ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹਰਿਆਣਾ ਦੇ ਮਾਨੇਸਰ ਸਥਿਤ ਨੈਸ਼ਨਲ ਬ੍ਰੇਨ ਰਿਸਰਚ ਸੈਂਟਰ (ਐੱਨਬੀਆਰਸੀ) ਵਿੱਚ ਵਿਸ਼ਵ ਦੀ ਸਭ ਤੋਂ ਜਟਿਲ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਐੱਮਆਰਆਈ ਸੁਵਿਧਾ ਦਾ ਉਦਘਾਟਨ ਕੀਤਾ


ਕੇਂਦਰੀ ਮੰਤਰੀ ਨੇ ਐੱਨਬੀਆਰਸੀ ਦਾ ਇੱਕ ਦਿਨ ਦਾ ਦੌਰਾ ਕੀਤਾ ਅਤੇ ਸੰਸਥਾਨ ਦੇ ਟੌਪ ਵਿਗਿਆਨਿਕਾਂ ਨਾਲ ਚਰਚਾ ਕੀਤੀ

ਕੇਂਦਰ ਨਾਲ ਅਲਜਾਈਮਰ ‘ਤੇ ਵਿਸ਼ੇਸ਼ ਦਖਲਅੰਦਾਜ਼ੀ ਅਧਿਐਨ ਕਰਨ ਨੂੰ ਕਿਹਾ, ਜੋ ਵਿਸ਼ਵ ਪੱਧਰੀ ਹੋਵੇ

Posted On: 19 NOV 2021 6:00PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਤੰਤ੍ਰਿਕਾ ਵਿਗਿਆਨ ਰਿਸਰਚ ਅਤੇ ਸਿੱਖਿਆ ਦੇ ਲਈ ਸਮਰਪਿਤ ਭਾਰਤ ਦੇ ਸਰਵਸ਼੍ਰੇਸ਼ਟ ਸੰਸਥਾਨਾਂ ਵਿੱਚੋਂ ਇੱਕ ਹਰਿਆਣਾ ਦੇ ਮਾਨੇਸਰ ਸਥਿਤ ਨੈਸ਼ਨਲ ਬ੍ਰੇਨ ਰਿਸਰਚ ਸੈਂਟਰ (ਐੱਨਬੀਆਰਸੀ) ਵਿੱਚ ਵਿਸ਼ਵ ਦੀ ਸਭ ਤੋਂ ਜਟਿਲ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਐੱਮਆਰਆਈ ਸੁਵਿਧਾ ਦਾ ਉਦਘਾਟਨ ਕੀਤਾ।

