ਕਬਾਇਲੀ ਮਾਮਲੇ ਮੰਤਰਾਲਾ
“ਜਨਜਾਤੀ ਗੌਰਵ ਦਿਵਸ” ਦੇ ਅਵਸਰ ‘ਤੇ ਪੂਰੇ ਭਾਰਤ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ
17 ਰਾਜਾਂ ਨੇ 15 ਨਵੰਬਰ ਨੂੰ ਉਦਘਾਟਨ ਪ੍ਰੋਗਰਾਮ ਆਯੋਜਿਤ ਕੀਤੇ
Posted On:
17 NOV 2021 1:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਕੌਨਿਕ ਆਦਿਵਾਸੀ ਸੁਤੰਤਰਤਾ ਸੈਨਾਨੀ ਅਤੇ ਨੇਤਾ ਬਿਰਸਾ ਮੁੰਡਾ ਦੀ ਜਯੰਤੀ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ 15 ਨਵੰਬਰ, 2021 ਨੂੰ ‘ਜਨਜਾਤੀ ਗੌਰਵ ਦਿਵਸ’ ਦੇ ਸਮਾਰੋਹਾਂ ਨੂੰ ਝੰਡੀ ਦਿਖਾਈ। ਇਹ ਉਤਸਵ 22 ਨਵੰਬਰ, 2021 ਤੱਕ ਇੱਕ ਸਪਤਾਹ ਚਲੇਗਾ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 15 ਨਵੰਬਰ ਨੂੰ ਰਾਂਚੀ ਵਿੱਚ ਬਿਰਸਾ ਮੁੰਡਾ ਸੁਤੰਤਰਤਾ ਸੈਨਾਨੀ ਪਾਰਕ-ਕਮ-ਮਿਊਜ਼ੀਅਮ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ। ਇਸ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਆਦਿਵਾਸੀ ਭਾਈਚਾਰਿਆਂ ਦੇ 2 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ।
ਰਾਂਚੀ ਮਿਊਜ਼ੀਅਮ ਉਨ੍ਹਾਂ ਦਸ ਮਿਊਜ਼ੀਅਮਾਂ ਵਿੱਚੋਂ ਪਹਿਲਾ ਹੈ ਜਿਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼ਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਮੰਜ਼ੂਰੀ ਦਿੱਤੀ ਗਈ ਹੈ। ਇਹ ਦਿਵਸ ਜਨਜਾਤੀ ਭਾਈਚਾਰਿਆਂ ਦੁਆਰਾ ਆਪਣੀ ਜਨਜਾਤੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਜਨਜਾਤੀ ਦੀ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕੀਤੇ ਗਏ ਪ੍ਰਯਤਨਾਂ ਨੂੰ ਮਾਨਤਾ ਦੇਣ ਦੇ ਲਈ ਹਰੇਕ ਵਰ੍ਹੇ ਮਨਾਇਆ ਜਾਵੇਗਾ।
