ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਘਰੇਲੂ ਸਥਾਨਾਂ ਨੂੰ ਪਸੰਦੀਦਾ ਸ਼ੂਟਿੰਗ ਸਥਾਨਾਂ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਮੁੰਬਈ ਵਿੱਚ ਫਿਲਮ ਟੂਰਿਜ਼ਮ ਸੰਗੋਸ਼ਠੀ ਆਯੋਜਿਤ ਕੀਤੀ


ਰਾਜ ਸਰਕਾਰਾਂ ਸਮੇਂ ’ਤੇ ਸ਼ੂਟਿੰਗ ਦੀ ਆਗਿਆ ਲਈ ਮੁੱਖ ਮੰਤਰੀ ਦਫ਼ਤਰ ਵਿੱਚ ਫਿਲਮ ਸੰਵਰਧਨ ਦਫ਼ਤਰ ਸਥਾਪਤ ਕਰਨ ’ਤੇ ਵਿਚਾਰ ਕਰੋ : ਕੇਂਦਰੀ ਟੂਰਿਜ਼ਮ ਸਕੱਤਰ

ਰਾਜਾਂ ਦੁਆਰਾ ਅਪਣਾਉਣ ਲਈ ਸਰਕਾਰ ਮਸੌਦਾ ਮੋਡਲ ਫਿਲਮ ਸਹੂਲਤ ਨੀਤੀ ਲਿਆਵੇਗੀ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ

Posted On: 08 NOV 2021 9:04PM by PIB Chandigarh

ਟੂਰਿਜ਼ਮ ਮੰਤਰਾਲਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਹਿਯੋਗ ਨਾਲ ਤਾਜ ਲੈਂਡਸ ਐਂਡ, ਮੁੰਬਈ ਵਿੱਚ ਅੱਠ ਨਵੰਬਰ, 2021 ਨੂੰ ਫਿਲਮ ਟੂਰਿਜ਼ਮ ’ਤੇ ਇੱਕ ਸੰਗੋਸ਼ਠੀ ਦਾ ਪ੍ਰਬੰਧ ਕੀਤਾ । ਸੰਗੋਸ਼ਠੀ ਦਾ ਉਦੇਸ਼ ਫਿਲਮ ਸ਼ੂਟਿੰਗ ਦੇ ਸੰਚਾਲਨ ਲਈ ਰਾਜਾਂ ਵਿੱਚ ਉਪਲੱਬਧ ਅਵਸਰਾਂ ਦੀ ਖੋਜ ਕਰਕੇ ਫਿਲਮ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।

ਫਿਲਮ ਟੂਰਿਜ਼ਮ ਕੀ ਹੈ?

‘ਫਿਲਮ ਟੂਰਿਜ਼ਮ’ ਤੱਦ ਹੁੰਦਾ ਹੈ ਜਦੋਂ ਕੋਈ ਦਰਸ਼ਕ ਕਿਸੇ ਫਿਲਮ ਨੂੰ ਦੇਖਣ ਦੇ ਬਾਅਦ ਕਿਸੇ ਵਿਸ਼ੇਸ਼ ਸਥਾਨ ’ਤੇ ਜਾਣ ਲਈ ਪ੍ਰੇਰਿਤ ਹੁੰਦਾ ਹੈ। ਇਹ ਉਨ੍ਹਾਂ ਸਥਾਨਾਂ ਲਈ ਆਮ ਜਨਤਾ ਦੇ ਵਿੱਚ ਵੱਧਦੀ ਰੁਚੀ ਨੂੰ ਦਰਸਾਉਂਦਾ ਹੈ ਜੋ ਫਿਲਮਾਂ ਦੇ ਕੁਝ ਦ੍ਰਿਸ਼ਾਂ ਵਿੱਚ ਆਪਣੀ ਮੋਜੂਦਗੀ ਦੇ ਕਾਰਨ ਲੋਕਪ੍ਰਿਯ ਹੋ ਗਏ ।