 ਇਸ ਅਵਸਰ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ 3ਟੀ ਐੱਮਆਰਆਈ ਦੀ ਸਸ਼ਕਤ ਕਾਰਜ ਸਮਰੱਥਾ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਨਾਲ ਮਾਨਵ ਤੰਤ੍ਰਿਕਾ ਵਿਗਿਆਨ ਦੇ ਖੇਤਰ ਵਿੱਚ ਵਿਸ਼ਵ ਦੇ ਅਗ੍ਰਣੀ ਦੇਸ਼ਾਂ ਵਿੱਚ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੀਮੇਂਸ ਜਰਮਨੀ ਦੇ ਐੱਮਆਰਆਈ ਸਕੈਨਰ ਪ੍ਰਿਜ਼ਮਾ ਦਾ ਉਪਯੋਗ ਅਮਰੀਕਾ ਦੀ ਬ੍ਰੇਨ ਪਹਿਲ ਅਤੇ ਯੂਰੋਪੀ ਮਾਨਵ ਬ੍ਰੇਨ ਪ੍ਰੋਜੈਕਟ ਸਹਿਤ ਅਨੇਕ ਅੰਤਰਰਾਸ਼ਟਰੀ ਪਹਿਲ ਦੇ ਲਈ ਕੀਤਾ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਇਹ ਨਵੀਂ ਮਸ਼ੀਨ ਗਹਿਣ ਸਕੈਨਿੰਗ ਨਾਲ ਜੁੜੀ ਗਤੀਵਿਧੀਆਂ ਨੂੰ ਬਹੁਤ ਤੇਜ਼ੀ ਨਾਲ ਸੰਚਾਲਿਤ ਕਰਨ ਵਿੱਚ ਸਮਰੱਥ ਹੈ ਜਿਸ ਨਾਲ ਮਰੀਜਾਂ ਦੀ ਸਕੈਨਿੰਗ ਵਿੱਚ ਲਗਣ ਵਾਲਾ ਸਮਾਂ ਪਹਿਲਾਂ ਤੋਂ ਪ੍ਰਚਲਿਤ ਮਸ਼ੀਨਾਂ ਦੀ ਤੁਲਣਾ ਵਿੱਚ ਲਗਭਗ ਇੱਕ ਚੌਥਾਈ ਤੱਕ ਬਚ ਜਾਂਦਾ ਹੈ। ਇਸ ਦਾ ਉਪਯੋਗ ਪਾਰਕਿਨਸਨਸ ਰੋਗ, ਅਲਜ਼ਾਈਮਰ ਰੋਗ, ਚਿੰਤਾ, ਅਵਸਾਦ, ਪੀਟੀਐੱਸਡੀ, ਬਾਈਪੋਲਰ, ਚਿੰਤਾ, ਅਵਸਾਦ ਸਹਿਤ ਆਮ ਬ੍ਰੇਨ ਅਤੇ ਮਾਨਸਿਕ ਸਿਹਤ ਵਿਕਾਰਾਂ ਤੋਂ ਪੀੜਤ ਰੋਗੀਆਂ ਦੇ ਲਈ  ਮਾਨਵ ਸਮੂਹ ਡੇਟਾ ਵਿਕਸਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ।

ਸੰਸਥਾਨ ਦੇ ਵਿਗਿਆਨਿਕਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਮਸ਼ੀਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬ੍ਰੇਨ ਵਿੱਚ ਅਧਿਕ ਸੰਵੇਦਨਸ਼ੀਲ ਰਿਸੈਪਟਰਸ ਅਤੇ ਐਂਟੀਓਕਸੀਡੈਂਟਸ ਦਾ ਪਤਾ ਲਗਾ ਸਕਦੀ ਹੈ ਅਤੇ ਬ੍ਰੇਨ ਵਿੱਚ ਇਨ੍ਹਾਂ ਦੀ ਮਾਤਰਾ ਦੀ ਵੀ ਸੂਚਨਾ ਦੇ ਸਕਦੀ ਹੈ, ਜਿਸ ਦਾ ਸਿੱਧਾ ਸੰਬੰਧ ਅਲਜ਼ਾਈਮਰ ਅਤੇ ਪਾਰਕਿਨਸੰਸ ਸਹਿਤ ਵਿਭਿੰਨ ਬ੍ਰੇਨ ਰੋਗਾਂ ਦੇ ਸ਼ੁਰੂ ਹੋਣ ਨਾਲ ਹੈ। ਇਹ ਮਸ਼ੀਨ, ਬ੍ਰੇਨ ਵਿੱਚ ਮੌਜੂਦ ਸੋਡੀਅਮ ਦੇ ਪੱਧਰ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ, ਜੋ ਬ੍ਰੇਨ ਟਿਊਮਰ ਦੇ ਆਕੰਲਨ ਦੇ ਲਈ ਸਿੱਧੇ ਤੌਰ ‘ਤੇ ਪ੍ਰਾਸੰਗਿਕ ਹੈ। ਇਸ ਦੇ ਇਲਾਵਾ ਇਹ ਪ੍ਰਦੂਸ਼ਣ ਜਾਂ ਕਈ ਹੋਰ ਕਾਰਨਾਂ ਨਾਲ ਬ੍ਰੇਨ ਵਿੱਚ ਪਹੁੰਚ ਚੁਕੇ ਹੈਵੀ ਮੈਟਲ ਦੀ ਮੌਜੂਦਗੀ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਮਾਤਰਾ ਦੇ ਮਾਪਨ ਵਿੱਚ ਸਮਰੱਥ ਹੈ ਜਿਨ੍ਹਾਂ ਦੀ ਪ੍ਰਾਸੰਗਿਕਤਾ ਵਿਭਿੰਨ ਮਾਨਸਿਕ ਅਤੇ ਨਿਊਰੋਡੀਜੇਨੇਰਿਟਵ ਵਿਕਾਰਾਂ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਐੱਨਬੀਆਰਸੀ ਦੀ ਇਸ ਅਭਿਲਾਸ਼ੀ ਪ੍ਰੋਜੈਕਟ ਦੇ ਅਧੀਨ ਵਿਕਸਿਤ ਇਹ ਵਿਵਸਥਾ ਦੇਸ਼ ਦੇ ਵਿਭਿੰਨ ਆਈਆਈਟੀ, ਆਈਆਈਆਈਟੀ ਜਿਹੇ ਤਕਨੀਕੀ ਸੰਸਥਾਨਾਂ ਦੇ ਲਈ ਆਰਟੀਫਿਸ਼ਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਟੂਲਸ ਨੂੰ ਲਾਗੂ ਕਰਨ ਅਤੇ ਨੌਰਮੇਟਿਵ, ਡਾਇਗਨੋਸਟਿਕ ਅਤੇ ਪ੍ਰੋਗਨਾਸਟਿਕ ਪੈਟਰਨ ਦੇ ਬਾਰੇ ਵਿੱਚ ਪਤਾ ਲਗਾਉਣ ਦੇ ਲਈ ਇੱਕ ਅਨੂਠਾ ਮੰਚ ਹੋਵੇਗਾ।

