ਟੈਕਸਟਾਈਲ ਮੰਤਰਾਲਾ
ਕਪਾਹ ਦੇ ਮੁੱਲ ਨਿਰਧਾਰਿਤ ਦੇ ਮੁੱਦੇ, ਮੁਕਾਬਲੇ ਦੀ ਬਜਾਏ ਸਹਿਯੋਗ ਦੀ ਭਾਵਨਾ ਦੇ ਨਾਲ ਹੱਲ ਕਰੋ। ਸ਼੍ਰੀ ਪੀਯੂਸ਼ ਗੋਇਲ ਨੇ ਕੱਪੜਾ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ;
ਸਰਕਾਰ ‘ਤੇ ਦਖ਼ਲ ਦੇਣ ਲਈ ਦਬਾਅ ਨਾ ਪਾਓ-ਸ਼੍ਰੀ ਗੋਇਲ ;
ਸ਼੍ਰੀ ਗੋਇਲ ਨੇ ਵਪਾਰੀਆਂ ਨੂੰ ਅਨੁਚਿਤ ਲਾਭ ਪ੍ਰਾਪਤ ਕਰਨ ਲਈ ਕੀਮਤਾਂ ਵਿੱਚ ਹੇਰਾਫੇਰੀ ਜਾਂ ਜਮ੍ਹਾਂਖੋਰੀ ਕਰਨ ਦੇ ਪ੍ਰਤੀ ਸੁਚੇਤ ਕੀਤਾ;
ਉਦਯੋਗ ਲਈ ਕਪਾਹ ਦੀਆਂ ਗੱਠਾਂ ਅਤੇ ਧਾਗੇ ਦੇ ਮੁੱਲ ਨਿਰਧਾਰਿਤ ਦੇ ਮੁੱਦੇ ਨੂੰ ਪ੍ਰਭਾਵਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਮਿਲ ਰਹੇ ਬਿਹਤਰ ਮੁੱਲਾਂ ‘ਤੇ ਅਸਰ ਪਵੇ-ਸ਼੍ਰੀ ਗੋਇਲ ;
ਨਿਰਮਾਣ ਖੇਤਰਾਂ ਨੂੰ ਵਿਕਾਸ ਲਈ ਸਰਕਾਰੀ ਸਹਾਇਤਾ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ -ਸ਼੍ਰੀ ਗੋਇਲ
Posted On:
18 NOV 2021 5:08PM by PIB Chandigarh
ਕੇਂਦਰੀ ਕੱਪੜਾ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਬੈਠਕ ਵਿੱਚ ਕੱਪੜਾ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ਮੁਕਾਬਲੇ ਦੀ ਬਜਾਏ ਸਹਿਯੋਗ ਦੀ ਭਾਵਨਾ ਨਾਲ ਕਪਾਹ ਦੇ ਮੁੱਲ ਨਿਰਧਾਰਿਤ ਦੇ ਮੁੱਦੇ ਨੂੰ ਹੱਲ ਕਰੋ। ਇਸ ਦੌਰਾਨ ਉਨ੍ਹਾਂ ਨੇ ਕੱਪੜੇ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਸਰਕਾਰ ਨੂੰ ਦਖ਼ਲ ਦੇਣ ਲਈ ਦਬਾਅ ਨਾ ਪਾਉਣ ਲਈ ਕਿਹਾ।
ਸ਼੍ਰੀ ਗੋਇਲ ਨੇ ਕਪਾਹ ਦੀ ਗੱਠ ਦੇ ਵਪਾਰੀਆਂ ਨੂੰ ਅਨੁਚਿਤ ਲਾਭ ਪ੍ਰਾਪਤ ਕਰਨ ਲਈ ਕੀਮਤਾਂ ਵਿੱਚ ਹੇਰਾਫੇਰੀ ਕਰਨ ਜਾਂ ਜਮ੍ਹਾਂਖੋਰੀ ਕਰਨ ਦੇ ਪ੍ਰਤੀ ਸੁਚੇਤ ਕੀਤਾ । ਕੱਪੜਾ ਮੰਤਰੀ ਨੇ ਕਿਹਾ ਕਿ ਨਿਰਮਾਣ ਖੇਤਰਾਂ ਨੂੰ ਵਿਕਾਸ ਲਈ ਸਰਕਾਰੀ ਸਹਾਇਤਾ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ। ਖੇਤਰ ਦੇ ਮਜ਼ਬੂਤ ਵਿਕਾਸ ਲਈ ਸਰਕਾਰ ਦੇ ਸਮਰਥਨ ਲਈ ਬਹੁਤ ਅਧਿਕ ਨਿਰਭਰਤਾ ਚੰਗੀ ਗੱਲ ਨਹੀਂ ਹੈ। ਮੰਤਰੀ ਮਹੋਦਯ ਨੇ ਸੂਤੀ ਧਾਗੇ ਦੇ ਨਿਰਮਾਤਾਵਾਂ ਅਤੇ ਕੱਪੜਾ ਉਦਯੋਗ ਦੇ ਪ੍ਰਤੀਨਿਧੀਆਂ ਦਰਮਿਆਨ ਸੂਤੀ ਧਾਗੇ ਦੀਆਂ ਕੀਮਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਦਖ਼ਲ ਦੇਣ ਦੇ ਦੌਰਾਨ ਇਹ ਗੱਲ ਕਹੀ ।
ਸ਼੍ਰੀ ਗੋਇਲ ਨੇ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਦੇ ਹਿਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਬਹੁਤ ਚੰਗੇ ਨਿਊਨਤਮ ਸਮਰਥਨ ਮੁੱਲ ਦੇ ਨਾਲ ਕਪਾਹ ਦੀ ਬਿਹਤਰ ਕੀਮਤਾਂ ਮਿਲ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਉਦਯੋਗ ਲਈ ਕਪਾਹ ਦੀਆਂ ਗੱਠਾਂ ਅਤੇ ਧਾਗੇ ਦੇ ਮੁੱਲ ਨਿਰਧਾਰਿਤ ਦੇ ਮੁੱਦੇ ਨੂੰ ਪ੍ਰਭਾਵਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ , ਜਿਸ ਦੇ ਨਾਲ ਕਿਸਾਨਾਂ ਨੂੰ ਮਿਲ ਰਹੇ ਬਿਹਤਰ ਮੁੱਲਾਂ ‘ਤੇ ਅਸਰ ਪਵੇ|
ਸ਼੍ਰੀ ਗੋਇਲ ਨੇ ਕਿਹਾ ਕਿ ਕੱਪੜਾ ਵੈਲਿਊ ਚੇਨ ਵਿੱਚ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਇੱਕ ਵਰਗ ਦੁਆਰਾ ਅਵਧੀ ਉੱਤਮ ਸਾਧਾਰਣ ਲਾਭ ਦਾ ਵਿਚਾਰ ਟਿਕਾਊ ਨਹੀਂ ਹੈ। ਉਨ੍ਹਾਂ ਨੇ ਕਿਹਾ, “ਕਿਸੇ ਨੂੰ ਵੀ ਸਰਕਾਰ ਨੂੰ ਦਖ਼ਲ ਦੇਣ ਲਈ ਮਜ਼ਬੂਰ ਨਹੀਂ ਕਰਨਾ ਚਾਹੀਦਾ ਹੈ। ਸੁਤੰਤਰ ਅਤੇ ਨਿਰਪੱਖ ਬਜ਼ਾਰ ਦੇ ਘਟਕਾਂ ਨੂੰ ਆਪਣਾ ਕੰਮ ਕਰਨ ਦੇਣ। ਅਵਧੀ ਲਕਸ਼ਾਂ ਲਈ ਉੱਤਮ ਸਾਧਾਰਣ ਲਾਭ ਨਹੀਂ ਲਿਆ ਜਾਣਾ ਚਾਹੀਦਾ ਹੈ।"
ਕੱਪੜਾ ਮੰਤਰੀ ਨੇ ਜ਼ਿਕਰ ਕੀਤਾ ਕਿ ਇੱਕ ਵਰਗ ਦੇ ਕਮਜ਼ੋਰ ਹੋਣ ‘ਤੇ ਪੂਰੀ ਵੈਲਿਊ ਚੇਨ ‘ਤੇ ਉਲਟਾ ਪ੍ਰਭਾਵ ਪੈਂਦਾ ਹੈ। ਵੈਲਿਊ ਚੇਨ ਵਿੱਚ ਆਤਮਨਿਰਭਰ ਭਾਰਤ ਸਭ ‘ਤੇ ਲਾਗੂ ਹੁੰਦਾ ਹੈ। ਸਾਰਿਆਂ ਨੂੰ ਲਾਭ ਮਿਲਣਾ ਚਾਹੀਦਾ ਹੈ ਅਤੇ ਸਾਰਿਆਂ ਦਾ ਵਿਕਾਸ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਕਪਾਹ ਦੀ ਗੱਠ ਅਤੇ ਸੂਤ ਦੀਆਂ ਕੀਮਤਾਂ ਅਜਿਹੀ ਹੋਣੀਆਂ ਚਾਹੀਦੀਆਂ ਹੈ ਜਿਸ ਦੇ ਨਾਲ ਸਾਰੇ ਲਾਭਾਂਵਿਤ ਹੋਣ । ਉਨ੍ਹਾਂ ਨੇ ਕਿਹਾ ਕਿ ਕੱਪੜਾ ਵੈਲਿਊ ਚੇਨ ਵਿੱਚ ਸਾਰੇ ਹਿਤਧਾਰਕਾਂ ਨੂੰ ਦੀਰਘਕਲੀਕ ਟਿਕਾਊ ਵਿਕਾਸ ਲਈ ਇੱਕ-ਦੂਜੇ ਦਾ ਸਮਰਥਨ ਕਰਨ ਦੀ ਲੋੜ ਹੈ ।
ਸ਼੍ਰੀ ਗੋਇਲ ਨੇ ਕਪਾਹ ਗੱਠ ਦੇ ਵਪਾਰੀਆਂ ਨੂੰ ਕੀਮਤਾਂ ਵਿੱਚ ਹੇਰਾਫੇਰੀ ਕਰਨ ਜਾਂ ਅਨੁਚਿਤ ਲਾਭ ਕਮਾਉਣ ਲਈ ਕਿਸੇ ਵੀ ਤਰ੍ਹਾਂ ਦੀ ਜਮ੍ਹਾਂਖੋਰੀ ਕਰਨ ਦੇ ਪ੍ਰਤੀ ਸੁਚੇਤ ਕੀਤਾ। ਮੰਤਰੀ ਨੇ ਕਿਹਾ ਕਿ ਉੱਚਿਤ ਲਾਭ ਚੰਗਾ ਅਤੇ ਮੰਨਣਯੋਗ ਹੈ ਲੇਕਿਨ ਕਿਸੇ ਇੱਕ ਵੈਲਿਊ ਚੇਨ ਦੁਆਰਾ ਅਨੁਚਿਤ ਲਾਭ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਪਾਹ ਦੀਆਂ ਬਿਹਤਰ ਕੀਮਤਾਂ ਦੇ ਰਸਤੇ ਵਿੱਚ ਕਿਸੇ ਨੂੰ ਵੀ ਰੁਕਾਵਟ ਨਹੀਂ ਪਾਉਣੀ ਚਾਹੀਦੀ ਹੈ ।
ਜ਼ਿਕਰਯੋਗ ਹੈ ਕਿ ਕਪਾਹ ਦਾ ਉਤਪਾਦਨ 362.18 ਲੱਖ ਗੱਠਾਂ ਹੋਣ ਦਾ ਅਨੁਮਾਨ ਹੈ। ਕਪਾਹ ਸੀਜਨ 2021 - 22 ਦੀ ਸ਼ੁਰੂਆਤ 73.20 ਲੱਖ ਗੱਠ (ਸੀਓਸੀਪੀਸੀ ਬੈਠਕ ਤਾਰੀਖ਼ 1.11.2021) ਦੇ ਅਨੁਮਾਨਿਤ ਕੈਰੀ ਓਵਰ ਸਟੌਕ ਦੇ ਨਾਲ ਹੋਈ। ਦੇਸ਼ ਵਿੱਚ ਖੁੱਲ੍ਹਾ ਸਟੌਕ ਲਗਭਗ ਢਾਈ ਮਹੀਨਿਆਂ ਦੀਆਂ ਮਿੱਲਾਂ ਦੀ ਖਪਤ ਨੂੰ ਪੂਰਾ ਕਰਨ ਲਈ ਸਮਰੱਥ ਹੈ। ਕਪਾਹ ਦੀਆਂ ਕੀਮਤਾਂ ਐੱਮਐੱਸਪੀ ਪੱਧਰ ਤੋਂ ਲਗਭਗ 40 ਫ਼ੀਸਦੀ ਯਾਨੀ 8500 ਰੁਪਏ ਪ੍ਰਤੀ ਕੁਇੰਟਲ ਤੋਂ ਉੱਪਰ ਚੱਲ ਰਹੀਆਂ ਹਨ, ਜਦੋਂ ਕਿ ਐੱਮਐੱਸਪੀ ਦਰ 6,025 ਰੁਪਏ ਪ੍ਰਤੀ ਕੁਇੰਟਲ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਉਚਿਤ ਮੁੱਲ ਮਿਲ ਰਿਹਾ ਹੈ ਜੋ ਹੋਰ ਖੇਤੀਬਾੜੀ-ਵਸਤਾਂ ਦੇ ਅਨੁਸਾਰ ਹੈ ।
