ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਇਨਵਿਟ ਨੇ ਪ੍ਰਮੁੱਖ ਸੰਸਥਾਗਤ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ

Posted On: 03 NOV 2021 8:04PM by PIB Chandigarh

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦਾ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਈਨ ਦੇ ਤਹਿਤ ਸਭ ਤੋਂ ਵੱਡਾ ਹਿੱਸਾ ਹੈ। ਇਸ ਸੰਦਰਭ ਵਿੱਚ ਐੱਨਐੱਚਏਆਈ ਨੂੰ ਸੜਕ ਪ੍ਰੋਜੈਕਟਾਂ ਦੇ ਮੁਦ੍ਰੀਕਰਨ ਦੇ ਤੌਰ ‘ਤੇ ਆਪਣੇ ਇਨਵਿਟ ਦੇ ਲਾਂਚ ਕੀਤੀ ਐਲਾਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਸ਼ੁਰੂਆਤ ਵਿੱਚ ਇਸ ਇਨਵਿਟ ਦੇ ਤਹਿਤ 390 ਕਿਲੋਮੀਟਰ ਦੀ ਕੁੱਲ ਲੰਬਾਈ ਦੇ ਨਾਲ ਪਰਿਚਾਲਨ ਵਾਲੀਆਂ ਪੰਜ ਟੋਲ ਸੜਕਾਂ ਦਾ ਇੱਕ ਪੋਰਟਫੋਲੀਓ ਹੋਵੇਗਾ ਅਤੇ ਬਾਅਦ ਵਿੱਚ ਹੋਰ ਸੜਕਾਂ ਨੂੰ ਉਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਸੜਕਾਂ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਤੇਲੰਗਾਨਾ ਰਾਜਾਂ ਵਿੱਚ ਸਥਿਤ ਹਨ। ਐੱਨਐੱਚਏਆਈ ਨੇ ਇਨ੍ਹਾਂ ਸੜਕਾਂ ਦੇ ਲਈ 30 ਸਾਲ ਦੀਆਂ ਨਵੀਆਂ ਰਿਆਇਤਾਂ ਦਿੱਤੀਆਂ ਹਨ। ਇਨ੍ਹਾਂ ਪਰਿਸੰਪੱਤੀਆਂ ਦੀ ਲੰਬੇ ਸਮੇਂ ਦੀ ਟਿਕਾਊਪਨ ਨੂੰ ਦੇਖਦੇ ਹੋਏ ਇਨਵਿਟ ਦੀਆਂ ਇਕਾਈਆਂ ਨੂੰ ਵਿਦੇਸ਼ੀ ਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਨਾਲ ਰੱਖਿਆ ਗਿਆ ਸੀ। ਇਨ੍ਹਾਂ ਇਕਾਈਆਂ ਨੂੰ ਸੇਬੀ ਇਨਵਿਟ ਐਕਟ, 2014 ਦੇ ਤਹਿਤ ਨਿਜੀ ਪਲੇਸਮੈਂਟ ਮਾਰਗ ਦੇ ਤਹਿਤ 101 ਰੁਪਏ ਪ੍ਰਤੀ ਯੂਨਿਟ ਦੀ ਉੱਪਰੀ ਮੁਲਾਂਕਨ ਸੀਮਾ ਦੇ ਨਾਲ ਜਾਰੀ ਕੀਤਾ ਗਿਆ ਹੈ। ਯੂਨਿਟ ਨੂੰ ਐੱਨਐੱਸਈ ਅਤੇ ਬੀਐੱਸਈ ‘ਤੇ ਸੂਚੀਬੱਧ ਕੀਤਾ ਜਾਵੇਗਾ।

ਐੱਨਐੱਚਏਆਈ ਇਨਵਿਟ ਨੇ ਪ੍ਰਮੁੱਖ ਨਿਵੇਸ਼ਕਾਂ ਦੇ ਤੌਰ ‘ਤੇ ਦੋ ਅੰਤਰਰਾਸ਼ਟਰੀ ਪੈਂਸ਼ਨ ਫੰਡਾਂ- ਕੈਨੇਡਾ ਪੈਂਸ਼ਨ ਪਲੈਨ ਇਨਵੈਸਟਮੈਂਟ ਬੋਰਡ ਤੇ ਓਂਟਾਰੀਓ ਟੀਚਰਸ ਪੈਂਸ਼ਨ ਪਲੈਨ ਬੋਰਡ ਨੂੰ ਆਕਰਸ਼ਿਤ ਕੀਤਾ ਹੈ ਜਿਨ੍ਹਾਂ ਦੇ ਪਾਸ ਹਰੇਕ ਯੂਨਿਟ ਦਾ 25 ਪ੍ਰਤੀਸ਼ਤ ਹਿੱਸਾ ਹੋਵੇਗਾ। ਬਾਕੀ ਇਕਾਈਆਂ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਇੱਕ ਵਿਵਿਧ ਸਮੂਹ ਦੇ ਲਈ ਰੱਖਿਆ ਗਿਆ ਹੈ ਜਿਸ ਵਿੱਚ ਪੈਂਸ਼ਨ ਫੰਡ, ਬੀਮਾ ਕੰਪਨੀਆਂ, ਮਿਊਚੁਅਲ ਫੰਡ, ਬੈਂਕ ਤੇ ਵਿੱਤੀ ਸੰਸਥਾਨ ਸ਼ਾਮਲ ਹਨ। ਐੱਨਐੱਚਏਆਈ ਨੇ ਨੈਸ਼ਨਲ ਮੋਨੇਟਾਈਜ਼ੇਸ਼ਨ ਪਾਈਪਲਾਈਨ ਦੇ ਲਈ ਵਿਭਿੰਨ ਪ੍ਰਕਾਰ ਦੇ ਪ੍ਰਮੁੱਖ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਆਪਣੀ ਮਜ਼ਬੂਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।

ਇਨ੍ਹਾਂ ਪੰਜ ਸੜਕਾਂ ਦੇ ਸ਼ੁਰੂਆਤੀ ਪੋਰਟਫੋਲੀਓ ਦਾ ਕੁੱਲ ਐਂਟਰਪ੍ਰਾਈਜ਼ ਮੁੱਲ 8011.52 ਕਰੋੜ ਰੁਪਏ ਆਂਕਿਆ ਗਿਆ ਸੀ। ਐੱਨਐੱਚਏਆਈ ਇਨਵਿਟ ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ ਅਤੇ ਬੈਂਕ ਆਵ੍ ਮਹਾਰਾਸ਼ਟਰ ਤੋਂ 2,000 ਕਰੋੜ ਰੁਪਏ ਦੇ ਲੋਨ ਦੇ ਜ਼ਰੀਏ ਉਸ ਦਾ ਵਿੱਤ ਪੋਸ਼ਣ ਕਰ ਰਿਹਾ ਹੈ। ਬਾਕੀ ਵਿੱਤ ਪੋਸ਼ਣ ਦੇ ਲਈ ਵਿਦੇਸ਼ੀ ਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੂੰ 6,011.52 ਕਰੋੜ ਰੁਪਏ ਦੇ ਯੂਨਿਟ ਜਾਰੀ ਕੀਤੇ ਜਾਣਗੇ ਅਤੇ ਐੱਨਐੱਚਏਆਈ ਉਸ ਦਾ ਪ੍ਰਯੋਜਕ ਹੋਵੇਗੀ।

ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵਿੱਚ ਸਕੱਤਰ ਤੇ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਗਿਰਿਧਰ ਅਰਮਾਨੇ ਨੇ ਕਿਹਾ, ਸਾਨੂੰ ਖੁਸ਼ੀ ਹੈ ਕਿ ਐੱਨਐੱਚਏਆਈ ਇਨਵਿਟ ਭਾਰਤ ਸਰਕਾਰ ਦੀ ਨੈਸ਼ਨਲ ਮੋਨੇਟਾਈਜ਼ੇਸ਼ਨ ਪਾਈਪਲਾਈਨ ਵਿੱਚ ਮਦਦ ਦੇ ਲਈ ਪ੍ਰਮੁੱਖ ਵਿਦੇਸ਼ੀ ਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਨਾਲ ਰਕਮ ਜੁਟਾਉਣ ਵਿੱਚ ਸਮਰੱਥ ਹੈ। ਅਸੀਂ ਦੋ ਪ੍ਰਮੁੱਖ ਨਿਵੇਸ਼ਕਾਂ – ਕੈਨੇਡੀਅਨ ਪੈਂਸ਼ਨ ਪਲੈਨ ਇਨਵੈਸਟਮੈਂਟ ਬੋਰਡ ਤੇ ਓਂਟਾਰੀਓ ਟੀਚਰਸ ਪੈਂਸ਼ਨ ਪਲੈਨ ਬੋਰਡ ਅਤੇ ਹੋਰ ਪ੍ਰਤਿਸ਼ਠਿਤ ਘਰੇਲੂ ਨਿਵੇਸ਼ਕਾਂ ਦਾ ਐੱਨਐੱਚਏਆਈ ਇਨਵਿਟ ਵਿੱਚ ਸੁਆਗਤ ਕਰਦੇ ਹਨ। ਇਸ ਇਨਵਿਟ ਦੀ ਸਫ਼ਲਤਾ ਦੇਸ਼ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।’

****

ਐੱਮਜੇਪੀਐੱਸ



(Release ID: 1770134) Visitor Counter : 125


Read this release in: English , Urdu , Hindi