ਆਪਣੇ ਇਸ ਦੌਰੇ ਵਿੱਚ ਡਾ. ਜਿਤੇਂਦਰ ਸਿੰਘ ਨੇ ਨੈਸ਼ਨਲ ਬ੍ਰੇਨ ਰਿਸਰਚ ਕੇਂਦਰ (ਐੱਨਬੀਆਰਸੀ) ਦੇ ਡਾਇਰੈਕਟਰ ਅਤੇ ਸੀਨੀਅਰ ਵਿਗਿਆਨਿਕਾਂ ਤੇ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ। ਉਨ੍ਹਾਂ ਨੇ ਵਿਗਿਆਨਿਕਾਂ ਨਾਲ ਅਲਮਾਈਜ਼ਰ ‘ਤੇ ਇੱਕ ਸਪੈਸ਼ਲ ਇੰਟਰਵੈਨਸ਼ਨ ਸਟਡੀ ਕਰਨ ਨੂੰ ਕਿਹਾ, ਜੋ ਵਿਸ਼ਵ ਪੱਧਰ ਦਾ ਹੋ ਸਕਦਾ ਹੈ। ਡਾ. ਜਿਤੇਂਦਰ ਸਿੰਘ ਨੇ ਕੇਂਦਰ ਵਿੱਚ ਕਿਸੇ ਇੱਕ ਵਿਸ਼ੇ ‘ਤੇ ਵਿਸ਼ਵ ਪੱਧਰੀ ਸ਼ੋਧ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ, ਜੋ ਕਿ ਬ੍ਰੇਨ ਨਾਲ ਜੁੜੇ ਵਿਕਾਰਾਂ ਦੇ ਲਈ ਤਰਕਸੰਗਤ ਉਪਚਾਰਾਂ ਅਤੇ ਇਲਾਜ ਦੀ ਖੋਜ ਸੰਬੰਧੀ ਰਿਸਰਚ ਨੂੰ ਹੁਲਾਰਾ ਦਿੰਦਾ ਹੋਵੇ।

