ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਮਸੂਰੀ ਦੇ ਐੱਲਬੀਐੱਸਐੱਨਏਏ ਵਿੱਚ ‘ਸਰਦਾਰ ਪਟੇਲ ਅਗਵਾਈ ਕੇਂਦਰ’ ਰਾਸ਼ਟਰ ਨੂੰ ਸਮਰਪਿਤ ਕੀਤਾ, ਨਵੀਂ ਪੀੜ੍ਹੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨਵੀਂ ਪੀੜ੍ਹੀ ਦੇ ਸੁਧਾਰਾਂ ਨੂੰ ਰੇਖਾਂਕਿਤ ਕੀਤਾ


ਮੰਤਰੀ ਨੇ 2000 ਬੈਚ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਭਾਰਤ ਨੂੰ ਲਾਜ਼ਮੀ ਰੂਪ ਨਾਲ ਸ਼ਾਸਨ ਵਿੱਚ ਗਲੋਬਲ ਬੈਚਮਾਰਕ ਦਾ ਅਨੁਸਰਣ ਕਰਨਾ ਚਾਹੀਦਾ ਹੈ ਕਿਉਂਕਿ ਇਹ ਰਾਸ਼ਟਰਾਂ ਦੇ ਸਮੁਦਾਏ ਵਿੱਚ ਗਲੋਬਲ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ


ਪਾਦਰਸ਼ਿਤਾ, ਜਵਾਬਦੇਹੀ ਅਤੇ ਜਨ- ਕੇਂਦ੍ਰਿਤ ਵਿਤਰਣ ਤੰਤਰ ਨਵੀਂ ਪੀੜ੍ਹੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਅਧਾਰ ਹਨ: ਡਾ. ਜਿਤੇਂਦਰ ਸਿੰਘ

Posted On: 31 OCT 2021 5:11PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ);  ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ);  ਪ੍ਰਧਾਨ ਮੰਤਰੀ ਦਫ਼ਤਰ,  ਪਰਸੋਨਲ,  ਲੋਕ ਸ਼ਿਕਾਇਤਾਂ,  ਪੈਂਸ਼ਨਾਂ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ  ਡਾ.  ਜਿਤੇਂਦਰ ਸਿੰਘ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ  ਦੀ ਜਯੰਤੀ ‘ਤੇ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਮਸੂਰੀ  ਦੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਵਿੱਚ ‘ਸਰਦਾਰ ਪਟੇਲ  ਅਗਵਾਈ ਕੇਂਦਰ’ ਰਾਸ਼ਟਰ ਨੂੰ ਸਮਰਪਿਤ ਕੀਤਾ ।

https://static.pib.gov.in/WriteReadData/userfiles/image/LBSNAACollage01JTUD.jpg

ਬਾਅਦ ਵਿੱਚ, 2000 ਬੈਚ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ,  ਡਾ. ਜਿਤੇਂਦਰ ਸਿੰਘ ਨੇ ਨਵੀਂ ਪੀੜ੍ਹੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨਵੀਂ ਪੀੜ੍ਹੀ ਦੇ ਸੁਧਾਰਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਲਾਜ਼ਮੀ ਰੂਪ ਨਾਲ ਸ਼ਾਸਨ ਵਿੱਚ ਗਲੋਬਲ ਮਾਨਕਾਂ ਦਾ ਅਨੁਸਰਣ ਕਰਨਾ ਚਾਹੀਦਾ ਹੈ ਕਿਉਂਕਿ ਇਹ ਰਾਸ਼ਟਰਾਂ ਦੇ ਸਮੁਦਾਏ ਵਿੱਚ ਗਲੋਬਲ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪਾਦਰਸ਼ਿਤਾ,  ਜਵਾਬਦੇਹੀ ਅਤੇ ਜਨ-ਕੇਂਦ੍ਰਿਤ ਵੰਡ ਤੰਤਰ ਨੂੰ ਨਵੀਂ ਪੀੜ੍ਹੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨਵੀਂ ਪੀੜ੍ਹੀ ਦੇ ਸੁਧਾਰਾਂ ਦਾ ਅਧਾਰ ਬਣਨਾ ਚਾਹੀਦਾ ਹੈ । 

