ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਬੱਚਿਆਂ ਦੇ ਵਿਚਾਰਾਂ, ਅਧਿਕਾਰਾਂ ਅਤੇ ਪੋਸ਼ਣ ਵਿਸੇ ਦੇ ਨਾਲ 14 ਤੋਂ 21 ਨਵੰਬਰ ਤੱਕ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਪਤਾਹ ਮਨਾ ਰਿਹਾ ਹੈ


ਬਾਲ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਦਿਸ਼ਾ ਵਿੱਚ ਵੱਡੇ ਪੈਮਾਨੇ ‘ਤੇ ਸਮੁਦਾਏ ਦੀ ਸਮੂਹਿਕ ਵਿਚਾਰਧਾਰਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ

Posted On: 14 NOV 2021 6:19PM by PIB Chandigarh

ਇਨ੍ਹਾਂ ਦਿਨਾਂ ਵਿੱਚ ਸੁਤੰਤਰਤਾ ਭਾਰਤ ਦੇ 75 ਵਰ੍ਹੇ ਦਾ ਜਸ਼ਨ ਮਨਾ ਰਹੇ ਹਨ, ਅਜਿਹੇ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਮੰਤਰਾਲੇ ਦੇ ਵਿਆਪਕ ਦ੍ਰਿਸ਼ਟੀਕੋਣ, ਯਾਨੀ ਮਹਿਲਾਵਾਂ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਦੇ ਅਨੁਰੂਪ ਹਨ। 14 ਨਵੰਬਰ ਤੋਂ 21 ਨਵੰਬਰ 2021 ਤੱਕ ਬੱਚਿਆਂ ਦੇ ਵਿਚਾਰਾਂ, ਅਧਿਕਾਰਾਂ ਅਤੇ ਪੋਸ਼ਣ ਵਿਸ਼ੇ ਨੂੰ ਸ਼ਾਮਲ ਕਰਨ ਵਾਲੀਆਂ ਗਤੀਵਿਧੀਆਂ ਦੀ ਯੋਜਨਾ ਬਣਾਈਆਂ ਗਈਆਂ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਬਾਲ ਦੇਖਭਾਲ, ਸੰਸਥਾਨਾਂ (ਸੀਸੀਆਈ) ਅਤੇ ਵਿਸ਼ੇਸ਼ ਅਡੋਪਸ਼ਨ ਏਜੰਸੀਆਂ ਵਿੱਚ ਜਨਸੰਪਰਕ ਗਤੀਵਿਧੀਆਂ, ਅਡੋਪਸ਼ਨ ਜਾਗਰੂਕਤਾ ਪ੍ਰੋਗਰਾਮ, ਕਾਨੂੰਨੀ ਜਾਗਰੂਕਤਾ, ਬਾਲ ਅਤੇ ਕਿਸ਼ੋਰ ਸਿਹਤ, ਬਾਲ ਅਧਿਕਾਰ ਆਦਿ ‘ਤੇ ਸੈਮੀਨਾਰ/ਵੇਬੀਨਾਰ ਸ਼ਾਮਲ ਹੈ। ਇਸ ਦਾ ਉਦੇਸ਼ ਬਾਲ ਅਧਿਕਾਰਾਂ ਬਾਰੇ ਜਾਗੂਰਕਤਾ ਪੈਦਾ ਕਰਨ ਦੇ ਲਈ ਸਪਤਾਹ ਦਾ ਉਪਯੋਗ ਕਰਨਾ ਅਤੇ ਇਸ ਦਿਸ਼ਾ ਵਿੱਚ ਵੱਡੇ ਪੈਮਾਨੇ ‘ਤੇ ਸਮੁਦਾਏ ਦੀ ਸਮੂਹਿਕ ਵਿਚਾਰ ਪ੍ਰਕਿਰਿਆ ਨੂੰ ਪ੍ਰੋਤਸਾਹਿਤ ਕਰਨਾ ਹੈ।

