿ ਤਲੇਦੰਡ ਸੰਚਾਰੀ ਵਿਜੈ ਲਈ ਸ਼ਰਧਾਂਜਲੀ ਹੈ, ਜਿਨ੍ਹਾਂ ਦਾ ਹਾਲ ਹੀ ਦੇਹਾਂਤ ਹੋ ਗਿਆ ਸੀ। ਉਹ ਫ਼ਿਲਮ ਦੇ ਵਿਚਾਰ ਦੀ ਅਵਸਥਾ ਨਾਲ ਹੀ ਇਸ ਦੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਵਿੱਚ ਅਭਿਨੈ ਵੀ ਕੀਤਾ ਸੀ । ਸੰਚਾਰੀ ਵਿਜੈ ਦੇ ਬਿਨਾ ਇਸ ਫ਼ਿਲਮ ਦਾ ਮੰਚ ‘ਤੇ ਆਉਣਾ ਸੰਭਵ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵਰਕਸ਼ਾਪਾਂ ਦੇ ਜ਼ਰੀਏ ਸੰਚਾਰੀ ਵਿਜੈ ਨੇ ਕੰਨੜ ਲਹਿਜੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ ।
ਡਾਇਰੈਕਟਰ ਨੇ ਸੋਲਿਗਾ ਜਨਜਾਤੀ ਦੇ ਲੋਕਾਂ ਦੇ ਨਾਲ ਆਪਣੇ ਅਨੁਭਵਾਂ ਬਾਰੇ ਵੀ ਦੱਸਿਆ, ਜਿਨ੍ਹਾਂ ਨੇ ਇਸ ਫ਼ਿਲਮ ਦੇ ਕੁਝ ਗੀਤਾਂ ਨੂੰ ਗਾਉਣ ਦੇ ਲਈ ਨਾਲ ਜੋੜਿਆ ਗਿਆ ਸੀ । ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਸਟੁਡੀਓ ਵਿੱਚ ਬਿਨਾ ਕਿਸੇ ਤਰ੍ਹਾਂ ਦੇ ਰਿਕਾਰਡਿੰਗ ਉਪਕਰਣਾਂ ਦੇ ਉਨ੍ਹਾਂ ਨੇ ਲੋਕਾਂ ਦੇ ਅੰਦਾਜ਼ ਨਾਲ ਕੀਤੀ ਗਈ ਸੀ ।
ਕਹਾਣੀ ਸੁਣਾਉਣ ਦੀਆਂ ਵਿਵਿਧ ਤਕਨੀਕਾਂ ਬਾਰੇ ਦਰਸ਼ਕਾਂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਰੁਪਾਕਰ ਨੇ ਕਿਹਾ ਕਿ ਉਨ੍ਹਾਂ ਨੇ ਉਪਦੇਸ਼ ਸੁਣਾਏ ਬਿਨਾ ਦਰਸ਼ਕਾਂ ਦੇ ਜ਼ਿਹਨ ਤੱਕ ਪਹੁੰਚਣ ਲਈ ਫ਼ਿਲਮ ਵਿੱਚ ਨਾਟਕੀ ਰੂਪਾਂਤਰਣ ਦਾ ਉਪਯੋਗ ਕੀਤਾ ਹੈ ।
ਫ਼ਿਲਮ ਦੇ ਐਡੀਟਰ ਬੀ.ਐੱਸ. ਕੈਪਾਰਾਜੂ ਨੇ ਫ਼ਿਲਮ ਦੇ ਨੌਨ-ਲਿਨੀਅਰ ਰੂਪ ਨਾਲ ਅੱਗੇ ਵਧਣ ਦੇ ਕਾਰਨ ਸੰਪਾਦਨ ਵਿੱਚ ਹੋਈ ਕਠਿਨਾਈ ਬਾਰੇ ਦੱਸਿਆ ।
ਫ਼ਿਲਮ ਬਾਰੇ