ਡਾ. ਜਿਤੇਂਦਰ ਸਿੰਘ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਦੇ 75ਵੇਂ ਸੁਤੰਤਰਤਾ ਦਿਵਸ  ਦੇ ਸੰਬੋਧਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੁਨੀਆ ਵੀ ਇਸ ਗੱਲ ਦੀ ਗਵਾਹ ਹੈ ਕਿ ਕਿਸ ਪ੍ਰਕਾਰ ਭਾਰਤ ਸ਼ਾਸਨ ਦਾ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ ਅਤੇ ਅਸੀਂ ‘ਅੰਮ੍ਰਿਤ ਕਾਲ’ ਦੇ ਇਸ ਦਹਾਕੇ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਪ੍ਰਾਥਮਿਕਤਾ ਦੇਵਾਂਗੇ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਸ਼੍ਰੀ ਮੋਦੀ ਦੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ ਕਿ ਸੇਵਾ ਵੰਡ ਵਰਗੀਆਂ ਸਾਰੀਆਂ ਸੁਵਿਧਾਵਾਂ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਅਤੇ ਇਹ ਸੇਵਾਵਾਂ ਬਿਨਾ ਕਿਸੇ ਹਿਚਕਿਚਾਹਟ ਜਾਂ ਕਿਸੇ ਵੀ ਪ੍ਰਕਾਰ ਦੀ ਕਠਿਨਾਈ ਦੇ, ਨਿਰਵਿਘਨ ਤਰੀਕੇ ਨਾਲ ਸਾਰੇ ਵਿਅਕਤੀਆਂ ਤੱਕ ਅਸਾਨ ਹੋਣੀ ਚਾਹੀਦੀ ਹੈ। 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ 2014  ਦੇ ਬਾਅਦ ਤੋਂ ਜਦੋਂ ਸ਼੍ਰੀ ਮੋਦੀ ਪ੍ਰਧਾਨ ਮੰਤਰੀ ਬਣੇ, ਹਰੇਕ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਸ਼ਾਸਨ ਨਾਲ ਸੰਬੰਧਿਤ ਕੁਝ ਟਿੱਪਣੀਆਂ ਅਤੇ ਘੋਸ਼ਣਾਵਾਂ ਹੁੰਦੀਆਂ ਹਨ ।  ਉਨ੍ਹਾਂ ਨੇ ਕਿਹਾ ਕਿ 26 ਮਈ ,  2014 ਨੂੰ ਪ੍ਰਧਾਨ ਮੰਤਰੀ  ਦੇ ਰੂਪ ਵਿੱਚ ਸਹੁੰ ਲੈਣ  ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਸਭ ਤੋਂ ਪਹਿਲਾਂ ਸੁਧਾਰ ਮੰਤਰ "ਨਿਊਨਤਮ ਸਰਕਾਰ - ਅਧਿਕਤਮ ਸ਼ਾਸਨ" ਦਾ ਸੀ ।  ਉਨ੍ਹਾਂ ਨੇ ਕਿਹਾ ਕਿ ਪਿਛਲੇ 7- 8 ਸਾਲਾਂ ਵਿੱਚ ਅਧਿਕ ਯੋਗਤਾ,  ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ,  ਜਵਾਬਦੇਹੀ ਨੂੰ ਪ੍ਰੋਤਸਾਹਿਤ ਕਰਨ ਅਤੇ ਵਿਸ਼ੇਸ਼ ਅਧਿਕਾਰਾਂ ਦੇ ਦਾਇਰੇ ਨੂੰ ਘੱਟ ਕਰਨ ਲਈ ਕਈ ਪ੍ਰਕਾਰ ਦੇ ਸੁਧਾਰ ਕੀਤੇ ਗਏ। 

ਡਾ. ਜਿਤੇਂਦਰ ਸਿੰਘ ਨੇ ਮਈ 2014  ਦੇ ਬਾਅਦ ਤੋਂ ਕਈ ਬੇਮਿਸਾਲ ਅਤੇ ਲੀਕ ਤੋਂ ਹਟ ਕੇ ਲਈ ਗਏ ਫੈਸਲਿਆਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਗਜ਼ਟਿਡ ਅਧਿਕਾਰੀ ਤੋਂ ਦਸਤਾਵੇਜ਼ਾਂ ਨੂੰ ਤਸਦੀਕ ਕਰਾਉਣ ਅਤੇ ਉਨ੍ਹਾਂ ਨੂੰ ਸਵੈ-ਤਸਦੀਕ ਦੇ ਨਾਲ ਬਦਲਣ ਦੀ ਪੁਰਾਣੀ ਪ੍ਰਥਾ ਨੂੰ ਖਤਮ ਕਰਨ ਦਾ ਫ਼ੈਸਲਾ 01 ਜਨਵਰੀ ,  2016 ਤੋਂ ਹੀ ਕੇਂਦਰ ਸਰਕਾਰ ਵਿੱਚ ਸਾਰੇ ਗਰੁੱਪ-ਬੀ  ( ਨੌਨ ਗਜ਼ਟਿਡ )  ਅਤੇ ਗਰੁੱਪ-ਸੀ ਪਦਾਂ ਲਈ ਇੰਟਰਵਿਊ ਦੀ ਜ਼ਰੂਰਤ ਹਟਾਉਣ, ਭ੍ਰਿਸ਼ਟਾਚਾਰ ਨਿਵਾਰਣ ਅਧਿਨਿਯਮ, 1988 ਵਿੱਚ ਸੰਸ਼ੋਧਨ ਅਤੇ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਉਨ੍ਹਾਂ ਦੇ  ਕੈਰੀਅਰ ਦੀ ਸ਼ੁਰੂਆਤ ਵਿੱਚ ਹੀ ਸਹਾਇਕ ਸਕੱਤਰ ਦੇ ਰੂਪ ਵਿੱਚ ਤਿੰਨ ਮਹੀਨਿਆਂ ਲਈ ਕੇਂਦਰ ਸਰਕਾਰ ਵਿੱਚ ਉਨ੍ਹਾਂ  ਦੇ  ਕਾਰਜਕਾਲ ਨਾਲ ਸੰਬੰਧਿਤ ਫ਼ੈਸਲੇ ਦੂਰਗਾਮੀ ਪ੍ਰਕਿਰਤੀ  ਦੇ ਹਨ । 