https://static.pib.gov.in/WriteReadData/userfiles/image/MIB15D4H.JPEG

ਰਾਜ ਸਰਕਾਰਾਂ ਅਤੇ ਫਿਲਮ ਸੰਵਰਧਨ ਦਫ਼ਤਰ ਦੀ ਭੂਮਿਕਾ

ਟੂਰਿਜ਼ਮ ਮੰਤਰਾਲਾ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਫਿਲਮ ਟੂਰਿਜ਼ਮ ਨੂੰ ਲੈ ਕੇ ਕਿਹਾ, “ਸਾਡੇ ਸ਼ਾਸਨ ਦੀ ਸਮੂਹ ਪ੍ਰਣਾਲੀ ਇਸ ਤਰ੍ਹਾਂ ਦੇ (ਫਿਲਮ) ਪ੍ਰੋਤਸਾਹਨ ਨੂੰ ਜਿਆਦਾਤਰ ਰਾਜ ਦਾ ਵਿਸ਼ਾ ਬਣਾਉਂਦੀ ਹੈ ਅਤੇ ਮੈਨੂੰ ਕਹਿਣਾ ਹੋਵੇਗਾ ਕਿ ਅਜਿਹੇ ਕਈ ਰਾਜ ਹਨ ਜੋ ਸਰਗਰਮ ਰੂਪ ਨਾਲ ਫਿਲਮ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਹੋਰ ਇਸ ਸੰਬੰਧ ਵਿੱਚ ਕਾਫ਼ੀ ਸਫ਼ਲ ਹਨ । ਟੂਰਿਜ਼ਮ ਮੰਤਰਾਲਾ ਇਸ ਤਰ੍ਹਾਂ ਦੇ ਪ੍ਰਯਤਨਾਂ ਨੂੰ ‘ਸੱਭ ਤੋਂ ਉੱਤਮ ਫਿਲਮ ਟੂਰਿਜ਼ਮ ਅਨੁਕੂਲ ਰਾਜ’ ਸ਼੍ਰੇਣੀ ਦੇ ਤਹਿਤ ਹਰੇਕ ਸਾਲ ਦਿੱਤੇ ਜਾਣ ਵਾਲੇ ਰਾਸ਼ਟਰੀ ਟੂਰਿਜ਼ਮ ਪੁਰਸਕਾਰ ਦੇ ਮਾਧਿਅਮ ਰਾਹੀਂ ਮਾਨਤਾ ਦਿੰਦਾ ਹੈ।

ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ, “ਰਾਜ ਸਰਕਾਰਾਂ ਨੂੰ ਸਮੇਂ ’ਤੇ ਸ਼ੂਟਿੰਗ ਦੀ ਮਨਜ਼ੂਰੀ ਲਈ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਫਿਲਮ ਪਰਮੋਸ਼ਨ ਆਫਿਸ ਸਥਾਪਤ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿਉਂਕਿ ਮਨਜ਼ੂਰੀ ਨਾਲ ਸਬੰਧਤ ਅਧਿਕਤਰ ਮੁੱਦੇ ਸਥਾਨਕ ਹਨ ਅਤੇ ਰਾਜ ਸਰਕਾਰਾਂ ਦੇ ਦਾਇਰੇ ਵਿੱਚ ਹਨ, ਰਾਜ ਸਰਕਾਰਾਂ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਸਭ ਤੋਂ ਉੱਤਮ ਪੱਧਰ ’ਤੇ ਇੱਕ ਫਿਲਮ ਪਰਮੋਸ਼ਨ ਆਫਿਸ ਸਥਾਪਤ ਕਰਨ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਜੋ ਵੱਖ-ਵੱਖ ਵਿਭਾਗਾਂ ਅਤੇ ਸੰਸਥਾਨਾਂ ਦੇ ਵਿੱਚ ਤਾਲਮੇਲ ਸਥਾਪਤ ਕਰ ਸਕੇ ਅਤੇ ਸਮੇਂ ’ਤੇ ਮਨਜ਼ੂਰੀ ਹਾਸਲ ਕਰਾਉਣ ਵਿੱਚ ਮਦਦ ਕਰੇ । ਫਿਲਮ ਪਰਮੋਸ਼ਨ ਆਫਿਸ ਨੂੰ ਇਹ ਵੀ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਜਿੱਥੇ ਵੀ ਜ਼ਰੂਰੀ ਹੋਵੇ, ਸਥਾਨਕ ਪੱਧਰ ’ਤੇ ਮੁੱਦਿਆਂ ਨੂੰ ਸੁਲਝਾਉਣ ਲਈ ਦਖਲਅੰਦਾਜ਼ੀ ਕਰੇ ।

