ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਟਾਰਟ-ਅਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਦੇ ਤਹਿਤ ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀ) ਦੇ ਨਾਲ ਗੱਲਬਾਤ ਕੀਤੀ

Posted On: 03 NOV 2021 6:11PM by PIB Chandigarh

ਸਟਾਰਟ-ਅਪ ਉੱਦਮਤਾ ਪ੍ਰੋਗਰਾਮ ਦੇ ਤਹਿਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਇੱਕ ਹਿੱਸੇ ਦੇ ਰੂਪ ਵਿੱਚ, 75 ਕਮਿਊਨਿਟੀ ਰਿਸੋਰਸ ਪਰਸਨ – ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਨੂੰ 29 ਅਕਤੂਬਰ – 4 ਨਵੰਬਰ, 2021 ਦੇ ਦੌਰਾਨ ਪ੍ਰਸਤਾਵਿਤ ਟ੍ਰੇਨਿੰਗ ਵਿੱਚ ਸ਼ਾਮਲ ਕੀਤੇ ਜਾਣ ਦੇ ਬਾਅਦ ਪ੍ਰਮਾਣਿਤ ਕੀਤਾ ਜਾਣਾ ਹੈ। ਇਸ ਦੇ ਲਈ 1 ਨਵੰਬਰ, 2021 ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਨੇ 6 ਰਾਜਾਂ-  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਪੱਛਮ ਬੰਗਾਲ ਦੇ ਸੀਆਰਪੀ-ਈਪੀ ਦੇ ਨਾਲ ਗੱਲਬਾਤ ਕੀਤੀ। ਇਨ੍ਹਾਂ 6 ਰਾਜਾਂ ਵਿੱਚ ਸੰਚਾਲਿਤ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਦੇ ਐਡੀਸ਼ਨਲ ਸਕੱਤਰ (ਆਰਡੀ), ਸੰਯੁਕਤ ਸਕੱਤਰ (ਆਰਐੱਲ), ਡਾਇਰੈਕਟਰ (ਆਰਐੱਲ) ਅਤੇ ਰਾਜ ਮਿਸ਼ਨ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ (ਐੱਸਐੱਮਡੀ/ਸੀਈਓ) ਵੀ ਇਸ ਸੰਵਾਦ ਵਿੱਚ ਸ਼ਾਮਲ ਹੋਏ।

ਸੀਆਰਪੀ-ਈਪੀ ਦੇ ਨਾਲ ਗੱਲਬਾਤ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਨੇ ਸਮੂਹ ਉਦਯੋਗਾਂ ਨੂੰ ਹੁਲਾਰਾ ਦੇਣ, ਉਨ੍ਹਾਂ ਨੂੰ ਬਜ਼ਾਰ ਨਾਲ ਜੋੜਨ ਅਤੇ ਉਦਮੀਆਂ ਦੇ ਲਈ ਉਦਯੋਗ ਨਾਲ ਸੰਬੰਧਿਤ ਅਲੱਗ-ਅਲੱਗ ਪ੍ਰਕਾਰ ਦੇ ਮਾੱਡਲ ਪ੍ਰਾਈਸ (ਕੀਮਤ) ਟੈਗ ਦੇ ਲਈ ਇੱਕ ਪ੍ਰਕਿਰਿਆ/ਵਿਧੀ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੇ ਇਲਾਵਾ ਵਿੱਤੀ ਸਾਖਰਤਾ ਅਤੇ ਗ੍ਰਾਮੀਣ ਉੱਦਮਾਂ ਨੂੰ ਬੈਂਕ ਨਾਲ ਜੋੜਣ ਦੀ ਜ਼ਰੂਰਤ ‘ਤੇ ਵੀ ਚਰਚਾ ਕੀਤੀ ਗਈ। ਸੀਆਰਪੀ-ਈਪੀ ਨੂੰ ਆਪਣੇ ਰਾਜ ਦੇ ਹੋਰ ਬਲਾਕਾਂ ਵਿੱਚ ਉੱਦਮ ਪ੍ਰੋਤਸਾਹਨ ਦਾ ਸਮਰਥਨ ਕਰਨ ਅਤੇ ਇਨ੍ਹਾਂ ਉੱਦਮਾਂ ਨੂੰ ਬੈਂਕਾਂ ਦੇ ਨਾਲ ਜੋੜਣ ਦੇ ਲਈ ਹੋਰ ਵਧੇਰੇ ਪ੍ਰਯਤਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ।

ਇਸ ਗੱਲਬਾਤ ਦੇ ਦੌਰਾਨ, ਸੀਆਰਪੀ-ਈਪੀ ਨੇ ਵੀ ਐੱਸਵੀਈਪੀ ਯੋਜਨਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਉੱਦਮ ਨੂੰ ਹੁਲਾਰਾ ਦੇਣ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਵਿਭਿੰਨ ਟ੍ਰੇਨਿੰਗਾਂ, ਸਮਰੱਥਾ ਨਿਰਮਾਣ ਅਤੇ ਵਪਾਰ ਕਰਨ ਦੇ ਤਰੀਕਿਆਂ ਨੂੰ ਸਮਝਣ ਤੇ ਇਸ ਨੂੰ ਸਫਲ ਬਣਾਉਣ ਤੇ ਗ੍ਰਾਮੀਣ ਉਦਯੋਗਾਂ ਦੇ ਲਈ ਬਜ਼ਾਰ ਦੇ ਨਾਲ ਮਜ਼ਬੂਤ ਸਬੰਧ ਬਣਾਉਣ ਬਾਰੇ ਵੀ ਚਰਚਾ ਕੀਤੀ।

ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ), ਦੀਨਦਿਆਲ ਅੰਤਯੋਦਿਆ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਪ੍ਰੋਗਰਾਮ ਦੇ ਤਹਿਤ ਇੱਕ ਉਪ-ਯੋਜਨਾ ਹੈ। ਇਹ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਗ਼ੈਰ-ਖੇਤੀਬਾੜੀ ਖੇਤਰ ਵਿੱਚ ਛੋਟੇ ਉਦਯੋਗ ਸਥਾਪਿਤ ਕਰਨ ਵਿੱਚ ਸਹਾਇਤਾ ਕਰਦੀ ਹੈ।

ਐੱਸਵੀਈਪੀ ਗ੍ਰਾਮੀਣ ਖੇਤਰਾਂ ਵਿੱਚ ਉੱਦਮ ਵਿਕਾਸ ਦੇ ਲਈ ਇੱਕ ਵਾਤਾਵਰਣ ਵਿਕਸਿਤ ਕਰਦਾ ਹੈ। ਇਸ ਵਿੱਚ ਉੱਦਮ ਦੇ ਵਿੱਤ ਪੋਸ਼ਣ ਦੇ ਲਈ ਸਮੁਦਾਇਕ ਉੱਦਮ ਕੋਸ਼ (ਸੀਈਐੱਫ) ਅਤੇ ਕਾਰੋਬਾਰੀ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਰਿਸੋਰਸ ਪਰਸਨ- ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਦੇ ਕੈਡਰ (ਸੰਵਰਗ) ਸ਼ਾਮਲ ਹਨ। ਇਨ੍ਹਾਂ ਸੇਵਾਵਾਂ ਵਿੱਚ ਕਾਰੋਬਾਰ ਯੋਜਨਾ ਤਿਆਰ ਕਰਨਾ, ਟ੍ਰੇਨਿੰਗ ਦੇਣਾ, ਬੈਂਕਾਂ ਤੋਂ ਲੋਨ ਪ੍ਰਾਪਤ ਕਰਨਾ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਇਨ੍ਹਾਂ ਵਿੱਚ ਉੱਦਮਾਂ ਨੂੰ ਸੂਚਨਾ ਪ੍ਰਦਾਨ ਕਰਨ ਦੇ ਲਈ ਬਲਾਕ ਪੱਧਰ ‘ਤੇ ਸਮਰਪਿਤ ਕੇਂਦਰ ਵੀ ਹਨ।

ਸੀਆਰਪੀ-ਈਪੀ ਦੀ ਚੋਣ ਉਸ ਕਮਿਊਨਿਟੀ ਤੋਂ ਕੀਤੀ ਜਾਂਦੀ ਹੈ, ਜਿੱਥੇ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹ ਸਥਾਨਕ ਪਰਿਸਥਿਤੀਆਂ ਅਤੇ ਐੱਨਆਰਐੱਲਐੱਮ ਵਾਤਾਵਰਣ ਨੂੰ ਸਮਝਦੇ ਹਨ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਬਲਾਕ ਪੱਧਰ ‘ਤੇ ਬਲਾਕ ਪ੍ਰੋਗਰਾਮ ਮੇਨੈਜਰ (ਬੀਪੀਐੱਮ) ਅਤੇ ਸਲਾਹਕਾਰ ਦੇ ਨਾਲ ਸੀਆਰਪੀ-ਈਪੀ ਪ੍ਰਮੁੱਖ ਮਾਨਵ ਸੰਸਾਧਨ ਹਨ। ਉਹ ਉਦਯੋਗ ਵਿਕਾਸ, ਕਾਰੋਬਾਰ ਯੋਜਨਾ ਤਿਆਰ ਕਰਨ, ਬਜ਼ਾਰ ਨਾਲ ਜੁੜਾਅ ਅਤੇ ਉੱਦਮੀਆਂ ਦੀ ਸਹਾਇਤਾ ‘ਤੇ ਸੀਬੀਓ ਦੇ ਅਨੁਕੂਲਨ ਦੇ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਦਮੀਆਂ ਦੇ ਨਾਲ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੀਆਰਪੀ-ਈਪੀ ਨੂੰ ਟ੍ਰੇਂਡ ਕੀਤਾ ਜਾਂਦਾ ਹੈ। ਇਸ ਦੇ ਤਹਿਤ ਕਲਾਸਰੂਮ ਅਤੇ ਖੇਤਰ ਵਿੱਚ ਟ੍ਰੇਨਿੰਗ ਸ਼ਾਮਲ ਹੈ। ਇਸ ਦੀ ਕੁੱਲ ਮਿਆਦ 56 ਦਿਨਾਂ ਦੀ ਹੈ। ਇਸ ਵਾਰ ਕਲਾਸ ਰੂਮ ਸੈਸ਼ਨ ਵਿੱਚ ਜਦੋਂ ਉਹ ਇੱਕ ਭਾਗ ਦੀ ਟ੍ਰੇਨਿੰਗ ਪ੍ਰਾਪਤ ਕਰ ਲੈਂਦੇ ਹਨ ਤਾਂ ਇਸ ਦੇ ਬਾਅਦ ਉਹ ਖੇਤਰ ਵਿੱਚ ਜਾ ਕੇ ਇਸ ਸਿੱਖਿਆ ਦੇ ਕੁਝ ਹਿੱਸਿਆਂ ਨੂੰ ਵਿਵਹਾਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ।

 

*****

 ਏਪੀਐੱਸ/ਜੇਕੇ/ਆਈਏ



(Release ID: 1770136) Visitor Counter : 144


Read this release in: English , Urdu , Hindi