ਸਰਦਾਰ ਪਟੇਲ ਲੀਡਰਸ਼ਿਪ ਸੈਂਟਰ  ਦੀ ਤਰਕਸ਼ੀਲਤਾ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਕੇਂਦਰ ਦਾ ਉਦੇਸ਼ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਭਾਵੀ ਪੀੜ੍ਹੀਆਂ ਲਈ ਸਮਰੱਥਾ ਨਿਰਮਾਣ ਕਰਨਾ ਹੈ ਤਾਕਿ ਉਹ ਦੁਨੀਆ ਭਰ ਵਿੱਚ ਅਗਵਾਈ ਦੀਆਂ ਸਰਵਉੱਤਮ ਪ੍ਰਥਾਵਾਂ ਤੋਂ ਸਿੱਖ ਸਕਣ ਅਤੇ ਨਾਲ ਹੀ ਨਾਲ ਆਪਣੇ ਸੱਭਿਆਚਾਰਕ ਲੋਕਾਚਾਰਾਂ,  ਕਦਰਾਂ-ਕੀਮਤਾਂ ਅਤੇ ਜੜ੍ਹਾਂ ਨਾਲ ਵੀ ਜੁੜੇ ਰਹੇ। ਉਨ੍ਹਾਂ ਨੇ ਕਿਹਾ ਕਿ ਸੁਸ਼ਾਸਨ, ਜਨ ਭਾਗੀਦਾਰੀ ਅਤੇ ਜਨ ਚੇਤਨਾ ਲਈ ਨੀਤੀ ਨਿਰਮਾਣ ਪੱਧਰ ‘ਤੇ ਖੇਤਰ ਅਧਿਕਾਰੀਆਂ ਦੇ ਨਾਲ-ਨਾਲ ਅਧਿਕਾਰੀਆਂ ਵਿੱਚ ਚੰਗੀ ਅਗਵਾਈ ਕੌਸ਼ਲ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਅਗਵਾਈ ਕੇਂਦਰ ਭਾਰਤ ਅਤੇ ਵਿਦੇਸ਼ਾਂ  ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਅਧਿਐਨ ਅਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਵਿਸ਼ਾਲ ਸੰਸਾਧਨ ਕੇਂਦਰ ਦੇ ਰੂਪ ਵਿੱਚ ਉਭਰੇਗਾ,  ਜਿਵੇਂ ਕ‌ਿ ਅਖਿਲ ਭਾਰਤੀ ਸੇਵਾਵਾਂ  ਦੇ ਜਨਕ ਦੁਆਰਾ ਕਲਪਨਾ ਕੀਤੀ ਗਈ ਸੀ । 

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਦੇ ਡਾਇਰੈਕਟਰ ਸ਼੍ਰੀ ਕੇ. ਸ਼੍ਰੀਨਿਵਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਦੇ ਪਿੱਛੇ ਦਾ ਉਦੇਸ਼ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਦਾਰ ਪਟੇਲ ਲੀਡਰਸ਼ਿਪ ਸੈਂਟਰ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਵਿੱਚ ਸਮਰੱਥ ਬਣਾਉਣਾ ਹੈ। ਇਹ ਕੇਂਦਰ ਅਜਿਹੀ ਸੰਸਥਾ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਵਿਅਕਤੀਗਤ ਮਾਰਗਾਂ ਲਈ ਉੱਨਤ ਕੌਸ਼ਲ  ਅਤੇ ਮਾਰਗਦਰਸ਼ਨ ਪ੍ਰਦਾਨ ਕਰ ਸਕਦੀ ਹੈ।  ਉਨ੍ਹਾਂ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਮਿਸ਼ਨ ਕਰਮਯੋਗੀ ਦੀ ਭਾਵਨਾ  ਨਾਲ ਸਵੈ - ਨਿਰਦੇਸ਼ਿਤ ਸਿੱਖ ਦਾ ਆਪਣਾ ਰਸਤਾ ਖੁਦ ਨਿਰਧਾਰਿਤ ਕਰਨਾ ਚਾਹੀਦਾ ਹੈ ।

<><><><><>

ਐੱਸਐੱਨਸੀ/ਆਰਆਰ



(Release ID: 1768890) Visitor Counter : 140


Read this release in: English , Urdu , Hindi , Kannada