https://static.pib.gov.in/WriteReadData/userfiles/image/MIB2M8JN.JPEG

ਸ਼੍ਰੀ ਸਿੰਘ ਨੇ ਫਿਲਮ ਟੂਰਿਜ਼ਮ ਦੇ ਖੇਤਰ ਵਿੱਚ ਭਾਰਤ ਦੀਆਂ ਵਿਸ਼ਾਲ ਸੰਭਾਵਨਾਵਾਂ ’ਤੇ ਵੀ ਪ੍ਰਕਾਸ਼ ਪਾਇਆ । ਉਨ੍ਹਾਂ ਨੇ ਕਿਹਾ, “ਭਾਰਤ  ਦੇ ਵਿਵਿਧ ਪਰਿਦ੍ਰਿਸ਼, ਮੌਸਮ, ਰੰਗ, ਵਨ ਜੀਵਨ ਅਤੇ ਜ਼ਿਆਦਾ ਮਹੱਤਵਪੂਰਨ ਰੂਪ ਨਾਲ ਸਾਡੇ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ-ਨਾਲ ਸੰਸਾਰ ਪੱਧਰ ਦੇ ਤਕਨੀਸ਼ੀਅਨਾਂ ਦੀ ਉਪਲੱਬਧਤਾ ਭਾਰਤ ਨੂੰ ਫਿਲਮ ਦੀ ਸ਼ੂਟਿੰਗ ਲਈ ਇੱਕ ਆਦਰਸ਼ ਸਥਾਨ ਬਣਾਉਂਦੀ ਹੈ। ਹਾਲਾਂਕਿ, ਅਸੀਂ ਸਵੀਕਾਰ ਕਰਦੇ ਹਾਂ ਕਿ ਕਈ ਅੜਚਨਾਂ ਹਨ ਅਤੇ ਇਸ ’ਤੇ ਠੋਸ ਪ੍ਰਯਤਨ ਕਰਨ ਦੀ ਜ਼ਰੂਰਤ ਹੈ। ਇਹ ਦੋ-ਆਯਾਮੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ, ਇੱਕ ਨੀਤੀ ਪੱਧਰ ’ਤੇ ਨਿਰਮਾਤਾਵਾਂ ਲਈ ਭਾਰਤ ਵਿੱਚ ਸ਼ੂਟਿੰਗ ਲਈ ਪ੍ਰਕਿਰਿਆਤਮਕ ਰੂਪ ਨਾਲ ਆਸਾਨ ਬਣਾ ਕੇ ਅਤੇ ਦੂਜਾ ਇੱਕ ਫਿਲਮ ਸ਼ੂਟਿੰਗ ਮੰਜਿਲ ਦੇ ਰੂਪ ਵਿੱਚ ਭਾਰਤ ਦੀ ਵਿਸ਼ਾਲ ਸਮਰੱਥਾ ਬਾਰੇ ਜਾਗਰੂਕ ਕਰਕੇ ਪ੍ਰੋਤਸਾਹਨ ਦੇ ਪ੍ਰਯਤਨ ਦੇ ਨਾਲ ।”

ਸ਼੍ਰੀ ਅਰਵਿੰਦ ਸਿੰਘ ਨੇ ਫਿਲਮ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਟੂਰਿਜ਼ਮ ਮੰਤਰਾਲਾ ਦੀ ਪਹਿਲ ਦੀ ਵੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ, “ਟੂਰਿਜ਼ਮ ਮੰਤਰਾਲਾ ਨੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਗੋਵਾ, ਕੰਨ ਫਿਲਮ ਮਹੋਤਸਵ ਜਿਹੇ ਵੱਖ-ਵੱਖ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਅਤੁੱਲਯ ਭਾਰਤ ਦੇ ਸਭ-ਬ੍ਰਾਂਡ ਦੇ ਰੂਪ ਵਿੱਚ ਭਾਰਤੀ ਸਿਨੇਮਾ ਨੂੰ ਹੁਲਾਰਾ ਦੇਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਐੱਨਐੱਫਡੀਸੀ ਦੇ ਨਾਲ ਇੱਕ ਸਹਿਮਤੀ ਪੱਤਰ ਕੀਤਾ ਸੀ ਤਾਂਕਿ ਟੂਰਿਜ਼ਮ ਅਤੇ ਫਿਲਮ ਉਦਯੋਗ ਦੇ ਵਿੱਚ ਤਾਲੇਮਲ ਸਥਾਪਤ ਕਰਨ ਅਤੇ ਭਾਰਤੀ ਅਤੇ ਗਲੋਬਲ ਫਿਲਮ ਉਦਯੋਗ ਦੇ ਵਿੱਚ ਸਾਂਝੇਦਾਰੀ ਨੂੰ ਸਮਰੱਥ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਵਿੱਚ ਮਦਦ ਮਿਲ ਸਕੇ ।”

