ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲਖਨਊ ਵਿੱਚ ਸੰਯੁਕਤ ਤੌਰ ‘ਤੇ “ਲੋਕ ਪ੍ਰਸ਼ਾਸਨ ਦੇ ਰਾਜ ਸੰਸਥਾਨਾਂ ਨੂੰ ਮਜ਼ਬੂਤ ਬਣਾਉਣ” ‘ਤੇ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ
ਡਾ. ਜਿਤੇਂਦਰ ਸਿੰਘ ਨੇ ਦੇਸ਼ ਦੇ ਕਿਸੇ ਵੀ ਰਾਜ ਦੇ ਲਈ ਸਭ ਤੋਂ ਪਹਿਲਾ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਵਿਕਸਿਤ ਕਰਨ ਨੂੰ ਲੈ ਕੇ ਡੀਏਆਰਪੀਜੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਇਕੱਠੇ ਮਿਲ ਕੇ ਕੰਮ ਕਰਨ ਦਾ ਐਲਾਨ ਕੀਤਾ
ਰਾਸ਼ਟਰੀ ਸੁਸ਼ਾਸਨ ਸੂਚਕਾਂਕ ਦੀ ਤਰ੍ਹਾਂ ਹੀ ਸ਼ਾਸਨ ਵਿੱਚ ਕੁਸ਼ਲਤਾ ਨੂੰ ਲੈ ਕੇ ਸੁਧਾਰ ਦੇ ਲਈ ਜ਼ਿਲ੍ਹਾ ਸੂਚਕਾਂਕ ਨੂੰ ਹੋਰ ਰਾਜਾਂ ਵਿੱਚ ਦੋਹਰਾਇਆ ਜਾਵੇਗਾ : ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਮਿਲ ਕੇ ਡੀਏਆਰਪੀਜੀ, ਸੀਪੀਆਰਏਐੱਮਐੱਸਸ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੋਰਟਲ ਦੇ ਨਾਲ ਜੋੜਣ ਦਾ ਕੰਮ ਕਰੇਗਾ, ਜਿਸ ਨਾਲ ਨਾਗਰਿਕ ਇੱਕ ਹੀ ਪੋਰਟਲ ਦੇ ਮਾਧਿਅਮ ਨਾਲ ਸ਼ਿਕਾਇਤ ਦਰਜ ਕਰਾ ਸਕਣਗੇ
Posted On:
11 NOV 2021 5:31PM by PIB Chandigarh
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲਖਨਊ ਵਿੱਚ “ਲੋਕ ਪ੍ਰਸ਼ਾਸਨ ਦੇ ਰਾਜ ਸੰਸਥਾਨਾਂ ਨੂੰ ਮਜ਼ਬੂਤ ਬਣਾਉਣ” ਦੀ ਵਿਸ਼ਾ ਵਸਤੂ ‘ਤੇ ਦੋ ਦਿਨਾਂ ਖੇਤਰੀ ਸੰਮੇਲਨ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ।
ਸ਼੍ਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਵਿੱਚ ਖੇਤਰੀ ਸੰਮੇਲਨ ਆਯੋਜਿਤ ਕਰਨ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀ ਸ਼ਲਾਘਾ ਕੀਤੀ। ਇਸ ਵਿਸ਼ਾ ਵਸਤੂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਰਾਜ ਦੇ ਲੋਕ ਪ੍ਰਸ਼ਾਸਨ ਸੰਸਥਾਨਾਂ ਨੂੰ ਮਜ਼ਬੂਤ ਕਰੇਗਾ ਅਤੇ ਰਾਜ ਤੇ ਦੇਸ਼ ਵਿੱਚ ਵਿਕਾਸ ਲਿਆਉਣ ਦੇ ਲਈ ਰਾਜ ਦੇ ਲੋਕ ਸੇਵਕਾਂ ਨੂੰ ਸਸ਼ਕਤ ਬਣਾਵੇਗਾ।
