ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟ੍ਰੋਲੀਅਮ ਤੇ ਕੁਦਰਤੀ ਗੈਸ ਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ 15 ਤੋਂ 17 ਨਵੰਬਰ 2021 ਤੱਕ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ

Posted On: 14 NOV 2021 5:35PM by PIB Chandigarh

ਪੈਟ੍ਰੋਲੀਅਮ ਤੇ ਕੁਦਰਤੀ ਗੈਸ ਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਸੰਯੁਕਤ ਅਰਬ ਅਮੀਰਾਤ ਦੇ ਊਰਜਾ ਤੇ ਬਨਿਆਦੀ ਢਾਂਚਾ ਮੰਤਰੀ ਮਹਾਮਹਿਮ ਸੁਹੈਲ ਮੋਹਮੰਦ ਫਰਾਜ ਅਲੀ ਮਜ਼ਰੂਈ ਦੇ ਸੱਦੇ ‘ਤੇ ਅਬੂ ਧਾਬੀ ਅੰਤਰਰਾਸ਼ਟਰੀ ਪੈਟ੍ਰੋਲੀਅਮ ਪ੍ਰਦਰਸ਼ਨੀ ਅਤੇ ਸੰਮੇਲਨ (ਏਡੀਆਈਪੀਈਸੀ) ਵਿੱਚ ਹਿੱਸਾ ਲੈਣ ਦੇ ਲਈ 15 ਤੋਂ 17 ਨਵੰਬਰ 2021 ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਅਧਿਕਾਰਿਕ ਤੇ ਬਿਜ਼ਨਸ ਡੈਲੀਗੇਸ਼ਨ ਦੀ ਅਗਵਾਈ ਕਰਨਗੇ।

 

ਇਸ ਯਾਤਰਾ ਦੇ ਦੌਰਾਨ, ਕੇਂਦਰੀ ਮੰਤਰੀ ਏਡੀਆਈਪੀਈਸੀ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਉਹ ਇੱਕ ਮੰਤਰੀ ਪੱਧਰੀ ਗੋਲਮੇਜ ਬੈਠਕ ਵਿੱਚ ਵੀ ਹਿੱਸਾ ਲੈਣਗੇ, ਜਿਸ ਦਾ ਸਿਰਲੇਖ ਹੈ “ਚਾਰਟਿੰਗ ਦ ਕਲਾਈਮੇਟ ਐਕਸ਼ਨ ਪਾਥ ਫਰੋਮ ਕੋਪ 26 ਟੂ ਕੋਪ 27”। ਸ਼੍ਰੀ ਪੁਰੀ ਭਾਰਤੀ ਪੈਟ੍ਰੋਲੀਅਮ ਉਦਯੋਗ ਸੰਘ (ਐਫਆਈਪੀਆਈ), ਹਾਈਡ੍ਰੋਕਾਰਬਨ ਡਾਇਰੈਕਟਰ ਜਨਰਲ (ਡੀਜੀਐੱਚ) ਅਤੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੁਆਰਾ ਸੰਯੁਕਤ ਰੂਪ ਨਾਲ ਸਥਾਪਿਤ ਭਾਰਤੀ ਮੰਡਪ ਦਾ ਉਦਘਾਟਨ ਕਰਨਗੇ।

 

ਕੇਂਦਰੀ ਮੰਤਰੀ “ਭਾਰਤ ਵਿੱਚ ਐਕਸਪਲੋਰੇਸ਼ਨ ਅਤੇ ਪ੍ਰੋਡਕਸ਼ਨ ਸੈਕਟਰ ਵਿੱਚ ਨਿਵੇਸ਼ ਦੇ ਅਵਸਰ” ਵਿਸ਼ੇ ‘ਤੇ ਰੋਡ ਸ਼ੋਅ ਦੇ ਦੌਰਾਨ ਮੁੱਖ ਭਾਸ਼ਣ ਦੇਣਗੇ, ਜਿਸ  ਨੂੰ ਡੀਜੀਐੱਚ ਆਲਮੀ ਤੇਲ ਅਤੇ ਗੈਸ ਦੀਆਂ ਵੱਡੀਆਂ ਕੰਪਨੀਆਂ ਦੁਆਰਾ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਲਈ ਏਡੀਆਈਪੀਈਸੀ ਦੇ ਮੌਕੇ ‘ਤੇ ਆਯੋਜਿਤ ਕਰੇਗਾ।