  https://ci5.googleusercontent.com/proxy/dWlKIVvUjVarCnVoIfe1HfEscBpliD1j3w_ohQJK-7LLCogxjhvSc14p1eonJf6mmP4ZPX4W-GcfcFnOU4hhqGR-uo-VjjG4i9nZWGa3cXQCQm1PfEGhBHFCDA=s0-d-e1-ft#https://static.pib.gov.in/WriteReadData/userfiles/image/image004DZE3.jpg


ਮੋਡਲ ਫਿਲਮ ਨੀਤੀ ਲਿਆਵੇਗੀ ਸਰਕਾਰ

ਸੰਗੋਸ਼ਠੀ ਨੂੰ ਸੰਬੋਧਿਤ ਕਰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵਾ ਚੰਦਰਾ ਨੇ ਕਿਹਾ,  “14 ਰਾਜ ਫਿਲਮ ਸਹੂਲਤ ਨੀਤੀ ਲੈ ਕੇ ਆਏ ਹਨ, ਅਤੇ ਸਰਕਾਰ ਇਨ੍ਹਾਂ ਵਿੱਚੋਂ ਕੁਝ ਨੀਤੀਆਂ ਦੇ ਅਧਾਰ ’ਤੇ ਇੱਕ ਮੋਡਲ ਫਿਲਮ ਨੀਤੀ ਦਾ ਮਸੌਦਾ ਤਿਆਰ ਕਰਨ ਅਤੇ ਹੋਰ ਰਾਜਾਂ ਦੇ ਵਿੱਚ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂਕਿ ਉਹ ਵੀ ਇਸ ਨੂੰ ਅਪਣਾ ਸਕਣ । ਸ਼੍ਰੀ ਚੰਦਰਾ ਨੇ ਇਹ ਕਹਿੰਦੇ ਹੋਏ ਕਿ 18 ਰਾਜ ਫਿਲਮ ਨਿਰਮਾਣ ਲਈ ਵੀ ਪ੍ਰੋਤਸਾਹਨ  ਦੇ ਰਹੇ ਹਨ, ਈਜ਼ ਆਵ੍ ਫਿਲਮਿੰਗ’ ਪਰਿਦ੍ਰਿਸ਼ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਕਿਹਾ, “ਪ੍ਰੋਤਸਾਹਨ ਤੋਂ ਵੀ ਜ਼ਿਆਦਾ ਸ਼ੂਟਿੰਗ ਵਿੱਚ ਆਸਾਨੀ ਅਤੇ ਆਸਾਨੀ ਨਾਲ ਮਨਜ਼ੂਰੀ ਮਿਲਣਾ ਬਹੁਤ ਮਹੱਤਵਪੂਰਨ ਹੈ।

https://ci3.googleusercontent.com/proxy/lEy1ml_ZAPtwWbJ5CYcMQUJmM_JJwD8a6pC1dpMzPpflR6pr4h6NMkBgcu6y1TSiXMq8-jNapGE8SZ5zzA8zHG3vDH13bDpio7obTClgegyi-M5lfIpH-gu1hg=s0-d-e1-ft#https://static.pib.gov.in/WriteReadData/userfiles/image/image005BYT9.jpg