ਉੱਥੇ, ਡਾ. ਜਿਤੇਂਦਰ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਡੀਏਆਰਪੀਜੀ ਉੱਤਰ ਪ੍ਰਦੇਸ਼ ਦੇ ਨਾਲ ਕਿਸੇ ਵੀ ਰਾਜ ਦੇ ਲਈ ਸਭ ਤੋਂ ਪਹਿਲਾਂ ਇੱਕ ਜ਼ਿਲ੍ਹਾ ਸੁਸ਼ਾਸਨ ਸੂਚਕਾਂਕ ਵਿਕਸਿਤ ਕਰਨ ਵਿੱਚ ਸਹਿਭਾਗਿਤਾ ਕਰੇਗਾ। ਇਸ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸ਼ਾਸਨ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਲਈ ਰਾਸ਼ਟਰੀ ਸੁਸ਼ਾਸਨ ਸੂਚਕਾਂਕ ਦੀ ਤਰਜ਼ ‘ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇੰਝ ਤਾਂ ਮੋਦੀ ਸਰਕਾਰ ਦਾ ਮੁੱਖ ਮੰਤਰ ਕਲਿਆਣਕਾਰੀ ਯੋਜਨਾਵਾਂ ਦੇ ਸਾਰੇ ਲਾਭਾਂ ਨੂੰ ਅੰਤਿਮ ਕਤਾਰ ਦੇ ਅੰਤਿਮ ਵਿਅਕਤੀ ਤੱਕ ਪਹੁੰਚਾਉਣਾ ਹੈ, ਇਸ ਨੂੰ ਦੇਖਦੇ ਹੋਏ ਰਾਜ ਦੇ ਲਈ ਇਸ ਸੁਸ਼ਾਸਨ ਸੂਚਕਾਂਕ ਨੂੰ ਹੋਰ ਰਾਜਾਂ ਵਿੱਚ ਵੀ ਦੋਹਰਾਇਆ ਜਾ ਸਕਦਾ ਹੈ।
ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਡੀਏਆਰਪੀਜੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੋਰਟਲ ਦੇ ਨਾਲ ਸੀਪੀਜੀਆਰਏਐੱਮਐੱਸ (ਕੇਂਦ੍ਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ) ਦੇ ਏਕੀਕਰਣ ਦੇ ਲਈ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਸਹਿਯੋਗ ਕਰੇਗਾ। ਇਸ ਨਾਲ ਨਾਗਰਿਕ ਇੱਕ ਹੀ ਪੋਰਟਲ ਨਾਲ ਆਪਣੀ ਸ਼ਿਕਾਇਤ ਦਰਜ ਕਰ ਸਕਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਰਾਸ਼ਟਰ-ਇੱਕ ਪੋਰਟਲ ਟੀਚਾ ਹੈ ਅਤੇ ਇਸ ਦਿਸ਼ਾ ਵਿੱਚ ਸੀਪੀਜੀਆਰਏਐੱਮਐੱਸ ਦਾ ਰਾਜ ਸ਼ਿਕਾਇਤ ਪੋਰਟਲ ਦੇ ਨਾਲ ਏਕੀਕਰਣ ਸ਼ਿਕਾਇਤ ਦੇ ਸਮਾਧਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਈ-ਸ਼ਾਸਨ, ਪਾਰਦਰਸ਼ੀ, ਜਵਾਬਦੇਹ ਤੇ ਨਾਗਰਿਕ ਅਨੁਕੂਲ ਪ੍ਰਭਾਵੀ ਪ੍ਰਸ਼ਾਸਨ ਦੇ ਜ਼ਰੀਏ ਨਾਗਰਿਕ ਕੇਂਦ੍ਰਿਤ ਸ਼ਾਸਨ ਦੀ ਸੁਵਿਧਾ ਤੇ ਬਿਹਤਰ ਜਨਤਕ ਸੇਵਾ ਵੰਡ ਦੇ ਲਈ ਪ੍ਰਸ਼ਾਸਨਿਕ ਟਰੇਨਿੰਗ, ਸਮਰੱਥਾ ਨਿਰਮਾਣ ਵਿੱਚ ਸਰਵੋਤਮ ਅਭਿਯਾਸਾਂ ਦੇ ਨਿਰਮਾਣ ਅਤੇ ਲਾਗੂਕਰਨ ਵਿੱਚ ਅਨੁਭਵਾਂ ਨੂੰ ਸਾਂਝਾ ਕਰਨ ਦੇ ਲਈ ਇਹ ਸੰਮੇਲਨ ਇੱਕ ਸਾਂਝਾ ਮੰਚ ਦੇ ਰੂਪ ਵਿੱਚ ਇੱਕ ਪ੍ਰਯਤਨ ਹੈ।