ਡਾ. ਜਿਤੇਂਦਰ ਸਿੰਘ ਨੇ ਮਹਾਮਾਰੀ ਦੇ ਕਾਰਨ ਉਤਪੰਨ ਚੁਣੌਤੀਆਂ ਦੇ ਬਾਵਜੂਦ ਪਿਛਲੇ ਵਰ੍ਹੇ ਦੇ ਦੌਰਾਨ ਕੀਤੇ ਗਏ ਵਿਭਿੰਨ ਰਿਸਰਚਾਂ ਦੇ ਲਈ ਵਿਗਿਆਨਿਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੁਨੀਆ ਭਰ ਦੇ ਵਿਭਿੰਨ ਰਿਸਰਚਰਾਂ ਦੁਆਰਾ ਮਹੱਤਵ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਨਿਰੰਤਰ ਪ੍ਰਯਤਨਾਂ ਅਤੇ ਵਿਗਿਆਨੀ ਪ੍ਰਗਤੀ ਦੇ ਕਾਰਨ ਅੱਜ ਐੱਨਬੀਆਰਸੀ ਨੇ ਖੁਦ ਨੂੰ ਤੰਤ੍ਰਿਕਾ ਵਿਗਿਆਨ ਰਿਸਰਚ ਦੇ ਖੇਤਰ ਵਿੱਚ ਵੈਸ਼ਵਿਕ ਮਾਨਤਾ ਦੇ ਨਾਲ ਇੱਕ ਉਨੰਤ ਕੇਂਦਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਆਪਣੇ ਐੱਮਐੱਸਪੀ ਅਤੇ ਪੀਐੱਚਡੀ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਗਿਆਨ ਅਤੇ ਮਾਹਿਰਤਾ ਦੇ ਨਾਲ ਟਰੇਂਡ ਕਰਦਾ ਹੈ ਤਾਕਿ ਉਹ ਕੁਸ਼ਲਤਾਪੂਰਵਕ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਅਤੇ ਤੰਤ੍ਰਿਕਾ ਵਿਗਿਆਨ ਦੇ ਖੇਤਰ ਵਿੱਚ ਰਿਸਰਚ ਕਰਨ ਸਕਣ।

 ਐੱਨਬੀਆਰਸੀ ਬੁਨਿਆਦੀ ਅਤੇ ਬਹੁ-ਅਨੁਸ਼ਾਸਨੀ ਦ੍ਰਿਸ਼ਟੀਕੋਣਾਂ ਦਾ ਉਪਯੋਗ ਕਰਦੇ ਹੋਏ ਸਿਹਤ ਅਤੇ ਰੋਗ ਗ੍ਰਸਤ ਅਵਸਥਾ ਵਿੱਚ ਬ੍ਰੇਨ ਦੀ ਕਾਰਜ ਪ੍ਰਣਾਲੀ ਦਾ ਅਧਿਐਨ ਕਰਨ ਦੇ ਲਈ ਸਮਰਪਿਤ ਹੈ। ਐੱਨਬੀਆਰਸੀ ਵਿੱਚ ਰਿਸਰਚ ਨੂੰ ਪੰਜ ਪ੍ਰਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਪ੍ਰਭਾਗ ਹਨ- ਸੇਲੁਲਰ ਅਤੇ ਮੌਲੀਕਿਊਲਰ, ਸਿਸਟਮ, ਕੌਗਨਿਟਿਵ, ਕੰਪਿਊਟੇਸ਼ਨਲ ਅਤੇ ਟ੍ਰਾਂਸਲੇਸ਼ਨਲ। ਇਨ੍ਹਾਂ ਸਭ ਦੇ ਇਲਾਵਾ ਪ੍ਰਾਧਿਆਪਕ ਆਪਣੇ ਸ਼ੋਧ ਪਤਰਾਂ ਦਾ ਸਮਾਧਾਨ ਕਰਨ ਦੇ ਲਈ ਪ੍ਰਭਾਗਾਂ ਅਤੇ ਹੋਰ ਸੰਸਥਾਨਾਂ ਨਾਲ ਵੀ ਤਾਲਮੇਲ ਰੱਖਦੇ ਹਨ। ਹਰਿਆਣਾ ਦੇ ਮਾਨੇਸਰ ਵਿੱਚ ਅਰਾਵਲੀ ਰੇਂਜ ਦੀ ਤਲਹਟੀ ਵਿੱਚ ਸਥਿਤ, ਐੱਨਬੀਆਰਸੀ, ਭਾਰਤ ਸਰਕਾਰ ਦੇ ਬਾਇਓ-ਟੈਕਨੋਲੋਜੀ ਵਿਭਾਗ ਦੁਆਰਾ ਵਿੱਤ ਪੋਸ਼ਤ ਇੱਕ ਖੁਦਮੁਖਤਿਆਰ ਸੰਸਥਾਨ ਹੈ ਅਤੇ ਇੱਕ ਡੀਮਡ-ਟੂ-ਬੀ ਯੂਨੀਵਰਸਿਟੀ ਵੀ ਹੈ। ਭਾਰਤ ਸਰਕਾਰ ਨੇ ਐੱਨਬੀਆਰਸੀ ਨੂੰ ਉਤਕ੍ਰਿਸ਼ਟ ਸੰਸਥਾਨ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਨੈਸ਼ਨਲ ਬ੍ਰੇਨ ਰਿਸਰਚ ਸੈਂਟਰ (ਐੱਨਬੀਆਰਸੀ) ਦੀ ਸਥਾਪਨਾ ਵਰ੍ਹੇ 1999 ਵਿੱਚ ਸੋਸਾਇਟੀਸ ਰਜਿਸਟ੍ਰੇਸ਼ਨ ਐਕਟਰ 1860 ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਦੇ ਰੂਪ ਵਿੱਚ ਕੀਤੀ ਗਈ ਸੀ। ਬ੍ਰੇਨ ਰਿਸਰਚ ਵਿੱਚ ਲਗੇ ਐੱਨਬੀਆਰਸੀ ਨੂੰ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਹੈ।