https://static.pib.gov.in/WriteReadData/userfiles/image/MIB41N2A.JPEG


ਸ਼੍ਰੀ ਚੰਦਰਾ ਨੇ ਭਾਰਤੀ ਫਿਲਮਾਂ ਦੀ ਸ਼ੂਟਿੰਗ ਭਾਰਤ ਦੇ ਬਾਹਰ ਕੀਤੇ ਜਾਣ ਦੇ ਕਾਰਨਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਲਾਗਤ ਬਹੁਤ ਘੱਟ ਹੋਣ ਦੇ ਬਾਵਜੂਦ , ਫਿਲਮ ਨਿਰਮਾਤਾਵਾਂ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਸ਼ੂਟਿੰਗ ਲਈ ਆਗਿਆ ਪ੍ਰਾਪਤ ਕਰਨਾ ਮਹਿੰਗਾ ਹੈ ਜਦੋਂ ਕਿ ਵਿਦੇਸ਼ਾਂ ਵਿੱਚ ਸ਼ੂਟਿੰਗ ਕਰਨਾ ਆਸਾਨ ਹੈ। ਅਤੇ ਇਸ ਦੇ ਲਈ ਸਾਨੂੰ ਖ਼ੁਦ ਨੂੰ ਦੇਖਣਾ ਹੋਵੇਗਾ । ਵਿਸ਼ੇਸ਼ ਰੂਪ ਨਾਲ ਰਾਜ ਸਰਕਾਰਾਂ ਕਿਉਂਕਿ ਆਗਿਆ ਦੇਣ ਦਾ ਕੰਮ ਉਨ੍ਹਾਂ ਦਾ ਹੀ ਹੈ। ਅੱਜ ਦੀ ਸੰਗੋਸ਼ਠੀ ਦਾ ਉਦੇਸ਼ ਫਿਲਮ ਉਦਯੋਗ ਨਾਲ ਇਹ ਜਾਨਣਾ ਹੈ ਕਿ ਉਹ ਹਰੇਕ ਰਾਜ ਤੋਂ ਕੀ ਚਾਹੁੰਦੇ ਹਨ ਤਾਂਕਿ ਉੱਥੇ ਆ ਕੇ ਸ਼ੂਟਿੰਗ ਕੀਤੀ ਜਾ ਸਕੇ । ਰਾਜ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ ।”

ਐੱਫਐੱਫਓ ਨੇ 120 ਅੰਤਰਰਾਸ਼ਟਰੀ ਫਿਲਮਾਂ, 70 ਭਾਰਤੀ ਫਿਲਮਾਂ ਨੂੰ ਸਹੂਲਤ ਪ੍ਰਦਾਨ ਕੀਤੀ 

ਫਿਲਮ ਸੁਵਿਧਾ ਦਫ਼ਤਰ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ,  ਐੱਫਐੱਫਓ ਨੇ 2015 ਵਿੱਚ ਆਪਣੇ ਗਠਨ ਦੇ ਬਾਅਦ ਤੋਂ ਪਿਛਲੇ 5-6 ਵਰ੍ਹਿਆਂ ਵਿੱਚ 27 ਦੇਸ਼ਾਂ ਦੇ 120 ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਸ਼ੂਟਿੰਗ ਲਈ ਸਹੂਲਤ ਪ੍ਰਦਾਨ ਕੀਤੀ ਹੈ ਜਦੋਂ ਕਿ ਅਜਿਹੇ ਘਰੇਲੂ ਫਿਲਮਾਂ ਦੀ ਸੰਖਿਆ ਕੇਵਲ 70 ਹੈ!” ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਘਰੇਲੂ ਫਿਲਮਾਂ ਦੀ ਸੰਖਿਆ ਭਾਰਤ ਵਿੱਚ ਸ਼ੂਟ ਕੀਤੀ ਜਾ ਰਹੀ ਵਿਦੇਸ਼ੀ ਫਿਲਮਾਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਹੈ।

ਸ਼੍ਰੀ ਚੰਦਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਫਿਲਮਾਂ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ।  ਉਨ੍ਹਾਂ ਨੇ ਕਿਹਾ, “ਇੱਥੋਂ ਤੱਕ ਕਿ ਜਦੋਂ ਮੈਂ ਯਾਤਰਾ ਕਰਦਾ ਹਾਂ, ਤਾਂ ਜਿਨ੍ਹਾਂ ਸਥਾਨਾਂ ਨੂੰ ਮੈਂ ਫਿਲਮਾਂ ਵਿੱਚ ਦੇਖਿਆ ਹੈ, ਉਹ ਮੇਰੇ ਦਿਮਾਗ ਵਿੱਚ ਵਸੇ ਹੋਏ ਹਨ । ਸਵਿਟਜ਼ਰਲੈਂਡ ਵਿੱਚ ਇੱਕ ਟ੍ਰੇਨ ਦਾ ਨਾਮ ਬੀ ਆਰ ਚੋਪੜਾ ਐਕਸਪ੍ਰੈੱਸ ਹੈ, ਜੰਮੂ-ਕਸ਼ਮੀਰ  ਦੀ ਇੱਕ ਘਾਟੀ ਨੂੰ ਬੇਤਾਬ ਘਾਟੀ ਕਿਹਾ ਜਾਂਦਾ ਹੈ ਕਿਉਂਕਿ ‘ਬੇਤਾਬ’ ਫਿਲਮ ਦੀ ਸ਼ੂਟਿੰਗ ਉੱਥੇ ਹੀ ਹੋਈ ਸੀ । ਤਵਾਂਗ ਵਿੱਚ ਇੱਕ ਝੀਲ ਹੈ ਜਿਸ ਦਾ ਨਾਮ ਮਾਧੁਰੀ ਦੀਕਸ਼ਿਤ ਦੇ ਨਾਮ ’ਤੇ ਰੱਖਿਆ ਗਿਆ ਹੈ।”