ਸ਼੍ਰੀ ਪੁਰੀ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਵਿੱਚ ਆਪਣੇ ਹਮਰੁਤਬਾ ਊਰਜਾ ਤੇ ਬੁਨਿਆਦੀ ਢਾਂਚਾ ਮੰਤਰੀ ਮਹਾਮਹਿਮ ਸੁਹੈਲ ਮੋਹਮੰਦ ਫਰਾਜ ਅਲੀ ਮਜ਼ਰੂਈ ਅਤੇ ਅਭੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ ਤੇ ਉਦਯੋਗ ਤੇ ਐਡਵਾਂਸ ਟੈਕਨੋਲੋਜੀ ਮੰਤਰੀ ਮਹਾਮਹਿਮ ਡਾ. ਸੁਲਤਾਨ ਅਹਿਮਦ ਅਲੀ ਜਾਬੇਰ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ-ਸਯੁੰਕਤ ਅਰਬ ਅਮੀਰਾਤ ਸਾਮਰਿਕ ਸਾਂਝੇਦਾਰੀ ਦੇ ਸਮੁੱਚੇ ਢਾਂਚੇ ਦੇ ਅੰਦਰ ਊਰਜਾ ਸਹਿਯੋਗ ਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਕੇਂਦਰੀ ਮੰਤਰੀ ਵਿਭਿੰਨ ਦੇਸ਼ਾਂ ਦੇ ਆਪਣੇ ਉਨ੍ਹਾਂ ਹਮਰੁਤਬਾ ਅਤੇ ਅੰਤਰਰਾਸ਼ਟਰੀ ਊਰਜਾ ਸੰਗਠਨਾਂ ਦੇ ਪ੍ਰਮੁੱਖਾਂ ਤੇ ਗਲੋਬਲ ਤੇਲ ਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਵੀ ਬੈਠਕ ਕਰਨਗੇ, ਜੋ ਏਡੀਆਈਪੀਈਸੀ-2021 ਵਿੱਚ ਹਿੱਸਾ ਲੈ ਰਹੇ ਹਨ।

 

ਦੁਬਈ ਤੋਂ ਆਉਣ ਤੋਂ ਪਹਿਲਾਂ ਕੇਂਦਰੀ ਮੰਤਰੀ ਦੁਬਈ ਐਕਸਪੋ ਦੇ ਭਾਰਤੀ ਪਵੇਲੀਅਨ ਵਿੱਚ ਆਇਲ ਐਂਡ ਗੈਸ ਸੈਕਟੋਰਲ ਫਲੋਰ ਦਾ ਉਦਘਾਟਨ ਕਰਨਗੇ। ਉਹ ਡੀਜੀਐੱਚ ਦੁਆਰਾ “ਤੇਲ ਅਤੇ ਗੈਸ ਖੇਤਰ ਵਿੱਚ ਅਵਸਰ” ਵਿਸ਼ੇ ‘ਤੇ ਆਯੋਜਿਤ ਇੱਕ ਗੋਲਮੇਜ ਬੈਠਕ ਵਿੱਚ ਹਿੱਸਾ ਲੈਣਗੇ।

 

ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਦੁਆਰਾ ਆਯੋਜਿਤ ਕੀਤਾ ਗਿਆ ਏਡੀਆਈਪੀਈਸੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਤੇਲ ਤੇ ਗੈਸ ਆਯੋਜਨਾਂ ਵਿੱਚੋਂ ਇੱਕ ਹੈ, ਜੋ ਭਾਰਤੀ ਕੰਪਨੀਆਂ ਨੂੰ ਉਦਯੋਗ ਦੀ ਵੈਲਿਊ ਚੇਨ ਵਿੱਚ ਆਪਣੀ ਸਫਲਤਾ ਦੀਆਂ ਕਹਾਨੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਸ਼ਵ ਪੱਧਰ ਵਾਤਾਵਰਣ ਪ੍ਰਦਾਨ ਕਰੇਗਾ।

 

***

 

ਵਾਈਬੀ



(Release ID: 1771962) Visitor Counter : 110


Read this release in: English , Urdu , Hindi