ਇਸ ਰਾਸ਼ਟਰਵਿਆਪੀ ਪ੍ਰਯਤਨ ਦੇ ਇੱਕ ਹਿੱਸੇ ਦੇ ਰੂਪ ਵਿੱਚ, 17 ਰਾਜਾਂ ਨੇ ਆਦਿਵਾਸੀ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਉਦਘਾਟਨ ਪ੍ਰੋਗਰਾਮ ਆਯੋਜਿਤ ਕੀਤੇ। ਆਂਧਰਾ ਪ੍ਰਦੇਸ਼ 15 ਤੋਂ 19 ਨਵੰਬਰ 2021 ਤੱਕ 5 ਦਿਨਾਂ ਰਾਜ ਪੱਧਰੀ ਜਨਜਾਤੀਯ ਸ਼ਿਲਪ ਮੇਲਾ (ਐਕਜ਼ੀਬੀਸ਼ਨ-ਕਮ-ਸੇਲ) ਦਾ ਆਯੋਜਨ ਕਰ ਰਿਹਾ ਹੈ। ਇਹ ਆਰਕੇ ਸਮੁੰਦਰ ਤਟ (ਬੀਚ) ‘ਤੇ ਵਿਸ਼ਵਪ੍ਰਿਯਾ ਫੰਕਸ਼ਨ ਹਾੱਲ ਦੇ ਸਾਹਮਣੇ ਜੀਵੀਐੱਮਸੀ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨੀ ਦਾ ਉਦਘਾਟਨ ਆਂਧਰਾ ਪ੍ਰਦੇਸ਼ ਦੇ ਆਦਿਵਾਸੀ ਭਲਾਈ ਡਾਇਰੈਕਟਰ, ਸ਼੍ਰੀ ਰੰਜੀਤ ਬਾਸ਼ਾ ਨੇ ਕੀਤਾ। ਬੈਠਕ ਨੇ ਬਾਅਦ ਆਦਿਵਾਸੀ ਸੱਭਿਆਚਾਰਕ ਸਮੂਹਾਂ ਨੇ ਫਿਮਸਾ, ਕੋਮੂ, ਸਾਵਰਾ, ਕੋਯਾ ਅਤੇ ਚੇਂਚ ਨਾਚ ਪੇਸ਼ ਕੀਤੇ।
ਅਰੁਣਾਚਲ ਪ੍ਰਦੇਸ਼ ਨੇ ਈਐੱਮਆਰਐੱਸ ਦੇ ਪ੍ਰਾਥਮਿਕ ਸਕੂਲਾਂ ਵਿੱਚ ਬਿਰਸਾ ਮੁੰਡਾ ਦੇ ਲਈ ਇੱਕ ਯਾਦਗਾਰੀ ਸਮਾਰੋਹ ਦਾ ਆਯੋਜਨ ਕੀਤਾ। ਇੱਕ ਅਵਸਰ ‘ਤੇ ਈਐੱਮਆਰਐੱਸ ਸਕੂਲਾਂ ਦੁਆਰਾ 2 ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਪੇਂਟਿੰਗ ਪ੍ਰਤੀਯੋਗਿਤਾ, ਗੀਤ ਪ੍ਰਤੀਯੋਗਿਤਾ ਅਤੇ ਆਸ਼ੂ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਦੇ ਬਾਅਦ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੇ ਗਏ ਯੋਗਦਾਨ ਬਾਰੇ ਵਿੱਚ ਜਾਣਕਾਰੀ ਦਿੱਤੀ।
ਛੱਤੀਸਗੜ੍ਹ 15 ਨਵੰਬਰ ਤੋਂ 17 ਨਵੰਬਰ 2021 ਤੱਕ ਦੋ ਦਿਨਾਂ ਜਨਜਾਤੀ ਸ਼ਿਲਪ ਮੇਲੇ ਦਾ ਆਯੋਜਨ ਕਰ ਰਿਹਾ ਹੈ। ਇਸ ਆਯੋਜਨ ਦੇ ਪਿੱਛੇ ਦਾ ਉਦੇਸ਼ ਪਾਰੰਪਰਿਕ ਜਨਜਾਤੀ ਕਲਾ ਅਤੇ ਸ਼ਿਲਪ ਨੂੰ ਹੁਲਾਰਾ ਦੇਣਾ, ਸੁਰੱਖਿਅਤ ਕਰਨਾ ਅਤੇ ਲੋਕਪ੍ਰਿਯ ਬਣਾਉਣਾ ਹੈ ਤਾਕਿ ਆਦਿਵਾਸੀ ਕਾਰੀਗਰਾਂ ਨੂੰ ਦੂਸਰੇ ਸੱਭਿਆਚਾਰ ਵਾਲੇ ਲੋਕਾਂ ਨਾਲ ਗੱਲਬਾਤ ਦੇ ਮਾਧਿਅਮ ਨਾਲ ਬਿਹਤਰ ਅਵਸਰਾਂ ਦੀ ਤਲਾਸ਼ ਵਿੱਚ ਮਦਦ ਮਿਲ ਸਕੇ।