ਮੰਤਰਾਲੇ ਨੇ ਅੱਜ ਯਾਨੀ 14 ਨਵੰਬਰ, ਬਾਲ ਦਿਵਸ ਦੇ ਰੂਪ ਵਿੱਚ ਵਿਭਿੰਨ ਬਾਲ ਦੇਖਭਾਲ ਸੰਸਥਾਨਾਂ ਵਿੱਚ ਕਈ ਗਤੀਵਿਧੀਆਂ ਦੇ ਨਾਲ ਇਸ ਸਪਤਾਹ ਦੀ ਸ਼ੁਰੂਆਤ ਕੀਤੀ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਅੱਜ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼੍ਰੀ ਐੱਨ ਵੀ ਰਮਣਾ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ 'ਅਖਿਲ ਭਾਰਤੀ ਵਿਧਿਕ ਜਾਗਰੂਕਤਾ ਅਤੇ ਜਨਸੰਪਰਕ ਅਭਿਯਾਨਦੇ ਸਮਾਪਨ ਸਮਾਰੋਹ 'ਚ ਹਿੱਸਾ ਲਿਆ। ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਇਸ ਪ੍ਰੋਗਰਾਮ ਨੇ ਲਗਭਗ 70 ਕਰੋੜ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ।

ਬੱਚਿਆਂ ਦੇ ਵਿਕਾਸ ਅਤੇ ਸੰਭਾਲ ਦ ਲਈ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ‘ਤੇ ਜ਼ੋਰ ਦੇਣ ਦੇ ਲਈ ਐੱਨਏਐੱਲਐੱਸਏ ਦਾ ਆਭਾਰ ਵਿਅਕਤ ਕਰਦੇ ਹੋਏ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਵੀ ਨਿਮਹਾਨਸ ਦੇ ਸਹਿਯੋਗ ਨਾਲ ਸੰਵਾਦ ਦੇ ਮਾਧਿਅਮ ਨਾਲ ਸੁਨਿਸ਼ਚਿਤ ਕੀਤਾ ਹੈ ਕਿ 1 ਲੱਖ ਤੋਂ ਅਧਿਕ ਹਿਤਧਾਰਕਾਂ ਨੂੰ ਸੰਕਟਗ੍ਰਸਤ ਬੱਚਿਆਂ ਦੀ ਮਦਦ ਕਰਨ ਦੇ ਲਈ ਟਰੇਂਡ ਕੀਤਾ ਜਾਂਦਾ ਹੈ। ਮੰਤਰੀ ਮਹੋਦਯ ਨੇ ਦੱਸਿਆ ਕਿ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਸੰਵਾਦ ਦੇ ਤਹਿਤ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਬੱਚਿਆਂ ਦੇ ਨਾਲ ਕੰਮ ਕਰਨ ਵਾਲੇ ਪੇਸ਼ੇਵਰਾਂ ਦੇ ਲਈ ਦਖ਼ਲਅੰਦਾਜ਼ੀ (ਕਾਨੂੰਨੀ ਅਤੇ ਮਾਨਸਿਕ ਸਿਹਤ) ਅਤੇ ਬਾਲ ਯੌਨ ਸ਼ੋਸ਼ਣ ਨਾਲ ਨਿਪਟਣ ਦੇ ਲਈ ਜ਼ਰੂਰੀ ਕੌਸ਼ਲ ‘ਤੇ ਵਰਕਸ਼ਾਪਾਂ ਦਾ ਆਯੋਜਨ ਕਰੇਗਾ। ਇਹ ਵਰਕਸ਼ਾਪਾਂ 8 ਜਨਵਰੀ ਤੋਂ 22 ਫਰਵਰੀ 2022 ਦੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।

ਇਸ ਸਪਤਾਹ ਦੇ ਦੌਰਾਨ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਕਰਨਾਟਕ, ਤਾਮਿਲਨਾਡੂ, ਅਸਾਮ, ਮੇਘਾਲਯ ਅਤੇ ਮਣੀਪੁਰ ਜਿਹੇ ਰਾਜਾਂ ਵਿੱਚ ਫੈਲੇ ਘੱਟ ਤੋਂ ਘੱਟ 17 ਬਾਲ ਦੇਖਭਾਲ ਸੰਸਥਾਨਾਂ ਦੇ ਦੌਰੇ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ‘ਤੇ ਬੱਚਿਆਂ ਦੇ ਲਈ ਵੀਡੀਓ ਸਕ੍ਰੀਨਿੰਗ, ਲੋਕ ਡਾਨਸ, ਨੈਸ਼ਨਲ ਮਿਊਜ਼ੀਅਮ ਦਾ ਦੌਰਾ, ਭਾਰਤ ਦੇ ਮਹਾਨ ਨੇਤਾਵਾਂ ਅਤੇ ਸੁਤੰਤਰਤਾ ਸੈਨਾਨੀਆਂ ਬਾਰੇ ਕਹਾਣੀ ਸੁਨਾਉਣਾ, ਭਾਰਤੀ ਇਤਿਹਾਸ ਅਤੇ ਵਿਰਾਸਤ ‘ਤੇ ਕਵਿਜ਼ ਤੇ ਈਕੋ ਕਲਬ ਦੀ ਮਦਦ ਨਾਲ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹੋਣਗੇ।

