ਉਪ ਰਾਸ਼ਟਰਪਤੀ ਸਕੱਤਰੇਤ

ਸਮਾਜ ਭਲਾਈ 'ਤੇ ਕੇਂਦ੍ਰਿਤ ਸਾਹਿਤ ਅਤੇ ਕਵਿਤਾ ਸਦੀਵੀ ਰਹੇਗੀ: ਉਪ ਰਾਸ਼ਟਰਪਤੀ


ਸਾਹਿਤ ਇੱਕ ਰਾਸ਼ਟਰ ਦੀ ਮਹਾਨਤਾ ਅਤੇ ਸ਼ਾਨ ਦਾ ਦਰਪਣ ਹੁੰਦਾ ਹੈ : ਉਪ ਰਾਸ਼ਟਰਪਤੀ



ਸਾਹਿਤ ਨੂੰ ਆਕਾਰ ਦੇਣ ਵਿੱਚ ਸੰਸਕ੍ਰਿਤੀ ਅਤੇ ਪਰੰਪਰਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ: ਉਪ ਰਾਸ਼ਟਰਪਤੀ



ਤੇਲੁਗੂ ਅਤੇ ਹੋਰ ਭਾਰਤੀ ਭਾਸ਼ਾਵਾਂ ਦੀ ਸੰਭਾਲ਼ ਨਾਲ ਸਾਡੀ ਸੰਸਕ੍ਰਿਤੀ ਖ਼ੁਦ ਨੂੰ ਕਾਇਮ ਰੱਖਣ ਦੇ ਸਮਰੱਥ ਹੋਵੇਗੀ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸਾਹਿਤਕ ਸੰਗਠਨ ਵਿਸਾਖਾ ਸਾਹਿਤ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ

Posted On: 05 NOV 2021 6:57PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇੱਥੇ ਕਿਹਾ ਕਿ ਸਾਹਿਤ ਅਤੇ ਕਵਿਤਾ ਸਮਾਜਿਕ ਕਲਿਆਣ 'ਤੇ ਕੇਂਦ੍ਰਿਤ ਹਨਉਹ ਸਦੀਵੀ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਰਾਮਾਇਣ ਅਤੇ ਮਹਾਭਾਰਤ ਜਿਹੇ ਮਹਾਕਾਵਿ ਅੱਜ ਵੀ ਸਾਨੂੰ ਪ੍ਰੇਰਿਤ ਕਰਦੇ ਹਨ।

ਉਪ ਰਾਸ਼ਟਰਪਤੀ ਨੇ ਸਾਹਿਤਕ ਸੰਗਠਨ ਵਿਸਾਖਾ ਸਾਹਿਤ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਹਿਤ ਉਹ ਮਾਧਿਅਮ ਹੈਜਿਸਦੇ ਜ਼ਰੀਏ ਇੱਕ ਰਾਸ਼ਟਰ ਦੀ ਮਹਾਨਤਾ ਅਤੇ ਸ਼ਾਨ ਨੂੰ ਦਿਖਾਇਆ ਜਾਂਦਾ ਹੈ। ਉਨ੍ਹਾਂਆਪਣੀ ਇੱਛਾ ਪ੍ਰਗਟ ਕੀਤੀ ਕਿ ਲੇਖਕਕਵੀਬੁੱਧੀਜੀਵੀ ਅਤੇ ਪੱਤਰਕਾਰ ਆਪਣੀਆਂ ਸਾਰੀਆਂ ਲਿਖਤਾਂ ਅਤੇ ਕੰਮਾਂ ਵਿੱਚ ਸਮਾਜ ਭਲਾਈ ਨੂੰ ਪਹਿਲ ਦੇਣ।

ਉਨ੍ਹਾਂ ਕਿਹਾ ਕਿ ਸਾਹਿਤ ਨੂੰ ਆਕਾਰ ਦੇਣ ਵਿੱਚ ਕਿਸੇ ਦੇਸ਼ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਲੋਕ ਸਾਹਿਤ ਨੂੰ ਸੰਭਾਲ਼ ਕੇ ਰੱਖਾਂਗੇਤਾਂ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਰਾਖੀ ਕਰ ਪਾਵਾਂਗੇ।

ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਦੀ ਸਮ੍ਰਿੱਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਦਾ ਹਰ ਪਹਿਲੂ ਸਾਹਿਤ ਵਿੱਚ ਝਲਕਦਾ ਹੈ। ਇਨ੍ਹਾਂ ਵਿੱਚ ਸਾਡੇ ਪਹਿਰਾਵੇਖਾਣ-ਪੀਣ ਦਾ ਢੰਗਤਿਉਹਾਰਰੀਤੀ-ਰਿਵਾਜ ਅਤੇ ਪੇਸ਼ੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਤੇਲੁਗੂ ਅਤੇ ਹੋਰ ਭਾਰਤੀ ਭਾਸ਼ਾਵਾਂ ਦੀ ਰਾਖੀ ਅਤੇ ਸੰਭਾਲ਼ ਕਰਕੇ ਹੀ ਸਾਡੀ ਸੰਸਕ੍ਰਿਤੀ ਖ਼ੁਦ ਦੇ ਅਸਤਿੱਤਵ ਨੂੰ ਬਣਾਈ ਰੱਖਣ ਵਿੱਚ ਸਮਰੱਥ ਹੋਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਰਾਹ ਦਿਖਾਉਣ ਦਾ ਕੰਮ ਕਰੇਗੀ।

ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਆਂਧਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚ 920 ਵਿਦਿਆਲਿਆਂ ਵਿੱਚ ਪ੍ਰਾਥਮਿਕ ਸਿੱਖਿਆ ਤੇਲੁਗੂ ਲਿਪੀ ਰਾਹੀਂ ਕੋਆ ਭਾਸ਼ਾ ਵਿੱਚ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਉਪਰਾਲੇ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਦੂਜੀਆਂ ਭਾਸ਼ਾਵਾਂ ਸਿੱਖਣ ਤੋਂ ਪਹਿਲਾਂ ਆਪਣੀ ਮਾਤ-ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨੀ ਜ਼ਰੂਰੀ ਹੈ। ਉਪ ਰਾਸ਼ਟਰਪਤੀ ਨੇ ਮਾਪਿਆਂ ਨੂੰ ਇਸ ਸਬੰਧੀ ਲੋੜੀਂਦੀ ਪਹਿਲ ਕਰਨ ਦੀ ਅਪੀਲ ਕੀਤੀ।

ਮੀਤ ਪ੍ਰਧਾਨ ਨੇ ਲੇਖਕਾਂ ਨੂੰ ਬਾਲ ਸਾਹਿਤ 'ਤੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਾਲ ਸਾਹਿਤ ਨੂੰ ਹਰਮਨ ਪਿਆਰਾ ਬਣਾਉਣ ਲਈ ਨਵੇਂ ਤਰੀਕੇ ਖੋਜਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਇਸ ਖੇਤਰ ਵਿੱਚ ਦੋ ਪ੍ਰਸਿੱਧ ਲੇਖਕਾਂ-ਮੁੱਲਾਪੁਡੀ ਵੈਂਕਟਰਮਨ ਅਤੇ ਚਿੰਥਾ ਦੀਕਸ਼ਿਥੁਲੁ ਦੇ ਯੋਗਦਾਨ ਦਾ ਜ਼ਿਕਰ ਕੀਤਾ।

ਸ਼੍ਰੀ ਨਾਇਡੂ ਨੇ ਤੇਲੁਗੂ ਸਾਹਿਤਕ ਰਚਨਾਵਾਂ ਨੂੰ ਹਰਮਨ ਪਿਆਰਾ ਬਣਾਉਣ ਦੇ ਯਤਨਾਂ ਲਈ ਵਿਸ਼ਾਖਾ ਸਾਹਿਤ ਦੀ ਸ਼ਲਾਘਾ ਕੀਤੀ।

ਇਸ ਮੌਕੇ 'ਤੇ ਆਂਧਰ ਪ੍ਰਦੇਸ਼ ਦੇ ਟੂਰਿਜ਼ਮ ਮੰਤਰੀ ਸ਼੍ਰੀ ਐੱਮ ਸ਼੍ਰੀਨਿਵਾਸਆਂਧਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਪ੍ਰਸਾਦ ਰੈੱਡੀਵਿਸ਼ਾਖਾ ਸਾਹਿਤ ਦੇ ਮੁਖੀ ਪ੍ਰੋ. ਮਲਯਵਾਸਿਨੀਸਕੱਤਰ ਗੰਡਿਕੋਟਾ ਵਿਸ਼ਵਨਾਥਨ ਅਤੇ ਹੋਰ ਪਤਵੰਤੇ ਮੌਜੂਦ ਸਨ।

 

 

 ************

ਐੱਮਐੱਸ/ਐੱਨਐੱਸ/ਡੀਪੀ



(Release ID: 1769656) Visitor Counter : 156


Read this release in: English , Urdu , Hindi , Tamil