ਲੋਕ ਸੇਵਾ ਸਮਰੱਥਾ ਨਿਰਮਾਣ ਦੇ ਲਈ ਰਾਸ਼ਟਰੀ ਪ੍ਰੋਗਰਾਮ – ਮਿਸ਼ਨ ਕਰਮਯੋਗੀ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਨੂੰ “ਸਭ ਤੋਂ ਵੱਡਾ” ਮਾਨਵ ਸੰਸਾਧਨ ਵਿਕਾਸ ਪ੍ਰੋਗਰਾਮ ਕਿਹਾ ਗਿਆ ਹੈ, ਜੋ ਨੌਕਰਸ਼ਾਹਾਂ ਨੂੰ ਨਿਰੰਤਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦਾ ਅਵਸਰ ਦੇਵੇਗਾ। ਮੰਤਰੀ ਨੇ ਕਿਹਾ, “ਮਿਸ਼ਨ ਕਰਮਯੋਗੀ ਦਾ ਉਦੇਸ਼ ਪਾਰਦਰਸ਼ਿਤਾ ਤੇ ਟੈਕਨੌਲੋਜੀ ਦੇ ਜ਼ਰੀਏ ਲੋਕ ਸੇਵਕਾਂ ਨੂੰ ਅਧਿਕ ਸਿਰਜਣਾਤਮਕ, ਰਚਨਾਤਮਕ ਅਤੇ ਅਭਿਨਵ ਬਣਾ ਕੇ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕਰਨਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਸੂਚਨਾ ਟੈਕਨੌਲੋਜੀ ਦੇ ਨਵੇਂ ਉਪਕਰਣ, ਆਰਟੀਫਿਸ਼ੀਅਲ ਇੰਟੈਲੀਜੈਂਸ (ਕ੍ਰਿਤ੍ਰਿਮ ਬੁੱਧੀਮੱਤਾ) ਤੇ ਡਿਜੀਟਲ ਮੈਪਿੰਗ (ਮਾਨਚਿਤਰਣ) ਦਾ ਉਪਯੋਗ ਗਿਆਨ ਤੇ ਡੇਟਾ ਦੇ ਭੰਡਾਰ ਦੇ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਮੱਸਿਆ ਦੇ ਸਮਾਧਾਨ ਅਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਤੇ ਟਰੇਨਿੰਗ ਮੌਡਿਊਲ ਦੇ ਲਈ ਨਵੀਂ ਸੋਚ ਤਿਆਰ ਕਰਨ ਵਿੱਚ ਸੁਵਿਧਾ ਹੋ ਸਕਦੀ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਟਰੇਨਿੰਗ ਸੰਸਥਾਨਾ ਦੇ ਲਈ ‘ਸਮਾਨ ਸਾਂਜਾ ਸੰਸਾਧਨ’ ਬਣਾਉਣ ਦੀ ਦਿਸਾ ਵਿੱਚ ਕੰਮ ਕਰ ਰਿਹਾ ਹੈ। ਇਸ ਦੇ ਇਲਾਵਾ ਕੇਂਦਰੀ ਟਰੇਨਿੰਗ ਸੰਸਥਾਨਾੰ ਅਤੇ ਸੀਟੀਆਈ ਵਿੱਚ ਅਤਿਥੀ ਸਿੱਖਿਅਕ ਦੇ ਰੂਪ ਵਿੱਚ ਉਪਲੱਬਧੀ ਹਾਸਲ ਕਰਨ ਵਾਲੇ ਨੌਜਵਾਨਾਂ, ਮਹਿਲਾ ਵਕਤਾਵਾਂ, ਸਫਲ ਸਟਾਰਟ—ਅੱਪਸ ਨੂੰ ਸ਼ਾਮਲ ਕਰਨ ਦੇ ਲਈ ‘ਫੈਕਲਟੀ’ ਦੀ ਅਵਧਾਰਣਾ ‘ਤੇ ਫਿਰ ਤੋਂ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਟਰੇਨਿੰਗ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ ਤੇ ਕਿਹਾ ਕਿ ਇਹ ਨਾ ਕੇਵਲ ਪ੍ਰਸ਼ਾਸਨ ਦੀ ਕੁਸ਼ਲਤਾ ਦੇ ਲਈ ਬਲਕਿ, ਕਿਸੇ ਅਧਿਕਾਰੀ ਦੀ ਸੋਚ ਨੂੰ ਵੀ ਵਿਆਪਕ ਬਣਾਉਣ ਦੇ ਲਈ ਵੀ ਜ਼ਰੂਰੀ ਹੈ।
ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵਿੱਚ ਸਕੱਤਰ ਸ਼੍ਰੀ ਸੰਜੈ ਸਿੰਘ ਨੇ ਮਹਿਮਾਨਾਂ, ਪ੍ਰਤੀਨਿਧੀਆਂ ਅਤੇ ਪ੍ਰਤੀਭਾਗੀਆਂ ਦਾ ਹਾਰਦਿਕ ਸੁਆਗਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਚੰਗੇ ਟਰੇਨਿੰਗ ਅਭਿਯਾਸਾਂ ਅਤੇ ਪ੍ਰਸ਼ਾਸਨਿਕ ਇਨੋਵੇਸ਼ਨਾਂ ਨੂੰ ਸਾਂਝਾ ਕਰਨ ਦੀ ਪਹਿਲ ਦੇ ਹਿੱਸੇ ਦੇ ਰੂਪ ਵਿੱਚ ਇਸ ਤਰ੍ਹਾਂ ਦੇ ਆਯੋਜਨਾਂ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਇਸ ਦੇ ਇਲਾਵਾ ਸ਼੍ਰੀ ਸੰਜੈ ਸਿੰਘ ਨੇ ਇਨ੍ਹਾਂ ਚੰਗੇ ਟਰੇਨਿੰਗ ਅਤੇ ਸ਼ਾਸਨ ਪ੍ਰਥਾਵਾਂ ਅਤੇ ਇਨੋਵੇਸ਼ਨਾਂ ਨੂੰ ਦੋਹਰਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਇਸ ਦਾ ਵੀ ਜ਼ਿਕਰ ਕੀਤਾ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਿਭਿੰਨ ਵਿਸ਼ਾ-ਵਸਤੂਆਂ ‘ਤੇ ਖੇਤਰੀ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ ਤੇ ਹੁਣ ਤੱਕ ਦਾ ਅਨੁਭਵ ਰਿਹਾ ਹੈ ਕਿ ਇਹ ਸੰਮੇਲਨ ਇਸ ਖੇਤਰ ਵਿੱਚ ਵਿਭਿੰਨ ਰਾਜਾਂ ਵਿੱਚ ਟਰੇਨਿੰਗ ਅਭਿਯਾਸਾਂ, ਪ੍ਰਸ਼ਾਸਨਿਕ ਸੁਧਾਰਾਂ ਅਤੇ ਵਿਕਸਿਤ ਹੋ ਰਹੀ ਨਵੀਂ ਚੀਜ਼ਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਹੈ।
ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਦੇ ਚੇਅਰਮੈਨ ਸ਼੍ਰੀ ਆਦਿਲ ਜੈਨੁਲਭਾਈ ਨੇ ਇਸ ਅਵਸਰ ‘ਤੇ ਕਿਹਾ ਕਿ ਸੀਬੀਸੀ 6-7 ਵਿਭਾਗਾਂ ਅਤੇ 350 ਸੀਟੀਆਈ ਵਿੱਚ ਸਮੱਗਰੀ ਅਤੇ ਬੁਨਿਆਦੀ ਢਾਂਚੇ ‘ਤੇ ਇੱਕ ਸਰਵੇਖਣ ਕਰ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਚੀਫ ਸਕੱਤਰ, ਸ਼੍ਰੀ ਦੇਵੇਸ਼ ਚਤੁਰਵੇਦੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।
ਇਸ ਦੇ ਉਦਘਾਟਨ ਸੈਸ਼ਨ ਵਿੱਚ ਜੀਏਆਰਐਂਡਪੀਜੀ ਦੇ ਵਿਸ਼ੇਸ਼ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ ਤੇ ਸੰਯੁਕਤ ਸਕੱਤਰ ਸ਼੍ਰੀ ਐੱਨਬੀਐੱਸ ਰਾਜਪੁਰ, ਜੀਓਪੀਟੀ ਨਾਲ ਐਡੀਸ਼ਨਲ ਸਕੱਤਰ ਸ਼੍ਰੀਮੀਤ ਰਸ਼ਿਮ ਚੌਧਰੀ ਤੇ ਲਾਲ ਬਹਾਦੁਰ ਸ਼ਾਸਤ੍ਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਦੇ ਡਾਇਰੈਕਟਰ ਜਨਰਲ, ਸ਼੍ਰੀ ਸ਼੍ਰੀਨਿਵਾਸ ਆਰ ਕਟਿਕਿਥਾਲਾ, ਸਮਰੱਥਾ ਨਿਰਮਾਣ ਆਯੋਗ ਦੇ ਚੇਅਰਮੈਨ ਸ਼੍ਰੀ ਆਦਿਲ ਜੈਨੁਲਭਾਊ, ਇਸ ਦੇ ਮੈਂਬਰ ਡਾ. ਆਲ ਬਾਲਾਸੁਬ੍ਰਿਹਮਣਿਅਮ ਤੇ ਸ਼੍ਰੀ ਪ੍ਰਵੀਣ ਪਰਦੇਸ਼ੀ ਤੇ ਸਕੱਤਰ ਸ਼੍ਰੀ ਹੇਮਾਂਗ ਜਾਨੀ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸ ਐੱਨ ਤ੍ਰਿਪਾਠੀ, ਸਾਰੇ ਏਆਈਟੀ ਤੇ ਸੀਆਈਟੀ ਅਤੇ ਉੱਤਰ ਪ੍ਰਦੇਸ਼ ਦੇ 350 ਅਧਿਕਾਰੀਆਂ ਨੇ ਹਿੱਸਾ ਲਿਆ।
<><><><><>
ਐੱਸਐੱਨਸੀ/ਆਰਆਰ
(Release ID: 1771231)
ਵਿਜ਼ੀਟਰ ਕਾਊਂਟਰ : 200