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ ਪ੍ਰਵਾਸੀ ਭਾਰਤੀ ਬੱਚਿਆਂ ਦੇ ਲਈ ‘ਦੇਖੋ ਆਪਣਾ ਦੇਸ਼’ ਵਿਸ਼ੇ ‘ਤੇ ਇੱਕ ਕਵਿਜ਼ ਕੰਪੀਟਿਸ਼ਨ ਵੀ ਆਯੋਜਿਤ ਕਰ ਰਿਹਾ ਹੈ। ਇਸ ਦੇ ਇਲਾਵਾ, ਇਸ ਪ੍ਰੋਗਰਾਮ ਦੇ ਸੰਵਾਦ ਦੇ ਮਾਧਿਅਮ ਨਾਲ ਬਾਲ ਅਤੇ ਕਿਸ਼ੋਰ ਮਾਨਸਿਕ ਸਿਹਤ ਤੇ ਬਾਲ ਯੌਨ ਸ਼ੋਸ਼ਣ ‘ਤੇ ਰਾਸ਼ਟਰੀ ਸਲਾਹ-ਮਸ਼ਵਰਾ ਸ਼ਾਮਲ ਹੋਵੇਗਾ। ਇਹ ਸਲਾਹ-ਮਸ਼ਵਰਾ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਨਿਮਹਾਨਸ ਦੇ ਤਤਵਾਵਧਾਨ ਵਿੱਚ ਜਨਵਰੀ ਅਤੇ ਫਰਵਰੀ 2022 ਦੇ ਮਹੀਨਿਆਂ ਦੇ ਦੌਰਾਨ ਬਾਲ ਯੌਨ ਸ਼ੋਸ਼ਣ ‘ਤੇ ਕੰਮ ਕਰਨ ਦੇ ਲਈ ਜ਼ਰੂਰੀ ਦਖਲਅੰਦਾਜ਼ੀ ਅਤੇ ਕੌਸ਼ਲ ‘ਤੇ ਚਰਚਾ ਦੇ ਮਾਧਿਅਮ ਨਾਲ ਅੱਗੇ ਵਧਣਗੇ।

ਇਸ ਦੇ ਇਲਾਵਾ, ਗੋਦ ਲੈਣ ਵਾਲੇ ਮਾਤਾ-ਪਿਤਾ ਅਤੇ ਭਾਵੀ ਅਡੋਪਟਿਵ ਮਾਤਾ-ਪਿਤਾ ਦੇ ਲਈ ਗੋਦ ਲੈਣ ਨਾਲ ਸੰਬੰਧਿਤ ਕਾਨੂੰਨੀ ਅਤੇ ਪ੍ਰਕਿਰਿਆਤਮਕ ਪ੍ਰਕਿਰਿਆਵਾਂ ਦੇ ਲਈ ਬੰਗਲੁਰੂ, ਕੋਲਕਾਤਾ, ਗੁਵਾਹਾਟੀ, ਲਖਨਊ, ਪਟਨਾ, ਪੁਣੇ ਅਤੇ ਚੰਡੀਗੜ੍ਹ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਹਾਲ ਹੀ ਵਿੱਚ ਜੇਜੇ ਐਕਟ ਵਿੱਚ ਸੰਸ਼ੋਧਨ ਕੀਤੇ ਗਏ ਸਨ, ਜਿਸ ਦੇ ਬਾਅਦ ਐੱਨਆਰਆਈ ਭਾਵੀ ਅਡੋਪਟਿਵ ਮਾਤਾ-ਪਿਤਾ ਦੇ ਲਈ ਗੋਦ ਲੈਣ ਦੇ ਨਿਯਮਾਂ ਨੂੰ ਸੰਸ਼ੋਧਿਤ ਕੀਤਾ ਗਿਆ ਹੈ, ਇਸ ਲਈ ਸਟੇਟ ਅਡੋਪਸ਼ਨ ਅਥਾਰਿਟੀਆਂ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਲਈ ਜਾਗਰੂਕਤਾ ਵੈਬੀਨਾਰ/ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ।

*******

ਬੀਵਾਈ/ਏਐੱਸ



(Release ID: 1771963) Visitor Counter : 215


Read this release in: English , Urdu , Hindi