ਸੱਭ ਤੋਂ ਉੱਤਮ ਫਿਲਮ ਅਨੁਕੂਲ ਰਾਜ ਪੁਰਸਕਾਰ

ਸ਼੍ਰੀ ਚੰਦਰਾ ਨੇ ਫਿਲਮ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਮੰਤਰਾਲਾ ਦੀ ਪਹਿਲ ਬਾਰੇ ਵੀ ਦੱਸਿਆ ।  ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਗਏ ਸੱਭ ਤੋਂ ਉੱਤਮ ਫਿਲਮ ਅਨੁਕੂਲ ਰਾਜ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਇਹ ਸਾਰੇ ਰਾਜਾਂ ਨੂੰ ਇਸ ਪੁਰਸਕਾਰ ਲਈ ਮੁਕਾਬਲਾ ਕਰਨ, ਫਿਲਮ ਸ਼ੂਟਿੰਗ ਦੀ ਸਹੂਲਤ ਪ੍ਰਦਾਨ ਕਰਨ ਅਤੇ ਭਾਰਤ ਵਿੱਚ ਸ਼ੂਟਿੰਗ ਅਤੇ ਫਿਲਮਾਂਕਨ ਦੇ ਲਾਭਾਂ ਨੂੰ ਪ੍ਰਾਪਤ ਕਰਨ ਦਾ ਸੱਦਾ ਹੈ।”

ਭਾਰਤ ਵਿੱਚ ਫਿਲਮ

ਭਾਰਤ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਪਹਿਲ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ ( ਐੱਨਐੱਫਡੀਸੀ) ਵਿੱਚ ਫਿਲਮ ਸਹੂਲਤ ਦਫ਼ਤਰ (ਐੱਫਐੱਫਓ) ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਕਦਮ  ਹੈ। ਐੱਫਐੱਫਓ ਨੂੰ ਦੁਨੀਆ ਭਰ ਵਿੱਚ ਫਿਲਮ ਨਿਰਮਾਤਾਵਾਂ ਲਈ ਇੱਕ ਪਸੰਦੀਦਾ ਮੰਜ਼ਲ ਦੇ ਰੂਪ ਵਿੱਚ ਭਾਰਤ ਨੂੰ ਹੁਲਾਰਾ ਦੇਣ ਅਤੇ ਦੇਸ਼ ਵਿੱਚ ਫਿਲਮਾਂਕਨ ਨੂੰ ਆਸਾਨ ਬਣਾਉਣ ਵਾਲਾ ਵਾਤਾਵਰਣ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਇਸ ਦਾ ਵੈੱਬ ਪੋਰਟਲ, www. ffo.gov.in ਅੰਤਰਰਾਸ਼ਟਰੀ ਅਤੇ ਭਾਰਤੀ ਫਿਲਮ ਨਿਰਮਾਤਾਵਾਂ ਲਈ ਭਾਰਤ ਦੀ ਸਿੰਗਲ ਵਿੰਡੋ ਕਲੀਅਰੈਂਸ ਅਤੇ ਸਹੂਲਤ ਤੰਤਰ ਹੈ ਅਤੇ ਫਿਲਮੀ ਜਾਣਕਾਰੀ ਦਾ ਔਨਲਾਈਨ ਭੰਡਾਰ ਵੀ ਹੈ। ਐੱਫਐੱਫਓ ਭਾਰਤ ਅਤੇ ਦੁਨੀਆ ਭਰ ਵਿੱਚ ਫਿਲਮਾਂਕਨ ਸਮੁਦਾਏ ਤੱਕ ਪੁੱਜਣ ਦੇ ਸਰਕਾਰ ਦੇ ਪ੍ਰਯਤਨ ਨੂੰ ਦਰਸਾਉਂਦਾ ਹੈ।