ਗੁਜਰਾਤ ‘ਪਾਰੰਪਰਿਕ ਜਨਜਾਤੀ ਸ਼ਿਲਪ, ਭੋਜਨ, ਹਰਬਲ ਵਿਕਰੀ ਅਤੇ ਪ੍ਰਦਰਸ਼ਨੀ ਮੇਲਾ’ ਦਾ ਆਯੋਜਨ ਕਰ ਰਿਹਾ ਹੈ। ਇਸ ਆਯੋਜਨ ਦਾ ਉਦੇਸ਼ ਆਦਿਵਾਸੀ ਭਾਈਚਾਰੇ ਨੂੰ ਵਧੇਰੇ ਰੋਜ਼ਗਾਰ ਦੇ ਅਵਸਰ ਖੋਜਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਨ ਦੇ ਲਈ ਪਾਰੰਪਰਿਕ ਆਦਿਵਾਸੀ ਕਲਾ ਅਤੇ ਸ਼ਿਲਪ, ਆਦਿਵਾਸੀ ਜੈਵਿਕ ਖੁਰਾਕ ਪਦਾਰਥਾਂ, ਪਾਰੰਪਰਿਕ ਆਦਿਵਾਸੀ ਜੜੀ-ਬੂਟੀਆਂ ਅਤੇ ਜਨਜਾਤੀ ਨ੍ਰਿਤ ਦਾ ਪ੍ਰਦਰਸ਼ਨ ਕਰਨਾ ਹੈ।
ਮਣੀਪੁਰ ਆਦਿਵਾਸੀ ਕਲਾ ਅਤੇ ਪੇਂਟਿੰਗ ਵਿੱਚ ਕੌਸ਼ਲ ਵਿਕਾਸ ‘ਤੇ ਇੱਕ 3 ਦਿਨਾਂ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਉਦੇਸ਼ ਜਨਜਾਤੀ ਕਲਾਕਾਰਾਂ ਦੇ ਕੌਸ਼ਲ ਨੂੰ ਵਧਾਉਣਾ ਅਤੇ ਉਨ੍ਹਾਂ ਦੇ ਲਈ ਉਪਲੱਬਧ ਅਵਸਰਾਂ ਦਾ ਦਾਇਰਾ ਵਧਾਉਣ ਦੇ ਲਈ ਰਚਨਾਤਮਕਤਾ ਨੂੰ ਹੁਲਾਰਾ ਦੇਣਾ ਹੈ।
ਝਾਰਖੰਡ ਨੇ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ। ਰਾਜ ਨੇ 45 ਪੁਸਤਕਾਂ ਦਾ ਵਿਮੋਚਨ ਕੀਤਾ, ਮਾਲਟੋ, ਭੂਮਿਜ, ਅਸੁਰ ਅਤੇ ਬਿਰਹੋਰ ‘ਤੇ ਪ੍ਰਾਥਮਿਕ ਅਤੇ ਵਿਆਕਰਣ ਦੀਆਂ ਪੁਸਤਕਾਂ ਦਾ ਵਿਮੋਚਨ ਕੀਤਾ। ਮਲ ਪਹਾੜੀਆ, ਬੰਜਾਰਾ, ਕੋਂਧ, ਕਰਮਾਲੀ, ਕਰਮ ਅਤੇ ਸੋਰਹਾਈ ‘ਤੇ ਇੱਕ ਦਸਤਾਵੇਜ਼ੀ ਫਿਲਮ ਦਾ ਵਿਮੋਚਨ ਕੀਤਾ ਗਿਆ। ਕੇਰਲ ਨੇ ਫੋਰੈਸਟ ਰਾਈਟ ਐਕਟ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।
ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਤਾਲਮੇਲ ਮਿਲਾਉਂਦੇ ਹੋਏ, ਮੇਘਾਲਯ ਨੇ ਆਦਿਵਾਸੀ ਗੌਰਵ ਸਪਤਾਹ ਦੇ ਜਾਰੀ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿੱਚ ਪਿੰਡ ਦੀ ਅਨੂਠੀਆਂ ਸੱਭਿਆਚਾਰਕ ਪ੍ਰਥਾਵਾਂ ਨੂੰ ਸਵੀਕਾਰ ਕਰਨ ਦੇ ਲਈ ਸਪਤਾਹ ਦੇ ਅੰਤ ਵਿੱਚ ਕੋਂਗਥੋਂਗ ਸੌਂਗ ਐਂਡ ਵ੍ਹਿਸਲਿੰਗ ਪਿੰਡ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ। ਇਹ ਆਯੋਜਨ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਬਹਾਦੁਰ ਪ੍ਰਯਤਨਾਂ ਅਤੇ ਰਾਸ਼ਟਰ ਨਿਰਮਾਣ ਵਿੱਚ ਆਦਿਵਾਸੀ ਭਾਈਚਾਰੇ ਦੁਆਰਾ ਕੀਤੇ ਗਏ ਸਮੁੱਚੇ ਯੋਗਦਾਨ ‘ਤੇ ਚਾਨਣਾ ਪਾਉਂਦਾ ਹੈ।