 ਐੱਨਬੀਆਰਸੀ ਦੇ ਮੁੱਖ ਉਦੇਸ਼ਾਂ ਵਿੱਚ ਸਿਹਤ ਅਤੇ ਰੋਗ ਵਿੱਚ ਬ੍ਰੇਨ ਫੰਕਸ਼ਨ ਦੀ ਕਾਰਜ ਪ੍ਰਣਾਲੀ ਦੀ ਸਥਿਤੀ ਨੂੰ ਸਮਝਣ ਦੇ ਲਈ ਬੁਨਿਆਦੀ ਰਿਸਰਚ ਸ਼ਾਮਲ ਹੈ। ਐੱਨਬੀਆਰਸੀ ਮੁੱਖ ਕੇਂਦਰ ਵਿੱਚ ਆਂਤਰਿਕ ਰਿਸਰਚ ਗਤੀਵਿਧੀ ਦੇ ਇਲਾਵਾ ਦੇਸ਼ ਵਿੱਚ ਤੰਤ੍ਰਿਕਾ ਵਿਗਿਆਨ ਦੇ ਖੇਤਰ ਨਾਲ ਜੁੜੇ ਹੋਰ ਮੌਜੂਦਾ ਰਿਸਰਚ ਗਰੁੱਪਾਂ ਦੇ ਨਾਲ ਵੀ ਤਾਲਮੇਲ ਕਰਦਾ ਹੈ ਅਤੇ ਰਿਸਰਚ ਨੂੰ ਹੁਲਾਰਾ ਦਿੰਦਾ ਹੈ। ਐੱਨਬੀਆਰਸੀ ਵਿੱਚ ਰਿਸਰਚ ਦਾ ਦਾਇਰਾ ਮੌਲੀਕਿਊਲਰ ਤੋਂ ਵਿਵਹਾਰਿਕ ਅਤੇ ਕੰਪਿਊਟੇਸ਼ਨਲ ਤੰਤ੍ਰਿਕਾ ਵਿਗਿਆਨ ਤੱਕ ਵਿਸਤ੍ਰਿਤ ਹੈ। ਸੰਸਥਾਨ ਬ੍ਰੇਨ ਵਿਕਾਰਾਂ ਦੇ ਲਈ ਤਰਕਸੰਗਤ ਉਪਚਾਰਾਂ ਅਤੇ ਉਪਾਵਾਂ ਦੀ ਖੋਜ ਦੇ ਲਈ ਮਿਸ਼ਨ ਦੇ ਨਾਲ ਟ੍ਰਾਂਸਲੇਸ਼ਨ ਰਿਸਰਚ ਨੂੰ ਵੀ ਹੁਲਾਰਾ ਦਿੰਦਾ ਹੈ।

 

<><><><><> 


ਐੱਸਐੱਨਸੀ/ਆਰਆਰ



(Release ID: 1774364) Visitor Counter : 205


Read this release in: English , Urdu , Hindi