ਇਸ ਅਵਸਰ ’ਤੇ ਨੌਂ ਰਾਜਾਂ-ਜੰਮੂ ਅਤੇ ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ,  ਕਰਨਾਟਕ, ਤਮਿਲਨਾਡੂ, ਗੋਆ ਅਤੇ ਮਹਾਰਾਸ਼ਟਰ ਦੇ ਪ੍ਰਤੀਨਿੱਧੀ ਮੌਜੂਦ ਸਨ, ਜਿਨ੍ਹਾਂ ਨੇ ਫਿਲਮਾਂਕਨ ਵਿੱਚ ਆਸਾਨੀ ਦੇ ਨਾਲ-ਨਾਲ ਆਪਣੇ ਅਧਿਕਾਰ ਖੇਤਰ ਵਿੱਚ ਉਪਲੱਬਧ ਅਵਸਰਾਂ ਦੇ ਲਈ ਆਪਣੇ ਰਾਜਾਂ ਦੁਆਰਾ ਕੀਤੀਆਂ ਗਈ ਪਹਿਲਾਂ ਦੀ ਜਾਣਕਾਰੀ ਦਿੱਤੀ ।

ਫਿਲਮ ਟੂਰਿਜ਼ਮ ਦਾ ਅਰਥਵਿਵਸਥਾ ’ਤੇ ਗੁਣਕ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਸਥਾਈ ਟੂਰਿਜ਼ਮ ਪ੍ਰਾਪਤੀਆਂ ਲਿਆਉਂਦਾ ਹੈ ਅਤੇ ਨਾਲ ਹੀ ਨਾਲ ਸਥਾਨਕ ਅਰਥਵਿਵਸਥਾ ਨੂੰ ਰੋਜ਼ਗਾਰ, ਕਮਾਈ ਸਿਰਜਣ, ਹੁਨਰ ਵਿਕਾਸ, ਪ੍ਰਾਹੁਣਚਾਰੀ, ਟ੍ਰਾਂਸਪੋਰਟ ,  ਖਾਣ-ਪੀਣ ਦੇ ਰੂਪ ਵਿੱਚ ਲਾਭ ਪਹੁੰਚਾਉਂਦਾ ਹੈ ਅਤੇ ਕਿਸੇ ਜਗ੍ਹਾ ਨੂੰ ਇੱਕ ਆਕਰਸ਼ਕ ਤਰੀਕੇ ਨਾਲ ਪੇਸ਼ ਕਰਦਾ ਹੈ।

ਸੰਗੋਸ਼ਠੀ ਵਿੱਚ ਦੇਸ਼ ਭਰ ਤੋਂ ਨਿਰਮਾਤਾ ਵਪਾਰ ਸੰਘਾਂ ਅਤੇ ਫਿਲਮ ਚੈਂਬਰਸ ਆਵ੍ ਕਾਮਰਸ ਨੇ ਭਾਗ ਲਿਆ । ਸੰਗਠਨਾਂ ਵਿੱਚ ਫਿਲਮ ਫੈਡਰੇਸ਼ਨ ਆਵ੍ ਇੰਡੀਆ (ਐੱਫਐੱਫਆਈ), ਇੰਡੀਅਨ ਫਿਲਮ ਐਂਡ ਟੀਵੀ ਪ੍ਰੋਡਿਊਸਰਜ਼ ਕਾਉਂਸਲ (ਆਈਐੱਫਟੀਪੀਸੀ), ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ (ਇੰਪਾ), ਪ੍ਰੋਡਿਊਸਰਜ਼ ਗਿਲਡ ਆਵ੍ ਇੰਡੀਆ (ਪੀਜੀਆਈ), ਮੋਸ਼ਨ ਪਿਕਚਰਜ਼ ਐਸੋਸੀਏਸ਼ਨ, ਇੰਡੀਆ, ਫੈਡਰੇਸ਼ਨ ਆਵ੍ ਵੈਸਟਰਨ ਇੰਡੀਆ ਸਿਨੇ ਐਂਪਲਾਇਜ਼ (ਐੱਫਡਬਲਿਊਆਈਸੀਈ), ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ (ਆਈਐੱਫਟੀਡੀਏ), ਅਖਿਲ ਭਾਰਤੀ ਮਰਾਠੀ ਚਿੱਤਰਪਟ ਮਹਾਮੰਡਲ (ਏਬੀਐੱਮਸੀਐੱਮ), ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ (ਡਬਲਿਊਆਈਐੱਫਪੀਏ),