ਮਿਜ਼ੋਰਮ ਨੇ ਆਈਜ਼ੋਲ ਆਰਟ ਗੈਲਰੀ ਵਿੱਚ ਭਗਵਾਨ ਬਿਰਸਾ ਮੁੰਡਾ ਦੇ ਤਸਵੀਰ ‘ਤੇ ਔਨ-ਦ-ਸਪੌਟ ਪੇਂਟਿੰਗ ਪ੍ਰਤੀਯੋਗਿਤਾ ਆਯੋਜਿਤ ਕਰਕੇ ਸਪਤਾਹ ਭਰ ਚਲਣ ਵਾਲੇ ਉਤਸਵ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮਿਜ਼ੋਰਮ ਆਰਟ ਡਿਵੈਲਪਮੈਂਟ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਲਾਲਟਨਪੁਈਆ ਨੇ ਕੀਤੀ। ਪ੍ਰੋਗਰਾਮ ਦਾ ਮੁੱਖ ਉਦੇਸ਼ ਬਿਰਸਾ ਮੁੰਡਾ ਦੀ ਜਯੰਤੀ ਮਨਾਉਣਾ ਅਤੇ ਬ੍ਰਿਟਿਸ਼ ਰਾਜ ਨੂੰ ਉਖਾੜ ਸੁੱਟਣ ਦੇ ਲਈ ਆਦਿਵਾਸੀ ਭਾਈਚਾਰੇ ਨੂੰ ਲਾਮਬੰਦ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਵਧਾਉਣਾ ਸੀ।
ਨਾਗਾਲੈਂਡ ਨੇ ਗੁਲੇਲ ਨਾਲ ਨਿਸ਼ਾਨਾ ਸਾਧਣ ‘ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਟੀਆਰਆਈ ਨਾਗਾਲੈਂਡ ਨੇ 15 ਨਵੰਬਰ 2021 ਨੂੰ ਕੋਹਿਮਾ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇਸ ਸਵਦੇਸ਼ੀ ਖੇਡ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਵਿਭਿੰਨ ਨਾਗਾ ਜਨਜਾਤੀਆਂ ਦੇ ਵਿਭਿੰਨ ਪ੍ਰਤੀਭਾਗੀਆਂ ਨੇ ਆਪਣੇ ਪਾਰੰਪਰਿਕ ਪਹਿਰਾਵੇ ਵਿੱਚ ਹਿੱਸਾ ਲਿਆ। ਜੇਤੂਆਂ ਦਾ ਵਿਧਿਵਤ ਸਨਮਾਨ ਕੀਤਾ ਗਿਆ।
ਮਹਾਨ ਆਦਿਵਾਸੀ ਸੁਤੰਤਰਤਾ ਸੈਨਾਨੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ, ਐਸਸੀਐੱਸੀਟੀਆਰਆਈ, ਐੱਸਟੀ ਅਤੇ ਐੱਸਸੀ ਵਿਕਾਸ ਵਿਭਾਗ, ਓਡੀਸ਼ਾ ਸਰਕਾਰ ਨੇ ਭਾਰਤ ਸਰਕਾਰ ਦੇ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੇ ਸਹਿਯੋਗ ਨਾਲ ‘ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਬਿਰਸਾ ਮੁੰਡਾ ਦੇ ਯੋਗਦਾਨ’ ‘ਤੇ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਇਸ ਨਾਲ ਉਮੀਦ ਹੈ ਕਿ ਬਿਰਸਾ ਮੁੰਡਾ ਬਾਰੇ ਵਿੱਚ ਕਈ ਛਿਪੇ ਹੋਏ ਸੱਤ ਉਜਾਗਰ ਹੋਣਗੇ।
