ਰੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਰਸਮੀ ਤੌਰ 'ਤੇ ਭਾਰਤੀ ਜਲ ਸੈਨਾ ਬੇੜ੍ਹਿਆਂ ਲਈ ਡੀਆਰਡੀਓ ਦੁਆਰਾ ਡਿਜ਼ਾਈਨ ਅਤੇ ਵਿਕਸਤ ਇੱਕ ਉੱਨਤ ਇਲੈਕਟ੍ਰੌਨਿਕ ਵਾਰਫੇਅਰ ਪ੍ਰਣਾਲੀ 'ਸ਼ਕਤੀ' ਨੌਸੈਨਾ ਪ੍ਰਮੁੱਖ ਨੂੰ ਸੌਂਪਣਗੇ

Posted On: 18 NOV 2021 7:17PM by PIB Chandigarh

ਉੱਨਤ ਇਲੈਕਟ੍ਰੌਨਿਕ ਵਾਰਫੇਅਰ (ਈਡਬਲਿਊ) ਪ੍ਰਣਾਲੀ 'ਸ਼ਕਤੀਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਪ੍ਰਯੋਗਸ਼ਾਲਾ ਰੱਖਿਆ ਇਲੈਕਟ੍ਰੌਨਿਕਸ ਖੋਜ ਪ੍ਰਯੋਗਸ਼ਾਲਾ (ਡੀਐੱਲਆਰਐੱਲ) ਹੈਦਰਾਬਾਦ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈਜੋ ਕਿ ਰਵਾਇਤੀ ਅਤੇ ਆਧੁਨਿਕ ਰਾਡਾਰ ਦੀ ਪਹਿਚਾਣ ਕਰਨ ਅਤੇ ਉਸ ਨੂੰ ਜਾਮ ਕਰਨ ਦੇ ਮਕਸਦ ਨਾਲ ਭਾਰਤੀ ਜਲ ਸੈਨਾ ਦੇ ਪ੍ਰਮੁੱਖ ਜੰਗੀ ਬੇੜ੍ਹਿਆਂ ਲਈ ਬਣਾਈ ਗਈ ਹੈ। ਸ਼ਕਤੀ ਈਡਬਲਿਊ ਪ੍ਰਣਾਲੀ ਸਮੁੰਦਰੀ ਯੁੱਧ ਵਿੱਚ ਇਲੈਕਟ੍ਰੌਨਿਕ ਪ੍ਰਭੁੱਤਵ ਅਤੇ ਬਚਾਅ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਰਾਡਾਰ ਅਤੇ ਜਹਾਜ਼-ਰੋਧੀ ਮਿਜ਼ਾਈਲਾਂ ਦੇ ਵਿਰੁੱਧ ਰੱਖਿਆ ਦੀ ਇੱਕ ਇਲੈਕਟ੍ਰੌਨਿਕ ਪਰਤ ਪ੍ਰਦਾਨ ਕਰੇਗੀ। ਇਹ ਪ੍ਰਣਾਲੀ ਭਾਰਤੀ ਜਲ ਸੈਨਾ ਦੀ ਪਿਛਲੀ ਪੀੜ੍ਹੀ ਦੇ ਇਲੈਕਟ੍ਰੌਨਿਕ ਵਾਰਫੇਅਰ (ਈਡਬਲਿਊ) ਪ੍ਰਣਾਲੀ ਦੀ ਥਾਂ ਲਵੇਗੀ।

ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਪ੍ਰਣਾਲੀ ਨੂੰ ਵਾਈਡਬੈਂਡ ਇਲੈਕਟ੍ਰੌਨਿਕ ਸਪੋਰਟ ਮਾਪ (ਈਐੱਸਐੱਮ) ਅਤੇ ਇਲੈਕਟ੍ਰੌਨਿਕ ਕਾਊਂਟਰ ਮਾਪ (ਈਸੀਐੱਮ) ਨਾਲ ਏਕੀਕ੍ਰਿਤ ਕੀਤਾ ਗਿਆ ਹੈ। ਸਿਸਟਮ ਦਾ ਈਸੀਐੱਮ ਆਧੁਨਿਕ ਰਾਡਾਰਾਂ ਦੀ ਸਟੀਕ ਦਿਸ਼ਾ ਅਤੇ ਅਵਰੋਧ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਮਿਸ਼ਨ ਤੋਂ ਬਾਅਦ ਦੇ ਵਿਸ਼ਲੇਸ਼ਣ ਲਈ ਸਿਸਟਮ ਵਿੱਚ ਇੱਕ ਇਨ-ਬਿਲਟ ਰਾਡਾਰ ਫਿੰਗਰਪ੍ਰਿੰਟਿੰਗ ਅਤੇ ਡਾਟਾ ਰਿਕਾਰਡਿੰਗ ਰੀਪਲੇਅ ਸੁਵਿਧਾ ਮੌਜੂਦ ਹੈ।

ਪਹਿਲੀ ਸ਼ਕਤੀ ਪ੍ਰਣਾਲੀ ਆਈਐੱਨਐੱਸ ਵਿਸ਼ਾਖਾਪਟਨਮ 'ਤੇ ਸਥਾਪਿਤ ਕੀਤੀ ਗਈ ਹੈ ਅਤੇ ਸਵਦੇਸ਼ੀ ਜਹਾਜ਼ ਕੈਰੀਅਰਆਈਐੱਨਐੱਸ ਵਿਕਰਾਂਤ 'ਤੇ ਸਥਾਪਿਤ ਕੀਤੀ ਜਾ ਰਹੀ ਹੈ। ਭਾਰਤ ਇਲੈਕਟ੍ਰੋਨਿਕਸ ਲਿਮਿਟੇਡ (ਬੀਈਐੱਲ) ਵਿੱਚ ਬਾਰਾਂ ਸ਼ਕਤੀ ਪ੍ਰਣਾਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈਜਿਸ ਨੂੰ ਕੁੱਲ 1805 ਕਰੋੜ ਰੁਪਏ ਦੀ ਲਾਗਤ ਨਾਲ 50 ਤੋਂ ਵੱਧ ਐੱਮਐੱਸਐੱਮਈ ਦੁਆਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਪ੍ਰਣਾਲੀਆਂ ਪੀ-15ਬੀਪੀ-17ਏ ਅਤੇ ਤਲਵਾਰ ਸ਼੍ਰੇਣੀ ਦੇ ਫਾਲੋ-ਆਨ ਜਹਾਜ਼ਾਂ ਸਮੇਤ ਉਤਪਾਦਨ ਅਧੀਨ ਆਨ-ਬੋਰਡ ਪ੍ਰਮੁੱਖ ਜੰਗੀ ਬੇੜ੍ਹਿਆਂ ਨੂੰ ਸਥਾਪਤ ਕਰਨ ਲਈ ਨਿਰਧਾਰਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ19 ਨਵੰਬਰ 2021 ਨੂੰ ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪਰਵ ਦੇ ਤਹਿਤ ਹੋਣ ਵਾਲੇ ਇੱਕ ਸਮਾਰੋਹ ਵਿੱਚ ਰਸਮੀ ਤੌਰ 'ਤੇ ਇਹ ਪ੍ਰਣਾਲੀ ਭਾਰਤੀ ਜਲ ਸੈਨਾ ਨੂੰ ਸੌਂਪਣਗੇ।

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸ਼ਕਤੀ ਈਡਬਲਿਊ ਪ੍ਰਣਾਲੀ ਦੇ ਵਿਕਾਸ ਲਈ ਡੀਆਰਡੀਓਭਾਰਤੀ ਜਲ ਸੈਨਾ ਅਤੇ ਉਦਯੋਗ ਭਾਈਵਾਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤੀ ਜਲ ਸੈਨਾ ਦੀਆਂ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ ਅਤੇ ਇਸ ਨੂੰ ਉੱਨਤ ਰੱਖਿਆ ਤਕਨੀਕਾਂ ਦੇ ਖੇਤਰਾਂ ਵਿੱਚ ਇੱਕ ਆਤਮਨਿਰਭਰ ਭਾਰਤ ਦੀ ਦਿਸ਼ਾ ਵੱਲ ਇੱਕ ਵੱਡਾ ਮੀਲ ਪੱਥਰ ਕਰਾਰ ਦਿੱਤਾ।

ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ: ਜੀ ਸਤੀਸ਼ ਰੈੱਡੀ ਨੇ ਸ਼ਕਤੀ ਈਡਬਲਿਊ ਪ੍ਰਣਾਲੀ ਦੇ ਵਿਕਾਸ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਪ੍ਰਣਾਲੀ ਨੌਸੈਨਾ ਦੀ ਇਲੈਕਟ੍ਰੌਨਿਕ ਇੰਟੈਲੀਜੈਂਸ ਸਮਰੱਥਾ ਨੂੰ ਹੋਰ ਵਧਾਏਗੀ।

 

 

 ************

ਏਬੀਬੀ/ਨੈਂਪੀ/ਰਾਜੀਬ(Release ID: 1773351) Visitor Counter : 180


Read this release in: English , Hindi , Marathi