ਤਲੇਦੰਡ ਭਾਰਤੀ ਪੈਨੋਰਮਾ ਫੀਚਰ ਫ਼ਿਲਮ ਹੈ । ਇਹ ਮਾਨਸਿਕ ਤੌਰ ‘ਤੇ ਅਪਾਹਜ ਨੌਜਵਾਨ ਕੁੰਨਾ ਦੀ ਕਹਾਣੀ ਹੈ, ਜਿਸ ਨੂੰ ਪ੍ਰਕ੍ਰਿਤੀ ਦੇ ਪ੍ਰਤੀ ਅਸੀਮ ਪ੍ਰੇਮ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਹੈ। ਪਿਤਾ ਦੇ ਦੇਹਾਂਤ ਦੇ ਬਾਅਦ ਕੁੰਨਾ ਦੀ ਮਾਂ ਉਸ ਨੂੰ ਪਾਲ -ਪੋਸ ਕੇ ਵੱਡਾ ਕਰਦੀ ਹੈ। ਉਸ ਦੀ ਮਾਂ ਇੱਕ ਸਰਕਾਰੀ ਨਰਸਰੀ ਵਿੱਚ ਦਿਹਾੜੀ ਮਜ਼ਦੂਰ ਹੈ। ਸਰਕਾਰ ਉਨ੍ਹਾਂ ਦੇ ਪਿੰਡ ਨੂੰ ਰਾਜ ਮਾਰਗ ਨਾਲ ਜੋੜਨ ਵਾਲੀ ਇੱਕ ਸੜਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੰਦੀ ਹੈ। ਸਥਾਨਕ ਵਿਧਾਇਕ ਆਪਣੀ ਜ਼ਮੀਨ ਨੂੰ ਬਚਾਉਣ ਲਈ ਸੜਕ ਦੀ ਯੋਜਨਾ ਵਿੱਚ ਹੇਰਫੇਰ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਅਨੇਕ ਰੁੱਖਾਂ ਨੂੰ ਕੱਟਣਾ ਪਵੇਗਾ। ਰੁੱਖਾਂ ਦੀ ਕਟਾਈ ਦਾ ਵਿਰੋਧ ਕਰਦੇ ਹੋਏ ਕੁੰਨਾ ਸਰਕਾਰੀ ਅਧਿਕਾਰੀਆਂ ਦੇ ਨਾਲ ਹੱਥੋਪਾਈ ਕਰਦਾ ਹੈ ਅਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਕੀ ਉਹ ਰੁੱਖਾਂ ਨੂੰ ਬਚਾਉਣ ਵਿੱਚ ਕਾਮਯਾਬ ਹੋ ਸਕੇਗਾ?
ਡਾਇਰੈਕਟਰ ਬਾਰੇ
ਡਾਇਰੈਕਟਰ: ਪ੍ਰਵੀਣ ਕਰੁਪਾਕਰ ਕੰਨੜ ਫ਼ਿਲਮ ਜਗਤ ਦੇ ਫ਼ਿਲਮ ਡਾਇਰੈਕਟਰ, ਅਭਿਨੇਤਾ, ਸਕ੍ਰਿਪਟ ਲੇਖਕ ਅਤੇ ਨਿਰਮਾਤਾ ਹਨ। ਉਹ 1996 ਤੋਂ ਮੈਸੂਰ ਯੂਨੀਵਰਸਿਟੀ ਦੇ ਫੈਕਲਿਟੀ ਮੈਂਬਰ ਵੀ ਹੈ ।
ਡਾਇਰੈਕਟਰ : ਪ੍ਰਵੀਣ ਕਰੁਪਾਕਰ
ਪ੍ਰੋਡਿਊਸਰ : ਕਿਪਾਨਿਧਿ ਕ੍ਰਿਏਸ਼ਨਸ
ਸਕ੍ਰੀਨਪਲੇਅ : ਪ੍ਰਵੀਣ ਰੁਪਾਕਰ
ਡੀਓਪੀ : ਅਸ਼ੋਕ ਕਸ਼ਯਪ
ਸੰਪਾਦਕ : ਬੀ.ਐੱਸ. ਕੈਂਪਾਰਾਜੂ
ਅਭਿਨੇਤਾ : ਸੰਚਾਰੀ ਵਿਜੈ, ਮੰਗਲਾ ਐੱਨ., ਚੈਤਰਾ ਅਚਾਰ, ਰਮੇਸ਼ ਪੀ.
* * *
ਟੀਮ ਇੱਫੀ ਪੀਆਈਬੀ/ਐੱਨਟੀ/ਐੱਮਸੀ/ਡੀਆਰ/ਇੱਫੀ-82
(Release ID: 1775380)
Visitor Counter : 153