ਸਿੱਕਮ ਨੇ ਗੰਗਟੋਕ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਸਿੱਕਮ ਸਰਕਾਰ ਦੇ ਸਹਿਯੋਗ ਨਾਲ ਇੱਕ ਦਿਨਾਂ ਸਵੈਇਛੁਕ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੀ ਵਿਆਪਕ ਕਵਰੇਜ ਦੇ ਲਈ ਪੀਆਈਬੀ, ਸੂਚਨਾ ਅਤੇ ਜਨਸੰਪਰਕ ਵਿਭਾਗ, ਸਿੱਕਮ ਸਰਕਾਰ ਅਤੇ ਹੋਰ ਸਥਾਨਕ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੇ ਪ੍ਰਤਿਨਿਧੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਜਨਤਾ ਨੇ ਵੱਡੇ ਉਤਸਾਹ ਦੇ ਨਾਲ ਹਿੱਸਾ ਲਿਆ।
ਉੱਤਰਾਖੰਡ ਦੇ ਰਾਜ ਜਨਜਾਤੀ ਰਿਸਰਚ ਸਹਿ-ਸੱਭਿਆਚਾਰਕ ਕੇਂਦਰ ਅਤੇ ਮਿਊਜ਼ੀਅਮ ਨੇ ਭਾਰਤ ਸਰਕਾਰ ਦੁਆਰਾ ਐਲਾਨ ‘ਜਨਜਾਤੀ ਗੌਰਵ ਦਿਵਸ’ ਮਨਾਉਣ ਦੇ ਲਈ ਟੀਆਰਆਈ ਪਰਿਸਰ, ਦੇਹਰਾਦੂਨ ਵਿੱਚ ਵਿਭਿੰਨ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਅਵਸਰ ‘ਤੇ ਉੱਤਰਾਖੰਡ ਵਿੱਚ ਆਈਟੀਆਈ ਖਟੀਮਾ ਨੇ ਵੀ ਖੇਡ ਗਤੀਵਿਧੀਆਂ ਦਾ ਆਯੋਜਨ ਕੀਤਾ। ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਰਿਟਾਇਰਡ) ਗੁਰਮੀਤ ਸਿੰਘ ਨੇ ਉੱਤਰਾਖੰਡ ਦੇ ਰਾਜਭਵਨ ਵਿੱਚ ਏਕਲਵਯ ਮਾੱਡਲ ਆਵਾਸੀ ਵਿਦਿਆਲਯ-ਕਲਸੀ, ਦੇਹਰਾਦੂਨ ਦੇ ਪੁਰਬ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀ ਜੀ ਸੀ ਬਡੋਨੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੁਧਾ ਪੇਨੁਲੀ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਅਸਧਾਰਣ ਉਪਲਬਧੀਆਂ ਦੇ ਲਈ ਸਨਮਾਨਿਤ ਕੀਤਾ।
ਪ੍ਰੋਗਰਾਮ ਧੂਮ-ਧਾਮ ਦੇ ਨਾਲ ਸਮਾਪਤ ਹੋਇਆ ਅਤੇ ਇਸ ਮੌਕੇ ‘ਤੇ ਚਲ ਰਹੇ ਉਤਸਵ 22 ਨਵੰਬਰ 2021 ਤੱਕ ਜਾਰੀ ਰਹਿਣਗੇ।
******
ਐੱਨਬੀ/ਯੂਡੀ
(Release ID: 1773085)
Visitor Counter : 251