ਫਿਲਮ ਮੇਕਰਸ ਕੰਬਿਨੇਸ਼ਨ, ਏਸ਼ੀਅਨ ਸੁਸਾਇਟੀ ਆਵ੍ ਫਿਲਮ ਐਂਡ ਟੈਲੀਵਿਜਨ (ਏਏਐੱਫਟੀ),  ਐੱਮਐਕਸ ਪਲੇਯਰ , ਐਮਾਜ਼ੋਨ ਪ੍ਰਾਇਮ, ਵੂਟ, ਦ ਸਾਉਥ ਇੰਡੀਅਨ ਫਿਲਮ ਚੈਂਬਰ ਆਵ੍ ਕਾਮਰਸ,  ਦ ਕਰਨਾਟਕ ਫਿਲਮ ਚੈਂਬਰ ਆਵ੍ ਕਾਮਰਸ, ਦ ਕੇਰਲ ਫਿਲਮ ਚੈਂਬਰ ਆਵ੍ ਕਾਮਰਸ, ਪ੍ਰੋਡਿਊਸਰਜ਼ ਕਾਉਂਸਲ, ਅਸਮ, ਫਿਲਮ ਮੇਕਰਜ਼ ਐਸੋਸੀਏਸ਼ਨ ਆਵ੍ ਨਾਗਾਲੈਂਡ (ਐੱਫਏਐੱਨ), ਬੰਗਾਲ ਫਿਲਮ ਐਂਡ ਟੈਲੀਵਿਜਨ ਚੈਂਬਰ ਆਵ੍ ਕਾਮਰਸ  (ਬੀਐੱਫਟੀਸੀਸੀ), ਸਿੱਕਿਮ ਫਿਲਮ ਕੋ-ਆਪਰੇਟਿਵ ਸੁਸਾਇਟੀ ਅਤੇ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ ਗਿਲਡ ਆਵ੍ ਸਾਊਥ ਇੰਡੀਆ, ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਆਵ੍ ਅਮਰੀਕਾ (ਭਾਰਤ ਦਫ਼ਤਰ) ਸਹਿਤ ਹੋਰ ਨੇ ਹਿੱਸਾ ਲਿਆ ।

ਟੂਰਿਜ਼ਮ ਮੰਤਰਾਲਾ ਦੇ ਮਹਾਨਿਦੇਸ਼ਕ ਸ਼੍ਰੀ ਜੀ ਕੇ ਵਰਧਨ ਰਾਵ , ਟੂਰਿਜ਼ਮ ਮੰਤਰਾਲਾ ਦੇ ਇਲਾਵਾ ਮਹਾਨਿਦੇਸ਼ਕ ਸੁਸ਼੍ਰੀ ਰੂਪਿੰਦਰ ਬਰਾੜ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ  ਦੀ ਨਿਦੇਸ਼ਕ ਧਨਪ੍ਰੀਤ ਕੌਰ ਨੇ ਵੀ ਪ੍ਰੋਗਰਾਮ ਦੇ ਦੌਰਾਨ ਆਪਣੇ ਵਿਚਾਰ ਰੱਖੇ । ਉੱਥੇ ਹੀ ਭਾਰਤੀ ਰਾਸ਼ਟਰੀ ਫਿਲਮ ਵਿਕਾਸ ਨਿਗਮ  (ਐੱਨਐੱਫਡੀਸੀ) ਦੇ ਫਿਲਮ ਸਹੂਲਤ ਦਫ਼ਤਰ ਦੇ ਪ੍ਰਮੁੱਖ ਸ਼੍ਰੀ ਵਿਕਰਮਜੀਤ ਰਾਏ ਨੇ ਧੰਨਵਾਦ ਪ੍ਰਸਤਾਵ ਦਿੱਤਾ ।

 

*******

ਡੀਐੱਲ/ਪੀਕੇ



(Release ID: 1770588) Visitor Counter : 139


Read this release in: English , Urdu , Hindi