ਬਿਜਲੀ ਮੰਤਰਾਲਾ
ਕੇਵੜੀਆ ਵਿੱਚ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਰਈਸੀ ਦੁਆਰਾ ‘ਬਿਜਲੀ ਉਤਸਵ’ ਆਯੋਜਿਤ ਕੀਤਾ ਗਿਆ
Posted On:
01 NOV 2021 3:40PM by PIB Chandigarh
ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਅਤੇ ਭਾਰਤ ਦੇ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਯਾਦ ਵਿੱਚ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੀ ਕੰਪਨੀ, ਆਰਈਸੀ ਲਿਮਿਟੇਡ ਨੇ ਗੁਜਰਾਤ ਦੇ ਕੇਵੜੀਆ ਵਿੱਚ ਸਟੈਚੂ ਆਵ੍ ਯੂਨਿਟੀ ਦੇ ਨੇੜੇ ਇੱਕ ‘ਬਿਜਲੀ ਉਤਸਵ’ ਦਾ ਆਯੋਜਨ ਕੀਤਾ।

ਦੱਖਣੀ ਗੁਜਰਾਤ ਵਿਜ ਕੰਪਨੀ ਲਿਮਿਟੇਡ (ਡੀਜੀਵੀਸੀਐੱਲ) ਦੇ ਸੁਪਰਡੈਂਟ ਇੰਜੀਨੀਅਰ , ਸ਼੍ਰੀ ਜਯੇਸ਼ ਕੇਦਾਰੀਆ, ਅਤੇ ਦੱਖਣੀ ਗੁਜਰਾਤ ਵਿਜ ਕੰਪਨੀ ਲਿਮਿਟੇਡ (ਡੀਜੀਵੀਸੀਐੱਲ) ਦੇ ਕਾਰਜਕਾਰੀ ਇੰਜੀਨੀਅਰ, ਸ਼੍ਰੀ ਏਜੀ ਪਟੇਲ ਨੇ ਬਿਜਲੀ ਵਿਭਾਗ ਅਤ ਆਰਈਸੀ ਲਿਮਿਟੇਡ ਦੇ ਹੋਰ ਵੱਡੇ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਉਪਸਥਿਤੀ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਬਿਜਲੀ ਦੀ ਲਾਭ ਅਤੇ ਇਸ ਦੇ ਸੁਰੱਖਿਆ, ਸਵੱਛ ਭਾਰਤ ਅਭਿਯਾਨ ਅਤੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਆਦਿ ਜਿਹੇ ਵਿਸ਼ਿਆਂ ‘ਤੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮੋਬਾਇਲ ਪ੍ਰਦਰਸ਼ਨੀ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਨੁੱਕੜ ਨਾਟਕ, ਗੀਤ, ਨਾਟਕ ਅਤੇ ਫਿਲਮ ਸਕ੍ਰੀਨਿੰਗ ਆਯੋਜਿਤ ਕੀਤੀ ਗਈ। ਪ੍ਰੋਗਰਾਮ ਵਿੱਚ ਸੌਭਾਗ, ਉੱਜਵਲਾ ਯੋਜਨਾ, ਸਮਾਰਟ ਮੀਟਰਿੰਗ ਅਤੇ ਉਪਭੋਗਤਾਵਾਂ ਦੇ ਅਧਿਕਾਰ ਜਿਹੇ ਵੱਖ-ਵੱਖ ਸਰਕਾਰੀ ਯੋਜਨਾਵਾਂ ਤੋਂ ਜਾਣੂ ਕਰਾਇਆ ਗਿਆ। ਮੁਕਾਬਲੇ ਦੇ ਵਿਜੇਤਾਵਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਐੱਲਈਡੀ ਬਲੱਬ ਦੀ ਵੰਡ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਜਯੇਸ਼ ਕੇਦਾਰੀਆ ਨੇ ਲੋਕਾਂ ਨੂੰ ਬਿਜਲੀ ਦੇ ਲਾਭਾਂ, ਦੂਰ-ਦਰਾਜ ਦੇ ਖੇਤਰਾਂ ਵਿੱਚ ਬਿਜਲੀਕਰਨ ਦੇ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਅਤੇ ਬਿਜਲੀ ਦੀ ਪਹੁੰਚ ਦੇ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਬਾਰੇ ਵਿੱਚ ਦੱਸਿਆ।
ਭਾਰੀ ਭੀੜ ਨੂੰ ਦੇਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਸੋਸ਼ਲ ਡਿਸਟੇਂਸਿੰਗ ਅਤੇ ਮਾਸਕ ਪਹਿਣਨ ਜਿਹੇ ਸਾਰੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਦਾ ਪਾਲਨ ਕੀਤਾ ਜਾਏ।
*********
ਐੱਮਵੀ/ਆਈਜੀ
(Release ID: 1769010)