ਵਿਸ਼ਵ ਕਪਾਹ ਦਾ ਰਕਬਾ ਪਿਛਲੇ ਸਾਲ ਦੇ 31.97 ਮਿਲੀਅਨ ਹੈਕਟੇਅਰ ਦੇ ਮੁਕਾਬਲੇ 4 ਫ਼ੀਸਦੀ ਵਧ ਕੇ 33.27 ਮਿਲੀਅਨ ਹੈਕਟੇਅਰ ਹੋਣ ਦੀ ਉਮੀਦ ਹੈ। ਜਦੋਂ ਕਿ ਵਿਸ਼ਵ ਕਪਾਹ ਉਤਪਾਦਨ ਪਿਛਲੇ ਸਾਲ ਦੇ 1426 ਲੱਖ ਗੱਠ ( 24.26 ਐੱਮਐੱਮਟੀ) ਦੇ ਮੁਕਾਬਲੇ 6 ਫ਼ੀਸਦੀ ਵਧ ਕੇ 1512 ਲੱਖ ਗੱਠ ( 25.72 ਐੱਮਐੱਮਟੀ ) ਹੋਣ ਦਾ ਅਨੁਮਾਨ ਹੈ ਅਤੇ ਵਿਸ਼ਵ ਕਪਾਹ ਦੀ ਖਪਤ ਪਿਛਲੇ ਸਾਲ ਦੇ 1505 ਲੱਖ ਗੱਠ ( 25.60 ਐੱਮਐੱਮਟੀ) ਦੇ ਮੁਕਾਬਲੇ 2 ਫ਼ੀਸਦੀ ਵਧ ਕੇ 1530 ਲੱਖ ਗੱਠ ( 26.01 ਐੱਮਐੱਮਟੀ ) ਹੋਣ ਦੀ ਉਮੀਦ ਹੈ ।
ਇਸ ਤੋਂ ਪਹਿਲਾਂ ਵੀ, ਸ਼੍ਰੀ ਗੋਇਲ ਨੇ ਦੇਸ਼ ਦੇ ਕਪਾਹ ਕਿਸਾਨਾਂ ਦੀ ਆਜੀਵਿਕਾ ਦਾ ਸਮਰਥਨ ਕਰਨ ਲਈ ਖਰੀਦ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਭਾਰਤੀ ਕਪਾਹ ਨਿਗਮ (ਸੀਸੀਆਈ) ਦੀ ਸਮੀਖਿਆ ਬੈਠਕ ਕੀਤੀ ਸੀ ।
ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼, ਕੱਪੜਾ ਸਕੱਤਰ, ਸ਼੍ਰੀ ਯੂ. ਪੀ. ਸਿੰਘ, ਸੀਸੀਆਈ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਅੱਗਰਵਾਲ ਅਤੇ ਸੀਸੀਆਈ ਦੇ ਸੀਨੀਅਰ ਅਧਿਕਾਰੀ, ਕੱਪੜਾ ਉਦਯੋਗ ਦੇ ਪ੍ਰਤੀਨਿਧੀਆਂ ਅਤੇ ਨਿਰਯਾਤਕਾਂ ਨੇ ਬੈਠਕ ਵਿੱਚ ਭਾਗ ਲਿਆ ।
ਕਪਾਹ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਸੰਚਾਲਨ ਕਰਨ ਲਈ ਭਾਰਤੀ ਕਪਾਹ ਨਿਗਮ- ਸੀਸੀਆਈ ਨੂੰ ਕੱਪੜਾ ਮੰਤਰਾਲੇ ਦੇ ਤਹਿਤ ਕੇਂਦਰੀ ਨੋਡਲ ਏਜੰਸੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਕਪਾਹ ਕਿਸਾਨਾਂ ਦੇ ਆਰਥਿਕ ਹਿਤਾਂ ਦੀ ਰੱਖਿਆ ਕਰਦਾ ਹੈ, ਅਸਲੀ ਕਪਾਹ ਕਿਸਾਨਾਂ ਨੂੰ ਐੱਮਐੱਸਪੀ ਦਾ ਲਾਭ ਸੁਨਿਸ਼ਚਿਤ ਕਰਦਾ ਹੈ ਅਤੇ ਉਚਿਤ ਔਸਤ ਗੁਣਵੱਤਾ (ਐੱਫਏਕਿਊ) ਗ੍ਰੇਡ ਕਪਾਹ ਦੀ ਐੱਮਐੱਸਪੀ ਪੱਧਰ ਤੋਂ ਹੇਠਾਂ ਡਿੱਗਣ ਦੀ ਸਥਿਤੀ ਵਿੱਚ ਐੱਮਐੱਸਪੀ ਸੰਚਾਲਨ ਕਰਦਾ ਹੈ।
***
ਡੀਜੇਐੱਨ/ਟੀਐੱਫਕੇ
(Release ID: 1774074)
Visitor Counter : 124