ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਵਿੱਚ ਤਲਾਸ਼ੀ ਕਾਰਵਾਈ ਕੀਤੀ
Posted On:
05 NOV 2021 2:34PM by PIB Chandigarh
ਇਨਕਮ ਟੈਕਸ ਵਿਭਾਗ ਨੇ ਨੂੰ ਸੁੱਕੇ ਮੇਵਿਆਂ (ਡਰਾਈ ਫ਼ਰੂਟ) ਦੀ ਪ੍ਰੋਸੈੱਸਿੰਗ ਅਤੇ ਵਪਾਰ ਦੇ ਕਾਰੋਬਾਰ ਵਿੱਚ ਲਗੇ ਵਿਅਕਤੀਆਂ ਦੇ ਮਾਮਲਿਆਂ ਵਿੱਚ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਕੀਤੀ ਹੈ।
ਤਲਾਸ਼ੀ ਕਾਰਵਾਈ ਦੇ ਦੌਰਾਨ, ਡਿਜੀਟਲ ਸਬੂਤ ਸਮੇਤ ਕਈ ਦੋਸ਼ੀ ਦਸਤਾਵੇਜ਼ ਪਾਏ ਗਏ ਅਤੇ ਜ਼ਬਤ ਕੀਤੇ ਗਏ, ਜੋ ਇਹ ਦਰਸਾਉਂਦਾ ਹੈ ਕਿ ਨਿਰਧਾਰਿਤ ਸਮੂਹ ਸਾਲਾਂ ਤੋਂ ਸੁੱਕੇ ਮੇਵਿਆਂ ਦੀ ਖਰੀਦ ਨੂੰ ਜ਼ਿਆਦਾ ਵਧਾ ਕੇ ਦਿਖਾ ਰਿਹਾ ਹੈ। ਜ਼ਬਤ ਕੀਤੇ ਗਏ ਸਬੂਤ ਇਸ ਤੱਥ ਦੀ ਵੀ ਪੁਸ਼ਟੀ ਕਰਦੇ ਹਨ ਕਿ ਸਮੂਹ ਦੇ ਡਾਇਰੈਕਟਰਾਂ ਦੁਆਰਾ ਅਜਿਹੀ ਖਰੀਦ ਦੇ ਲਈ ਕੀਤੇ ਗਏ ਭੁਗਤਾਨ ਦੇ ਬਦਲੇ ਬੇਹਿਸਾਬ ਨਕਦੀ ਵਾਪਸ ਪ੍ਰਾਪਤ ਕੀਤੀ ਗਈ ਹੈ। ਇਸ ਗੱਲ ਦਾ ਵੀ ਸਬੂਤ ਮਿਲਿਆ ਹੈ ਕਿ ਇੱਕ ਨਿਰਧਾਰਿਤ ਬਹੀ-ਖਾਤੇ ਦੇ ਬਰਾਬਰ ਸੈੱਟ ਨੂੰ ਤਿਆਰ ਕੀਤਾ ਜਾ ਰਿਹਾ ਸੀ ਅਤੇ ਬਹੀ-ਖਾਤੇ ਦੇ ਦੋਵੇਂ ਸੈੱਟਾਂ ਵਿੱਚ ਦਰਜ ਕੀਤੀ ਗਈ ਵਿਕਰੀ ਅਤੇ ਖਰੀਦ ਦੇ ਵਿੱਚ ਇੱਕ ਵੱਡਾ ਫ਼ਰਕ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਸਮੂਹ ਸੁੱਕੇ ਮੇਵਿਆਂ ਦੀ ਬੇਹਿਸਾਬ ਖ਼ਰੀਦ ਅਤੇ ਵਿਕਰੀ ਵਿੱਚ ਵੀ ਲਗਿਆ ਹੋਇਆ ਹੈ। ਤਲਾਸ਼ੀ ਕਾਰਵਾਈ ਦੇ ਦੌਰਾਨ 40 ਕਰੋੜ ਰੁਪਏ ਦੇ ਵਾਧੂ ਭੰਡਾਰ ਦਾ ਪਤਾ ਲਗਿਆ ਹੈ। ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਸਮੂਹਾਂ ਵਿੱਚੋਂ ਇੱਕ ਬੇਨਾਮੀ ਮਾਲਕੀ ਵਾਲੀ ਕੰਪਨੀ ਵੀ ਚਲਾ ਰਿਹਾ ਹੈ।
ਦੋਵੇਂ ਸਮੂਹਾਂ ਵਿੱਚ, ਇਨਕਮ ਟੈਕਸ ਐਕਟ, 1961 ਦੀ ਧਾਰਾ 80 ਆਈਬੀਕੇ ਤਹਿਤ ਕਟੌਤੀ ਦੇ ਦਾਅਵੇ ਨੂੰ ਸਹੀ ਨਹੀਂ ਪਾਇਆ ਗਿਆ ਹੈ, ਜੋ ਲਗਭਗ 30 ਕਰੋੜ ਰੁਪਏ ਅਨੁਮਾਨਤ ਹੈ।
ਤਲਾਸ਼ੀ ਕਾਰਵਾਈ ਵਿੱਚ 63 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਅਤੇ 2 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ। 14 ਬੈਂਕ ਲਾਕਰਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਤਲਾਸ਼ੀ ਕਾਰਵਾਈ ਵਿੱਚ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੇਹਿਸਾਬ ਆਮਦਨ ਦਾ ਪਤਾ ਲਗਿਆ ਹੈ।
ਅੱਗੇ ਦੀ ਜਾਂਚ ਜਾਰੀ ਹੈ।
**********
ਆਰਐੱਮ/ ਕੇਐੱਮਐੱਨ
(Release ID: 1769654)
Visitor Counter : 172